ਸ਼ਾਰਲਟ ਪਰਕਿਨਜ਼ ਗਿਲਮੈਨ (/ˈɡɪਐਲਐਮən//ˈɡɪlmən/); ਵੀ ਸ਼ਾਰਲਟ ਪਰਕਿਨਜ਼ ਸਟੈਟਸਨ (3 ਜੁਲਾਈ 1860 – ਅਗਸਤ 17 1935) ਇੱਕ ਪ੍ਰਮੁੱਖ ਅਮਰੀਕੀ ਨਾਰੀਵਾਦੀ, ਸਮਾਜ ਵਿਗਿਆਨੀ, ਨਾਵਲਕਾਰਾ, ਕਹਾਣੀਕਾਰਾ, ਕਵਿੱਤਰੀ ਅਤੇ ਵਾਰਤਕ ਲੇਖਿਕਾ ਅਤੇ ਇੱਕ ਸਮਾਜਿਕ ਸੁਧਾਰਕ ਸੀ। ਉਹ ਇੱਕ ਯੁਟੋਪੀਆਈ ਨਾਰੀਵਾਦੀ ਸੀ ਅਤੇ ਇਹ ਆਪਣੀ ਵਲੱਖਣ ਜੀਵਨ ਸ਼ੈਲੀ ਕਰਕੇ ਭਵਿੱਖੀ ਨਾਰੀਵਾਦੀਆਂ ਲਈ ਇੱਕ ਰੋਲ ਮਾਡਲ ਸਾਬਿਤ ਹੋਈ। ਉਸਦੀ ਸਭ ਤੋਂ ਮਸ਼ਹੂਰ ਲਿਖਤ ਉਸਦੀ ਅਰਧ-ਸਵੈਜੀਵਨੀ ਮੂਲਕ ਛੋਟੀ ਕਹਾਣੀ "ਪੀਲੇ ਵਾਲਪੇਪਰ" ਹੈ ਜੋ ਉਸਨੇ ਇੱਕ ਮਨੋਰੋਗ ਦੇ ਦੌਰੇ ਤੋਂ ਬਾਅਦ ਲਿੱਖਿਆ ਸੀ।

ਮੁੱਢਲਾ ਜੀਵਨਸੋਧੋ

ਗਿਲਮੈਨ ਦਾ ਜਨਮ 3 ਜੁਲਾਈ 1860 ਨੂੰ ਹਾਰਟਫਰਡ,  ਕਨੈਟੀਕਟ ਵਿੱਚ ਮਰਿਅਮ ਪਰਕਿਨਜ਼ ਅਤੇ ਫਰੈਡਰਿਕ ਬੀਚਰ ਪਰਕਿਨਜ਼ ਦੇ ਘਰ ਹੋਇਆ। ਉਸਦਾ ਸਿਰਫ ਇਕ ਭਰਾ, ਥਾਮਸ ਐਡੀ ਸੀ, ਜੋ ਇਸਤੋਂ 14 ਮਹੀਨੇ ਵੱਡਾ ਸੀ। ਸ਼ਾਰਲਟ ਦੇ ਬਚਪਨ ਦੌਰਾਨ, ਉਸਦੇ ਪਿਤਾ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਛੱਡ ਦਿੱਤਾ ਅਤੇ ਇਸ ਨਾਲ ਉਹਨਾਂ ਨੇ ਬਹੁਤ ਗਰੀਬੀ ਹੰਢਾਈ।[1] 

ਫੁਟਨੋਟਸੋਧੋ

  1. Gilman, Charlotte (Anna) Perkins (Stetson) "Charlotte (Anna) Perkins (Stetson) Gilman," in Contemporary Authors.

ਬਾਹਰੀ ਲਿੰਕਸੋਧੋ