ਸਾਈਕੋ (1960 ਫ਼ਿਲਮ)
ਸਾਈਕੋ 1960 ਦੀ ਅਮਰੀਕੀ ਮਨੋਵਿਗਿਆਨਿਕ ਹੌਰਰ ਫ਼ਿਲਮ ਹੈ ਜਿਸਨੂੰ ਐਲਫ਼ਰੈਡ ਹਿੱਚਕੌਕ ਨੇ ਨਿਰਦੇਸ਼ਿਤ ਅਤੇ ਨਿਰਮਿਤ ਕੀਤਾ ਹੈ। ਇਸ ਫ਼ਿਲਮ ਦੀ ਕਹਾਣੀ ਜੋਸਫ ਸਟੀਫ਼ਾਨੋ ਦੀ ਹੈ ਜਿਸ ਵਿੱਚ ਮੁੱਖ ਕਿਰਦਾਰ ਐਂਥਨੀ ਪਰਕਿੰਸ, ਜੈਨੇਟ ਲੀ, ਜੌਨ ਗੈਵਿਨ, ਵੇਰਾ ਮਾਈਲਸ ਅਤੇ ਮਾਰਟਿਨ ਬਲਸਮ ਦੁਆਰਾ ਨਿਭਾਏ ਗਏ ਹਨ। ਇਹ ਫ਼ਿਲਮ 1959 ਵਿੱਚ ਪ੍ਰਕਾਸ਼ਿਤ ਹੋਏ ਇਸੇ ਨਾਮ ਦੇ ਨਾਵਲ ਤੇ ਅਧਾਰਿਤ ਹੈ ਜਿਸਨੂੰ ਰੌਬਰਟ ਬਲੋਸ਼ ਨੇ ਲਿਖਿਆ ਹੈ। ਇਹ ਫ਼ਿਲਮ ਸੈਕਟਰੀ ਮੇਰੀਅਨ ਕ੍ਰੇਨ (ਲੀ) ਦੇ ਦੁਆਲੇ ਘੁੰਮਦੀ ਹੈ, ਜਿਹੜੀ ਕਿ ਆਪਣੇ ਮਾਲਕ ਦੇ ਪੈਸੇ ਚੋਰੀ ਕਰਕੇ ਭੱਜਦੀ ਹੈ ਅਤੇ ਇੱਕ ਇਕਾਂਤ ਥਾਂ ਤੇ ਬਣੇ ਹੋਟਲ ਵਿੱਚ ਫਸ ਜਾਂਦੀ ਹੈ। ਹੋਟਲ ਵਿੱਚ ਉਸਦਾ ਸਾਹਮਣਾ ਇੱਕ ਬੇਚੈਨ ਜਿਹੇ ਮੈਨੇਜਰ ਨੌਰਮੈਨ ਬੇਟਸ (ਪਰਕਿੰਸ) ਨਾਲ ਹੁੰਦਾ ਹੈ।[4]
ਸਾਈਕੋ | |
---|---|
![]() ਫ਼ਿਲਮ ਦਾ ਪੋਸਟਰ | |
ਨਿਰਦੇਸ਼ਕ | ਐਲਫ਼ਰੈਡ ਹਿੱਚਕੌਕ |
ਨਿਰਮਾਤਾ | ਐਲਫ਼ਰੈਡ ਹਿੱਚਕੌਕ |
ਸਕਰੀਨਪਲੇਅ ਦਾਤਾ | ਜੋਸੇਫ ਸਟੀਫਾਨੋ |
ਬੁਨਿਆਦ | ਰੌਬਰਟ ਬਲੋਸ਼ ਦੀ ਰਚਨਾ ਸਾਈਕੋ |
ਸਿਤਾਰੇ | |
ਸੰਗੀਤਕਾਰ | ਬਰਨਾਰਡ ਹਰਮਨ |
ਸਿਨੇਮਾਕਾਰ | ਜੌਹਨ ਰਸਲ |
ਸੰਪਾਦਕ | ਜੌਰਜ ਤੋਮਾਸਿਨੀ |
ਸਟੂਡੀਓ | ਸ਼ੈਮਲੀ ਪ੍ਰੋਡਕਸ਼ਨਜ਼ |
ਵਰਤਾਵਾ | ਪੈਰਾਮਾਊਂਟ ਪਿਕਚਰਜ਼ (1960–1968) ਯੂਨੀਵਰਸਲ ਪਿਕਚਰਜ਼ (1968–ਹੁਣ ਤੱਕ) |
ਰਿਲੀਜ਼ ਮਿਤੀ(ਆਂ) |
|
ਮਿਆਦ | 109 ਮਿੰਟ |
ਦੇਸ਼ | ਅਮਰੀਕਾ[1] |
ਭਾਸ਼ਾ | ਅੰਗਰੇਜ਼ੀ |
ਬਜਟ | $806,947[2] |
ਬਾਕਸ ਆਫ਼ਿਸ | $50 ਮਿਲੀਅਨ[3] $592.6 ਮਿਲੀਅਨ (2017 ਮੁਦਰਾ ਫੈਲਾਅ) |
ਸ਼ੂਟਿੰਗ=ਸੋਧੋ
ਇਸ ਫਿਲਮ ਦਾ ਨਿਰਮਾਣ ਕਾਰਜ ਸਿਰਫ਼ ਹਿਚਕੌਕ ਦੁਆਰਾ ਹੀ ਕੀਤਾ ਗਿਆ ਸੀ ਅਤੇ ਇਸਨੂੰ ਰੈਵਿਊ ਸਟੂਡੀਓਜ਼ ਵਿਖੇ ਸ਼ੂਟ ਕੀਤਾ ਗਿਆ ਸੀ।[5][6] ਸ਼ੂਟਿੰਗ ਦੀ ਸ਼ੁਰੂਆਤ 11 ਨਵੰਬਰ, 1959 ਨੂੰ ਅਤੇ ਅੰਤ 1 ਫ਼ਰਵਰੀ, 1960 ਨੂੰ ਹੋਇਆ ਸੀ।[7][8] ਇਸ ਫ਼ਿਲਮ ਦਾ ਬਜਟ $806,947 ਸੀ ਜਿਹੜਾ ਕਿ ਉਸ ਸਮੇਂ ਦੇ ਅਨੁਸਾਰ ਵੀ ਬਹੁਤ ਘੱਟ ਸੀ।
