ਸ਼ੀਲਾ ਬੋਰਥਾਕਰ
ਸ਼ੀਲਾ ਬੋਰਥਾਕਰ ਇੱਕ ਭਾਰਤੀ ਸਮਾਜਿਕ ਵਰਕਰ, ਲੇਖਕ ਅਤੇ ਸਾਦੋਊ ਅਸੋਮ ਲੇਖਿਕਾ ਸਮਾਰੋਹ ਸਮਿਤੀ (ਸੀਏਐਲਐਸਐਸ) ਦੀ ਬਾਨੀ ਪ੍ਰਧਾਨ ਹੈ। ਇਹ ਸੰਸਥਾ ਇੱਕ ਗੈਰ ਸਰਕਾਰੀ ਸੰਸਥਾ ਹੈ ਜੋ ਅਸਾਮ ਵਿੱਚ ਸਮਾਜਕ-ਸਭਿਆਚਾਰਿਕ ਅਤੇ ਸਾਹਿਤਿਕ ਮਿਲਣੀ ਦਾ ਕੰਮ ਕਰਦੀ ਹੈ।[1] ਉਸਨੇ ਸੰਸਥਾ ਦੇ ਪ੍ਰਧਾਨ ਦੇ ਤੌਰ ਉੱਪਰ ਤਿੰਨ ਵਾਰ, 1974 ਤੋਂ 1976, 1990 ਤੋਂ 1992 ਅਤੇ 1993 ਤੋਂ 1994 ਤੱਕ ਕੰਮ ਕੀਤਾ ਅਤੇ ਇਸ ਸੰਸਥਾ ਦੀ ਦੋ ਵਾਰ 1976 ਤੋਂ 1990 ਜਨਰਲ ਸਕੱਤਰ ਰਹੀ।[2]
ਸ਼ੀਲਾ ਬੋਰਥਾਕਰ | |
---|---|
ਜਨਮ | 1935 |
ਪੇਸ਼ਾ | ਸਮਾਜ ਸੇਵੀ ਲੇਖਿਕਾ |
ਲਈ ਪ੍ਰਸਿੱਧ | ਸਾਦੋਊ ਅਸੋਮ ਲੇਖਿਕਾ ਸਮਾਰੋਹ ਸਮਿਤੀ |
ਜੀਵਨ ਸਾਥੀ | ਸਾਰਾਨਨ ਬੋਰਥਾਕਰ |
Parent(s) | ਨਾਬਿਨ ਸ਼ਰਮਾ ਪ੍ਰੀਤੀਲਤਾ ਦੇਵੀ |
ਪੁਰਸਕਾਰ | ਪਦਮ ਸ਼੍ਰੀ |
ਜੀਵਨ
ਸੋਧੋਬੋਰਥਾਕਰ ਦਾ ਜਨਮ 1935 ਵਿੱਚ ਨਾਬਿਨ ਸ਼ਰਮਾ ਅਤੇ ਪ੍ਰੀਤਲਤਾ ਦੇਵੀ ਦੇ ਘਰ ਚਾਰਿੰਗੀਆ, ਜੋਰਹਤ ਵਿੱਚ ਇੱਕ ਛੋਟਾ ਜਿਹਾ ਪਿੰਡ, ਜੋ ਭਾਰਤੀ ਰਾਜ ਅਸਾਮ ਦੇ ਉੱਤਰਪੂਰਬ ਵਿੱਚ ਸਥਿਤ ਹੈ, ਵਿੱਖੇ ਹੋਇਆ। ਪਰ ਉਸਨੇ ਆਪਣੇ ਸ਼ੁਰੂਆਤੀ ਸਾਲ ਢਾਕਾ ਵਿੱਚ ਬਿਤਾਏ।[3] ਉਸਨੇ ਆਪਣੀ ਗ੍ਰੈਜੂਏਟ ਦੀ ਪੜ੍ਹਾਈ ਜਗਨਨਾਥ ਬਾਰੂਹ ਕਾਲਜ ਤੋਂ ਪੂਰੀ ਕੀਤੀ ਅਤੇ ਸਾਰਾਨਨ ਬੋਰਥਾਕਰ, ਇੱਕ ਡਾਂਸਰ, ਨਾਲ ਵਿਆਹ ਤੋਂ ਬਾਅਦ ਉਸਨੇ ਤੇਜ਼ਪੁਰ ਹਾਈ ਸਕੂਲ ਵਿੱਚ ਬਤੌਰ ਅਧਿਆਪਿਕਾ ਆਪਣਾ ਕੈਰੀਅਰ ਸ਼ੁਰੂ ਕੀਤਾ, ਪਰ ਉਸਨੇ ਇਸਦੇ ਬਾਵਜੂਦ ਵੀ ਆਪਣੀ ਮਾਸਟਰਸ ਅਤੇ ਡਾਕਟਰਲ ਦੀ ਦੀ ਪੜ੍ਹਾਈ ਜਾਰੀ ਰੱਖੀ। ਉਸਦੇ ਖੋਜ ਪ੍ਰਬੰਧ ਦਾ ਵਿਸ਼ਾ 'ਅਸਾਮ ਵਿੱਚ ਸਮਾਜਿਕ ਬਦਲਾਅ' ਸੀ। ਬਾਅਦ ਵਿੱਚ, ਉਹ ਡਾਰੰਗ ਕਾਲਜ ਵਿੱਚ ਫਲਸਫ਼ੇ ਦੀ ਲੈਕਚਰਾਰ ਲੱਗੀ ਅਤੇ ਉਹ ਆਪਣੀ ਸੇਵਾਮੁਕਤੀ ਤੱਕ ਉੱਥੇ ਕੰਮ ਕਰਦੀ ਰਹੀ।[4] ਇਸ ਦੇ ਵਿਚਕਾਰ, ਵਿਚਕਾਰ, ਜਦੋਂ ਤੇਜਪੁਰ ਦੇ ਪਹਿਲੇ ਲੜਕਿਆਂ ਦੇ ਕਾਲਜ, ਗੋਪੀਨਾਥ ਬੋਰਡੋਲੋਈ ਕੰਨਿਆ ਮਹਾਂਵਿਦਿਆਲਾ, ਨੂੰ 1979 ਵਿੱਚ ਸ਼ੁਰੂ ਕੀਤਾ ਗਿਆ ਸੀ, ਇਸਨੇ ਉੱਥੇ ਇਸਦੇ ਸੰਸਥਾਪਕ ਪ੍ਰਿੰਸੀਪਲ ਦੇ ਰੂਪ ਵਿੱਚ ਕੰਮ ਕੀਤਾ। ਭਾਰਤ ਸਰਕਾਰ ਨੇ ਸਮਾਜ ਨੂੰ ਉਸ ਦੇ ਯੋਗਦਾਨ ਲਈ, 2008 ਵਿੱਚ, ਪਦਮ ਸ਼੍ਰੀ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ।[5]
