ਸਾਹਿਤਕ ਆਲੋਚਨਾ ਵਿੱਚ, ਸਵੈ-ਗਲਪ (ਆਟੋਫਿਕਸ਼ਨ) ਗਲਪੀ ਸਵੈ-ਜੀਵਨੀ ਦਾ ਇੱਕ ਰੂਪ ਹੈ।

ਸਵੈ-ਗਲਪ ਦੋ ਆਪਸ ਬੇਮੇਲ ਬਿਰਤਾਂਤਕ ਰੂਪਾਂ, ਅਰਥਾਤ ਸਵੈ-ਜੀਵਨੀ ਅਤੇ ਗਲਪ ਨੂੰ ਜੋੜਦਾ ਹੈ। ਕੋਈ ਲੇਖਕ ਉਨ੍ਹਾਂ ਦੇ ਜੀਵਨ ਨੂੰ ਗ਼ਾਇਬ ਦੇ ਰੂਪ ਵਿੱਚ ਪੇਸ਼ ਕਰਨ ਦਾ ਫੈਸਲਾ ਕਰ ਸਕਦਾ ਹੈ, ਤਾਂ ਜੋ ਮਹੱਤਵਪੂਰਨ ਵੇਰਵਿਆਂ ਅਤੇ ਪਾਤਰਾਂ ਦਾ ਰੂਪਾਂਤਰਨ ਕਰਨ ਲਈ, ਆਪਣੇ ਆਪ ਦੀ ਖੋਜ ਦੀ ਸੇਵਾ ਵਿੱਚ ਅਸਲ ਜੀਵਨ ਦੇ ਪਾਤਰਾਂ ਦੇ ਨਾਲ ਕਾਲਪਨਿਕ ਉਪ-ਕਥਾਨਕਾਂ ਅਤੇ ਕਲਪਿਤ ਦ੍ਰਿਸ਼ਾਂ ਦੀ ਵਰਤੋਂ ਕਰਦੇ ਹੋਏ। ਇਸ ਤਰ੍ਹਾਂ, ਸਵੈ-ਗਲਪ ਬਿਲਡੰਗਸਰੋਮਨ ਦੇ ਨਾਲ-ਨਾਲ ਨਵੀਂ ਬਿਰਤਾਂਤ ਲਹਿਰ ਨਾਲ ਕੁਝ ਪੱਖਾਂ ਤੋਂ ਮਿਲ਼ਦਾ ਹੈ ਅਤੇ, ਟਰੂਮਨ ਕੈਪੋਟ ਦੁਆਰਾ ਉਸਦੇ ਨਾਵਲ ਇਨ ਕੋਲਡ ਬਲੱਡ ਦਾ ਵਰਣਨ ਕਰਨ ਲਈ ਢਾਲੀ ਗਈ ਇੱਕ ਸ਼ੈਲੀ ਫ਼ੈਕਸ਼ਨ ਨਾਲ਼ ਵੀ ਕੁਝ ਕੁਝ ਮਿਲ਼ਦਾ ਹੈ।[ਹਵਾਲਾ ਲੋੜੀਂਦਾ]

ਸਰਗਈ ਦੂਬਰੋਵਸਕੀ ਨੇ 1977 ਵਿੱਚ ਆਪਣੇ ਨਾਵਲ ਫਿਲਜ਼ ਦੇ ਹਵਾਲੇ ਨਾਲ ਇਹ ਪਦ ਘੜਿਆ ਸੀ। [1] ਵੈਸੇ, ਸਵੈ-ਗਲਪ ਦੂਬਰੋਵਸਕੀ ਦੁਆਰਾ ਇਹ ਪਦ ਘੜਨ ਤੋਂ ਬਹੁਤ ਪਹਿਲਾਂ ਪ੍ਰਾਚੀਨ ਸਮੇਂ ਤੋਂ ਇੱਕ ਅੰਤਰ-ਵਿਧਾਵੀ ਸਿਰਜਣਾ-ਅਮਲ ਵਜੋਂ ਮੌਜੂਦ ਸੀ। ਮਾਈਕਲ ਸਕਾਫੀਦਾਸ ਦੀ ਦਲੀਲ ਹੈ ਕਿ ਉੱਤਮ ਪੁਰਖੀ ਬਿਰਤਾਂਤ [2] ਸੈਫੋ ਦੀ ਪ੍ਰਗੀਤਕ “ਮੈਂ” ਦੀਆਂ ਇਕਬਾਲੀਆ ਸੂਖਮਤਾਵਾਂ ਵਿੱਚ ਲੱਭਿਆ ਜਾ ਸਕਦਾ ਹੈ। ਫਿਲਿਪ ਵਿਲੇਨ ਸਵੈ-ਗਲਪੀ ਨਾਵਲਾਂ ਨਾਲ਼ੋਂ ਸਵੈ-ਗਲਪ ਨੂੰ ਇਸ ਗੱਲੋਂ ਵਖਰਾਉਂਦਾ ਹੈ ਕਿ ਸਵੈ-ਗਲਪ ਵਿੱਚ ਇੱਕ ਖ਼ੁਦ ਲੇਖਕ ਦੇ ਨਾਮ ਵਾਲ਼ੇ ਮੁੱਖ ਪਾਤਰ ਦੇ ਉੱਤਮ ਪੁਰਖੀ ਬਿਰਤਾਂਤ ਦੀ ਲੋੜ ਹੁੰਦੀ ਹੈ। [3] ਐਲਿਜ਼ਾਬੈਥ ਹਾਰਡਵਿਕ ਦੇ ਨਾਵਲ ਸਲੀਪਲੇਸ ਨਾਈਟਸ ਅਤੇ ਕ੍ਰਿਸ ਕਰੌਸ ਦੇ ਆਈ ਲਵ ਡਿਕ ਨੂੰ ਸਵੈ-ਗਲਪ ਦੇ ਰੂਪ ਨੂੰ ਪ੍ਰਸਿੱਧ ਬਣਾਉਣ ਵਾਲ਼ੀਆਂ ਸ਼ੁਰੂਆਤੀ ਰਚਨਾਵਾਂ ਮੰਨਿਆ ਗਿਆ ਹੈ। 

