ਸਾਮਰਾਊ

ਭਾਰਤੀ ਰਾਜਸਥਾਨ ਵਿੱਚ ਇੱਕ ਕਸਬਾ

ਸਾਮਰਾਊ ਇੱਕ ਦਰਮਿਆਨੇ ਆਕਾਰ ਦਾ ਪਿੰਡ ਹੈ ਜੋ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੀ ਤਹਿਸੀਲ ਓਸੀਆਂ ਵਿੱਚ ਸਥਿਤ ਹੈ, ਜਿਸ ਵਿੱਚ ਕੁੱਲ 244 ਪਰਿਵਾਰ ਰਹਿੰਦੇ ਹਨ। 2011 ਦੀ ਆਬਾਦੀ ਦੀ ਜਨਗਣਨਾ ਦੇ ਅਨੁਸਾਰ, ਸਾਮਰਾਊ ਦੀ ਆਬਾਦੀ 1,554 ਸੀ ਜਿਸ ਵਿੱਚੋਂ, 822 ਮਰਦ ਅਤੇ 732 ਔਰਤਾਂ ਸਨ। ਭਾਰਤ ਦੇ ਸੰਵਿਧਾਨ ਅਤੇ ਪੰਚਾਇਤੀ ਰਾਜ ਐਕਟ ਦੇ ਅਨੁਸਾਰ, ਸਾਮਰਾਊ ਪਿੰਡ ਦਾ ਸੰਚਾਲਨ ਇੱਕ ਚੁਣੇ ਹੋਏ ਪ੍ਰਤੀਨਿਧੀ ਦੁਆਰਾ ਕੀਤਾ ਜਾਂਦਾ ਹੈ ਜਿਸਨੂੰ ਸਰਪੰਚ ਕਿਹਾ ਜਾਂਦਾ ਹੈ। ਇਸਦੇ ਖੇਤਰ ਵਿੱਚ ਇੱਕ ਪ੍ਰਾਇਮਰੀ ਹੈਲਥ ਸੈਂਟਰ ਅਤੇ 10 ਤੋਂ ਵੱਧ ਸਕੂਲ ਹਨ। ਸਾਮਰਾਊ ਵਿੱਚ ਰਾਜਪੂਤਾਂ, ਜਾਟਾਂ ਅਤੇ ਬਿਸ਼ਨੋਈਆਂ ਸਮੇਤ ਸਭ ਜਾਤੀਆਂ ਦੇ ਲੋਕ ਮਿਲ਼ ਕੇ ਰਹਿੰਦੇ ਹਨ। ਪਿੰਡ ਵਿੱਚ ਲਗਭਗ ਸਾਰੇ ਹਿੰਦੂ ਦੇਵਤਿਆਂ ਦੇ ਮੰਦਰ ਹਨ। [1]

ਸਾਮਰਾਊ ਹਿੰਸਾ

ਸੋਧੋ

14 ਜਨਵਰੀ 2018 ਦੀ ਸ਼ਾਮ ਨੂੰ ਸਾਮਰਾਊ ਵਿੱਚ ਇੱਕ 36 ਸਾਲਾ ਸ਼ਰਾਬ ਕਾਰੋਬਾਰੀ ਹਨੂੰਮਾਨ ਰਾਮ ਜਾਟ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਵਾਹਨ ਨਾਲ਼ ਕੁਚਲ ਦਿੱਤਾ ਗਿਆ। ਕਤਲ ਤੋਂ ਬਾਅਦ ਕਰੀਬ 10 ਹਜ਼ਾਰ ਜਾਟ ਲੋਕਾਂ ਦਾ ਕੁਝ ਸਥਾਨਕ ਜਾਟ ਵਿਧਾਇਕਾਂ ਦੀ ਅਗਵਾਈ ਵਿੱਚ ਸਾਮਰਾਊ ਵਿਖੇ ਇਕੱਠ ਹੋਇਆ ਜਿਸ ਵਿੱਚ ਵਿੱਚ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਮ੍ਰਿਤਕ ਦੀ ਲਾਸ਼ ਸਮੇਤ ਹੜਤਾਲ ਕੀਤੇ ਜਾਣ ਕਾਰਨ ਪਿੰਡ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਸੀ। ਅੰਦੋਲਨਕਾਰੀਆਂ ਨੇ ਪਿੰਡ ਵਿੱਚ ਰਾਜਪੂਤ ਲੋਕਾਂ ਦੀਆਂ ਕਈ ਦੁਕਾਨਾਂ ਅਤੇ ਘਰਾਂ ਨੂੰ ਅੱਗ ਲਗਾ ਦਿੱਤੀ, ਪੁਲਿਸ ਦੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਅਤੇ ਪਥਰਾਅ ਵੀ ਕੀਤਾ। ਉਨ੍ਹਾਂ ਨੇ ਪੁਰਾਣੇ ਰਾਵਲਾ (ਰਾਜੇ ਨਿਵਾਸ) ਨੂੰ ਵੀ ਤਬਾਹ ਕਰ ਦਿੱਤਾ; ਇਸ ਘਟਨਾ ਨੂੰ ਜੋਧਪੁਰ ਪੁਲਿਸ ਦੀ ਨਾਕਾਮੀ ਮੰਨਿਆ ਜਾ ਰਿਹਾ ਹੈ। ਸਿਵਲ ਅਸ਼ਾਂਤੀ ਤੋਂ ਬਾਅਦ, ਗ੍ਰਹਿ ਮੰਤਰੀ ਗੁਲਾਬ ਚੰਦ ਕਟਾਰੀਆ, ਰਾਜ ਪੁਲਿਸ ਦੇ ਡੀਜੀਪੀ ਅਤੇ ਕਈ ਸੰਸਦ ਮੈਂਬਰਾਂ ਦੇ ਨਾਲ-ਨਾਲ ਵਿਧਾਇਕਾਂ ਨੇ ਪਿੰਡ ਦਾ ਦੌਰਾ ਕੀਤਾ। [2] [3] [4]

ਹਵਾਲੇ

ਸੋਧੋ
  1. "Samrau Village Population - Osian - Jodhpur, Rajasthan". Census2011.co.in.
  2. "Liquor trader shot at and run over by opponents". Nyoooz.com.
  3. "सुलगा उठा जोधपुर का सामराऊ! भीड़ ने एक दर्जन घर फूंके, इंटरनेट बंद, आज होगा शव का पोस्टमार्टम". Patrika.com.
  4. "घर-दुकान बेरहमी से जलाए, बेटियों के ब्याह के गहने तक लूट ले गए". Bhaskar.com. 17 January 2018. Retrieved 29 May 2018.