ਸ਼ਿਲਾਂਗ ਟਾਈਮਜ਼ ਇੱਕ ਭਾਰਤੀ ਅਖਬਾਰ ਹੈ। ਇਹ ਉੱਤਰ-ਪੂਰਬੀ ਭਾਰਤ ਦਾ ਸਭ ਤੋਂ ਪੁਰਾਣਾ ਅੰਗਰੇਜ਼ੀ-ਭਾਸ਼ਾ ਦਾ ਰੋਜ਼ਾਨਾ ਅਖਬਾਰ ਹੈ, ਜੋ ਕਿ 10 ਅਗਸਤ 1945 ਨੂੰ ਸ਼ਿਲਾਂਗ ਵਿੱਚ ਇੱਕ ਟ੍ਰੇਡਲ ਮਸ਼ੀਨ 'ਤੇ ਇੱਕ ਟੈਬਲੌਇਡ ਆਕਾਰ ਦੇ ਹਫ਼ਤਾਵਾਰ ਅਖਬਾਰ ਵਜੋਂ ਸ਼ੁਰੂ ਹੋਇਆ ਸੀ।

ਸ਼ਿਲਾਂਗ ਟਾਈਮਜ਼
ਤਸਵੀਰ:ShillongTimesLogo.png
ਤਸਵੀਰ:ShillongTimesCover.jpg
ਕਿਸਮਰੋਜ਼ਾਨਾ
ਫਾਰਮੈਟBroadsheet
ਸੰਪਾਦਕਪੈਟਰੀਸੀਆ ਮੁਖਿਮ
ਸਥਾਪਨਾ1945; 80 ਸਾਲ ਪਹਿਲਾਂ (1945)
ਰਾਜਨੀਤਿਕ ਇਲਹਾਕਨਿਰਪੱਖ
ਭਾਸ਼ਾਅੰਗਰੇਜ਼ੀ
ਮੁੱਖ ਦਫ਼ਤਰThe Shillong Times Pvt. Ltd.

Rilbong, Shillong-4.

Meghalaya, India.
ਭਣੇਵੇਂ ਅਖ਼ਬਾਰਸਲੰਤਿਨੀ ਜਨੇਰਾ (ਗਾਰੋ)
ਵੈੱਬਸਾਈਟtheshillongtimes.com
ਮੁਫ਼ਤ ਆਨਲਾਈਨ ਪੁਰਾਲੇਖepaper.theshillongtimes.com

ਸ਼ਿਲਾਂਗ ਟਾਈਮਜ਼ ਨੇ 15 ਅਗਸਤ 1991 ਨੂੰ ਇੱਕ ਆਧੁਨਿਕ ਕੰਪਿਊਟਰ ਟਾਈਪਸੈਟਿੰਗ ਅਤੇ ਆਫਸੈੱਟ ਪ੍ਰਿੰਟਿੰਗ ਤਕਨੀਕ ਵਿੱਚ ਬਦਲੀ ਕੀਤੀ, ਅਤੇ ਇਸਦਾ ਬ੍ਰੌਡਸ਼ੀਟ ਫਾਰਮੈਟ ਵਿੱਚ ਪਹਿਲਾ ਅੰਕ ਹੋਂਦ ਵਿੱਚ ਆਇਆ।

9 ਨਵੰਬਰ 1992 ਨੂੰ ਮੇਘਾਲਿਆ ਦੇ ਗਾਰੋ ਪਹਾੜੀਆਂ ਦੇ ਤੂਰਾ ਕਸਬੇ ਤੋਂ ਇਸ ਅਖਬਾਰ ਦਾ ਦੂਜਾ ਐਡੀਸ਼ਨ ਲਾਂਚ ਕੀਤਾ ਗਿਆ ਸੀ।

ਤੂਰਾ ਐਡੀਸ਼ਨ ਤੋਂ ਇਲਾਵਾ, ਸ਼ਿਲਾਂਗ ਟਾਈਮਜ਼ ਪ੍ਰਾਈਵੇਟ ਲਿਮਟਿਡ ਗਾਰੋ ਭਾਸ਼ਾ ਦਾ ਇਕਲੌਤਾ ਰੋਜ਼ਾਨਾ ਸਲਾਨਤੀਨੀ ਜਨੇਰਾ ਵੀ ਪ੍ਰਕਾਸ਼ਿਤ ਕਰਦਾ ਹੈ।

ਇਸ ਅਖਬਾਰ ਦੀ ਸੰਪਾਦਕ ਪੈਟਰੀਸ਼ੀਆ ਮੁਖਿਮ ਹੈ, ਜੋ 2008 ਵਿੱਚ ਮਾਨਸ ਚੌਧਰੀ ਤੋਂ ਬਾਅਦ ਬਣੀ [1] ਚੌਧਰੀ 1978 ਤੋਂ ਅਖ਼ਬਾਰ ਦੇ ਸੰਪਾਦਕ ਸਨ।[2]

ਹਵਾਲੇ

ਸੋਧੋ
  1. "About Us". 2015. Archived from the original on 21 ਅਕਤੂਬਰ 2015. Retrieved 3 December 2015.
  2. "Former editor of Shillong Times joining BJP". United News of India. 2017-05-27.