ਰਹਿਮਾਨ ਅੱਬਾਸ (ਰਹਿਮਾਨ ਅੱਬਾਸ, ਜਨਮ 30 ਜਨਵਰੀ 1972) ਇੱਕ ਭਾਰਤੀ ਗਲਪ ਲੇਖਕ ਅਤੇ ਭਾਰਤ ਦੇ ਸਭ ਤੋਂ ਉੱਚ ਸਾਹਿਤਕ ਪੁਰਸਕਾਰ ਸਾਹਿਤ ਅਕਾਦਮੀ ਅਵਾਰਡ ਦਾ ਜੇਤੂ ਹੈ ਜੋ ਉਸ ਦੇ ਨਾਵਲ ਰੋਹਜ਼ਿਨ ਨੂੰ 2018 ਵਿਚ ਮਿਲਿਆ। ਉਹ ਉਰਦੂ ਅਤੇ ਅੰਗਰੇਜ਼ੀ ਵਿਚ ਲਿਖਦਾ ਹੈ।[1] ਅੱਬਾਸ ਕੋਲ ਮੁੰਬਈ ਯੂਨੀਵਰਸਿਟੀ ਤੋਂ ਉਰਦੂ ਅਤੇ ਅੰਗਰੇਜ਼ੀ ਸਾਹਿਤ ਵਿਚ ਮਾਸਟਰ ਦੀ ਡਿਗਰੀ ਹੈ। ਉਸ ਦਾ ਨਾਵਲ ਵਰਜਿਤ ਸਿਆਸਤ ਅਤੇ ਪਿਆਰ ਦੇ ਥੀਮ ਨਿਭਾਉਂਦੇ ਹਨ।[2]

ਰਹਿਮਾਨ ਅੱਬਾਸ
ਜਨਮ (1972-01-30) 30 ਜਨਵਰੀ 1972 (ਉਮਰ 52)
ਅਲਮਾ ਮਾਤਰਮੁੰਬਈ ਯੂਨੀਵਰਸਿਟੀ
ਪ੍ਰਮੁੱਖ ਕੰਮ
ਪ੍ਰਮੁੱਖ ਅਵਾਰਡਸਾਹਿਤ ਅਕਾਦਮੀ ਅਵਾਰਡ

ਉਹ 24 ਸਾਲਾਂ ਦਾ ਸੀ, ਜਦ  ਅੱਬਾਸ ਨੇ ਆਪਣਾ ਪਹਿਲਾ ਉਰਦੂ ਨਾਵਲ, ਨਖਲਿਸਤਾਨ ਕੀ ਤਲਾਸ਼ (2004) ਲਿਖਿਆ, ਜਿਸ ਨਾਲ ਕੰਜ਼ਰਵੇਟਿਵ ਉਰਦੂ ਸਾਹਿਤਕ ਮੰਡਲੀਆਂ ਵਿਚ ਤੂਫ਼ਾਨ ਖੜਾ ਹੋ ਗਿਆ ਸੀ, ਅਤੇ ਧਾਰਮਿਕ ਕੰਜ਼ਰਵੇਟਿਵ ਦੇ ਇਸ ਰੋਸ ਨੇ ਉਸਨੂੰ ਮੁੰਬਈ ਦੇ ਦਿਲ ਵਿੱਚ ਸਥਿੱਤ ਇੱਕ ਜੂਨੀਅਰ ਕਾਲਜ ਵਿੱਚ ਲੈਕਚਰਾਰ ਵਜੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਕਰ ਦਿੱਤਾ।[3] ਨਾਵਲ, ਇੱਕ ਨੌਜਵਾਨ ਪੜ੍ਹੇ ਲਿਖੇ ਮੁਸਲਿਮ ਆਦਮੀ ਦੀ ਕਹਾਣੀ ਦੱਸਦਾ ਹੈ.ਜਿਸ ਦੀ 1992 ਤੋਂ ਬਾਅਦ ਦੀ ਮੁੰਬਈ ਵਿਚ ਵਧ ਰਹੀ ਬੇਗਾਨਗੀ ਉਸ ਨੂੰ ਇੱਕ ਕਸ਼ਮੀਰੀ ਅੱਤਵਾਦੀ ਸੰਗਠਨ ਵੱਲ ਲੈ ਜਾਂਦੀ ਹੈ। ਉਸ ਨੂੰ  21ਵੀਂ ਸਦੀ ਦੇ ਮੋੜ ਤੇ ਭਾਰਤ ਵਿਚ ਸੱਜੇ-ਪੱਖੀ ਅਤੇ ਨਫ਼ਰਤ-ਭਰੀ ਸਿਆਸਤ ਦੇ ਉਭਾਰ ਦੌਰਾਨ ਆਪਣੀ ਸਭਿਆਚਾਰਕ ਪਛਾਣ ਧੁੰਦਲੀ ਹੋ ਗਈ ਲੱਭਦੀ ਹੈ। ਉਹ ਆਪਣੀ ਪਛਾਣ ਅਤੇ ਇਤਿਹਾਸਕ ਆਪਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ,  ਜੋ ਅਖੀਰ ਉਸ ਨੂੰ ਆਪਣੇ ਦੁਖਦਾਈ ਅਤੇ ਰਹੱਸਮਈ ਅੰਤ ਤੱਕ ਲੈ ਜਾਂਦੀ ਹੈ। [4] ਅੱਬਾਸ ਨੂੰ ਇਸ ਨਾਵਲ ਦੇ ਪ੍ਰਕਾਸ਼ਨ ਤੋਂ ਬਾਅਦ ਲਚਰਤਾ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।[3]

