ਸ਼ੁਭਰੀਤ ਕੌਰ
ਸ਼ੁਭਰੀਤ ਕੌਰ (ਜਨਮ 22 ਅਪਰੈਲ 1986) ਭਾਰਤ ਦੀ ਪਹਿਲੀ 'ਵਨ ਲੈੱਗ ਡਾਂਸਰ' ਹੈ।[1]
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | ਸ਼ੁਭਰੀਤ ਕੌਰ ਘੁੰਮਣ |
ਛੋਟਾ ਨਾਮ | ਸ਼ੁਭ |
ਰਾਸ਼ਟਰੀਅਤਾ | ਭਾਰਤੀ |
ਜਨਮ | ਪਿੰਡ ਝੂੰਦਾਂ, ਜ਼ਿਲ੍ਹਾ ਸੰਗਰੂਰ, ਪੰਜਾਬ | 22 ਅਪ੍ਰੈਲ 1986
ਕੱਦ | 5'8" |
ਭਾਰ | 52ਕਿਲੋ |
ਜੀਵਨ ਵੇਰਵੇ
ਸੋਧੋਸ਼ੁਭਰੀਤ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਝੂੰਦਾਂ ਵਿੱਚ 22 ਅਪਰੈਲ 1986 ਨੂੰ ਵਿੱਚ ਹੋਇਆ ਸੀ। ਉਸਨੇ ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਅਤੇ ਦਸਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਮਰਗੜ੍ਹ ਤੋਂ ਲਈ ਅਤੇ 12ਵੀਂ ਜਮਾਤ ਪਾਇਨੀਅਰ ਪਬਲਿਕ ਸਕੂਲ ਗੱਜਣ ਮਾਜਰਾ ਤੋਂ ਕੀਤੀ। ਫਿਰ ਉਹ ਜੀ. ਐਨ. ਐਮ. ਕਰਕੇ ਬੀ. ਐਸ. ਸੀ ਨਰਸਿੰਗ ਲਈ ਚੰਡੀਗੜ੍ਹ ਦਾਖ਼ਲ ਹੋ ਗਈ। ਇਸੇ ਦੌਰਾਨ ਉਸਦਾ ਐਕਸੀਡੈਂਟ ਹੋ ਗਿਆ ਅਤੇ ਉਸਨੂੰ ਲੱਤ ਕਟਵਾਉਣੀ ਪੈ ਗਈ। ਉਸਨੇ ਇਸ ਵੱਡੀ ਸੱਟ ਦੇ ਬਾਵਜੂਦ ਆਪਣਾ ਸ਼ੌਕ ਬਰਕਰਾਰ ਰੱਖਣ ਦਾ ਨਿਰਣਾ ਲਿਆ ਅਤੇ ਇੱਕ ਮਹੀਨਾ ਰੌਕ ਸਟਾਰ ਅਕੈਡਮੀ ਚੰਡੀਗੜ੍ਹ ਤੋਂ ਟਰੇਨਿੰਗ ਲੈ ਕੇ ਇੰਡੀਆ ਗੌਟ ਟੈਲੇਂਟ ਵਿੱਚ ਭਾਰਤ ਦੀ ਪਹਿਲੀ ‘ਵੰਨ ਲੈੱਗ ਡਾਂਸਰ’ ਦਾ ਖਿਤਾਬ ਹਾਸਲ ਕਰ ਲਿਆ ਹੈ।[2]