ਇਤਿਹਾਸ ਕਦੇ ਵੀ ਸਾਹਿਤ ਤੋਂ ਨਿਰਲੇਪ ਨਹੀਂ ਹੋ ਸਕਦਾ ਅਤੇ ਨਾ ਹੀ ਸਾਹਿਤ ਇਤਿਹਾਸ ਤੋਂ ਬਿਨਾਂ ਰਚਿਆ ਜਾ ਸਕਦਾ ਹੈ। ਜਦੋਂ ਅਸੀਂ ਆਦਿ ਕਾਲ ਤੋਂ ਲੈ ਕੇ ਹੁਣ ਤੱਕ ਦਾ ਸਾਹਿਤ ਪੜ੍ਹਦੇ ਹਾਂ ਤਾਂ ਸਾਨੂੰ ਇਤਿਹਾਸ ਤੋਂ ਬਿਨਾਂ ਸਾਹਿਤ ਨੂੰ ਸਮਝਣਾ ਅਸੰਭਵ ਹੈ ਇਤਿਹਾਸ ਜੋ ਕਿ ਸਾਨੂੰ ਨਿਸ਼ਚਿਤ, ਸੀਮਾਵਾਂ, ਘਟਨਾਵਾਂ, ਥਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਜਿਸ ਦੇ ਆਧਾਰ ਉੱਤੇ ਅਸੀਂ ਸਾਹਿਤ ਦੇ ਇਤਿਹਾਸ ਦੀ ਕਾਲਵੰਡ/ਨਾਮਕਰਣ ਕਰਦੇ ਹਾਂ ਤਾਂ ਅਸੀਂ ਸਾਹਿਤ ਦੇ ਨਿਯਮਾਂ ਦੀ ਸਹੀ ਵਿਆਖਿਆ ਕਰਦੇ ਹਾਂ। ਜਦੋਂ ਕੋਈ ਵੀ ਸਾਹਿਤਕਾਰ ਰਚਨਾ ਕਰਦਾ ਹੈ ਤਾਂ ਉਸਦੇ ਸਾਹਮਣੇ ਇਤਿਹਾਸ ਦੀ ਪੂਰਨ ਰੂਪ ਵਿੱਚ ਜਾਣਕਾਰੀ ਹੋਣੀ ਵਧੇਰੇ ਜਰੂਰੀ ਹੈ। ਇਤਿਹਾਸ ਸਮੇਂ ਦੀ ਨਿਸ਼ਚਿਤ ਸਥਿਤੀ, ਉਸ ਸਮੇਂ ਦਾ ਪੂਰਨ ਵੇਰਵਾ, ਪ੍ਰਬੰਧ, ਭੂਗੋਲਿਕ ਸਥਿਤੀ, ਕੁਦਰਤੀ ਵਾਰਤਾਵਰਣ ਦਾ ਚਿੱਤਰ ਸਾਨੂੰ ਇਤਿਹਾਸ ਵਿਚੋਂ ਮਿਲਦਾ ਹੈ। ਸਾਹਿਤ ਵੀ ਵਿਅਕਤੀਗਤ ਸਖ਼ਸੀਅਤ ਕੁਦਰਤੀ ਵਾਤਾਵਰਣ, ਭੂਗੋਲਿਕ ਸਥਿਤੀ, ਸ਼ਾਸਨ ਪ੍ਰਬੰਧ ਆਦਿ ਨਾਲ ਸੰਬੰਧਿਤ ਹੁੰਦਾ ਹੈ। “ਇਤਿਹਾਸ ਵਿੱਚ ਸ਼ਾਸਨ ਪ੍ਰਬੰਧ, ਕਾਨੂੰਨ, ਮਹਾਰਾਜੇ ਅਤੇ ਸਾਮਰਾਜ ਦੇ ਵਿਸਤਾਰ ਦਾ ਵੇਰਵਾ ਹੁੰਦਾ ਹੈ, ਜਿੱਥੇ ਕਿ ਸਾਹਿਤ ਆਮ ਲੋਕਾਂ ਦੇ ਸਮੂਹ ਅਤੇ ਰਹਿਣ-ਸਹਿਣ ਦੀਆਂ ਭਾਵਨਾਵਾਂ ਅਤੇ ਭਾਵੁਕਤਾ ਨੂੰ ਪ੍ਰਸਤੁਤ ਕਰਦਾ ਹੈ।”[1] ਸਾਹਿਤ ਅਤੇ ਇਤਿਹਾਸ ਵਿੱਚ ਅਸੀਂ ਦੇਖਦੇ ਹਾਂ ਕਿ ਇਤਿਹਾਸਿਕ, ਸਾਹਿਤਕ, ਸਮਾਜਿਕ, ਸੱਭਿਆਚਾਰਕ, ਭਾਸ਼ਾਈ ਸਮਰੱਥਾਵਾਂ ਇੱਕੋਂ ਸਮੇਂ ਸੰਗਠਿਤ ਹੁੰਦੀਆਂ ਹਨ, ਇਹ ਸੰਗਠਿਤ ਰੂਪ ਵਿੱਚ ਹੀ ਪੇਸ਼ ਕੀਤੀਆਂ ਜਾਂਦੀਆ ਹਨ। “ਇਤਿਹਾਸ ਸਾਨੂੰ ਪ੍ਰਬੰਧ ਅਤੇ ਤੱਥਾਂ ਦੇ ਸੰਗਠਨ ਪ੍ਰਦਾਨ ਕਰਦਾ ਹੈ ਜਿੱਥੇ ਸਾਹਿਤ ਮਨੁੱਖੀ ਦਿਮਾਗ ਦਾ ਮਨੋਵਿਸ਼ਲੇਸ਼ਣ ਪੀੜ੍ਹੀ ਦਰ ਪੀੜ੍ਹੀ ਜਿਹੜਾ ਵਿਅਕਤੀਆ ਦੇ ਹੱਥਾਂ ਵਿੱਚ ਸਮਰਪਿਤ ਕਰਦਾ ਹੈ।”[2]

