ਸਾਡੀਆਂ ਰਸਮਾਂ
ਲੇਖਕਡਾ. ਨਰੇਸ਼
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਰਸਮ ਰਿਵਾਜ
ਪ੍ਰਕਾਸ਼ਨ1989
ਪ੍ਰਕਾਸ਼ਕਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁਕ ਬੋਰਡ ਚੰਡੀਗੜ੍ਹ
ਸਫ਼ੇ64

ਭੂਮਿਕਾ

ਸੋਧੋ

ਇਹ ਪੁਸਤਕ ਡਾ. ਨਰੇਸ਼ ਦੀ ਰਚਨਾ ਹੈ। ਡਾ ਨਰੇਸ਼ ਇਕ ਵਿਦਵਾਨ ਲੇਖਕ ਹਨ ਉਹਨਾ ਨੇ ਭਾਰਤੀ ਸਮਾਜ ਦੀਆਂ ਰਸਮਾਂ ਦਾ ਬੜੀ ਬਰੀਕੀ ਨਾਲ ਅਧਿਐਨ ਕੀਤਾ ਹੈ ਤੇ ਇਸ ਛੋਟੀ ਜਿਹੀ ਪੁਸਤਕ ਵਿੱਚ ਪਾਠਕ ਨੂੰ ਭਰਪੂਰ ਜਾਣਕਾਰੀ ਦਿੱਤੀ ਹੈ। ਇਹ ਪੁਸਤਕ ਭਾਰਤੀ ਸਮਾਜ ਦੀਆਂ ਰਸਮਾਂ ਦਾ ਇਕ ਸਰਲ ਤੇ ਸੰਖੇਪ ਅਧਿਐਨ ਹੈ ਲੇਖਕ ਨੇ ਵੱਖ ਵੱਖ ਸੱਤ ਅਧਿਆਇ ਬਣਾ ਕੇ ਇਹਨਾਂ ਰਸਮਾਂ ਨੂੰ ਸ਼੍ਰੇਣੀ ਬੱਧ ਕਰਨ ਦਾ ਯਤਨ ਕੀਤਾ ਹੈ। ਇਹਨਾਂ ਵਿੱਚ ਉਸ ਨੇ ਵੱਖ ਵੱਖ ਧਰਮਾਂ ਤੇ ਜਾਤਾ ਆਦਿ ਦੀਆਂ ਰਸਮਾਂ ਨੂੰ ਵੱਖਰਿਆਂ ਵੱਖਰਿਆਂ ਦੱਸਿਆ ਹੈ।[1]

