ਸ਼੍ਰੀ ਗੁਰੂ ਰਾਮਦਾਸ ਜੀ ਨਿਵਾਸ
ਸ਼੍ਰੀ ਗੁਰੂ ਰਾਮਦਾਸ ਜੀ ਨਿਵਾਸ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਦੂਰੋਂ ਨੇੜਿਓਂ ਸੰਗਤਾਂ ਦਾ ਨਿਵਾਸ ਸਥਾਂਨ ਹੈ। ਇਥੇ ਹਰ ਕਿਸੇ ਨੂੰ ਬਿਨਾ ਕਿਸੇ ਭੇਦ ਭਾਵ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਸ਼੍ਰੀ ਗੁਰੂ ਰਾਮਦਾਸ ਜੀ ਨਿਵਾਸ | |
---|---|
ਤਸਵੀਰ:ਸ਼੍ਰੀ ਗੁਰੂ ਰਾਮਦਾਸ ਜੀ ਨਿਵਾਸ.jpg | |
ਸਥਿਤੀ | ਅੰਮ੍ਰਿਤਸਰ, ਪੰਜਾਬ, ਭਾਰਤ |
ਉਚਾਈ | 11 m (36 ft) |
ਬਣਾਇਆ | 1931[1] |
ਸੈਲਾਨੀ | ਕਰੋੜ ਤੋਂ ਜ਼ਿਆਦਾ |
ਨੀਂਹ
ਸੋਧੋ17 ਅਕਤੂਬਰ, 1931 ਨੂੰ ਸੰਗਤਾਂ ਦੇ ਭਾਰੀ ਇਕੱਠ ਵਿਚ ਸੰਤ ਸਾਧੂ ਸਿੰਘ ਜੀ ਪਟਿਆਲਾ ਨੇ ਸ੍ਰੀ ਗੁਰੂ ਰਾਮਦਾਸ ਸਰਾਂ ਦਾ ਨੀਂਹ ਪੱਥਰ ਰੱਖਿਆ। ਬੜੇ ਹੀ ਲਾਇਕ ਇੰਜੀਨੀਅਰਾਂ ਪਾਸੋਂ ਸਰ੍ਹਾਂ ਦਾ ਨਕਸ਼ਾ ਤਿਆਰ ਕਰਵਾਇਆ ਗਿਆ। ਉਹਨਾਂ ਨੇ ਦੋ ਮੰਜਿਲਾਂ ਸ਼ਾਨਦਾਰ ਕਿਲ੍ਹੇ ਵਰਗੀ ਇਮਾਰਤ ਦਾ ਮਾਡਲ ਪੇਸ਼ ਕੀਤਾ ਗਿਆ। ਇਸ ਦੇ ਨਕਸ਼ੇ ਵਿੱਚ ਵਿਚਕਾਰ ਖੁੱਲਾ ਵਿਹੜਾ ਰੱਖ ਕੇ , ਚੁਫੇਰੇ ਅੰਦਰ ਬਾਹਰ ਵੱਲ ਦੂਹਰੇ ਕਮਰੇ ਤੇ ਵਰਾਂਡੇ ਬਣਾਏ ਗਏ। ਇਹ ਦੋ ਮੰਜਿਲਾਂ ਇਮਾਰਤ ਬਣੀ। ਇਸ ਵਿਚ 200 ਸਰਧਾਲੂਆਂ ਦੀ ਰਹਾਇਸ਼ ਦਾ ਪ੍ਰਬੰਧ ਹੋਵੇਗਾ। ਸੰਤ ਚਨਣ ਸਿੰਘ ਹੁਣਾ ਦੀ ਪ੍ਰਧਾਨਗੀ ਸਮੇਂ ਇਕ ਮੰਜਿਲ ਸੰਗਤਾਂ ਦੀ ਮੰਗ ਨੂੰ ਮੁੱਖ ਰੱਖ ਕੇ ਹੋਰ ਵਧਾਈ ਗਈ। ਇਸ ਤਿੰਨ ਮੰਜਿਲਾਂ ਇਮਾਰਤ ਦੇ 384 ਕਮਰੇ ਤੇ ਹਰ ਮੰਜਿਲ ਦੇ ਹਰ ਕੋਨੇ ਵਿਚ ਹਾਲ, ਲਾਇਬਰੇਰੀ ਤੇ ਗੁਰਮਤਿ ਲਿਟਰੇਚਰ ਹਾਉਸ ਸਥਾਪਤ ਕੀਤਾ ਗਿਆ ਹੈ। ਇਸ ਨਿਵਾਸ ਸਥਾਂਨ ਵਿੱਚ ਸੰਗਤਾ ਦੇ ਸਮਾਨ ਦੀ ਸੰਭਾਲ ਲਈ ਗੱਠੜੀ ਘਰ ਬਣਿਆ ਹੋਇਆ ਹੈ।
ਹਵਾਲੇ
ਸੋਧੋ- ↑ ਸ਼੍ਰੀ ਗੁਰੂ ਰਾਮਦਾਸ ਜੀ ਨਿਵਾਸ. ਸ਼੍ਰੋਮਣੀ ਗੁਰੂਦੁਆਰ ਪ੍ਰਬੰਧਕ ਕਮੇਟੀ. ISBN 0-8225-4694-9.
{{cite book}}
: Cite has empty unknown parameter:|coauthors=
(help)