ਸ਼ਫੀਕ-ਉਰ-ਰਹਿਮਾਨ

ਪਾਕਿਸਤਾਨੀ ਹਾਸਰਸ

ਸ਼ਫੀਕ-ਉਰ-ਰਹਿਮਾਨ (ਉਰਦੂ: شفیق الرحمن) (9 ਨਵੰਬਰ 1920 – 19 ਮਾਰਚ 2000) ਇੱਕ ਪਾਕਿਸਤਾਨੀ ਹਾਸਰਸਕਾਰ[1] ਅਤੇ ਉਰਦੂ ਭਾਸ਼ਾ ਵਿਚ ਇੱਕ ਛੋਟੀ-ਕਹਾਣੀ ਲਿਖਣ ਵਾਲਾ ਲੇਖਕ ਸੀ।[2][3]

ਉਹ ਉਰਦੂ ਬੋਲਣ ਵਾਲੇ ਸੰਸਾਰ ਦੇ ਸਭ ਤੋਂ ਉੱਘੇ ਲੇਖਕਾਂ ਵਿੱਚੋਂ ਇੱਕ ਸਨ। ਮਾਰਕ ਟਵੇਨ ਅਤੇ ਸਟੀਫਨ ਲੀਕਾੱਕ ਵਾਂਗ,[4] ਉਸਨੇ ਆਪਣੇ ਪਾਠਕਾਂ ਨੂੰ ਸਥਾਈ ਖੁਸ਼ੀ ਦਿੱਤੀ ਹੈ। ਉਹ ਪੇਸ਼ੇ ਤੋਂ ਮੈਡੀਕਲ ਡਾਕਟਰ ਸੀ, ਅਤੇ ਪਾਕਿਸਤਾਨੀ ਫੌਜ ਵਿੱਚ ਸੇਵਾ ਕਰਦਾ ਸੀ। ਉਸ ਨੇ ਆਪਣੀਆਂ ਫੌਜੀ ਅਤੇ ਨਾਗਰਿਕ ਸੇਵਾਵਾਂ ਲਈ ਹਿਲਾਲ-ਏ-ਇਮਤਿਆਜ਼ ਵੀ ਪ੍ਰਾਪਤ ਕੀਤਾ।[2] ਉਰਦੂ ਸਾਹਿਤ ਦੇ ਲੇਖਕਾਂ ਅਤੇ ਆਲੋਚਕਾਂ ਦੁਆਰਾ ਉਸਦੀ ਵਿਆਪਕ ਪ੍ਰਸ਼ੰਸਾ ਕੀਤੀ ਗਈ ਹੈ।[4]

ਮੁੱਢਲਾ ਜੀਵਨ ਸੋਧੋ

ਰਹਿਮਾਨ ਦਾ ਜਨਮ ਬਰਤਾਨਵੀ ਭਾਰਤ ਦੇ ਰੋਹਤਕ ਨੇੜੇ ਇੱਕ ਛੋਟੇ ਜਿਹੇ ਕਸਬੇ ਕਲਾਨੌਰ ਵਿੱਚ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਆਪਣੀ ਸਿੱਖਿਆ ਬਹਾਵਲਪੁਰ ਵਿੱਚ ਪ੍ਰਾਪਤ ਕੀਤੀ।[2]

ਕਰੀਅਰ ਸੋਧੋ

ਰਹਿਮਾਨ ਇੰਡੀਅਨ ਆਰਮੀ ਮੈਡੀਕਲ ਕੋਰ ਵਿਚ ਸ਼ਾਮਲ ਹੋਇਆ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਵੱਖ-ਵੱਖ ਯੁੱਧ ਮੋਰਚਿਆਂ 'ਤੇ ਸੇਵਾ ਕੀਤੀ। 1947 ਵਿੱਚ ਪਾਕਿਸਤਾਨ ਦੀ ਆਜ਼ਾਦੀ ਤੋਂ ਬਾਅਦ, ਉਹ ਪਾਕਿਸਤਾਨੀ ਫੌਜ ਵਿੱਚ ਸ਼ਾਮਲ ਹੋ ਗਿਆ ਅਤੇ ਅੰਤ ਵਿੱਚ ਜਨਰਲ ਦੇ ਅਹੁਦੇ ਤੱਕ ਪਹੁੰਚ ਗਿਆ।

ਹਵਾਲੇ ਸੋਧੋ

  1. Saadia Qamar (22 December 2011). "Tete-a-tete with Abid Ali". The Express Tribune (newspaper). Retrieved 2 June 2019.
  2. 2.0 2.1 2.2 "شفیق الرحما ن کی بر سی Shafiq-ur-Rehman Death Anniversary". Pakistan Radio News Network. 19 ਮਾਰਚ 2012. Archived from the original on 30 ਜਨਵਰੀ 2013. Retrieved 2 ਜੂਨ 2019.
  3. "Humour and Satire in Urdu Literature" (PDF). Qurtuba.Edu.PK. p. 183. Retrieved 2 June 2019.
  4. 4.0 4.1 Rauf Parekh (1 July 2009). "Shafeeq-ur-Rahman: Humorist Par Excellence". All Things Pakistan website. Retrieved 2 June 2019.