ਸਾਹਿਤ

ਸੋਧੋ

ਸਾਹਿਤ ਇਕਨਲਾਬੀ ਹੁੰਦਾ ਹੈ। ਇਹ ਧਾਰਮਿਕ, ਸਮਾਜਿਕ, ਰਾਜਨੀਤੀ ਉੱਪਰ ਵਿਅੰਗ ਕੱਸਦਾ ਹੈ। ਸਾਹਿਤ ਕਿਸੇ ਨਿਸ਼ਚਿਤ ਸੀਮਾ ਅੰਦਰ ਸੀਮਿਤ ਨਹੀਂ ਹੁੰਦਾ, ਸਗੋਂ ਇਹ ਆਪਣੇ-ਆਪ ਵਿੱਚ ਅੰਤਰ-ਅਨੁਸ਼ਾਸਨੀ ਕਿਰਿਆ ਹੈ। ਪ੍ਰੋ. ਪੂਰਨ ਸਿੰਘ ਅਨੁਸਾਰ “ਸਾਹਿਤ ਦਾ ਕਦੇ ਵੀ ਨਿਰਮਾਣ ਨਹੀਂ ਹੁੰਦਾ, ਇਹ ਲੋਕਾਂ ਦੇ ਦਿਲਾਂ ਵਿੱਚ ਸੁਭਾਵਕ ਰੂਪ ਵਿੱਚ ਪੈਦਾ ਹੰੁਦਾ ਹੈ ਜਿਵੇਂ ਕਿ ਆਸਮਾਨ ਵਿੱਚ ਵਰਖਾ ਹੁੰਦੀ ਹੈ।”[2] ਪੋ੍ਰ. ਪੂਰਨ ਸਿੰਘ ਦੇ ਵਿਚਾਰ ਕੁੱਝ ਹੱਦ ਤੱਕ ਸੰਭਵ ਹੋ ਸਕਦਾ ਹੈ, ਪਰੰਤੂ ਅਸੀਂ ਸਾਹਿਤ ਨੂੰ ਨਿਰਾ-ਪੁਰਾ ਇਹਨਾਂ ਅਨੁਸਾਰ ਨਹੀਂ ਮੰਨ ਸਕਦੇ ਸਾਹਿਤ ਦੀ ਰਚਨਾ ਕਰਨ ਲਈ ਸਾਨੂੰ ਜਿਸ ਨਾਲ ਸੰਬੰਧਿਤ ਰਚਨਾ ਕਰਦੇ ਹਾਂ ਉਸ ਵਿਸ਼ੇ ਨਾਲ ਸੰਬੰਧਿਤ ਜਾਣਕਾਰੀ ਹੋਣੀ ਚਾਹੀਦੀ ਹੈ। ਸਾਹਿਤ ਦੀ ਧਾਰਨਾ ਵਿੱਚ ਇਹ ਫੈਸਲਾ ਕਰਨਾ ਪੈਂਦਾ ਹੈ ਕਿ ਕਿਹੜੇ ਤੱਥ ਸਾਹਿਤਕ ਹਨ ਅਤੇ ਕਿਹੜੇ ਅਣਸਾਹਿਤਕ ਹਨ। ਸਾਹਿਤ ਵਧੇਰੇ ਭਾਵੁਕ ਹੁੰਦਾ ਹੈ, ਸਾਹਿਤ ਭਾਵੁਕ ਲੋਕਾਂ ਦੇ ਮਨਾ ਵਿੱਚੋਂ ਉਪਜਦਾ ਹੈ। ਸਾਹਿਤਕਾਰ ਆਪਣੀ ਰਚਨਾ ਕਰਨ ਤੋਂ ਪਹਿਲਾਂ ਕੁੱਝ ਵਿਚਾਰ ਆਪਣੇ ਸਾਹਮਣੇੇ ਰੱਖਦਾ ਹੈ, ਰਚਨਾ ਕਰਦੇ ਸਮੇਂ ਕਫੀ ਸਮਾਂ ਲਗਾ ਜਾਂਦਾ ਹੈ ਉਹ ਰਚਨਾ ਇੱਕ ਖਰੜੇ ਦੇ ਰੂਪ ਵਿੱਚ ਤਿਆਰ ਕਰਦਾ ਹੈ, ਫਿਰ ਰਚਨਾ ਹੋਂਦ ਵਿੱਚ ਸਾਡੇ ਸਾਹਮਣੇ ਪੇਸ਼ ਹੁੰਦੀ ਹੈ। “ਦੁਨੀਆ ਵਿੱਚ ਮਨੁੱਖ ਦਾ ਰੋਲ ਇੱਕ ਦਰਸ਼ਕ ਦਾ ਨਹੀਂ, ਸਗੋਂ ਇੱਕ ਕਰਤੇ, ਸਿਰਜਣ ਵਾਲੇ ਦਾ ਹੈ।”