ਠੰਢੀ ਜੰਗ
ਸ਼ੀਤ ਜੰਗ (ਅੰਗਰੇਜ਼ੀ: Cold War, ਕੋਲਡ ਵਾਰ) ਇੱਕ ਖੁੱਲੀ, ਪਰ ਤਾਂ ਵੀ ਪਾਬੰਦੀਸ਼ੁਦਾ ਸੰਘਰਸ਼ ਸੀ, ਜੋ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਤੇ ਇਸ ਦੇ ਸਹਿਯੋਗੀ ਅਤੇ ਸੋਵੀਅਤ ਸੰਘ ਤੇ ਇਸ ਦੇ ਸਹਿਯੋਗੀ ਵਿੱਚ ਪੈਦਾ ਹੋਇਆ। ਸੰਘਰਸ਼ ਨੂੰ ਸ਼ੀਤ ਜੰਗ ਦਾ ਨਾਂ ਦਿੱਤਾ ਗਿਆ, ਕਿਉਂਕਿ ਇਹ ਮਹਾਂ-ਸ਼ਕਤੀਆਂ ਦੀਆਂ ਫੌਜਾਂ ਵਿੱਚ ਸਿੱਧੇ ਰੂਪ ਵਿੱਚ ਕਦੇ ਵੀ ਲੜਿਆ ਨਹੀਂ ਸੀ ਗਿਆ ("ਗਰਮ" ਜੰਗ)। ਸ਼ੀਤ ਜੰਗ ਛਿੜਨ ਦਾ ਮੁੱਖ ਕਾਰਨ ਆਰਥਿਕ ਦਬਾਅ,ਰਾਜਸੀ ਪੈਂਤੜੇਬਾਜੀ, ਪ੍ਰਚਾਰ, ਕਤਲ, ਧਮਕੀਆਂ, ਘੱਟ ਤੀਬਰਤਾ ਵਾਲੇ ਸੈਨਿਕ ਅਭਿਆਨ, ਪੂਰੇ ਪੈਮਾਨੇ ਤੇ ਛਾਇਆ ਯੁੱਧ (proxy war) ਸੀ ਅਤੇ ਇਹ 1947 ਤੋਂ ਲੈ ਕੇ ਸੋਵੀਅਤ ਯੂਨੀਅਨ ਦੇ ਟੁੱਟਣ (1991) ਤੱਕ ਚੱਲਦਾ ਰਿਹਾ। ਇਤਿਹਾਸ ਦੀ ਸਭ ਤੋਂ ਵੱਡੀ ਤੇ ਪ੍ਰੰਪਰਾਗਤ ਨਿਊਕਲੀਅਰ ਹਥਿਆਰਾਂ ਦੀ ਦੌੜ ਸ਼ੀਤ ਯੁੱਧ ਵਿੱਚ ਦੇਖੀ ਗਈ। ਸ਼ੀਤ ਯੁੱਧ ਦੀ ਪਰਿਭਾਸ਼ਾ ਪਹਿਲੀ ਵਾਰ ਅਮਰੀਕੀ ਰਾਜਸੀ ਸਲਾਹਕਾਰ ਅਤੇ ਫਾਈਨਾਂਸਰ ਬਰਨਾਰਡ ਬਰੁਚ ਦੁਆਰਾ ਅਪ੍ਰੈਲ 1947 ਨੂੰ ਟਰੂਮੈਨ ਸਿਧਾਂਤ ਉੱਤੇ ਬਹਿਸ ਕਰਨ ਦੌਰਾਨ ਕੀਤੀ ਗਈ।
ਵਿਸ਼ੇਸਤਾਵਾਂ
ਸੋਧੋਅਜਿਹਾ ਮੰਨਿਆ ਜਾਂਦਾ ਹੈ ਕਿ ਸ਼ੀਤ ਯੁੱਧ ਦੀ ਸ਼ੁਰੂਆਤ ਦੂਜੀ ਵਿਸ਼ਵ ਜੰਗ ਬਾਅਦ ਦੇ ਸੰਯੁਕਤ ਰਾਜ ਅਮਰੀਕਾ ਅਤੇ ਸੋਵੀਅਤ ਰੂਸ ਦੇ ਵਿੱਚ ਪੈਦਾ ਹੋਏ ਤਣਾਅ ਮਗਰੋਂ ਹੋਈ ਅਤੇ 1991 ਵਿੱਚ ਸੋਵੀਅਤ ਸੰਘ ਦੇ ਟੁੱਟਣ ਦੇ ਕਾਲ ਦੌਰਾਨ ਤੱਕ ਚੱਲਦੀ ਰਹੀ। ਕੋਰੀਆਈ ਜੰਗ, ਹੰਗਰੀ ਦੀ ਕ੍ਰਾਂਤੀ, ਪਿੱਗਜ਼ ਦੀ ਖਾੜੀ ਦਾ ਹਮਲਾ, ਕਿਊਬਨ ਮਿਸਾਈਲ ਕਾਂਡ, ਵੀਅਤਨਾਮ ਦੀ ਜੰਗ, ਅਫ਼ਗਾਨ ਜੰਗ ਅਤੇ ਇਰਾਨ (1953), ਗਵਾਟੇਮਾਲਾ (1954) ਵਿੱਚ ਸੀ.ਆਈ.ਏ (CIA) ਤੋਂ ਸਹਾਇਤਾ ਪ੍ਰਾਪਤ ਸਰਕਾਰ ਵਿਰੋਧੀ ਫੌਜੀ ਤਖਤਾ ਪਲਟ ਤਾਕਤਾਂ, Angola ਅਤੇ El Salvador ਵਿੱਚਲੇ ਚਲਦੇ ਗ੍ਰਹਿ ਯੁੱਧ ਆਦਿ ਅਜਿਹੇ ਕੁੱਝ ਮੋਕੇ ਸਨ ਜਿਸਨੇ ਸ਼ੀਤ ਯੁੱਧ ਨਾਲ ਸੰਬੰਧਿਤ ਅਜਿਹੇ ਕੁੱਝ ਤਨਾਵਾਂ ਕਰ ਕੇ ਇਸਨੂੰ ਹਥਿਆਰ ਸੰਘਰਸ਼ ਦਾ ਰੂਪ ਦੇ ਦਿੱਤਾ।