ਕਥਾਨਕਸੋਧੋ
ਇਸ ਫ਼ਿਲਮ ਵਿੱਚ ਇੱਕ ਨੌਜਵਾਨ ਕੁੜੀ ਦੀ ਕਹਾਣੀ ਨੂੰ ਵਿਖਾਇਆ ਗਿਆ ਹੈ ਜਿਸਦਾ ਕਿਰਦਾਰ ਜੈਨੇਟ ਲੀ ਦੁਆਰਾ ਨਿਭਾਇਆ ਗਿਆ ਹੈ। ਉਹ ਆਪਣੇ ਕੰਮ ਦੀ ਥਾਂ ਤੋਂ ਬਹੁਤ ਸਾਰੇ ਪੈਸੇ ਚੋਰੀ ਕਰਦੀ ਹੈ ਅਤੇ ਭੱਜ ਜਾਂਦੀ ਹੈ। ਜਦੋਂ ਉਹ ਇੱਕ ਮੋਟਲ ਵਿਖੇ ਰੁਕਦੀ ਹੈ ਅਤੇ ਹੋਟਲ ਦੇ ਮਾਲਕ ਦੁਆਰਾ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ, ਜਿਸਦਾ ਕਿਰਦਾਰ ਪਰਕਿੰਸ ਦੁਆਰਾ ਨਿਭਾਇਆ ਗਿਆ ਹੈ। ਉਹ ਮਾਲਕ ਦਿਮਾਗੀ ਤੌਰ ਤੇ ਬੀਮਾਰ ਹੈ ਅਤੇ ਆਪਣੀ ਮਰੀ ਹੋਈ ਮਾਂ ਨੂੰ ਲੈ ਕੇ ਦਿਮਾਗੀ ਦਬਾਅ ਵਿੱਚ ਹੈ। ਇਹ ਫ਼ਿਲਮ ਸ਼ੁਰੂਆਤ ਵਿੱਚ ਹੀ ਲੀ ਦੇ ਕਿਰਦਾਰ ਦੀ ਬਿਲਕੁਲ ਅਕਲਪਿਤ ਮੌਤ ਨੂੰ ਲੈ ਕੇ ਮਸ਼ਹੂਰ ਹੈ ਜਿਹੜੀ ਕਿ ਨਹਾਉਂਦੇ ਵੇਲੇ ਮਾਰੀ ਜਾਂਦੀ ਹੈ। ਇਹ ਫ਼ਿਲਮ ਹਿੱਚਕੌਕ ਦੀਆਂ ਸਭ ਤੋਂ ਮਹਾਨ ਫ਼ਿਲਮਾਂ ਵਿੱਚੋਂ ਇੱਕ ਹੈ।
ਪਿਛੋਕੜਸੋਧੋ
ਇਹ ਫ਼ਿਲਮ ਰੌਬਰਟ ਬਲੋਸ਼ ਦੀ ਦੇ ਨਾਵਲ ਸਾਈਕੋ ਦੇ ਉੱਪਰ ਅਧਾਰਿਤ ਹੈ। ਇਹ ਵਿਸਕੌਂਨਸਿਨ ਦੇ ਸੀਰੀਅਲ ਕਿੱਲਰ ਦੀਆਂ ਹੱਤਿਆਵਾਂ ਤੋਂ ਪ੍ਰਭਾਵਿਤ ਹੈ। ਇਸ ਫ਼ਿਲਮ ਨੂੰ ਚਾਰ ਅਕਾਦਮੀ ਇਨਾਮਾਂ ਲਈ ਨਾਮਜ਼ਦ ਕੀਤਾ ਗਿਆ ਸੀ ਜਿਸ ਵਿੱਚ ਸਭ ਤੋਂ ਵਧੀਆ ਨਿਰਦੇਸ਼ਕ ਦੀ ਸ਼੍ਰੇਣੀ ਵੀ ਸ਼ਾਮਿਲ ਸੀ। ਇਹ ਫ਼ਿਲਮ ਟੌਇਲਟ ਫ਼ਲੱਸ਼ਿੰਗ ਨੂੰ ਵਿਖਾਉਣ ਵਾਲੀ ਪਹਿਲੀ ਫ਼ਿਲਮ ਫ਼ੀਚਰ ਫ਼ਿਲਮ ਸੀ।[9]
ਰੀਮੇਕਸੋਧੋ
ਇਸ ਫ਼ਿਲਮ ਦੀ ਰੀਮੇਕ ਫ਼ਿਲਮ ਸਾਈਕੋ 1998 ਵਿੱਚ ਰਿਲੀਜ਼ ਕੀਤੀ ਗਈ ਸੀ।
ਮੁੱਖ ਪਾਤਰਸੋਧੋ
Actor | ਕਿਰਦਾਰ |
---|---|
ਐਂਥਨੀ ਪਰਕਿੰਸ | ਨੌਰਮੈਨ ਬੇਟਸ |
ਜੈਨੇਟ ਲੀ | ਮੇਰੀਅਨ ਕ੍ਰੇਨ |
ਵੇਰਾ ਮਾਈਲਸ | ਲਿਲਾ ਕ੍ਰੇਨ |
ਜੌਨ ਗੈਵਿਨ | ਸੈਮ ਲੂਮਿਸ |
ਮਾਰਟਿਨ ਬਲਸਮ | ਡਿਟੈਕਟਿਵ ਮਿਲਟਨ |
