ਸ਼ੀਤਲ ਮੋਰਜਾਰੀਆ

ਭਾਰਤੀ ਪੱਤਰਕਾਰ ਤੇ ਫ਼ਿਲਮਸਾਜ਼

ਸ਼ੀਤਲ ਮੋਰਜਾਰੀਆ ਇਕ ਭਾਰਤੀ ਪੱਤਰਕਾਰ ਅਤੇ ਫ਼ਿਲਮਸਾਜ਼ ਹੈ। ਉਸ ਨੇ ਫ਼ਿਲਮ 'ਆਲ ਆਈ ਵਾਂਟ ਇਜ਼ ਏਵਰੀਥਿੰਗ' ਤੋਂ ਸ਼ੁਰੂਆਤ ਕੀਤੀ, ਜੋ 2013 ਵਿੱਚ ਰਿਲੀਜ਼ ਹੋਈ ਸੀ। ਇਸ ਤੋਂ ਪਹਿਲਾਂ ਉਸਨੇ ਕੁਝ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਸਨ। ਉਹ ਟੀਵੀ 9 ਦੀ ਕਾਰਜਕਾਰੀ ਨਿਰਮਾਤਾ ਵੀ ਹੈ।[1] 2008 ਵਿੱਚ ਉਸਨੇ ਆਪਣੇ ਸ਼ੋਅ ਨਾਵੀਨਾ ਲਈ 'ਦ ਰਾਮਨਾਥ ਗੋਇਨਕਾ ਐਕਸੀਲੈਂਸ ਇਨ ਜਰਨਲਿਜ਼ਮ ਅਵਾਰਡ' ਪ੍ਰਾਪਤ ਕੀਤਾ ਸੀ।[2]

ਸ਼ੀਤਲ ਮੋਰਜਾਰੀਆ
ਰਾਸ਼ਟਰੀਅਤਾਭਾਰਤੀ
ਪੇਸ਼ਾਪੱਤਰਕਾਰ ਅਤੇ ਫ਼ਿਲਮਸਾਜ਼
ਲਈ ਪ੍ਰਸਿੱਧਨਾਵੀਨਾ

ਕਰੀਅਰ

ਸੋਧੋ

ਮੋਰਜਾਰੀਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਨਿਊਜ਼ ਵੇਵ ਨਾਮਕ ਇੱਕ ਟੈਲੀਵਿਜ਼ਨ ਸ਼ੋਅ ਦੀ ਨਿਊਜ਼ ਪੇਸ਼ਕਾਰੀ ਵਜੋਂ ਕੀਤੀ। ਅਗਲੇ 15 ਸਾਲਾਂ ਲਈ ਉਸਨੇ ਪ੍ਰਿੰਟ ਅਤੇ ਵਿਜ਼ੂਅਲ ਮੀਡੀਆ ਦੇ ਹੋਰ ਖੇਤਰਾਂ ਵਿੱਚ ਕੰਮ ਕੀਤਾ। ਮੋਰਜਾਰੀਆ ਨੂੰ ਉਸ ਦੇ ਪ੍ਰੋਗਰਾਮ ਨਾਵੀਨਾ ਦੀ ਪੱਤਰਕਾਰੀ ਲਈ ਭਾਰਤ ਵਿਚ ਸਰਵਉੱਚ ਪੁਰਸਕਾਰ, ਰਾਮਨਾਥ ਗੋਇਨਕਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸ਼ੋਅ ਵਿਚ ਭਾਰਤੀ ਔਰਤਾਂ ਨੂੰ ਦਰਪੇਸ਼ ਮੁੱਦਿਆਂ 'ਤੇ ਕੇਂਦਰਿਤ ਕੀਤਾ ਗਿਆ ਹੈ।[3] ਸਾਲ 2013 ਵਿੱਚ ਉਸਨੇ ਫ਼ਿਲਮ 'ਆਲ ਆਈ ਵਾਂਟ ਇਜ਼ ਏਵਰੀਥਿੰਗ' ਨਾਲ ਵੱਡੇ ਪਰਦੇ ਦੇ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ।[4]

ਫ਼ਿਲਮਾਂ

ਸੋਧੋ
ਸਾਲ ਫ਼ਿਲਮ ਅਦਾਕਾਰ
2011 ਆਲ ਆਈ ਵਾਂਟ ਇਜ਼ ਏਵਰੀਥਿੰਗ ਸਾਗਰੀ ਵੇਂਕਟਾ, ਸੰਪਦਾ ਹਰਕਾਰਾ, ਆਈਨਥਾ ਮਿਸ਼ੇਲ

ਹੋਰ ਕੰਮ

ਸੋਧੋ
  • ਨਿਊਜ਼ ਵੇਵ (ਡੀਡੀ ਮੈਟਰੋ II ਤੇ, ਇਕ ਨਿਊਜ਼ ਰਿਪੋਰਟਰ ਵਜੋਂ)
  • ਨਾਵੀਨਾ [2]

ਅਵਾਰਡ

ਸੋਧੋ
  • ਰਾਮਨਾਥ ਗੋਇਨਕਾ ਐਕਸੀਲੈਂਸ ਇਨ ਜਰਨਲਿਜ਼ਮ (2007) [2]

ਹਵਾਲੇ

ਸੋਧੋ
  1. "Shital Morjaria | Three women in a boat". Live Mint. Retrieved 19 March 2013.
  2. 2.0 2.1 2.2 "2007 winner". Express India. Archived from the original on 24 June 2013. Retrieved 19 March 2013.
  3. "Voices in the dark". Post Noon. Retrieved 19 March 2013.[permanent dead link]
  4. "Morjaria biography". Archived from the original on 30 ਮਾਰਚ 2013. Retrieved 19 March 2013. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