[3] ਸਾਹਿਤ ਆਮ ਲੋਕਾਂ ਨੂੰ ਸਮਰਪਿਤ ਹੁੰਦਾ ਹੈ, ਸਾਹਿਤ ਵਿੱਚ ਜਿੰਨੇ ਵੀ ਨਾਇਕ ਪੇਸ਼ ਕੀਤੇ ਜਾਂਦੇ ਹਨ। ਸਾਰਿਆਂ ਦਾ ਸੰਬੰਧ ਆਮ ਲੋਕਾਂ ਨਾਲ ਹੁੰਦਾ ਹੈ। ਉਹ ਬੁਰਜੂਆਂ ਸ਼ੇ੍ਰਣੀ ਦੇ ਵਿਰੋਧ ਵਿੱਚ ਖੜ੍ਹ ਕੇ ਆਮ ਲੋਕਾਂ ਦੇ ਹਿੱਤਾਂ ਦੀ ਗੱਲ ਕਰਦਾ ਹੈ। ਨਾਇਕ ਬੁਰਜੂਆਂ ਸ਼੍ਰੇਣੀ ਪ੍ਰਤੀ ਪ੍ਰਤੀਰੋਧ ਪ੍ਰਗਟ ਕਰਦਾ ਹੈ, ਉਸ ਵਿੱਚ ਕ੍ਰਾਂਤੀ ਦੇ ਅੰਸ਼ ਵੀ ਸਾਨੂੰ ਦੇਖਣ ਨੂੰ ਮਿਲਦੇ ਹਨ। ਸਾਹਿਤ ਵਿੱਚ ਸਮਾਜਵਾਦ ਦਾ ਵੇਰਵਾ ਹੁੰਦਾ ਹੈ, ਸਾਹਿਤ ਸਾਰਿਆਂ ਦੇ ਹਿੱਤਾਂ ਦੀ ਗੱਲ ਕਰਦਾ ਹੈ। ਸਾਹਿਤ ਦੀ ਵਧੇਰੇ ਕੋਸ਼ਿਸ ਆਮ ਸਾਧਾਰਣ ਲੋਕਾਂ ਨੂੰ ਕੇਂਦਰ ਵਿੱਚ ਰੱਖਣਾ ਹੀ ਹੈ, ਭਾਵੇਂ ਕਿ ਬਹੁਤ ਕੁੱਝ ਸਾਹਿਤ ਤੋਂ ਬਾਹਰ ਹੈ, ਪਰੰਤੂ ਫਿਰ ਵੀ ਕੋਸ਼ਿਸ ਜਾਰੀ ਹੈ। ‘ਪ੍ਰੋਲੇਤਾਰੀ ਦਾ ਮਹਾਨ ਇਤਿਹਾਸਕ ਮਿਸ਼ਨ ਸੰਸਾਰ ਦੀ ਕਮਿਊਨਿਸਟ ਪੁਨਰ-ਉਸਾਰੀ ਹੈ। ਮਾਰਕਸ ਅਤੇ ਏਂਗਲਜ ਨੇ ਕੇਵਲ ਪ੍ਰੋਲੇਤਾਰੀ ਵਿੱਚ ਹੀ ਉਹ ਸਮਾਜ ਸ਼ਕਤੀ ਵੇਖੀ। ਜਿਹੜੀ ਸੰਸਾਰ ਨੂੰ ਬਦਲ ਸਕਦੀ ਅਤੇ ਨਾ ਕੇਵਲ ਆਰਥਿਕਤਾ ਤੇ ਰਾਜਨੀਤੀ ਦੇ ਖੇਤਰ ਵਿਚ, ਸਗੋਂ ਸੱਭਿਆਚਾਰ ਦੇ ਖੇਤਰ ਵਿੱਚ ਹੋਰ ਅੱਗੇ ਪ੍ਰਗਤੀ ਲਈ ਵਿਵਸਥਾ ਪੈਦਾ ਕਰੇਗੀ, ਜਿਹੜੀਆਂ ਮਨੁੱਖਤਾ ਦੀਆਂ ਉਚੇਰੀਆ ਸਦਾਚਾਰਕ ਅਤੇ ਸੁਹਜਾਤਮਕ ਕਦਰਾਂ ਦਾ ਪੂਰਨ ਸਕਾਰਤਾ ਲਈ ਲੋੜੀਂਦੀਆ ਹਨ।