ਰਸਮਾਂ ਦਾ ਅਧਿਐਨ

ਸੋਧੋ

ਇਸ ਅਧਿਆਇ ਵਿੱਚ ਡਾ ਨਰੇਸ਼ ਰਸਮਾਂ ਦਾ ਅਧਿਐਨ ਕਰਦੇ ਹੋਏ ਦਸਦੇ ਹਨ ਕਿ ਮਨੁਖ ਆਪਣੇ ਦੁਖ ਸੁਖ ਨੂੰ ਦੁਜਿਆਂ ਨਾਲ ਸਾਂਝਾ ਕਰਨ ਲਈ ਰਸਮਾਂ ਦੀ ਮਦਦ ਲੈਦਾ ਹੈ।ਕੁਝ ਰਸਮਾਂ ਸਮਾਜਿਕ ਪਿਛੋਕੜ ਤੋ ਸਿਰਜੀਆਂ ਜਾਂਦੀਆਂ ਹਨ। ਜਿਨ੍ਹਾਂ ਦੀ ਸਮਾਜ ਨੂੰ ਸਹੀ ਢੰਗ ਨਾਲ ਚਲਾਉਣ ਲਈ ਲੋੜ ਪੈਦੀ ਹੈ। ਜਿਵੇਂ ਵਿਆਹ ਸਮੇਂ ਨਿਓਦਾ ਦੇਣ ਦੀ ਰਸਮ ਕਿਸੇ ਦੀ ਆਰਥਿਕ ਸਹਾਇਤਾ ਕਰਦੀ ਹੈ। ਕੁਝ ਰਸਮਾਂ ਮਨੋਵਗਿਆਿਨਕ ਪਿਛੋਕੜ ਨੂੰ ਧਿਆਨ ਵਿੱਚ ਰੱਖ ਕੇ ਸਿਰਜੀਆਂ ਜਾਂਦੀਆਂ ਹਨ। ਕਈ ਥਾਂਵਾ ਤੇ ਭੂਗੋਲਿਕ ਪਿਛੋਕੜ ਨੂੰ ਵੀ ਮੁਖ ਰੱਖ ਕੇ ਸਿਰਜੀਆਂ ਜਾਂਦੀਆਂ ਹਨ ਡਾ ਨਰੇਸ਼ ਇਸ ਭਾਗ ਵਿੱਚ ਰਸਮਾਂ ਦੇ ਉਦਭਵ ਬਾਰੇ ਦੱਸਦੇ ਹਨ ਕਿ ਮਨੁੱਖ ਦੀਆਂ ਸੁਭਾਵਕ ਲੋੜਾਂ ਨੂੰ ਧਿਆਨ ਗੋਚਰੇ ਰੱਖ ਕੇ ਆਦਿਮ ਸਮਾਜ ਨੇ ਜੋ ਕਰਮ ਕੀਤੇ ਸਨ ਉਹਨਾਂ ਦੀ ਸਾਰਥਕਤਾ ਪ੍ਰਮਾਣਿਤ ਹੋ ਗਈ ਤੇ ਹੋਲੀ ਹੋਲੀ ਹਰ ਮੌਕੇ ਤੇ ਇਕੋ ਜਿਹੇ ਕਰਮ ਕਰਨ ਦੀ ਪਿਰਤ ਪੈ ਗਈ। ਪਰੰਪਰਾ ਦੇ ਰੂਪ ਵਿੱਚ ਤੁਰ ਪਈਆਂ ਪ੍ਰਥਾਵਾਂ ਨੂੰ ਰਸਮਾਂ ਆਖਿਆ ਗਿਆ।[[ਹਵਾਲਾ ਲੋੜੀਂਦਾ]]

ਬਾਲਪਣ ਦੀਆਂ ਰਸਮਾਂ

ਸੋਧੋ

ਇਸ ਭਾਗ ਵਿੱਚ ਲੇਖਕ ਬਚਪਨ ਦੀਆਂ ਰਸਮਾਂ ਬਾਰੇ ਜਾਣਕਾਰੀ ਦਿੰਦਾ ਹੈ ਜਿਵੇਂ:- ਨਾਮਕਰਨ ਸੰਸਕਾਰ, ਮੰਡਣ ਸੰਸਕਾਰ, ਕੰਨ ਵਿਨਾਈ, ਵਿਦਿਆ ਆਰੰਭ ਸੰਸਕਾਰ, ਯੱਗਯੋਪਵੀਤ ਸੰਸਕਾਰ, ਲੋਕ ਰਸਮਾਂ, ਗੋਦ ਭਰਾਈ, ਦੁੱਧ ਚੁੰਘਾਈ, ਬੰਧਨਵਾਰ, ਖਵਾਜਾ-ਪੂਜਨ, ਚੰਦਕ ਧਾਰਨ ਕੁਝ ਰਸਮਾਂ ਸਾਡੇ ਸਮਾਜ ਵਿੱਚੋ ਹੁਣ ਅਲੋਪ ਹੋ ਗਈਆਂ ਹਨ ਇਹਨਾਂ ਬਾਰੇ ਲੇਖਕ ਜਾਂਣਕਾਰੀ ਦਿੰਦਾ ਹੈ ਜਿਵੇਂ ਗਰਭਾਧਾਨ, ਪੁੰਸਵਨ, ਸੀਮੰਤੋਨਇਨ, ਜਾਤਕਦਮ, ਨਿਸ਼ਕ੍ਰਮਣ, ਅੰਨ-ਪ੍ਰਾਸ਼ਨ, ਵੇਦ-ਆਰੰਭ, ਸ਼ਮਾਵਰਤਨ ਆਈ। ਲੇਖਕ ਦੱਸਦਾ ਹੈ ਕਿ ਇਹ ਰਸਮਾਂ ਅੋਰਤ ਦੇ ਗਰਭ ਧਾਰਨ ਕਰਨ ਤੇ ਹੀ ਸ਼ੁਰੂ ਹੋ ਜਾਂਦੀਆਂ ਹਨ ਤੇ ਉਸ ਦੀ ਜਵਾਨੀ ਸ਼ੁਰੂ ਹੋਣ ਤੱਕ ਚਲਦੀਆਂ ਹਨ।ਇਹਨਾਂ ਦਾ ਸਮਾਜ ਵਿੱਚ ਬਹੁਤ ਮਹੱਤਵ ਹੈ।[[ਹਵਾਲਾ ਲੋੜੀਂਦਾ]]

