ਮੂਈਨ ਅਖ਼ਤਰ, (24 ਦਸੰਬਰ 1950 – 22 ਅਪ੍ਰੈਲ 2011) ਇੱਕ ਪਾਕਿਸਤਾਨੀ ਟੈਲੀਵਿਜ਼ਨ, ਫਿਲਮ, ਰੰਗ-ਮੰਚ ਅਭਿਨੇਤਾ, ਹਾਸਰਸ ਕਲਾਕਾਰ, ਕਾਮੇਡੀਅਨ, ਅਤੇ ਇੱਕ ਮੇਜ਼ਬਾਨ, ਲੇਖਕ, ਗਾਇਕ, ਡਾਇਰੈਕਟਰ ਅਤੇ ਨਿਰਮਾਤਾ ਸੀ, ਜੋ ਆਪਣੇ ਸਹਿ-ਅਭਿਨੇਤਾਵਾਂ ਅਨਵਰ ਮਕਸੂਦ ਅਤੇ ਬੁਸਰਾ ਅਨਸਾਰੀ ਦੇ ਨਾਲ ਰੇਡੀਓ ਪਾਕਿਸਤਾਨ ਦੇ ਦੌਰ ਵਿੱਚ ਪ੍ਰਸਿੱਧੀ ਦੀਆਂ ਸਿਖਰਾਂ ਤੇ ਪਹੁੰਚਿਆ ਸੀ। ਉਹ ਆਪਣੀ ਸਕਰੀਨ ਪਛਾਣ "ਰੋਜ਼ੀ" ਦੇ ਜ਼ਰੀਏ ਵਿਸ਼ਵ ਭਰ ਵਿੱਚ ਇੱਕ ਆਈਕੋਨ ਬਣ ਗਿਆ ਅਤੇ ਉਪ ਮਹਾਂਦੀਪ ਦੀ ਫਿਲਮ ਇੰਡਸਟਰੀ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਣ ਵਿਅਕਤੀਆਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਉਸ ਦਾ ਕਰੀਅਰ ਆਧੁਨਿਕ ਫਿਲਮ ਨਿਰਮਾਣ ਦੇ ਰੇਡੀਓ ਪਾਕਿਸਤਾਨ ਯੁੱਗ ਵਿੱਚ ਬਚਪਨ ਤੋਂ 2011 ਵਿੱਚ ਆਪਣੀ ਮੌਤ ਤੋਂ ਇੱਕ ਸਾਲ ਪਹਿਲਾਂ ਤੱਕ, 45 ਸਾਲ ਤੋਂ ਵੱਧ ਸਮੇਂ ਤੇ   ਫੈਲਿਆ ਸੀ।[3]

ਮੂਈਨ ਅਖ਼ਤਰ
ਜਨਮ
ਮੂਈਨ ਅਖ਼ਤਰ

(1950-12-24)24 ਦਸੰਬਰ 1950[1]
ਕਰਾਚੀ, ਪਾਕਿਸਤਾਨ
ਮੌਤ22 ਅਪ੍ਰੈਲ 2011(2011-04-22) (ਉਮਰ 60)
ਕਰਾਚੀ, ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾTV Actor, TV Host, writer, singer, film director, film producer and comedian
ਸਰਗਰਮੀ ਦੇ ਸਾਲ1966–2011
ਪੁਰਸਕਾਰPride of Performance[1]
Sitara-e-Imtiaz[2]