`[4] ਸਾਹਿਤਕਾਰ ਜਦੋਂ ਰਚਨਾ ਕਰਦਾ ਹੈ ਤਾਂ ਰਚਨਾ ਵਿੱਚ ਉਸਦੇ ਕੁੱਝ ਜੀਵਨ ਅਨੁਭਵ ਵੀ ਮੌਜੂਦ ਹੁੰਦਾ ਹੈ। ਜਿਸ ਉੱਤੇ ਆਧਾਰਿਤ ਉਹ ਆਪਣੀ ਰਚਨਾ ਵਿੱਚ ਵੀ ਪੇਸ਼ ਕਰਦਾ ਹੈ। ਸਾਹਿਤ ਵਿੱਚ ਸਾਹਿਤਕਾਰ ਦੇ ਇਲਾਕੇ ਨਾਲ ਸੰਬੰਧਿਤ ਵੇਰਵੇ, ਭਾਸ਼ਾ, ਸੱਭਿਆਚਾਰ ਆਦਿ ਪੇਸ਼ਕਾਰੀ ਵੀ ਮਿਲਦੀ ਹੈ। ਸਾਹਿਤਕਾਰ ਜੋ ਕਿ ਵਿਅਕਤੀਆਂ ਦੀਆਂ ਧੁਰ ਅੰਦਰਲੀਆਂ ਭਾਵਨਾਵਾਂ ਨੂੰ ਸ਼ਾਬਦਿਕ ਰੂਪ ਵਿੱਚ ਪੇਸ਼ ਕਰਦਾ ਹੈ। ਸਾਹਿਤ ਵਿੱਚ ਕਲਪਨਾ ਨੂੰ ਯਥਾਰਥੀ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ‘ਸਾਹਿਤ ਸਾਹਿਤਕਾਰ ਦੇ ਜੀਵਨ ਅਨੁਭਵ ਦਾ ਨਕਸ਼ਾ ਨਹੀਂ, ਸਗੋਂ ਸਮਝ, ਨਿਰੀਖਣ ਦਾ ਸਿੱਟਾ ਹੈ।`[5] ਸਾਹਿਤ ਕਾਵਿ-ਰੂਪਾਂ ਵਿੱਚ ਪੇਸ਼ ਕੀਤਾ ਜਾਂਦਾ ਹੈ। ਸਾਹਿਤ ਦੇ ਕਾਵਿ-ਰੂਪ ਵੱਖ-ਵੱਖ ਹਨ। ਇਹ ਕਾਵਿ-ਰੂਪ ਵੱਖਰੇ-ਵੱਖਰੇ ਅਤੇ ਹੋਣ ਤੱਤਾਂ ਵਿੱਚ ਸਮੋਏ ਹੋਏ ਹਨ। ਸਾਰੇ ਕਾਵਿ-ਰੂਪਾਂ ਵਿੱਚ ਵੱਖ-2 ਤੱਤ ਹਨ, ਇਹਨਾਂ ਤੱਤਾਂ ਦੇ ਕੁੱਝ ਸਾਂਝੇ ਲੱਛਣ ਹੁੰਦੇ ਹਨ ਜੋ ਕਿ ਸਾਹਿਤ ਦੇ ਤੱਤ ਹਨ। “ਸਾਹਿਤ ਸੱਭਿਅਤਾ ਅਤੇ ਸੱਭਿਆਚਾਰ ਨੂੰ ਸੱਚੇ ਰੂਪ ਵਿਚ ਪ੍ਰਸਤੁਤ ਕਰਦਾ ਹੈ।”[6] ਸਾਹਿਤ ਸੱਭਿਅਤਾ ਅਤੇ ਸੱਭਿਆਚਾਰ ਨੂੰ ਆਜ਼ਾਦੀ ਦੇ ਬੰਧਨ ਮੰਨਦਾ ਹੈ। ਜਿਹੜਾ ਸਾਹਿਤ ਵਿੱਚ ਆਪਣੇ ਮਨੋਭਾਵ ਸੰੁਤਤਰ ਰੂਪ ਵਿੱਚ ਪ੍ਰਗਟ ਨਹੀਂ ਕਰ ਸਕਦਾ। ਸੱਭਿਆਚਾਰ ਸਾਹਿਤ ਉੱਪਰ ਬੰਧਨਾਂ ਦੀ ਪੰਡ ਹੈ ਜੋ ਸਾਹਿਤ ਨੂੰ ਸਮਾਜਿਕ ਬੰਧਨਾਂ ਤੋ਼ ਪਾਰ ਜਾਣ ਤੇ ਰੋਕ ਲਾਉਂਦੀ ਹੈ।