ਵਿਆਹ ਸਬੰਧੀ ਰਸਮਾਂ

ਸੋਧੋ

ਇਸ ਭਾਗ ਵਿੱਚ ਲੇਖਕ ਵਿਆਹ ਨਾਲ ਸਬੰਧਤ ਰਸਮਾਂ ਬਾਰੇ ਜਾਂਣਕਾਰੀ ਦਿੰਦਾ ਹੈ ਜਿਵੇਂ ਘੋੜੀ ਚੜ੍ਹਨਾ, ਵਿਆਹ, ਖੱਟ-ਮਿਣਸਾਈ ਮੰਗਣੀ, ਸਾਂਤ, ਤਣੀ ਤਣਨਾ, ਮਾਂਝਾ ਲਾਉਣਾ, ਮੰਗਣਾ, ਮਿਲਣੀ, ਦੀਵਾ-ਛਾਲਣੀ, ਮਿਣਤੀ, ਜੈਮਾਲਾ, ਤਣੀ ਛੁਹਾਣਾ, ਮੁਕਲਾਵਾ, ਪਾਣੀ ਵਾਰਨਾ, ਮੂੰਹ ਵਿਖਾਈ, ਗੁਣੀਏ ਖੇਡਣਾ, ਤਿਲ ਚੋਲੀ ਇਹਨਾਂ ਰਸਮਾਂ ਦੀ ਜਾਂਣਕਾਰੀ ਦੇ ਕੇ ਲੇਖਕ ਦੱਸਦਾ ਹੈ ਕਿ ਜੇਕਰ ਇਹਨਾਂ ਰਸਮਾਂ ਨੂੰ ਗੁਹ ਨਾਲ ਦੇਖੀਏ ਤਾਂ ਸਾਨੂੰ ਪੁਰਾਤਨ ਸਮਾਜ ਦੇ ਇਤਹਾਸ ਤੇ ਸੱਭਿਆਚਾਰ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਇਸ ਵਿੱਚ ਹਰ ਰਸਮ ਨੂੰ ਬੜੇ ਵਿਸਥਾਰ ਨਾਲ ਪੇਸ਼ ਕੀਤਾ ਗਿਆਂ ਹੈ।[[ਹਵਾਲਾ ਲੋੜੀਂਦਾ]]

ਮੋਤ ਦੀਆ ਰਸਮਾਂ

ਸੋਧੋ

ਇਸ ਭਾਗ ਵਿੱਚ ਲੇਖਕ ਮੌਤ ਨਾਲ ਜੁੜੀਆਂ ਰਸਮਾਂ ਦੀ ਗੱਲ ਕਰਦਾ ਹੈ ਕਿ ਇਹ ਰਸਮਾਂ ਕਿਵੇ ਮੌਤ ਦੇ ਗਮ ਨੂੰ ਘੱਟ ਕਰਨ ਵਿੱਚ ਵਿਆਕਤੀ ਦੀ ਸਹਾਇਤਾ ਕਰਦੀਆਂ ਹਨ ਤੇ ਉਸ ਨੂੰ ਫਿਰ ਤੋਂ ਜੀਵਨ ਜਿਓਣ ਲਈ ਪ੍ਰੇਰਨਾ ਦਿੰਦੀਆਂ ਹਨ ਇਸ ਵਿੱਚ ਮੌਤ ਨਾਲ ਸਬੰਧਿਤ ਕਈ ਰਸਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਵੇਂ - ਦਾਹ ਸੰਸਕਾਰ, ਫੁੱਲ ਚੁਗਣਾ, ਕਿਰਿਆ ਕਰਮ, ਦਸਤਾਰ ਬੰਧੀ, ਬਾਂਰਾਂ ਸੋਲਾਂ ਸਤਾਰਵੀਂ ਆਦਿ ਇਹਨਾਂ ਤੋਂ ਇਲਾਵਾ ਲੇਖਕ ਕੁੱਝ ਲੋਕ ਰਸਮਾਂ ਬਾਰੇ ਵੀ ਜਾਣਕਾਰੀ ਦਿੰਦਾ ਹੈ।[[ਹਵਾਲਾ ਲੋੜੀਂਦਾ]]