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ "About the Institution". Sadou Asom Lekhika Samaroh Samity. 2016. Archived from the original on ਜਨਵਰੀ 22, 2016. Retrieved February 9, 2016.
{{cite web}}
: Unknown parameter|dead-url=
ignored (|url-status=
suggested) (help) - ↑ "President and general secretary of Sadou Asom Lekhika Samaroh Samiti". Sadou Asom Lekhika Samaroh Samity. 2016. Archived from the original on ਜਨਵਰੀ 22, 2016. Retrieved February 9, 2016.
{{cite web}}
: Unknown parameter|dead-url=
ignored (|url-status=
suggested) (help) - ↑ "Interview with Sheela Barthakur, founder of women's literary organisation, 2004". Network of Women in Media, India. 2016. Archived from the original on ਅਪ੍ਰੈਲ 19, 2016. Retrieved February 9, 2016.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "List of Pension Cases forwarded to Accountant General". Directorate of Higher Education, Assam. 2016. Archived from the original on ਜਨਵਰੀ 4, 2017. Retrieved February 9, 2016.
{{cite web}}
: Unknown parameter|dead-url=
ignored (|url-status=
suggested) (help) - ↑ "Padma Awards" (PDF). Ministry of Home Affairs, Government of India. 2016. Archived from the original (PDF) on ਨਵੰਬਰ 15, 2014. Retrieved January 3, 2016.
{{cite web}}
: Unknown parameter|dead-url=
ignored (|url-status=
suggested) (help)