ਹਵਾਲਾ
ਸੋਧੋ- . ISBN 1-55750-264-1 https://archive.org/details/fiftyyearwarconf00frie.
{{cite book}}
: Missing or empty|title=
(help); Unknown parameter|Author=
ignored (|author=
suggested) (help); Unknown parameter|Publisher=
ignored (|publisher=
suggested) (help); Unknown parameter|Title=
ignored (|title=
suggested) (help); Unknown parameter|Year=
ignored (|year=
suggested) (help) - . ISBN 0-395-93887-2.
{{cite book}}
: Missing or empty|title=
(help); Unknown parameter|Author=
ignored (|author=
suggested) (help); Unknown parameter|Publisher=
ignored (|publisher=
suggested) (help); Unknown parameter|Title=
ignored (|title=
suggested) (help); Unknown parameter|Year=
ignored (|year=
suggested) (help)
ਬਾਹਰੀ ਕੜੀਆਂ
ਸੋਧੋ- The Cold War International History Project (CWIHP)
- People, states and agencies figuring in the Cold War Archived 2006-04-04 at the Wayback Machine.
- The Reagan/Gorbachev Summits Archived 2006-10-07 at the Wayback Machine.
- Cold War Veterans Association Archived 2019-12-22 at the Wayback Machine.
- History of the western allies in Berlin during the cold war
- Russian Threat Perceptions And Plans For Sabotage Against The USA Archived 2008-07-24 at the Wayback Machine.