ਇਤਿਹਾਸ

ਸੋਧੋ

ਇਤਿਹਾਸ ਦਾ ਸੰਬੰਧ ਵਰਤਮਾਨ ਅਤੇ ਭੂਤਕਾਲ ਨੂੰ ਪੇਸ਼ ਕਰਨ ਨਾਲ ਹੈ। ਇਤਿਹਾਸ ਵਿੱਚ ਤੱਥ ਹੁੰਦੇ ਹਨ, ਇਹੇ ਤੱਥ ਸ਼ੁੱਧ ਰੂਪ ਵਿੱਚ ਸਾਡੇ ਕੋਲ ਨਹੀਂ ਪਹੁੰਚਦੇ। ਇਤਿਹਾਸ ਸਾਨੂੰ ਸਮੇਂ ਦੀ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤੀ ਹਾਲਤ ਬਾਰੇ ਵੀ ਚਾਨਣਾ ਪਾੳਂਦਾ ਹੈ। ਇਤਿਹਾਸ ਵਿੱਚ ਅਸੀਂ ਕੇਵਲ ਸ਼ਾਸਨ ਪ੍ਰਬੰਧ, ਹਕੂਮਤ, ਮਹਾਰਾਜੇ ਅਤੇ ਸ਼ਾਮਲ ਹੋਣ ਦੇ ਨਾਲ-ਨਾਲ ਭੂਗੋਲਿਕਤਾ ਬਾਰੇ ਵੀ ਜਾਣਕਾਰੀ ਮਿਲਦੀ ਹੈ। ਇਤਿਹਾਸ ਵਿੱਚ ਤੱਥ ਪ੍ਰਮਾਣਿਤ ਹੁੰਦੇ ਹਨ, ਤੱਥ ਸਿਰਫ ਸਿਧਾਂਤਕ ਤੌਰ ਤੇ ਹੀ ਮਿਲਦੇ ਹਨ, ਯਥਾਰਥੀ ਤੌਰ ਉੱਤੇ ਨਹੀਂ। ਇਤਿਹਾਸ ਵਿੱਚ ਕੁੱਝ ਸ਼ਬਦ ਨਿਸ਼ਚਿਤ ਹਨ ਜਿਹਨਾਂ ਨੂੰ ਅਸੀਂ ਬਦਲ ਨਹੀਂ ਸਕਦੇ ਜਿਵੇਂ ਲੋਕਤੰਤਰ, ਸਲਤਨਤ, ਜੰਗ, ਇਨਕਲਾਬ ਆਦਿ। ‘ਇਤਿਹਾਸਕਾਰ ਆਪਣੇ ਤੱਥਾਂ ਦਾ ਨਾ ਤਾਂ ਸਾਊ ਗੁਲਾਮ ਹੈ ਅਤੇ ਨਾ ਹੀ ਜ਼ਾਲਮਾਨਾ ਮਾਲਕਾ। ਇਤਿਹਾਸਕਾਰ ਅਤੇ ਉਸਦੇ ਤੱਥਾਂ ਵਿਚਕਾਰ ਇੱਕ ਸਮਾਨ ਵਿਚਾਰ ਵਟਾਂਦਰੇ ਦਾ ਸੰਬੰਧ ਸਥਾਪਿਤ ਹੁੰਦਾ ਹੈ। ਇਤਿਹਾਸਕਾਰ ਰੁੱਝਿਆ ਹੋਇਆ ਇੱਕ ਅਰੁੱਕ ਪ੍ਰਕਿਰਿਆ ਵਿੱਚ ਆਪਣੇ ਤੱਥਾਂ ਦੀ ਵਿਆਖਿਆ ਕਰਦਾ ਹੈ।[7] ਇਤਿਹਾਸ ਵਿੱਚ ਦੋ ਹਕੂਮਤਾਂ ਵਿਚਕਾਰ ਟੱਕਰ/ਲੜਾਈ ਦਾ ਵੇਰਵਾ ਹੰੁਦਾ ਹੈ ਜੋ ਕਿ ਧਨ ਦੌਲਤ ਲੁੱਟਣ, ਸਾਮਰਾਜ ਦਾ ਵਿਸਥਾਰ ਕਰਨ, ਆਪਣਾ ਪ੍ਰਭਾਵ ਕਾਇਮ ਕਰਨਾ ਚਾਹੁੰਦੇ ਹਨ। ਇਤਿਹਾਸ ਵਿੱਚ ਵਧੇਰੇ ਜਾਣਕਾਰੀ ਸਾਨੂੰ ਸ਼ਾਹੀ ਵਰਗ ਦੇ ਰਹਿਣ-ਸਹਿਣ, ਜੀਵਨ ਬਾਰੇ ਮਿਲਦੀ ਹੈ। ਆਮ ਲੋਕਾਂ ਦਾ ਜ਼ਿਕਰ ਬਹੁਤ ਘੱਟ ਮਿਲਦਾ ਹੈ। ਆਮ ਵਰਗ ਦੀ ਭੂਮਿਕਾ ਭਾਵੇਂ ਕਿ ਇਤਿਹਾਸ ਵਿੱਚ ਪ੍ਰਮੁੱਖ ਹੁੰਦੀ ਹੈ। ਫਿਰ ਵੀ ਸਾਧਾਰਣ ਲੋਕਾਂ ਨੂੰ ਕੋਈ ਪ੍ਰਤੀਨਿਧਤਾ ਨਹੀਂ ਦਿੱਤੀ ਜਾਂਦੀ, ਉੱਚ ਵਰਗ ਦੀ ਸ਼ਾਨ ਨੂੰ ਵਡਿਆਇਆ ਜਾਂਦਾ ਹੈ, ਉਹਨਾਂ ਦਾ ਵੇਰਵਾ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਇਤਿਹਾਸ ਵਿੱਚ ਜੋ ਵੀ ਤੱਥ ਪੇਸ਼ ਹੁੰਦੇ ਹਨ, ਉਹ ਤੱਥ ਪ੍ਰਕਿਰਿਆ ਦੇ ਰੂਪ ਵਿੱਚ ਭੂਤਕਾਲ ਤੋਂ ਵਰਤਮਾਨ ਵੱਲ ਪ੍ਰਵੇਸ਼ ਕਰਦੇ ਹਨ ਜਿਹਨਾਂ ਨੂੰ ਅਸੀਂ ਨਿਰੰਤਰ ਪ੍ਰਕਿਰਿਆ ਦਾ ਨਾਂ ਦਿੰਦੇ ਹਾਂ ਇਤਿਹਾਸ ਵਿੱਚ ਦੋ ਹਕੂਮਤਾ ਦੀ ਆਪਸੀ ਲੜਾਈ ਚਲਦੀ ਰਹਿੰਦੀ ਹੈ ਇਹ ਵੀ ਨਿਰੰਤਰ ਚਲਦੇ ਰਹਿਣ ਦੀ ਪ੍ਰਕਿਰਿਆ ਹੈ। ‘ਇਤਿਹਾਸ ਚਿੰਤਕ ਈ.ਐੱਚ. ਕਾਰ ਅਨੁਸਾਰ, ਇਤਿਹਾਸ ਇਤਿਹਾਸਕਾਰ ਅਤੇ ਤੱਥਾਂ ਦਰਮਿਆਨ ਚੱਲਣ ਵਾਲੀ ਅੰਤਰ-ਕਿਰਿਆ ਦੀ ਨਿਰੰਤਰ ਪ੍ਰਕਿਰਿਆ ਦਾ ਨਾਮ ਹੈ। ਇਹ ਅਤੀਤ ਅਤੇ ਵਰਤਮਾਨ ਵਿਚਕਾਰ ਕਦੇ ਨਾ ਖਤਮ ਹੋਣ ਵਾਲਾ ਸੰਵਾਦ ਹੈ`[8] ਇਤਿਹਾਸ ਵਿੱਚ ਵਿਚਾਰਧਾਰਾ ਬਾਰੇ ਕੋਈ ਸ਼ਪੱਸਟ ਵੇਰਵਾ ਨਹੀਂ ਮਿਲਦਾ ਕਿ ਕਿਹੜੇ ਸਮੇਂ ਵਿੱਚ ਕਿਹੜੀ ਵਿਚਾਰਧਾਰਾ ਪ੍ਰਚਲਿਤ ਸੀ? ਇਤਿਹਾਸ ਵਿੱਚ ਮਿਥਿਹਾਸ ਦਾ ਵਰਣਨ ਵੀ ਕਿਤੇ-ਕਿਤੇ ਵੇਖਣ ਨੂੰ ਮਿਲਦਾ। ਇਤਿਹਾਸ ਵਧੇਰੇ ਮਾਣ ਉੱਚੇ ਵਰਗ ਦੇ ਲੋਕਾਂ ਨੂੰ ਦਿੱਤਾ ਗਿਆ ਹੈ ਨਾ ਕਿ ਆਮ ਜਨ-ਸਾਧਾਰਣ ਲੋਕਾਂ ਨੂੰ। ਜਿਹੜੀ ਹਕੂਮਤ ਦੀ ਸੱਤਾ ਸਥਾਪਿਤ ਹੁੰਦੀ ਸੀ, ਉਸ ਕਾਲ ਵਿੱਚ ਉਸ ਪ੍ਰਤੀ ਹੀ ਵਧੇਰੇ ਵਧਾ-ਚੜ੍ਹਾ ਕੇ ਵਰਣਨ ਕੀਤਾ ਜਾਂਦਾ ਹੈ।

