ਸ਼ਰੂਤੀ ਰਾਜਲਕਸ਼ਮੀ ਹਸਨ (ਜਨਮ 28 ਜਨਵਰੀ 1986) ਦੱਖਣੀ ਭਾਰਤ ਦੀਆਂ ਫ਼ਿਲਮਾਂ ਅਤੇ ਬਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਕੰਮ ਕਰਨ ਵਾਲੀ ਇੱਕ ਭਾਰਤੀ ਅਭਿਨੇਤਰੀ, ਗਾਇਕਾ, ਗੀਤਕਾਰ ਅਤੇ ਡਾਂਸਰ ਹੈ। ਉਸਦੇ ਮਾਤਾ ਪਿਤਾ ਸਾਰਿਕਾ ਅਤੇ ਕਮਲ ਹਸਨ ਫ਼ਿਲਮੀ ਸਿਤਾਰੇ ਹਨ।[3] ਆਪਣੇ ਸਫਲ ਕੈਰੀਅਰ ਵਿੱਚ ਸ਼ਰੂਤੀ ਨੇ ਫਿਲਮਫ਼ੈਅਰ ਅਵਾਰਡ ਪ੍ਰਾਪਤ ਕੀਤਾ ਅਤੇ ਇਸ ਨੇ ਆਪਣੇ ਆਪ ਨੂੰ ਦੱਖਣੀ ਭਾਰਤੀ ਸਿਨੇਮੇ ਦੀਆਂ ਅਭਿਨੇਤਰੀਆਂ ਵਿੱਚੋਂ ਅੱਗੇ ਲਿਆ ਕੇ ਖੜਾ ਕੀਤਾ।[4] ਸ਼ਰੂਤੀ ਨੇ ਆਪਣੀ ਅਭਿਨੇ ਦੀ ਸ਼ੁਰੂਆਤ ਐਕਸ਼ਨ ਡਰਾਮਾ ਫਿਲਮ ਲੱਕ ਰਾਹੀਂ ਕੀਤੀ। ਇਸ ਤੋਂ ਪਹਿਲਾਂ ਬਾਲ ਕਲਾਕਾਰ ਦੇ ਰੂਪ ਵਿੱਚ ਕੰਮ ਕੀਤਾ। 2012 ਵਿੱਚ ਉਸਨੇ ਹਿੰਦੀ ਫਿਲਮ ਦਬੰਗ ਦੇ ਤੇਲਗੂ ਰੀਮੇਕ ਗੱਬਰ ਸਿੰਘ' ਵਿੱਚ ਕੰਮ ਕੀਤਾ ਜੋ ਬਹੁਤ ਸਫਲ ਰਹੀ। ਤੇਲਗੂ ਫਿਲਮਾਂ ਦੇ ਨਾਲ ਨਾਲ ਇਹ ਹਿੰਦੀ ਫਿਲਮਾਂ ਵਿੱਚ ਵੀ ਇੱਕ ਵੱਡੀ ਅਭਿਨੇਤਰੀ ਬਣ ਕੇ ਉਭਰੀ। ਅਭਿਨੇ ਦੇ ਨਾਲ ਨਾਲ ਸ਼ਰੂਤੀ ਨੇ ਗਾਇਕੀ ਨਿਰਦੇਸ਼ਨ ਵੀ ਕੀਤਾ।

ਸ਼ਰੂਤੀ ਹਸਨ
ਜਨਮ
ਸ਼ਰੂਤੀ ਹਸਨ

(1986-01-28) 28 ਜਨਵਰੀ 1986 (ਉਮਰ 38)[1]
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਗਾਇਕਾ
ਸਰਗਰਮੀ ਦੇ ਸਾਲ2000–ਹੁਣ ਤੱਕ
ਮਾਤਾ-ਪਿਤਾਕਮਲ ਹਸਨ
ਸਾਰਿਕਾ ਠਾਕੁਰ