ਭਾਰਤ ਵਿੱਚ, ਸਵੈ-ਗਲਪ ਹੈਨਸੀਆ ਓਲਿੰਡੀ ਅਤੇ ਉੱਤਰ-ਆਧੁਨਿਕ ਤਾਮਿਲ ਲੇਖਕ ਚਾਰੂ ਨਿਵੇਦਿਤਾ ਦੀਆਂ ਰਚਨਾਵਾਂ ਨਾਲ ਜੋੜੀ ਜਾਂਦੀ ਹੈ। ਉਸਦਾ ਨਾਵਲ ਜ਼ੀਰੋ ਡਿਗਰੀ, ਤਾਮਿਲ ਸਾਹਿਤ ਵਿੱਚ ਇੱਕ ਮਹੱਤਵਪੂਰਨ ਕੰਮ ਅਤੇ ਉਸਦਾ ਹਾਲੀਆ ਨਾਵਲ ਮਾਰਜਿਨਲ ਮੈਨ ਇਸ ਵਿਧਾ ਦੀਆਂ ਉਦਾਹਰਣਾਂ ਹਨ। [4] ਉਰਦੂ ਵਿੱਚ ਰਹਿਮਾਨ ਅੱਬਾਸ ਦੇ ਗਲਪ ਨਾਵਲਾਂ ਨੂੰ ਸਵੈ-ਗਲਪ ਦੀਆਂ ਪ੍ਰਮੁੱਖ ਰਚਨਾਵਾਂ ਮੰਨਿਆ ਜਾਂਦਾ ਹੈ, ਖਾਸ ਤੌਰ 'ਤੇ ਉਸਦੇ ਦੋ ਨਾਵਲ ਨਖ਼ਲਿਸਤਾਨ ਕੀ ਤਲਾਸ਼ ਅਤੇ ਖੁਦਾ ਕੇ ਸਾਏ ਮੇਂ ਆਂਖ ਮਿਚੋਲੀ । ਜਾਪਾਨੀ ਲੇਖਕ ਹਿਤੋਮੀ ਕਨੇਹਾਰਾ ਨੇ ਆਟੋਫਿਕਸ਼ਨ ਨਾਂ ਦਾ ਨਾਵਲ ਲਿਖਿਆ। [5] [6]