ਸਾਹਿਤ ਅਤੇ ਇਤਿਹਾਸ ਦਾ ਅੰਤਰ

ਸੋਧੋ

ਇਤਿਹਾਸ ਵਿੱਚ ਲਿਖਣ ਸਮੇਂ ਪ੍ਰਤੀਕ, ਰਸ, ਵਕੋ੍ਰਕਤੀ ਆਦਿ ਸੰਪਰਦਾਇ ਦੀ ਵਰਤੋਂ ਨਹੀਂ ਕੀਤੀ ਜਾਂਦੀ, ਜਦ ਕਿ ਸਾਹਿਤ ਇਹਨਾਂ ਤੋਂ ਬਿਨਾਂ ਰਚਿਆ ਨਹੀਂ ਜਾ ਸਕਦਾ ਹੈ। ਸਾਹਿਤ ਵਿੱਚ ਸ਼ਬਦਾਂ ਦੀ ਕਲਾਤਮਕਤਾ, ਸੁਹਜਤਾ, ਅਨੁਭਵ ਸ਼ਾਮਲ ਹੁੰਦੇ ਹਨ। ਇਤਿਹਾਸ ਵਿੱਚ ਤੱਥ, ਪ੍ਰਸ਼ਾਸਨ, ਕਾਨੂੰਨ ਆਦਿ ਸ਼ਾਮਲ ਹੁੰਦਾ ਹੈ। ਸਾਹਿਤ ਵਿੱਚ ਆਮ ਲੋਕਾਂ ਦੀ ਪ੍ਰਤੀਨਿਧਤਾ ਹੁੰਦੀ ਹੈ, ਸਾਹਿਤ ਆਮ ਲੋਕਾਂ ਦਾ ਹੀ ਹੁੰਦਾ ਹੈ। ਇਤਿਹਾਸ ਵਿੱਚ ਉੱਚ ਵਰਗ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। ਸਾਹਿਤ ਵਿੱਚ ਸਾਹਿਤਕਾਰ ਆਪਣੀ ਜਿੰਦਗੀ ਦੇ ਅਨੁਭਵ, ਤਜਰਬੇ ਸ਼ਾਮਲ ਹੋ ਸਕਦੇ ਹਨ, ਪਰੰਤੂ ਇਤਿਹਾਸ ਵਿੱਚ ਇਤਿਹਾਸਕਾਰ ਆਪਣੇ ਵਿਚਾਰ ਪੇਸ਼ ਨਹੀਂ ਕਰ ਸਕਦਾ। ਸਾਹਿਤ ਅਤੇ ਇਤਿਹਾਸ ਵਿੱਚ ਅੰਤਰ ਸ਼ਪੱਸਟ ਕਰਨ ਨਾਲ ਇਹਨਾਂ ਵਿੱਚ ਸੰਬੰਧ ਵੀ ਹੈ। ਸਾਹਿਤ ਅਤੇ ਇਤਿਹਾਸ ਦੇ ਸੰਬੰਧਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।ਤ

