ਸ਼ਕੀਲ ਸਿੱਦੀਕੀ (Urdu: شکیل صدیقی  ; ਜਨਮ 26 ਮਈ 1964) ਇੱਕ ਪਾਕਿਸਤਾਨੀ ਟੈਲੀਵਿਜ਼ਨ ਸਟੈਂਡ-ਅੱਪ ਕਾਮੇਡੀਅਨ, ਸਟੇਜ ਅਤੇ ਫਿਲਮ ਅਦਾਕਾਰ, ਥੀਏਟਰ ਨਿਰਦੇਸ਼ਕ ਅਤੇ ਨਾਟਕਕਾਰ ਹੈ।

ਸ਼ਕੀਲ ਸਿੱਦੀਕੀ
ਜਨਮ (1964-05-26) 26 ਮਈ 1964 (ਉਮਰ 60)
ਰਾਸ਼ਟਰੀਅਤਾਪਾਕਿਸਤਾਨੀ
ਹੋਰ ਨਾਮਤੀਲੀ
ਪੇਸ਼ਾ
  • ਅਦਾਕਾਰ
  • ਕਾਮੇਡੀਅਨ
  • ਨਿਰਦੇਸ਼ਕ
  • ਨਾਟਕਕਾਰ
ਬੱਚੇਸ਼ਰਹਬਿਲ ਸਿੱਦੀਕੀ ਸਮੇਤ 7[1]
ਕਾਮੇਡੀ ਕਰੀਅਰ
ਮਾਧਿਅਮ
  • ਸਟੈਂਡ-ਅੱਪ ਕਾਮੇਡੀ
  • ਟੈਲੀਵਿਜ਼ਨ
  • ਫਿਲਮ
ਸ਼ੈਲੀ
  • ਬਲੈਕ ਕਾਮੇਡੀ
  • ਅਪਮਾਨ ਕਰਨ ਵਾਲੀ ਕਾਮੇਡੀ
  • ਵਿਅੰਗ
ਵਿਸ਼ਾ
  • ਰੋਜ਼ਾਨਾ ਵਾਲੀ
  • ਪਾਕਿਸਤਾਨੀ ਸੱਭਿਆਚਾਰ
  • ਪ੍ਰਸਿੱਧ ਸਭਿਆਚਾਰ
ਜ਼ਿਕਰਯੋਗ ਕੰਮ ਅਤੇ ਭੂਮਿਕਾਵਾਂਕਾਮੇਡੀ ਸਰਕਸ
ਕਾਮੇਡੀ ਨਾਈਟਸ ਬਚਾਓ
ਕਾਮੇਡੀ ਨਾਈਟਸ ਲਾਈਵ
ਕਾਮੇਡੀ ਕਿੰਗਜ਼

ਬਚਪਨ ਤੋਂ ਉਸਦੀ ਗਾਉਣ ਵਿੱਚ ਦਿਲਚਸਪੀ ਸੀ ਅਤੇ ਆਪਣੇ ਚਚੇਰੇ ਭਰਾ ਦੇ ਜ਼ੋਰ ਪਾਉਣ 'ਤੇ, ਉਸਨੇ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਇੱਕ ਰੰਗਮੰਚ ਅਦਾਕਾਰ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ, ਜੋ ਕਿ ਕਾਮੇਡੀਅਨ ਲਹਿਰੀ ਤੋਂ ਪ੍ਰੇਰਿਤ ਸੀ। ਉਸਨੇ ਮੋਇਨ ਅਖਤਰ ਅਤੇ ਉਮਰ ਸ਼ਰੀਫ ਨਾਲ ਮਿਲਕੇ ਕੰਮ ਕੀਤਾ।[2]

ਉਸਨੂੰ ਪਾਕਿਸਤਾਨ ਦੇ ਸਭ ਤੋਂ ਮਹਾਨ ਕਾਮੇਡੀਅਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

2000 ਦੇ ਦਹਾਕੇ ਵਿੱਚ, ਉਸਨੇ ਕਾਮੇਡੀ ਸਰਕਸ ਵਿੱਚ ਇੱਕ ਪ੍ਰਤੀਯੋਗੀ ਵਜੋਂ ਪੇਸ਼ ਹੋਣ ਤੋਂ ਬਾਅਦ ਭਾਰਤ ਵਿੱਚ ਵੀ ਪ੍ਰਮੁੱਖਤਾ ਪ੍ਰਾਪਤ ਕੀਤੀ।[3] ਹਾਲਾਂਕਿ ਉਹ ਜਿੱਤ ਨਹੀਂ ਸਕਿਆ, ਉਹ ਇੰਨਾ ਮਸ਼ਹੂਰ ਹੋ ਗਿਆ ਕਿ ਉਸਨੂੰ ਸ਼ੋਅ ਦੇ ਦੂਜੇ ਸੀਜ਼ਨ ਵਿੱਚ ਇੱਕ ਸਹਿ-ਹੋਸਟ ਵਜੋਂ ਨਿਯੁਕਤ ਕੀਤਾ ਗਿਆ ਸੀ। ਰਿਐਲਿਟੀ ਸ਼ੋਅ ਉਸਤਾਦੋਂ ਕਾ ਉਸਤਾਦ (2008) ਵਿੱਚ ਅਭਿਨੇਤਰੀ ਉਰਵਸ਼ੀ ਢੋਲਕੀਆ ਨਾਲ ਉਸ ਦੀ ਜੋੜੀ ਬਣੀ ਸੀ।

