ਸਸਤਮਕੋਟਾ ਝੀਲ
ਸਸਥਮਕੋਟਾ ਝੀਲ ਜਾਂ ਸਸਤਮਕੋਟਾ ਝੀਲ, ਇੱਕ ਤਾਜ਼ੇ ਪਾਣੀ ਦੀ ਝੀਲ ਹੈ ਜਿਸ ਨੂੰ ਕਿ ਇੱਕ ਵੈਟਲੈਂਡ ਵਜੋਂ ਵੀ ਸ਼੍ਰੇਣੀਬੱਧ ਕੀਤਾ ਗਿਆ ਹੈ। ਇਹ ਝੀਲ ਪੱਛਮੀ ਤੱਟ ਦੇ ਦੱਖਣ ਵਿੱਚ ਭਾਰਤ ਦੇ ਇੱਕ ਰਾਜ, ਕੇਰਲ ਵਿੱਚ ਹੈ । ਝੀਲ ਦਾ ਨਾਂ ਇਸ ਦੇ ਕੰਢੇ 'ਤੇ ਪੈਂਦੇ ਇੱਕ ਪ੍ਰਾਚੀਨ ਸਾਸਤ ਮੰਦਰ (ਇਕ ਤੀਰਥ ਸਥਾਨ) ਦੇ ਨਾਂ 'ਤੇ ਰੱਖਿਆ ਗਿਆ ਹੈ। ਇਹ ਕੁਇਲਨ ਜ਼ਿਲ੍ਹੇ ਦੇ ਪੰਜ ਮਿਲੀਅਨ ਲੋਕਾਂ ਲਈ ਪੀਣ ਵਾਲੇ ਪਾਣੀ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ ਅਤੇ ਮੱਛੀ ਫੜਨ ਦੇ ਸਾਧਨ ਵੀ ਪਰ੍ਦਾਨ ਕਰਦੀ ਹੈ। ਪੀਣ ਦੀ ਵਰਤੋਂ ਲਈ ਝੀਲ ਦੇ ਪਾਣੀ ਦੀ ਸ਼ੁੱਧਤਾ ਦਾ ਕਾਰਨ ਕੈਵਾਬੋਰਸ ਨਾਮਕ ਇੱਕ ਲਾਰਵੇ ਦੀ ਵੱਡੀ ਆਬਾਦੀ ਦੀ ਮੌਜੂਦਗੀ ਹੈ, ਜੋ ਕਿ ਝੀਲ ਦੇ ਪਾਣੀ ਵਿੱਚ ਬੈਕਟੀਰੀਆ ਦੀ ਖਪਤ ਕਰਦਾ ਹੈ। [2] ਇਹ ਝੀਲ ਨਵੰਬਰ 2002 ਤੋਂ ਰਾਮਸਰ ਕਨਵੈਨਸ਼ਨ ਦੇ ਤਹਿਤ ਅੰਤਰਰਾਸ਼ਟਰੀ ਮਹੱਤਤਾ ਦਾ ਇੱਕ ਮਨੋਨੀਤ ਝੀਲਾ ਹੈ। [3]
ਸਸਤਮਕੋਟਾ ਝੀਲ | |
---|---|
ਸਥਿਤੀ | ਕੋਲਮ, ਕੇਰਲ |
ਗੁਣਕ | 9°02′N 76°38′E / 9.03°N 76.63°E |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Catchment area | 12.69 km2 (4.90 sq mi) |
Basin countries | ਭਾਰਤ |
Surface area | 373 ha (920 acres) |
ਔਸਤ ਡੂੰਘਾਈ | 6.53 m (21.4 ft) |
ਵੱਧ ਤੋਂ ਵੱਧ ਡੂੰਘਾਈ | 15.2 m (50 ft) |
Water volume | 22.4×10 6 m3 (790×10 6 cu ft) |
Surface elevation | 33 m (108 ft) |
Settlements | ਕਰੁਣਾਨਾਗਪੱਲੀ ਅਤੇ ਸਸਤਮਕੋਟਾ |
ਅਧਿਕਾਰਤ ਨਾਮ | ਸਸਤਮਕੋਟਾ ਝੀਲ |
ਅਹੁਦਾ | 19 ਅਗਸਤ 2002 |
ਹਵਾਲਾ ਨੰ. | 1212[1] |
ਪਹੁੰਚ
ਸੋਧੋਕਿਲੋਨ ਸ਼ਹਿਰ ਤੋਂ ਇਸ ਝੀਲ ਦੀ ਦੂਰੀ 25 ਕਿਲੋਮੀਟਰ ਹੈ, ਜੋ ਕਿ ਅਸ਼ਟਮੁਡੀ ਝੀਲ ਦੇ ਉੱਤਰੀ ਪਾਸੇ ਹੈ। ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡਾ, 105 ਕਿਲੋਮੀਟਰ ਦੂਰ ਹੈ ਜੋ ਕਿ , ਕੋਲਮ ਲਈ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਹੈ। ਕਰੁਣਾਗਪੱਲੀ, ਜੋ 8 ਕਿਲੋਮੀਟਰ ਦੀ ਦੂਰੀ 'ਤੇ ਹੈ ਸ਼ਹਿਰ ਦੀ ਸਭ ਤੋਂ ਨਜ਼ਦੀਕੀ ਝੀਲ ਹੈ । ਝੀਲ ਦੇ ਪਾਰ ਇੱਕ ਕਿਸ਼ਤੀ ਸੇਵਾ ਪੱਛਮੀ ਕਲਡਾ ਅਤੇ ਸਸਤਮਕੋਟਾ ਵਿਚਕਾਰ ਲੋਕਾਂ ਨੂੰ ਲਿਜਾਉਂਦੀ ਹੈ। [2] [4]
ਫਲੋਰਾ
