ਸ਼ਾਹ ਅਬਦੁਲ ਲਤੀਫ਼ ਭਟਾਈ

(ਸ਼ਾਹ ਅਬਦੁਲ ਲਤੀਫ ਭਟਾਈ ਤੋਂ ਮੋੜਿਆ ਗਿਆ)

ਸ਼ਾਹ ਅਬਦੁਲ ਲਤੀਫ ਭਟਾਈ (18 ਨਵੰਬਰ 1689-1 ਜਨਵਰੀ 1752) (ਸਿੰਧੀ: شاهه عبداللطيف ڀٽائي }}, Urdu: ,شاہ عبداللطیف بھٹائی) ਸਿੰਧ ਦੇ ਸੰਸਾਰ ਪ੍ਰਸਿੱਧ ਸੂਫੀ ਕਵੀ ਸਨ, ਜਿਨ੍ਹਾਂ ਨੇ ਸਿੰਧੀ ਭਾਸ਼ਾ ਨੂੰ ਸੰਸਾਰ ਦੇ ਰੰਗ ਮੰਚ ਉੱਤੇ ਸਥਾਪਤ ਕੀਤਾ। ਸ਼ਾਹ ਲਤੀਫ ਦਾ ਕਾਲਜਈ ਕਾਵਿ-ਰਚਨਾ ਸ਼ਾਹ ਜੋ ਰਸਾਲੋ ਸਿੰਧੀ ਸਮੁਦਾਏ ਦੇ ਦਿਲਾਂ ਦੀ ਧੜਕਨ ਵਾਂਗ ਹੈ ਅਤੇ ਸਿੰਧ ਦਾ ਹਵਾਲਾ ਸੰਸਾਰ ਵਿੱਚ ਸ਼ਾਹ ਲਤੀਫ ਦੇ ਦੇਸ਼ ਵਜੋਂ ਵੀ ਦਿੱਤਾ ਜਾਂਦਾ ਹੈ, ਜਿਸ ਦੀ ਸੱਤ ਨਾਇਕਾਵਾਂ ਮਾਰੁਈ, ਮੂਮਲ, ਸੱਸੀ, ਨੂਰੀ, ਸੋਹਣੀ, ਹੀਰ ਅਤੇ ਲੀਲਾ ਨੂੰ ਸੱਤ ਰਾਣੀਆਂ ਵੀ ਕਿਹਾ ਜਾਂਦਾ ਹੈ। ਇਹ ਸੱਤੇ ਰਾਣੀਆਂ ਪਾਕੀਜਗੀ, ਵਫਾਦਾਰੀ ਅਤੇ ਸਤੀਤਵ ਦੇ ਪ੍ਰਤੀਕ ਵਜੋਂ ਸਦੀਵੀ ਤੌਰ ਤੇ ਪ੍ਰਸਿੱਧ ਹਨ। ਇਨ੍ਹਾਂ ਦੀ ਜਿੱਤ ਪ੍ਰੇਮ ਅਤੇ ਬਹਾਦਰੀ ਦੀ ਜਿੱਤ ਹੈ।

ਸ਼ਾਹ ਅਬਦੁਲ ਲਤੀਫ਼ ਭਟਾਈ

ਜੀਵਨ ਤਥ

ਸੋਧੋ

ਅਬਦੁਲ ਦਾ ਬਾਪ ਸ਼ਾਹ ਹਬੀਬ ਸਿੰਧ ਦਾ ਇੱਕ ਦਰਵੇਸ਼ ਸੀ ਅਤੇ ਹਮੇਸ਼ਾ ਹਰਾ ਚੋਲਾ ਪਾਂਉਂਦਾ ਸੀ। ਮਰੀਜ਼ਾਂ ਨੂੰ ਦਵਾ ਦਿੰਦਾ ਅਤੇ ਦੁਆ ਕਰਦਾ। ਅਬਦੁਲ ਦੀ ਮਾਂ ਇੱਕ ਫ਼ਕੀਰ ਦੀ ਬੇਟੀ ਸੀ। 18 ਨਵੰਬਰ 1689 ਨੂੰ ਇਸ ਰੂਹਾਨੀ ਮਾਹੌਲ ਵਾਲੇ ਪਰਵਾਰ ਵਿੱਚ ਸ਼ਾਹ ਅਬਦੁਲ ਲਤੀਫ ਦਾ ਜਨਮ ਅਜੋਕੇ ਨਗਰ ਭਿੱਟ ਸ਼ਾਹ ਤੋਂ ਕੁਝ ਮੀਲ ਪੂਰਬ ਵੱਲ ਹਾਲਾ ਹਵੇਲੀ ਪਿੰਡ ਵਿੱਚ ਹੋਇਆ। ਉਸਦਾ ਪਹਿਲਾ ਉਸਤਾਦ ਅਖੰਦ ਨੂਰ ਮੁਹੰਮਦ ਭੱਟੀ ਸੀ। ਰਸਮੀ ਵਿਦਿਆ ਤਾਂ ਭਾਵੇਂ ਐਵੇਂ ਨਾਮ ਮਾਤਰ ਸੀ ਪਰ ਉਹਦੀ ਸ਼ਾਹਕਾਰ ਰਚਨਾ ਤੋਂ ਭਲੀਭਾਂਤ ਸੰਕੇਤ ਮਿਲਦੇ ਹਨ ਕਿ ਉਹ ਅਰਬੀ ਫ਼ਾਰਸੀ ਦਾ ਚੰਗਾ ਧਨੀ ਸੀ। ਫਕੀਰਾਂ ਅਤੇ ਆਪਣੇ ਅਨੁਆਈਆਂ ਦੀ ਸੰਗਤ ਵਿੱਚ ਆਪਣੀ ਜਿੰਦਗੀ ਦੇ ਅਖੀਰਲੇ ਸਾਲ ਬਿਤਾਏ। ਉਨ੍ਹਾਂ ਦੇ ਜਨਮ-ਸਥਾਨ ਉੱਤੇ ਅੱਜ ਕੋਈ ਵੀ ਸਮਾਰਕ ਨਹੀਂ ਹੈ ਜਦੋਂ ਕਿ ਟਿੱਲਾ ਅੰਤਰਰਾਸ਼ਟਰੀ ਮਸ਼ਹੂਰੀ ਪ੍ਰਾਪਤ ਹੈ। ਬਾਬਾ ਫਰੀਦ ਦੇ ਪਾਟਨ ਦੀ ਤਰ੍ਹਾਂ ਇਹ ਵੀ ਇੱਕ ਤੀਰਥਸਥਾਨ ਹੈ। ਸ਼ਾਹ ਅਬਦੁਲ ਲਤੀਫ ਦੇ ਦਾਦੇ ਸ਼ਾਹ ਅਬਦੁਲ ਕਰੀਮ (ਸੰਨ 1536 - 1622) ਵੀ ਇੱਕ ਸ੍ਰੇਸ਼ਟ ਕਵੀ ਸਨ ਜਿਨ੍ਹਾਂ ਦੇ ਪੂਰਵਜ ਹੈਰਾਤ ਤੋਂ 1398 ਵਿੱਚ ਅਮੀਰ ਤੈਮੂਰ ਦੇ ਨਾਲ ਇੱਥੇ ਆਕੇ ਬਸੇ ਸਨ[1]

ਹਵਾਲੇ

ਸੋਧੋ