ਸ਼ੁਰੂ ਦਾ ਜੀਵਨ

ਸੋਧੋ

ਅਖ਼ਤਰ, ਕਰਾਚੀ, ਸਿੰਧ, ਪਾਕਿਸਤਾਨ ਵਿੱਚ ਪੈਦਾ ਹੋਇਆ ਸੀ। 1947 ਵਿੱਚ ਉਸ ਦਾ ਪਰਿਵਾਰ ਭਾਰਤ ਦੀ ਆਜ਼ਾਦੀ ਉਪਰੰਤ ਪਾਕਿਸਤਾਨ ਪਰਵਾਸ ਕਰ ਗਿਆ ਸੀ।ਆਮ ਤੌਰ ਤੇ ਉਹ ਆਪਣੇ ਹਾਸੇ ਵਿੱਚ ਅਸ਼ਲੀਲਤਾ ਤੋਂ ਪਰਹੇਜ਼ ਕਰਦਾ  ਸੀ। ਅਖ਼ਤਰ ਕਈ ਭਾਸ਼ਾਵਾਂ ਵਿੱਚ ਮਾਹਿਰ ਸੀ, ਜਿਨ੍ਹਾਂ ਵਿੱਚ ਅੰਗਰੇਜ਼ੀ, ਸਿੰਧੀ, ਪੰਜਾਬੀ, ਮੀਮੋਨੀ, ਪਸ਼ਤੋ, ਗੁਜਰਾਤੀ ਅਤੇ ਉਰਦੂ ਸ਼ਾਮਲ ਸਨ।[4]

ਕੈਰੀਅਰ

ਸੋਧੋ

ਅਖ਼ਤਰ ਨੇ 13 ਸਾਲ ਦੀ ਉਮਰ ਵਿੱਚ ਆਪਣੇ ਅਦਾਕਾਰੀ ਕੈਰੀਅਰ ਨੂੰ ਬਾਲ ਅਦਾਕਾਰ ਦੇ ਤੌਰ ਤੇ ਸ਼ੁਰੂ ਕੀਤਾ ਸੀ। ਉਸ ਨੇ ਸ਼ੈਕਸਪੀਅਰ ਦੇ ਦ ਮਰਚੈਂਟ ਆਫ਼ ਵੇਨਿਸ ਵਿੱਚ ਥੀਏਟਰ ਵਿੱਚ ਸ਼ਾਈਲੌਕ ਦਾ ਕਿਰਦਾਰ ਨਿਭਾਇਆ।

ਅਖ਼ਤਰ ਦਾ ਹਾਸਰਸ ਬਹੁਤ ਤੇਜ਼ ਅਤੇ ਪਰਭਾਵੀ ਸੀ। ਉਸਨੇ 6 ਸਤੰਬਰ, 1966 ਨੂੰ ਪਾਕਿਸਤਾਨ ਦਾ ਪਹਿਲਾ ਰੱਖਿਆ ਦਿਵਸ ਮਨਾਉਣ ਲਈ ਪੀਟੀਵੀ ਤੇ ਆਯੋਜਿਤ ਕੀਤੇ ਗਏ ਵਰਾਇਟੀ ਸ਼ੋਅ ਵਿੱਚ ਟੀ.ਵੀ. ਤੇ ਆਪਣਾ ਪਹਿਲਾ ਪ੍ਰੋਗ੍ਰਾਮ ਦਿੱਤਾ। ਉਸਨੇ 1966 ਵਿੱਚ ਹਾਲੀਵੁੱਡ ਅਭਿਨੇਤਾ ਐਂਥਨੀ ਕੁਇਨ ਅਤੇ ਜੌਨ ਐੱਫ਼ ਕੈਨੇਡੀ ਦੇ ਭਾਸ਼ਣਾਂ ਦੀ ਨਕਲ ਉਤਾਰ ਕੇ ਇੱਕ ਸਟੈਂਡਅੱਪ ਕਾਮੇਡੀਅਨ ਦੇ ਤੌਰ ਤੇ ਸ਼ੁਰੂਆਤ ਕੀਤੀ, ਜਿਸ ਵਿੱਚ ਉਸ ਨੇ ਸਾਬਕਾ ਰਾਸ਼ਟਰਪਤੀ ਦੀ ਆਵਾਜ਼ ਦੀ ਵੀ ਰੀਸ ਲਾਈ। ਉਦੋਂ ਤੋਂ ਹੀ, ਉਸਨੇ ਟੀ.ਵੀ. ਸਟੇਜ ਸ਼ੋਆਂ ਵਿੱਚ ਕਈ ਭੂਮਿਕਾਵਾਂ ਨਿਭਾਈਆਂ, ਬਾਅਦ ਵਿੱਚ ਅਨਵਰ ਮਕਸੂਦ ਅਤੇ ਬੁਸ਼ਰਾ ਅੰਸਾਰੀ ਨਾਲ ਮਿਲ ਕੇ ਕੰਮ ਕੀਤਾ।[2]