ਜੌਨ ਮਕਲਨਟਾਇਰ | ਸ਼ੈਰਿਫ਼ ਚੇਂਬਰਸ |
ਸਾਈਮਨ ਓਕਲੈਂਡ | Dr. Fred Richmond |
ਪੈਟ ਹਿਚਕੌਕ | ਕੈਰੋਲਿਨ |
ਟੈਡ ਨ੍ਹਾਈਟ | ਪੁਲਿਸ ਵਾਲਾ |
ਹਵਾਲੇਸੋਧੋ
- ↑ "Psycho (1960)". British Film Institute. Archived from the original on ਜਨਵਰੀ 16, 2015. Retrieved December 30, 2014. Check date values in:
|archive-date=
(help) - ↑ "Psycho (1960)". Box Office Mojo. Retrieved October 20, 2014.
- ↑ Nixon, Rob. "The Critics' Corner: PSYCHO". Turner Classic Movies. Retrieved December 30, 2014.
- ↑ Moore, Debi (January 14, 2010). "Motion Picture Purgatory: Psycho". Dreadcentral.com. Retrieved January 26, 2014.
- ↑ Hall, John W. (September 1995). "Touch of Psycho? Hitchcock, Welles.". Bright Lights Film Journal. Archived from the original on July 13, 2009. Retrieved March 13, 2007.
- ↑ Leigh, pp. 22–23
- ↑ Rebello 1990, p. 128
- ↑ Leigh, p. 88
- ↑ [1]
ਬਾਹਰਲੇ ਲਿੰਕਸੋਧੋ
- Psycho (1960) ਇੰਟਰਨੈੱਟ ਮੂਵੀ ਡਾਟਾਬੇਸ 'ਤੇ
- Psycho (1960) ਰੌਟਨ ਟੋਮਾਟੋਜ਼ 'ਤੇ
- Alfred Hitchcock Fans Online - Psycho (1960) Archived 2008-11-06 at the Wayback Machine.
- Bright Lights Film Journal article on Psycho
- Filmsite: Psycho In-depth analysis of the movie.
- Psychohouse WebSite Archived 2007-11-30 at the Wayback Machine.
- The Psycho Movies Web Site
- Review of the UK Special Edition DVD release, by Brian Elliott of DVD Reviewer