ਸ਼ਾਹੀ ਪਨੀਰ ਉੱਤਰ ਭਾਰਤ ਦਾ ਭੋਜਨ ਹੈ ਜੋ ਕੀ ਪਨੀਰ ਤੋ ਬਣਾਇਆ ਜਾਂਦਾ ਹੈ।[1] ਸ਼ਾਹੀ ਪਨੀਰ ਨੂੰ ਕਰੀਮ, ਟਮਾਟਰ ਅਤੇ ਮਸਾਲੇ ਦੀ ਬਣੀ ਮੋਟੀ ਗਰੇਵੀ ਵਿੱਚ ਪਨੀਰ ਨੂੰ ਪਕਾਕੇ ਬਣਾਇਆ ਜਾਂਦਾ ਹੈ। ਇਸ ਨਾਲ ਮਿਲਦੇ ਜੁਲਦੇ ਪਕਵਾਨ ਕੜਾਈ ਪਨੀਰ ਅਤੇ ਪਨੀਰ ਮਖਣੀ ਹਨ।

ਸ਼ਾਹੀ ਪਨੀਰ
ਸ਼ਾਹੀ ਪਨੀਰ ਨਾਨ ਦੇ ਨਾਲ
ਸਰੋਤ
ਸੰਬੰਧਿਤ ਦੇਸ਼ਪੰਜਾਬ, ਭਾਰਤ Pakistan
ਕਾਢਕਾਰਮੁਗਲ ਸਾਮਰਾਜ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਪਨੀਰ, ਕਰੀਮ, ਟਮਾਟਰ ਅਤੇ ​ਮਸਾਲੇ

ਸਮੱਗਰੀ

ਸੋਧੋ

250 ਗ੍ਰਾਮ ਪਨੀਰ, 3 ਚਮਚ ਘੀ, 1 ਪਿਆਜ (ਲੰਬਾ ਕੱਟਿਆ ਹੋਇਆ), ½ਇੰਚ ਅਦਰਕ, 2 ਹਰੀ ਮਿਰਚ, 4 ਟਮਾਟਰ, 2 ਮੋਤੀ ਇਲਆਚੀ, ¼ ਕਪ ਦਹੀ, ½ ਚਮਚ ਲਾਲ ਮਿਰਚ, ½ਚਮਚ ਗਰਮ ਮਸਾਲਾ,ਲੂਣ, ½ ਕ ਦੁੱਧ, 2 ਚਮਚ ਟਮਾਟਰ ਦੀ ਸਾਸ।

ਵਿਧੀ

ਸੋਧੋ
  1. ਪਨੀਰ ਨੂੰ 2 ਇੰਚ ਦੇ ਟੁਕੜਿਆਂ ਵਿੱਚ ਕੱਟ ਲੋ।
  2. ਇੱਕ ਕੜਾਹੀ ਵਿੱਚ ਅੱਧਾ ਘੀ ਪਕੇ ਪਿਆਜ, ਅਦਰਕ, ਹਰੀ ਮਿਰਚ, ਮੋਟੀ ਇਲਆਚੀ ਪਾ ਦੋ।
  3. 3-4 ਮਿੰਟ ਤਲਕੇ ਟਮਾਟਰ ਪਾ ਦੋ ਅਤੇ 5-7 ਮਿੰਟ ਲਈ ਢੱਕ ਦੋ। ਫੇਰ ਦਹੀ ਪਾਕੇ 5 ਮਿੰਟ ਪਕਾਓ ਅਤੇ 1/2 ਪਿਆਲਾ ਜਾਂ ਕਪ ਪਾਣੀ ਪਾਕੇ ਠੰਡਾ ਹੋਣ ਲਈ ਰੱਖ ਦੋ।
  4. ਉਸ ਤੋਂ ਬਾਅਦ ਗਰਾਇਨਡਰ ਵਿੱਚ ਪਾਕੇ ਮਹੀਨ ਪੀਸ ਲੋ।
  5. ਹੁਣ ਕੜਾਹੀ ਵਿੱਚ ਬੱਚਿਆ ਹੋਇਆ ਘੀ ਪਕੇ ਗਰਮ ਕਰਲੋ ਅਤੇ ਗਰੇਵੀ ਪਾ ਦੋ।
  6. ਜਦ ਤੱਕ ਗਰੇਵੀ ਗਾੜੀ ਨਾ ਹੋ ਜਾਵੇ ਤਦ ਤੱਕ ਪਕਾਓ।
  7. ਫੇਰ ਦੁੱਧ ਅਤੇ ਪਨੀਰ ਪਾਕੇ 3-4 ਮਿੰਟ ਪਕਾਓ।
  8. ਕਟੇ ਹਰੇ ਧਨੀਆ ਅਤੇ ਕੱਦੂਕਸ ਪਨੀਰ ਪਾਕੇ ਇਹ ਚਖਣ ਲਈ ਤਿਆਰ ਹੈ।

ਹਵਾਲੇ

ਸੋਧੋ
  1. "Shahi Paneer: The taste of North India". http://tastyfix.com. Archived from the original on 2020-11-28. Retrieved 2016-07-04. {{cite web}}: External link in |website= (help); Unknown parameter |dead-url= ignored (|url-status= suggested) (help)