ਰੋਜ਼ੀ

ਸੋਧੋ

ਅਖ਼ਤਰ ਰੋਜ਼ੀ ਨਾਟਕ ਵਿੱਚ ਆਪਣੀ ਕਾਰਗੁਜ਼ਾਰੀ ਲਈ  ਪ੍ਰਸ਼ੰਸਾ ਖੱਟੀ, ਜਿਸ ਵਿੱਚ ਉਸਨੇ ਇੱਕ ਮਾਦਾ ਟੀਵੀ ਕਲਾਕਾਰ ਦੀ ਭੂਮਿਕਾ ਨਿਭਾਈ। ਰੋਜ਼ੀ, ਡਸਟਿਨ ਹਾਫਮੈਨ ਦੇ ਅਭਿਨੈ ਵਾਲੀ ਹਾਲੀਵੁੱਡ ਮੂਵੀ ਟੂਟਸੀ ਦਾ ਇੱਕ ਉਰਦੂ ਰੂਪ ਸੀ। ਉਹ ਇਸਨੂੰ ਆਪਣੇ ਮਨਪਸੰਦ ਓਨਸਕ੍ਰੀਨ ਪਾਤਰਾਂ ਵਿੱਚੋਂ ਇੱਕ ਕਹਿੰਦਾ ਹੁੰਦਾ ਸੀ। [1]

ਟੈਲੀਵਿਜ਼ਨ ਡਰਾਮੇ

ਸੋਧੋ
  • ਰੋਜ਼ੀ
  • ਮਿਰਜ਼ਾ ਔਰ ਹਮੀਦਾ
  • ਆਖ਼ਰੀ ਘੰਟੀ
  • ਹੈਲੋ ਹੈਲੋ
  • ਇੰਤਜ਼ਾਰ ਫ਼ਰ ਮਾਈਏ
  • ਮਕਾਨ ਨੰਬਰ 47
  • ਹਾਫ਼ ਪਲੇਟ
  • ਫ਼ੈਮਿਲੀ 93
  • ਈਦ ਟਰੇਨ
  • ਬੰਦਰ ਰੋਡ ਸੇ ਕੇਮਾੜੀ
  • ਸੱਚ ਮੁਚ
  • ਆਂਗਣ ਟੇੜ੍ਹਾ
  • ਬੀਬੀ
  • ਰਫ਼ਤਾ ਰਫ਼ਤਾ
  • ਗੁੰਮ
  • ਡਾਲਰ ਮੈਨ
  • ਲਾਓ ਤੋ ਮੇਰਾ ਆਮਾਲ ਨਾਮਾ
  • ਹਰਿਆਲੇ ਬਣੇ
  • ਸੱਚ ਮੱਚ ਪਾਰਟ 2
  • ਸੱਚ ਮੱਚ ਕਾ ਇਲੈਕਸ਼ਨ
  • ਕੁਛ ਕੁਛ ਸੱਚ ਮੱਚ
  • ਰਾਂਗ ਨੰਬਰ
  • ਸੱਚ ਮੱਚ ਕੀ ਈਦ
  • ਚਾਰ ਸੋ ਬੇਸ
  • ਨੌਕਰ ਕੇ ਆਗੇ ਚਾਕਰ

ਹਵਾਲੇ

ਸੋਧੋ
  1. 1.0 1.1 1.2 https://www.thenewstribe.com/2016/04/22/interesting-facts-moin-akhter-5th-death-anniversary/ Archived 2018-03-24 at the Wayback Machine., Profile of Moin Akhter, Published 22 April 2016, Retrieved 4 Dec 2016
  2. 2.0 2.1 Moin Akhtar: Greatest loss to laughter By Rafay Mahmood in The Express Tribune newspaper, Published: April 23, 2011, Retrieved 4 Dec 2016
  3. http://dunyanews.tv/en/Pakistan/275173-Fourth-death-anniversary-of-Moin-Akhtar-being-observed, Dunya News, Published 22 April 2015, Retrieved 4 Dec 2016
  4. http://www.tv.com.pk/celebrity/Moin-Akhter/54/biography, Profile of Moin Akhter on tv.com.pk website, Retrieved 4 Dec 2016

ਬਾਹਰੀ ਲਿੰਕ

ਸੋਧੋ