ਸ਼ਕੀਲ ਸਿੱਦੀਕੀ ਸਲਮਾਨ ਖਾਨ ਦੇ ਰਿਐਲਿਟੀ ਗੇਮ ਸ਼ੋਅ, ਦਸ ਕਾ ਦਮ (2008)[4] ਵਿੱਚ ਇੱਕ ਮਸ਼ਹੂਰ ਮਹਿਮਾਨ ਵਜੋਂ ਅਤੇ <i id="mwIg">ਬੂਗੀ ਵੂਗੀ</i> ਡਾਂਸ ਮੁਕਾਬਲੇ ਵਿੱਚ ਇੱਕ ਮਹਿਮਾਨ ਜੱਜ ਵਜੋਂ ਪੇਸ਼ ਹੋਇਆ।

ਉਹ ਕਾਮੇਡੀ ਸਰਕਸ ਦੇ ਤੀਜੇ ਸੀਜ਼ਨ ਵਿੱਚ ਵੀ ਭਾਗੀਦਾਰ ਸੀ, ਜਿਸਨੂੰ ਕਾਂਟੇ ਕੀ ਟੱਕਰ ਕਿਹਾ ਜਾਂਦਾ ਹੈ।

ਸ਼ਕੀਲ ਨੂੰ ਪਾਕਿਸਤਾਨ ਵਿੱਚ ਤੀਲੀਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।[5]

ਕੈਰੀਅਰ

ਸੋਧੋ

ਸਟੇਜ ਅਭਿਨੇਤਾ ਵਜੋਂ ਸ਼ੁਰੂਆਤੀ ਕਰੀਅਰ

ਸੋਧੋ

ਆਪਣੇ ਕੈਰੀਅਰ ਦੀ ਸ਼ੁਰੁਆਤ ਵਿੱਚ ਸ਼ਕੀਲ ਨੂੰ ਬਹੁਤੀ ਸਫਲਤਾ ਨਹੀਂ ਮਿਲੀ ਜਦੋਂ ਤੱਕ ਉਸਨੂੰ ਉਮਰ ਸ਼ਰੀਫ ਨਹੀਂ ਮਿਲਿਆ, ਜਿਸਨੇ ਉਸਨੂੰ ਇੱਕ ਮਹੱਤਵਪੂਰਨ ਥੀਏਟਰ ਕਲਾਕਾਰ ਬਣਾ ਦਿੱਤਾ ਸੀ। ਦੋਵਾਂ ਨੇ ਇਕੱਠੇ ਕਈ ਸਟੇਜ ਡਰਾਮਾਂ ਵਿੱਚ ਕੰਮ ਕੀਤਾ, ਜਿਸ ਵਿੱਚ ਬਕਰਾ ਕਿਸਤੋਂ ਪੇ, ਯੇ ਤੋ ਹਾਊਸ ਫੁੱਲ ਹੋਗਿਆ , ਨਈ ਅੰਮੀ ਪੁਰਾਣਾ ਅੱਬਾ, ਦੁਲਹਨ ਮੈਂ ਲੇਕਰ ਜਾਊਂਗਾ , ਬਿਊਟੀ ਪਾਰਲਰ, ਬੁੱਢਾ ਘਰ ਪਰ ਹੈ ਅਤੇ ਹੋਰ ਬਹੁਤ ਸਾਰੇ।[6]

ਸਟੇਜ ਨਾਟਕਾਂ ਅਤੇ ਫਿਲਮਾਂ ਵਿੱਚ ਸ਼ਕੀਲ ਦੀ ਭੂਮਿਕਾ ਨਾ ਸਿਰਫ਼ ਪਾਕਿਸਤਾਨ ਵਿੱਚ ਸਗੋਂ ਪੂਰੇ ਖੇਤਰ ਵਿੱਚ ਕਾਫ਼ੀ ਮਸ਼ਹੂਰ ਸੀ, ਜਿਸ ਕਰਕੇ ਉਸਨੂੰ ਜੌਨੀ ਲੀਵਰ ਵਰਗੇ ਭਾਰਤੀ ਕਾਮੇਡੀਅਨਾਂ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ।

ਕਾਮੇਡੀ ਸਰਕਸ ਦੇ ਸੈੱਟ 'ਤੇ ਸ਼ਰੂਤੀ ਸੇਠ ਉੱਤੇ ਚੁਟਕਲੇ ਸੁਣਾਉਣ ਕਰਕੇ ਉਸਨੂੰ ਭਾਰਤੀ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਅਤੇ ਉਸ ਨੂੰ ਭਾਰਤ ਵਿਚ ਸ਼ਾਨਦਾਰ ਸਫਲਤਾ ਮਿਲੀ।

ਹਵਾਲੇ

ਸੋਧੋ
  1. "Sharahbil Accepted Faysal Qureshi As His Father - Denied To Recognize Shakeel Siddiqui - Khush Raho Pakistan Season 8 - 29th October 2021". BOL Entertainment. Retrieved 28 March 2023.
  2. Hasan, Mahmood (16 April 2013). "Pakistan is rich in comedians, India in actors: Shakeel Siddiqui". Saudi Gazette. Retrieved 26 March 2023.
  3. Comedian Shakil vows to return to Bollywood. "Comedian Shakil vows to return to India - GEO.tv". Archived from the original on 2012-04-05. Retrieved 2009-11-02.
  4. "Salman Khan's adieu to 10 Ka Dum". Screen. Sep 12, 2008. Archived from the original on ਨਵੰਬਰ 13, 2008. Retrieved ਮਈ 22, 2023.
  5. "Pakistani comedian Shakeel Siddiqui to perform in Dubai". Gulf News (in ਅੰਗਰੇਜ਼ੀ). 14 November 2016. Retrieved 2021-11-17.
  6. "Pakistan is rich in comedians, India in actors: Md Shakil Ansari". Saudi Gazette. 16 April 2013. Archived from the original on 14 July 2014.