ਸ਼ਗੁਨ ਚੌਧਰੀ
ਸ਼ਗੁਨ ਚੌਧਰੀ (ਜਨਮ 1983) ਜੈਪੁਰ, ਰਾਜਸਥਾਨ ਤੋਂ ਇੱਕ ਭਾਰਤੀ ਨਿਸ਼ਾਨੇਬਾਜ਼ ਹੈ। ਉਸਨੇ ਆਪਣੀ ਪੜ੍ਹਾਈ ਮਹਾਰਾਣੀ ਗਾਇਤਰੀ ਦੇਵੀ ਗਰਲਜ਼ ਸਕੂਲ ਜੈਪੁਰ ਤੋਂ ਕੀਤੀ। ਸ਼ਗੁਨ ਚੌਧਰੀ ਲੰਡਨ ਵਿਚ 2012 ਸਮਰ ਓਲੰਪਿਕ ਖੇਡਾਂ ਦੇ ਟ੍ਰੈਪ ਸ਼ੂਟਿੰਗ ਮੁਕਾਬਲੇ ਵਿਚ 20 ਵੇਂ ਸਥਾਨ 'ਤੇ ਰਹੀ।[1] ਸ਼ਗੁਨ ਚੌਧਰੀ ਨੂੰ ਓਲੰਪਿਕ ਗੋਲਡ ਕੁਐਸਟ ਦੁਆਰਾ ਸਹਿਯੋਗ ਪ੍ਰਾਪਤ ਹੈ।
ਨਿੱਜੀ ਜਾਣਕਾਰੀ | |
---|---|
ਜਨਮ ਨਾਮ | ਸ਼ਗੁਨ ਚੌਧਰੀ |
ਜਨਮ | ਜੈਪੁਰ, ਰਾਜਸਥਾਨ, ਭਾਰਤ | 26 ਜੂਨ 1983
ਸਰਗਰਮੀ ਦੇ ਸਾਲ | 1983–ਮੌਜੂਦਾ |
ਖੇਡ | |
ਖੇਡ | ਨਿਸ਼ਾਨੇਬਾਜ਼ |
ONGC ਦੀ ਇੱਕ ਖਿਡਾਰਨ ਸ਼ਗੁਨ ਆਪਣੀ ਸਫਲਤਾ ਦਾ ਸਿਹਰਾ ਇਟਲੀ ਤੋਂ ਕੋਚ ਮਾਰਸੇਲੋ ਦ੍ਰਾਡੀ ਅਤੇ ਡੇਨੀਏਲ ਡੀਸਪਿਗਨੋ ਅਤੇ ਉਸਦੇ ਖੇਡ ਮਨੋਵਿਗਿਆਨੀ ਵੈਭਵ ਆਗਾਸ਼ੇ ਨੂੰ ਦਿੰਦੀ ਹੈ। 2005 ਵਿੱਚ ਸ਼ਗੁਨ ਚੌਧਰੀ ਨੇ ਵੀ ਡਬਲ ਟ੍ਰੈਪ ਤੋਂ ਟਰੈਪ ਵੱਲ ਜਾਣ ਦਾ ਇੱਕ ਦਲੇਰਾਨਾ ਕਦਮ ਚੁੱਕਿਆ। ਜਦੋਂ ਉਹ ਸਿਰਫ਼ 2 ਸਾਲ ਦੀ ਸੀ ਤਾਂ ਉਸਦੇ ਪਿਤਾ ਸੁਸ਼ੀਲ ਚੌਧਰੀ ਨੇ ਉਸਨੂੰ ਸਕੀਟ ਸ਼ੂਟਿੰਗ ਨਾਲ ਜਾਣੂ ਕਰਵਾਇਆ। [2]
ਉਹ ਓਲੰਪਿਕ ਟ੍ਰੈਪ ਸ਼ੂਟਿੰਗ ਪ੍ਰੋਗਰਾਮ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਔਰਤ ਹੈ।[3] ਲੰਡਨ 2012 ਵਿੱਚ ਕੁਆਲੀਫਾਈੰਗ ਗੇੜ ਵਿੱਚ 61 ਦੇ ਸਕੋਰ ਨਾਲ ਉਹ 20 ਵੇਂ ਸਥਾਨ ’ਤੇ ਰਹੀ ਅਤੇ ਫਾਈਨਲ ਵਿੱਚ ਜਾਣ ਵਿੱਚ ਅਸਮਰਥ ਰਹੀ। ਸ਼ਗੁਨ ਚੌਧਰੀ ਨੇ ਵੀਰਵਾਰ 16 ਨਵੰਬਰ, 2017 ਨੂੰ 61 ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਮਹਿਲਾ ਟ੍ਰੈਪ ਨਿਸ਼ਾਨੇਬਾਜ਼ੀ ਵਿੱਚ ਜਿੱਤਣ 'ਤੇ ਇੱਕ ਰਾਸ਼ਟਰੀ ਚੈਂਪੀਅਨਸ਼ਿਪ ਦਾ ਤਾਜ ਹਾਸਿਲ ਨਿੱਜੀ ਜੀਵਨ
ਜੀਵਨ
ਸੋਧੋਸ਼ਗੁਨ ਚੌਧਰੀ ਦਾ ਜਨਮ 26 ਜੂਨ 1983 ਨੂੰ ਜੈਪੁਰ, ਰਾਜਸਥਾਨ, ਭਾਰਤ ਵਿੱਚ ਹੋਇਆ ਸੀ। ਸਾਲ 1986 'ਚ 3 ਸਾਲਾ ਨਿਸ਼ਾਨੇਬਾਜ਼ ਆਪਣੇ ਪਿਤਾ ਦੀ ਸ਼ੂਟਿੰਗ ਪਰਫਾਰਮੈਂਸ ਦੇਖ ਕੇ ਕਾਫੀ ਪ੍ਰਭਾਵਿਤ ਹੋ ਗਈ ਸੀ। ਉਦੋਂ ਤੋਂ ਸ਼ਗੁਨ ਨੇ ਆਪਣੇ ਪਿਤਾ ਦੇ ਨਾਲ ਜਾਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਜੋਸ਼ ਨਾਲ ਮਿੱਟੀ ਦੇ ਨਿਸ਼ਾਨੇ 'ਤੇ ਨਿਸ਼ਾਨਾ ਬਣਾਉਂਦੇ ਹੋਏ ਦੇਖਿਆ। ਇਸ ਦੌਰਾਨ, ਛੋਟੀ ਸ਼ਗੁਨ ਇੱਕ ਖਿਡੌਣੇ ਦੀ ਬੰਦੂਕ ਨਾਲ ਆਪਣੇ ਪਿਤਾ ਦੀਆਂ ਕਾਰਵਾਈਆਂ ਦੀ ਨਕਲ ਕਰਨ ਲੱਗ ਗਈ।[4]
ਹਵਾਲੇ
ਸੋਧੋ- ↑ "Trap results - Shooting - London 2012 Olympics". www.olympic.org. Retrieved 2015-06-15.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedsports-hai
- ↑ Ajinkya, Vivek (1 March 2012). "It's not been an easy ride for Shagun Chowdhary". Mid Day.
- ↑ https://www.sportzcraazy.com/shagun-chowdhary-biography/amp/
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |