ਸ਼ਵੇਤਾਂਬਰ ਜੈਨ ਧਰਮ ਦੀ ਇੱਕ ਸੰਪਰਦਾਇ ਹੈ। ਇਹ ਚਿੱਟੇ ਕੱਪੜੇ ਪਹਿਨਦੇ ਹਨ ਜਦਕਿ ਜੈਨ ਧਰਮ ਦੀ ਦੂਜੀ ਸੰਪਰਦਾਇ ਨੰਗੇ ਰਹਿ ਕੇ ਮੋਕਸ਼ ਪ੍ਰਾਪਤ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਇਹਨਾਂ ਦੀਆਂ ਮੂਰਤੀਆਂ 'ਤੇ ਸ਼ਿੰਗਾਰ ਵੀ ਕੀਤਾ ਜਾਂਦਾ ਹੈ।

ਸ਼ਵੇਤਾਂਬਰ ਔਰਤਾਂ ਦੇ ਮੋਕਸ਼ ਪ੍ਰਾਪਤ ਕਰਨ ਦੀ ਗੱਲ ਨੂੰ ਸਵੀਕਾਰਦੇ ਹਨ ਅਤੇ ਮੰਨਦੇ ਹਨ ਕਿ 19ਵੇਂ ਤੀਰਥੰਕਰ ਮਾਲੀਨਾਥ ਇੱਕਕ ਔਰਤ ਸਨ।

ਇਤਿਹਾਸਸੋਧੋ

ਸ਼ਵੇਤਾਂਬਰ ਸੰਪਰਦਾਇ ਆਚਾਰੀ ਸਥੁਲਭੱਦਰ ਦੀ ਕੁਲ ਵਿੱਚੋਂ ਹੈ।

ਕੁਝ ਸ਼ਵੇਤਾਂਬਰ ਭਿਖਸ਼ੂ ਆਪਣੇ ਮੂੰਹ ਢਕ ਕੇ ਰੱਖਦੇ ਹਨ ਭਾਵ ਮੂਹਾਪੱਟੀ (ਮੂੰਹ+ਪੱਟੀ) ਦੀ ਵਰਤੋਂ ਕਰਦੇ ਹਨ ਤਾਂ ਜੋ ਕੋਈ ਮੱਖੀ-ਮੱਛਰ ਉਨ੍ਹਾਂ ਦੇ ਮੂੰਹ ਵਿੱਚ ਵੜ ਕੇ ਮਰ ਨਾ ਜਾਵੇ ਅਤੇ ਇਸ ਤਰ੍ਹਾਂ ਬੋਲਣ ਸਮੇਂ ਵੀ ਇਹ ਲੋਕ ਅਹਿੰਸਾ ਦੀ ਪਾਲਣਾ ਕਰਦੇ ਹਨ।

ਪੰਥਸੋਧੋ

ਸ਼ਵੇਤਾਂਬਰ ਸੰਪਰਦਾਇ ਵੀ ਅੱਗੋਂ ਕਈ ਭਾਗਾਂ ਵਿੱਚ ਵੰਡੀ ਹੋਈ ਹੈ ਜਿਨ੍ਹਾਂ ਨੂੰ ਪੰਥ ਆਖਿਆ ਜਾਂਦਾ ਹੈ।

ਮੌਜੂਦਾ ਸਮੇਂ ਸ਼ਵੇਤਾਂਬਰ ਦੇ ਤਿੰਨ ਪੰਥ ਹਨ- ਮੂਰਤੀਪੂਜਕ(ਡੇਰਾਵਾਸੀ), ਸਥਾਨਕਵਾਸੀ ਤੇ ਤੇਰਾਂਪੰਥ। ਸਥਾਨਕਵਾਸੀ ਮੂਰਤੀ ਪੂਜਾ ਦੀ ਬਜਾਏ ਸੰਤਾਂ ਦੀ ਪੂਜਾ ਕਰਦੇ ਹਨ ਤੇ ਤੇਰਾਂਪੰਥੀਆਂ ਦੀ ਧਾਰਨਾ ਵੀ ਇਸ ਤਰ੍ਹਾਂ ਦੀ ਹੈ। ਸਥਾਨਕਵਾਸੀ ਤੇ ਤੇਰਾਂਪੰਥੀਏ "ਮੂਹਾਪੱਟੀ" ਨੂੰ ਮੂੰਹ 'ਤੇ ਪਹਿਨ ਕੇ ਰੱਖਦੇ ਸਨ ਜਦਕਿ ਡੇਰਾਵਾਸੀ ਹੱਥ ਵਿੱਚ ਫੜ੍ਹ ਕੇ ਰੱਖੇ ਸਨ। ਇਹ ਸਥਾਨਕ ਜਾਂ ਡੇਰਾਸਰ ਵਿੱਚ ਮੂਰਤੀ ਪੂਜਾ ਨਹੀਂ ਕਰਦੇ ਸਨ ਪਰ ਪੰਜ ਮਹਾਮੰਤਰਾਂ ਨਾਲ ਜ਼ਰੂਰ ਬੱਝੇ ਹੋਏ ਹਨ। ਦੂਜੇ ਪਾਸੇ ਮੂਰਤੀਪੂਜਕ ਮੂਰਤੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਹਨ ਤੇ ਡੇਰਾਸਰ ਵਿੱਚ ਤੀਰਥੰਕਰਾਂ ਦੀ ਪੂਜਾ ਕਰਦੇ ਹਨ।

ਹਵਾਲੇਸੋਧੋ