ਮੁੱਢਲਾ ਜੀਵਨ ਸੋਧੋ

ਸ਼ਰੂਤੀ ਹਸਨ ਦਾ ਜਨਮ ਮਦਰਾਸ ਵਿਖੇ (ਮੌਜੂਦਾ ਚੇਨਈ) ਅਦਾਕਾਰ ਕਮਲ ਹਸਨ ਅਤੇ ਸਾਰਿਕਾ ਦੇ ਘਰ ਹੋਇਆ।[5] ਉਸ ਦਾ ਪਿਤਾ ਤਾਮਿਲ ਹੈ, ਜਦੋਂ ਕਿ ਉਸ ਦੀ ਮਾਂ ਸਾਰਿਕਾ ਦਾ ਜਨਮ ਮਹਾਰਾਸ਼ਟਰ ਦੇ ਪਿਤਾ ਅਤੇ ਰਾਜਪੂਤ ਮਾਂ ਤੋਂ ਹੋਇਆ ਸੀ।[5][6] ਉਸਦੀ ਛੋਟੀ ਭੈਣ ਅਕਸ਼ਰਾ ਹਾਸਨ ਵੀ ਇੱਕ ਅਭਿਨੇਤਰੀ ਹੈ।[7] ਅਦਾਕਾਰ ਅਤੇ ਵਕੀਲ ਚਾਰਹੁਸਨ ਉਸਦਾ ਚਾਚਾ ਹੈ। ਉਸ ਦੀਆਂ ਚਚੇਰੀਆਂ ਭੈਣਾਂ ਅਨੁ ਹਸਨ ਅਤੇ ਸੁਹਾਸਿਨੀ ਮਨੀਰਤਨਮ ਅਭਿਨੇਤਰੀਆਂ ਹਨ। ਸ਼ਰੂਤੀ ਨੇ ਚੇਨਈ ਦੇ ਲੇਡੀ ਅੰਡੇਲ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਸੇਂਟ ਐਂਡਰਿਊਜ਼ ਕਾਲਜ ਵਿੱਚ ਮਨੋਵਿਗਿਆਨ ਦੀ ਪੜ੍ਹਾਈ ਲਈ ਮੁੰਬਈ ਚਲੀ ਗਈ।[8]

ਸ਼ਰੂਤੀ ਨੇ ਸਿਨੇਮਾ ਅਤੇ ਸੰਗੀਤ 'ਤੇ ਧਿਆਨ ਕੇਂਦ੍ਰਤ ਕੀਤਾ ਅਤੇ ਆਖਰਕਾਰ ਚੇਨੱਈ ਪਰਤਣ ਤੋਂ ਪਹਿਲਾਂ ਕੈਲੀਫੋਰਨੀਆ ਦੇ ਸੰਗੀਤ ਇੰਸਟੀਚਿਊਟ ਵਿਖੇ ਸੰਗੀਤ ਸਿੱਖਣਾ ਸ਼ੁਰੂ ਕੀਤਾ।[9]

ਹਵਾਲੇ ਸੋਧੋ

  1. "Shruti celebrates sister Akshara Hassan's birthday with family; dad Kamal Haasan tweets a picture from her party". The Indian Express. 28 January 2016. Retrieved 26 December 2016.
  2. "Shruti Haasan buys house in Mumbai"
  3. Rajeesh, Sangeetha (2003-10-28). "High Five with Shruti Haasan". ਚੇੱਨਈ, ਭਾਰਤ: ਦ ਹਿੰਦੂ. Archived from the original on 2013-09-28. Retrieved 18 July 2013. {{cite news}}: Unknown parameter |dead-url= ignored (help)
  4. Rajeesh, Sangeetha (28 October 2003). "High Five with Shruti Haasan". The Hindu. Chennai, India. Archived from the original on 28 ਸਤੰਬਰ 2013. Retrieved 20 December 2007. {{cite news}}: Unknown parameter |dead-url= ignored (help)
  5. 5.0 5.1 Gupta, Priya (17 May 2013). "I get devastated at the idea of marriage: Shruti Haasan". Times of India. Retrieved 7 April 2014.
  6. "Girl Interrupted". 13 July 2010. Retrieved 26 December 2016.
  7. Shankar, Settu (4 October 2006). "Akshara Hassan eyes on Olympic 2012 !!". OneIndia. Archived from the original on 8 July 2012. Retrieved 20 December 2007.
  8. "Artistic Lineage..." Magna Magazine. 25 July 2007. Archived from the original on 12 December 2007. Retrieved 20 December 2007.
  9. Prakash, Chitra (14 December 2007). "Kamal Haasan's daughter to make film debut opposite Madhavan". The Hindustan Times. Retrieved 20 December 2007.[permanent dead link][permanent dead link]