ਨਿਊਯਾਰਕ ਮੈਗਜ਼ੀਨ ਦੇ "ਵਲਚਰ" ਲਈ 2018 ਦੇ ਇੱਕ ਲੇਖ ਵਿੱਚ, ਸਾਹਿਤਕ ਆਲੋਚਕ ਕ੍ਰਿਸ਼ਚੀਅਨ ਲੋਰੇਂਟਜ਼ੇਨ ਨੇ ਲਿਖਿਆ, " ਸ਼ੀਲਾ ਹੇਟੀ, ਬੈਨ ਲਰਨਰ ਤੇਜੂ ਕੋਲ, ਜੈਨੀ ਆਫਿਲ, ਅਤੇ ਤਾਓ ਲਿਨ, ਆਦਿ ਦੇ ਇਲਾਵਾ ਨਾਰਵੇਜਿਅਨ ਕਾਰਲ ਓਵ ਨੌਸਗਾਰਡ ਦੁਆਰਾ ਬਹੁ-ਜਿਲਦੀ ਮਹਾਂਕਾਵਿ <i id="mwSA">ਮਾਈ</i> ਸਟ੍ਰਗਲ ਵਰਗੇ ਬਹੁਤ ਅੱਛੇ ਅਮਰੀਕੀ ਨਾਵਲਾਂ ਦੀ ਲਹਿਰ ਦਾ ਜ਼ਿਕਰ ਕਰਨ ਲਈ ਸਵੈ-ਗਲਪ ਪਦ ਦੀ ਭਰਪੂਰ ਦੀ ਵਰਤੋਂ ਪ੍ਰਚਲਿਤ ਰਹੀ ਹੈ।" ਉਸਨੇ ਕਿਹਾ ਹੈ: "ਜਿਸ ਤਰ੍ਹਾਂ ਇਸ ਪਦ ਦੀ ਵਰਤੋਂ ਕੀਤੀ ਗਈ ਉਸ ਦਾ ਰੁਝਾਨ ਅਸਥਿਰ ਰਿਹਾ ਹੈ, ਜੋ ਇੱਕ ਅਜਿਹੀ ਸ਼ੈਲੀ ਨੂੰ ਦਰਸਾਉਣ ਦਾ ਯਤਨ ਹੈ ਜੋ ਸੱਚੇ ਲੱਗਦੇ ਤੱਥਾਂ ਵਿੱਚ ਗਲਪ ਨੂੰ ਮਿਲਾ ਕੇ ਇੱਕ ਅਸਥਿਰ ਮੁਰੱਕਬ ਹੁੰਦੀ ਹੈ। ਅਤੀਤ ਵਿੱਚ, ਮੈਂ ਸਵੈ-ਜੀਵਨੀਪਰਕ ਗਲਪ, ਸਵੈ-ਜੀਵਨੀ ਪਾਰ-ਗਲਪ ਅਤੇ ਸਵੈ-ਗਲਪ ਪਦਾਂ ਦੀ ਆਪਣੀ ਵਰਤੋਂ ਵਿੱਚ ਇੱਕ ਫ਼ਰਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਦਲੀਲ ਦਿੱਤੀ ਕਿ ਸਵੈ-ਗਲਪ ਵਿੱਚ ਬਿਰਤਾਂਤਕਾਰ ਜਾਂ ਮੁੱਖ- ਪਾਤਰ ਜਾਂ ਲੇਖਕ ਦੀ ਦੂਜੀ ਮੈਂ ਦੇ ਲੇਖਕ ਜਾਂ ਕਲਾਕਾਰ ਵਾਲ਼ੇ ਰੁਤਬੇ 'ਤੇ ਜ਼ੋਰ ਦਿੱਤਾ ਹੈ ਅਤੇ ਇਹ ਮੰਨਿਆ ਹੈ ਕਿ ਕਿਤਾਬ ਦੀ ਸਿਰਜਣਾ ਕਿਤਾਬ ਵਿੱਚ ਹੀ ਉੱਕਰੀ ਹੈ।" [7]

ਪ੍ਰਸਿੱਧ ਲੇਖਕ

ਸੋਧੋ

 

ਇਹ ਵੀ ਵੇਖੋ

ਸੋਧੋ
  • ਸਵੈ-ਜੀਵਨੀ ਨਾਵਲ
  • ਸਵੈ-ਜੀਵਨੀ
  • ਸਾਹਿਤ ਵਿੱਚ ਜੀਵਨੀ
  • ਜਾਅਲੀ ਯਾਦ
  • ਗੈਰ-ਗਲਪ ਨਾਵਲ
  • ਰੋਮਨ à clef

ਹਵਾਲੇ

ਸੋਧੋ
  1. "Investigation of Autofiction & How it Operates in Gwenaelle Aubry's No One". {{cite web}}: |archive-date= requires |archive-url= (help); Check date values in: |archive-date= (help)
  2. Skafidas, Michael (2019). "Celebrating the Self, Remembering the Body: Desire, Identity, and the Confessional Narrative in Autofictional Verse". ESC: English Studies in Canada. 45 (1–2): 85–111. doi:10.1353/esc.2019.0006. ISSN 1913-4835.
  3. Vilain, Philippe; Herman, Jeanine (2011). "AUTOFICTION". In Villa Gillet; Le Monde (eds.). The Novelist's Lexicon: Writers on the Words That Define Their Work. Columbia University Press. pp. 5–7. ISBN 978-0231150804. JSTOR 10.7312/vill15080.9.
  4. Khan, Faizal. "My novel was treated like a song of freedom: Charunivedita".
  5. "Autofiction, By Hitomi Kanehara, trans David James Karashima". The Independent (in ਅੰਗਰੇਜ਼ੀ). 2008-02-29. Retrieved 2021-08-04.
  6. "Autofiction by Hitomi Kanehara | The Skinny". www.theskinny.co.uk (in ਅੰਗਰੇਜ਼ੀ). Retrieved 2021-08-04.
  7. Lorentzen, Christian (May 11, 2018). "Sheila Heti, Ben Lerner, Tao Lin: How 'Auto' Is 'Autofiction'?". Vulture.