ਸ਼ਹਿਨਾਜ਼ ਅੰਸਾਰੀ (10 ਜਨਵਰੀ 1970 – 15 ਫਰਵਰੀ 2020) ਇੱਕ ਪਾਕਿਸਤਾਨੀ ਸਿਆਸਤਦਾਨ ਸੀ ਜੋ ਜੂਨ 2013 ਤੋਂ ਆਪਣੀ ਮੌਤ ਤੱਕ ਸਿੰਧ ਦੀ ਸੂਬਾਈ ਅਸੈਂਬਲੀ ਦੀ ਮੈਂਬਰ ਰਹੀ। ਸਲਮਾ ਖੋਖਰ ਨੇ ਸ਼ਹਿਨਾਜ਼ ਅੰਸਾਰੀ ਨੂੰ ਉਸਦੇ ਪਿੰਡ ਵਿੱਚ ਹੀ ਮਾਰ ਦਿੱਤਾ ਸੀ।

ਸ਼ੁਰੂਆਤੀ ਜੀਵਨ ਅਤੇ ਸਿੱਖਿਆ

ਸੋਧੋ

ਉਸ ਦਾ ਜਨਮ 10 ਜਨਵਰੀ 1970 ਨੂੰ ਨੌਸ਼ਹਿਰਾ ਫਿਰੋਜ਼ ਵਿੱਚ ਹੋਇਆ ਸੀ।[1] ਉਸਨੇ ਸ਼ਾਹ ਅਬਦੁਲ ਲਤੀਫ ਯੂਨੀਵਰਸਿਟੀ ਤੋਂ ਬੈਚਲਰ ਆਫ਼ ਆਰਟਸ ਦੀ ਡਿਗਰੀ ਹਾਸਲ ਕੀਤੀ।[1]

ਸਿਆਸੀ ਕਰੀਅਰ

ਸੋਧੋ

ਉਹ 2013 ਦੀਆਂ ਪਾਕਿਸਤਾਨੀ ਆਮ ਚੋਣਾਂ ਵਿੱਚ ਔਰਤਾਂ ਲਈ ਰਾਖਵੀਂ ਸੀਟ 'ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੀ ਉਮੀਦਵਾਰ ਵਜੋਂ ਸਿੰਧ ਦੀ ਸੂਬਾਈ ਅਸੈਂਬਲੀ ਲਈ ਚੁਣੀ ਗਈ ਸੀ,[2][3] ਅਤੇ 2018 ਦੀਆਂ ਆਮ ਚੋਣਾਂ ਵਿੱਚ ਦੁਬਾਰਾ ਚੁਣੀ ਗਈ ਸੀ।[4]

15 ਫਰਵਰੀ 2020 ਨੂੰ, ਜਦੋਂ ਅੰਸਾਰੀ ਪਿੰਡ ਦਿਲ ਮੁਰਾਦ ਖੋਖਰ, ਨੌਸ਼ਹਿਰੋ ਫਿਰੋਜ਼ ਜ਼ਿਲ੍ਹੇ ਵਿੱਚ ਸੀ, ਉਸ ਉੱਤੇ ਹਮਲਾ ਕੀਤਾ ਗਿਆ ਅਤੇ ਛਾਤੀ ਵਿੱਚ ਛੇ ਗੋਲੀਆਂ ਲੱਗੀਆਂ। ਉਸ ਨੂੰ ਪੀਪਲਜ਼ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।[5][6]

ਹਵਾਲੇ

ਸੋਧੋ
  1. 1.0 1.1 "Welcome to the Website of Provincial Assembly of Sindh". www.pas.gov.pk. Archived from the original on 27 August 2017. Retrieved 9 March 2018.
  2. "PML-N secures maximum number of reserved seats in NA". www.pakistantoday.com.pk. Archived from the original on 3 January 2018. Retrieved 6 February 2018.
  3. "21 PPP members elected to PA reserved seats". www.pakistantoday.com.pk. Archived from the original on 9 March 2018. Retrieved 9 March 2018.
  4. "PPP bags most of the reserved seats in new Sindh Assembly". The News (in ਅੰਗਰੇਜ਼ੀ). 13 August 2018. Retrieved 13 August 2018.
  5. Hanif Samoon; Imtiaz Ali (15 February 2020). "PPP MPA Shahnaz Ansari shot dead in Sindh's Naushero Feroze". Dawn. Retrieved 15 February 2020.
  6. "PPP MPA Shahnaz Ansari gunned down in Sindh village". The News International. February 16, 2020.