ਸੋਧੋਝੀਲ ਦੇ ਪੂਰਬੀ ਕਿਨਾਰੇ ਵਿੱਚ ਇੱਕ ਕੀਟਨਾਸ਼ਕ ਪੌਦਾ ਡਰੋਸੇਰਾ ਹੈ। ਬਨਸਪਤੀ ਨਾ ਦੇ ਬਰਾਬਰ ਹੈ ਅਤੇ ਜੜ੍ਹਾਂ ਵਾਲੇ ਪੌਦੇ ਅਤੇ ਤੈਰਦੇ ਪੌਦੇ ਬੇਮਤਲਬ ਅਤੇ ਮਾਮੂਲੀ ਹੀ ਹਨ। ਝੀਲ ਦੇ ਕੰਢਿਆਂ 'ਤੇ ਉਗਾਈਆਂ ਜਾਣ ਵਾਲੀਆਂ ਫਸਲਾਂ, ਵਿੱਚ ਸ਼ਾਮਲ ਹਨ ਝੋਨਾ, ਕਾਜੂ, ਟੈਪੀਓਕਾ ਅਤੇ ਪਲੈਨਟੇਨ । [2] [5]
ਜੀਵ
ਸੋਧੋਬਾਂਦਰਾਂ ਦੇ ਨਿਵਾਸੀ ਸਮੂਹ ਕਿਨਾਰਿਆਂ 'ਤੇ ਵੱਡੀ ਗਿਣਤੀ ਵਿਚ ਦੇਖੇ ਜਾ ਸਕਦੇ ਹਨ, ਜੋ ਕਿ ਝੀਲ ਦੇ ਕੰਢੇ 'ਤੇ ਸਾਸਤਮਕੋਟਾ ਮੰਦਰ ਦੇ ਵਾਤਾਵਰਣ ਦਾ ਹਿੱਸਾ ਹਨ। [6] ਕੀੜਿਆਂ ਦੀਆਂ 13 ਕਿਸਮਾਂ ਦੀ ਵੀ ਪਛਾਣ ਕੀਤੀ ਗਈ ਹੈ; ਜਿਨ੍ਹਾਂ ਵਿੱਚ ਸ਼ਾਮਲ ਹਨ 9 ਤਿਤਲੀਆਂ, 2 ਓਡੋਨੇਟਸ ਅਤੇ 2 ਹਾਈਮੇਨੋਪਟੇਰਨ ਹਨ। <ref |url=http://www.wetlands.org/reports/ris/2IN017en.pdf |url-status=dead |archive-url=https://web.archive.org/web/20110527190835/http://www.wetlands.org/reports/ris/2IN017en.pdf |archive-date=2011-05-27 |access-date=2008-10-24}}</ref>
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Sasthamkotta Lake - Ramsar Sites Information Service". Rsis.ramsar.org. Retrieved 16 August 2018.
- ↑ 2.0 2.1 2.2 "Information Sheet on Ramsar Wetlands" (PDF). Archived from the original (PDF) on 2011-05-27. Retrieved 2008-10-24.
- ↑ "The Annotated Ramsar List of Wetlands of International Importance". Archived from the original on 2008-07-25. Retrieved 2008-10-24.
- ↑ "The Annotated Ramsar List of Wetlands of International Importance". Archived from the original on 2008-07-25. Retrieved 2008-10-24.
- ↑ "Sasthamkotta Lake Kollam, Sasthamkotta Lake Travel India, SasthamkottaLake Kollam India". Surfindia.com. Archived from the original on 2 ਅਕਤੂਬਰ 2008. Retrieved 16 August 2018.
- ↑ "Sasthamkotta Lake Kollam, Sasthamkotta Lake Travel India, SasthamkottaLake Kollam India". Surfindia.com. Archived from the original on 2 ਅਕਤੂਬਰ 2008. Retrieved 16 August 2018.
ਬਾਹਰੀ ਲਿੰਕ
ਸੋਧੋ- "All sizes - Sasthamkotta - Flickr - Photo Sharing!". Flickr.com. Retrieved 16 August 2018.