ਸ਼ਵਰਮਾ
ਸ਼ਵਰਮਾ (Lua error in package.lua at line 80: module 'Module:Lang/data/iana scripts' not found. ; Lua error in package.lua at line 80: module 'Module:Lang/data/iana scripts' not found.) ਇੱਕ ਮੀਟ ਸੈਂਡਵਿਚ ਹੈ ਜੋ ਮੱਧ ਪੂਰਬ ਦੇ ਲੋਕਾਂ ਦੁਆਰਾ ਖਾਧਾ ਜਾਂਦਾ ਹੈ। ਇਹ ਗੋਲ ਅਰਬੀ ਰੋਟੀ ਵਿੱਚ ਮੀਟ ਅਤੇ ਸਬਜ਼ੀਆਂ ਤੇ ਕੁਝ ਮਸਾਲੇ ਜਾਂ ਪਸੰਦੀਦਾ ਚਟਣੀ ਦੇ ਨਾਲ ਪਰੋਸਿਆ ਜਾਂਦਾ ਹੈ। ਆਮ ਤੌਰ 'ਤੇ ਮੀਟ ਜਾਂ ਤਾਂ ਲੇਲੇ, ਬੀਫ, ਟਰਕੀ, ਜਾਂ ਕੁੱਕੜ ਹੋ ਸਕਦਾ ਹੈ। ਸ਼ਵਰਮਾ ਨੂੰ ਚਵਰਮਾ, ਸ਼ਾਵਰਮਾ, ਸ਼ਾਵਏਰਮਾ, ਜਾਂ ਸ਼ੋਰਮਾਇਸ ਵੀ ਕਿਹਾ ਜਾ ਸਕਦਾ ਹੈ।
ਇਹ ਸਭ ਤੋਂ ਪਹਿਲਾਂ ਤੁਰਕੀ ਦੇ ਲੋਕਾਂ ਦੁਆਰਾ ਪੇਸ਼ ਕੀਤਾ ਗਿਆ ਸੀ। ਉਹ ਇਸਨੂੰ çevirme ਕਹਿੰਦੇ ਹਨ, ਜਿਸਦਾ ਅਰਥ ਹੈ "ਮੋੜਨਾ" ਹੁੰਦਾ ਹੈ, ਕਿਉਂਕਿ ਮੀਟ ਨੂੰ ਓਵਨ ਵਿੱਚ ਮੋੜਿਆ ਜਾ ਸਕਦਾ ਹੈ, ਪਰ ਅਰਬਾਂ ਨੇ ਤੁਰਕੀ ਡੋਨਰ ਕਬਾਬ ਤੋਂ ਇਸਦਾ ਵਿਅੰਜਨ ਬਦਲ ਦਿੱਤਾ।