ਸਾਹਿਤਕ ਲੇਖ ਸੰਗ੍ਰਹਿ, ਇੱਕੀਸਵੀਂ ਸਦੀ ਮੇਂ ਉਰਦੂ ਨਾਵਲ ਔਰ ਦੀਗਰ ਲੇਖ ਵਿੱਚ[5]  ਉਸਨੇ ਦੱਸਿਆ ਹੈ ਕਿ ਇੱਕ ਨੌਜਵਾਨ ਮੁੰਡੇ ਦੇ ਰੂਪ ਵਿੱਚ, ਉਹ ਆਧੁਨਿਕਵਾਦੀ ਲਹਿਰ ਦੁਆਰਾ ਪ੍ਰਭਾਵਿਤ ਸੀ, ਅਤੇ ਉਸਨੇ ਕੁਝ ਨਿੱਕੀਆਂ ਕਹਾਣੀਆਂ ਲਿਖੀਆਂ ਸੀ ਜਿਹੜੀਆਂ ਸਾਹਿਤਕ ਰਸਾਲੇ ਸ਼ਬਖੂਨ ਨੇ ਪ੍ਰਕਾਸ਼ਿਤ ਕੀਤੀਆਂ ਸੀ। ਬਾਅਦ ਨੂੰ ਲਾਤੀਨੀ ਅਮਰੀਕੀ, ਪੱਛਮੀ, ਅਤੇ ਅਫ਼ਰੀਕੀ ਨਾਵਲ, ਖਾਸ ਕਰਕੇ ਗੈਬਰੀਅਲ ਗਾਰਸੀਆ ਮਾਰਕੇਜ਼, ਜਾਰਜ ਆਰਵੈੱਲ, ਵਿਕਤੋਰ ਊਗੋ, ਮਿਲਾਨ ਕੁੰਦਰਾ, ਅਤੇ ਬੇਨ ਓਕਰੀ ਦੀਆਂ ਰਚਨਾਵਾਂ ਦੇ ਅਧਿਅਨ ਨੇ, ਇੱਕ ਨਾਵਲਕਾਰ ਦੇ ਤੌਰ ਤੇ ਉਸ ਦੇ ਨਿਰਮਾਣ ਵਿਚ ਬੜੀ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਤਬਦੀਲੀ ਬਾਰੇ ਉਸ ਨੇ ਆਪਣੇ ਦੋ ਨਾਵਲਾਂ, ਏਕ ਮਮਨੁਆ ਮੁਹੱਬਤ ਕੀ ਕਹਾਨੀ ਅਤੇ ਖੁਦਾ ਕੇ ਸਾਏ ਮੇਂ ਆਂਖ ਮਿਚੋਲੀ, ਬਾਰੇ ਕੈਨੇਡਾ ਦੇ ਉਰਦੂ ਟੀਵੀ ਚੈਨਲ, ਰਾਵਲ ਟੀ.ਵੀ. ਤੇ ਬਹਿਸਾਂ ਦੌਰਾਨ ਵਿਸਥਾਰ ਨਾਲ ਚਰਚਾ ਕੀਤੀ ਹੈ।

ਲਿਖਤਾਂ

ਸੋਧੋ
  • ਨਖਲਿਸਤਾਨ ਕੀ ਤਲਾਸ਼ 2004
  • ਏਕ ਮਮਨੁਆ ਮੁਹੱਬਤ ਕੀ ਕਹਾਨੀ 2009
  • ਖੁਦਾ ਕੇ ਸਾਏ ਮੇਂ ਆਂਖ ਮਿਚੋਲੀ 2011

ਹਵਾਲੇ

ਸੋਧੋ
  1. "Urdu Literature Award".
  2. TNS Editor. "Of forbidden politics and love". TNS - The News on Sunday. {{cite web}}: |author= has generic name (help)
  3. 3.0 3.1 "BBCUrdu.com". bbc.co.uk.
  4. "The great divide  – 'The hardliners are getting marginalised by the day'". The Telegraph (Calcutta). 12 September 2004.
  5. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.