ਸਿੱਖ ਸਮਾਜ ਦੀਆਂ ਰਸਮਾਂ

ਸੋਧੋ

ਲੇਖਕ ਨੇ ਵੱਖ ਵੱਖ ਧਰਮਾਂ ਨਾਲ ਸਬੰਧਿਤ ਰਸਮਾਂ ਬਾਰੇ ਹੀ ਜਾਣਕਾਰੀ ਦਿੱਤੀ ਹੈ। ਇਸ ਭਾਗ ਵਿੱਚ ਸਿੱਖ ਸਮਾਜ ਨਾਲ ਸਬੰਧਿਤ ਰਸਮਾਂ ਬਾਰੇ ਜਾਣਕਾਰੀ ਦਿੱਤੀ ਹੈ ਜਿਵੇਂ-ਜਨਮ ਸੰਸਕਾਰ, ਨਾਮਕਰਨ ਸੰਸਕਾਰ, ਅਨੰਦ ਕਾਰਜ, ਦਾਹ ਸੰਸਕਾਰ, ਫੁਲ ਚੁਗਣਾ ਆਦਿ। ਇਹਨਾਂ ਰਸਮਾਂ ਵਿੱਚ ਸਿੱਖ ਸਮਾਜ ਬਾਰੇ ਕਾਫੀ ਜਾਣਕਾਰੀ ਮਿਲਦੀ ਹੈ। ਇਹ ਰਸਮਾਂ ਸਿੱਖ ਸਮਾਜ ਨੂੰ ਦੂਜੇ ਹਿੰਦੂ ਮੁਸਲਿਮ ਸਮਾਜ ਤੋ ਵੱਖ ਕਰਦੀਆਂ ਹਨ।ਲੇਖਕ ਸਿੱਖ ਸਮਾਜ ਵਿੱਚ ਇਹਨਾਂ ਰਸਮਾਂ ਦੀ ਮਹੱਤਤਾ ਬਾਰੇ ਗੱਲ ਕਰਦਾ ਹੈ।[[ਹਵਾਲਾ ਲੋੜੀਂਦਾ]]

ਮੁਸਲਿਮ ਸਮਾਜ ਦੀਆਂ ਰਸਮਾਂ

ਸੋਧੋ

ਇਸ ਭਾਗ ਵਿੱਚ ਲੇਖਕ ਦੱਸਦਾ ਹੈ ਕਿ ਮੁਸਲਿਮ ਸਮਾਜ ਦੀਆਂ ਰਸਮਾਂ ਦੋ ਮੰਤਵਾਂ ਨਾਲ ਜੁੜੀਆਂ ਹੋਈਆਂ ਹਨ। ਪਹਿਲਾ ਮੰਤਵ ਸੀ ਸੁਅਸਥ ਸਮਾਜ ਦਾ ਸੰਗਠਣ ਤੇ ਦੂਜਾ ਸਮਾਜ ਵਿੱਚ ਨੈਤਿਕਤਾ ਦੀ ਸਥਾਪਨਾ।ਭਾਰਤੀ ਮੁਸਲਿਮ ਸਮਾਜ ਵਿੱਚ ਕਈ ਰਸਮਾਂ ਪ੍ਰਚੱਲਿਤ ਹਨ ਜਿਵੇਂ ਅਵਲ ਅਜ਼ਾਲ, ਅਕੀਕਾ,ਖਤਨਾਂ,ਨਿਕਾਹ, ਦਫਨਾਉਣਾ ਆਦਿ। ਇਹਨਾਂ ਵਿੱਚ ਮੁਸਲਿਮ ਸਮਾਜ ਬਾਰੇ ਕਾਫੀ ਜਾਣਕਾਰੀ ਮਿਲਦੀ ਹੈ।[[ਹਵਾਲਾ ਲੋੜੀਂਦਾ]]

ਹਵਾਲੇ

ਸੋਧੋ
  1. "ਖੋਜ ਪੁਸਤਕ 'ਸਾਡੀਆਂ ਰਸਮਾਂ ਸਾਡੇ ਗੀਤ' ਉੱਤੇ ਗੋਸ਼ਟੀ – archivepunjabitribune". www.punjabitribuneonline.com. Retrieved 2024-03-22.