ਸ਼ਿਵ ਜਯੰਤੀ
ਸ਼ਿਵਾਜੀ ਜਯੰਤੀ ਭਾਰਤ ਦੇ ਮਹਾਰਾਸ਼ਟਰ ਰਾਜ ਦਾ ਤਿਉਹਾਰ ਹੈ। ਇਸ ਦਿਨ ਜਨਤਕ ਛੁੱਟੀ ਹੁੰਦੀ ਹੈ। ਇਹ ਤਿਉਹਾਰ 19 ਫ਼ਰਵਰੀ ਨੂੰ (ਜੂਲੀਅਨ ਤਾਰੀਖ ਦੇ ਅਨੁਸਾਰ) ਸ਼ਿਵਾਜੀ ਦੇ ਜਨਮ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜੋ ਪਹਿਲੇ ਛਤਰਪਤੀ ਅਤੇ ਮਰਾਠਾ ਸਾਮਰਾਜ ਦੇ ਬਾਨੀ ਸਨ। ਕੁਝ ਲੋਕ ਮਹਾਰਾਸ਼ਟਰ ਵਿੱਚ ਹਿੰਦੂ ਕੈਲੰਡਰ ਦੁਆਰਾ ਇਸ ਦਿਨ ਨੂੰ ਮਨਾਉਂਦੇ ਹਨ। [1] [2]
ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ | |
---|---|
ਅਧਿਕਾਰਤ ਨਾਮ | ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ |
ਵੀ ਕਹਿੰਦੇ ਹਨ | ਸ਼ਿਵਾਜੀ ਜਯੰਤੀ, ਛਤਰਪਤੀ ਸ਼ਿਵਾਜੀ ਮਹਾਰਾਜ ਜਯੰਤੀ |
ਮਨਾਉਣ ਵਾਲੇ | ਸਮੁਦਾਇਕ, ਇਤਿਹਾਸਕ ਸਮਾਰੋਹ |
ਕਿਸਮ | ਸਮਾਜਿਕ |
ਮਹੱਤਵ | ਸ਼ਿਵਾਜੀ ਦਾ ਜਨਮ ਦਿਵਸ |
ਜਸ਼ਨ | 1 ਦਿਨ |
ਮਿਤੀ | 19 ਫ਼ਰਵਰੀ (ਜੂਲੀਅਨ ਤਾਰੀਖ ਅਨੁਸਾਰ) |
ਬਾਰੰਬਾਰਤਾ | ਸਲਾਨਾ |
ਇਤਿਹਾਸ
ਸੋਧੋਸੰਨ 1869 ਵਿਚ ਜੋਤੀਰਾਓ ਫੁੱਲੇ ਨੇ ਰਾਏਗੜ੍ਹ ਵਿਖੇ ਸ਼ਿਵਾਜੀ ਦੇ ਮਕਬਰੇ ਦੀ ਖੋਜ ਕੀਤੀ ਅਤੇ ਆਪਣੀ ਜ਼ਿੰਦਗੀ ਦਾ ਸਭ ਤੋਂ ਲੰਬਾ ਬਿਰਤਾਂਤ ਲਿਖਿਆ। ਸ਼ਿਵ ਜਯੰਤੀ ਦੀ ਸ਼ੁਰੂਆਤ ਜੋਤੀਰਾਓ ਫੂਲੇ ਨੇ 1870 ਵਿੱਚ ਪੁਣੇ ਵਿੱਚ ਹੋਏ ਪਹਿਲੇ ਸਮਾਗਮ ਨਾਲ ਕੀਤੀ ਸੀ। ਉਸ ਸਮੇਂ ਤੋਂ ਸ਼ਿਵ ਜਯੰਤੀ ਦਾ ਵਿਸ਼ਾਲ ਪੱਧਰ 'ਤੇ ਵਿਸਥਾਰ ਹੋਇਆ। 20 ਵੀਂ ਸਦੀ ਵਿੱਚ, ਬਾਬਾ ਸਾਹਿਬ ਅੰਬੇਦਕਰ ਨੇ ਵੀ ਸ਼ਿਵ ਜਯੰਤੀ ਮਨਾਈ, (19 ਫਰਵਰੀ, ਜੂਲੀਅਨ ਤਾਰੀਖ ਅਨੁਸਾਰ) ਦੋ ਵਾਰ ਸ਼ਿਵ ਜਯੰਤੀ ਦੇ ਪ੍ਰੋਗਰਾਮ ਦਾ ਪ੍ਰਧਾਨ ਸੀ।
ਹਵਾਲੇ
ਸੋਧੋ- ↑ Pagadi, Shivaji 1983, p. 98: "It was a bid for Hindawi Swarajya (Indian rule), a term in use in Marathi sources of history."
- ↑ Smith, Wilfred C. (1981), On Understanding Islam: Selected Studies, Walter de Gruyter, ISBN 978-3-11-082580-0