ਸਾਹਿਤ ਅਤੇ ਇਤਿਹਾਸ ਦਾ ਸੰਬੰਧ

ਸੋਧੋ

ਸਾਹਿਤ ਵਿੱਚ ਕਿਸੇ ਵੀ ਸਾਹਿਤਕਾਰ ਜਾਂ ਕਿਸੇ ਧਾਰਾ ਨਾਲ ਸੰਬੰਧਿਤ ਕਵੀ ਦੀ ਜਾਣਕਾਰੀ, ਜੀਵਨ ਬਿਉਰਾ ਸਾਨੂੰ ਇਤਿਹਾਸ ਵਿੱਚੋਂ ਪ੍ਰਾਪਤ ਹੁੰਦਾ ਹੈ। ਸਾਹਿਤ ਦੇ ਵਰਤਮਾਨ ਵਿੱਚੋਂ ਅਸੀਂ ਇਤਿਹਾਸ ਨੂੰ ਵੇਖ ਸਕਦੇ ਹਾਂ। ਦੋ ਧਿਰਾਂ ਦੀ ਟੱਕਰ ਜਿਹੜੀ ਕਿ ਸਾਹਿਤ ਵਿੱਚ ਪੇਸ਼ ਹੁੰਦੀ ਹੈ, ਇੱਕ ਬੁਰਜ਼ੂਆ ਅਤੇ ਪ੍ਰੋਲਤਾਰੀ ਦਾ ਸੰਕਲਪ ਦੋ ਹਕੂਮਤਾਂ ਦੀ ਟੱਕਰ/ਲੜਾਈ ਜੋ ਇਤਿਹਾਸ ਵਿੱਚ ਪੇਸ਼ ਹੁੰਦੀ ਸੀ, ਉਸਦਾ ਹੀ ਸਿੱਟਾ ਹੈ।

ਸਾਰੰਸ਼

ਸੋਧੋ

ਸਾਹਿਤ ਅਤੇ ਇਤਿਹਾਸ ਦੀ ਵਿਖਾਇਆ, ਸੰਬੰਧ ਅਤੇ ਅੰਤਰ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਾਹਿਤ ਅਤੇ ਇਤਿਹਾਸ ਭਾਵੇਂ ਕਿ ਦੋ ਅਲੱਗ-ਅਲੱਗ ਸੰਕਲਪ ਹਨ, ਫਿਰ ਵੀ ਅਸੀਂ ਇਹਨਾਂ ਨੂੰ ਟੁਕੜਿਆਂ ਦੇ ਰੂਪ ਵਿੱਚ ਨਹੀਂ ਦੇਖ ਸਕਦੇ, ਇਹਨਾਂ ਦੋਵਾਂ ਨੂੰ ਜੋੜ ਕੇ ਵੇਖਣ ਨਾਲ ਹੀ ਕੋਈ ਸ਼ਪੱਸਟ ਰੂਪ ਸਾਡੇ ਸਾਹਮਣੇ ਆਉਂਦਾ ਹੈ।

ਅਧਿਐਨ ਸਰੋਤ

ਸੋਧੋ

1) Dr. C.L Narag, History of Punjabi Literature, National book shop, Delhi, 4) ਓ ਯਾਕੂਤ, ਅਫ਼ਲਾਤੂਨ ਤੋਂ ਲੈਨਿਕ ਤੱਕ, ਫਲਸਫੇ ਦਾ ਇਤਿਹਾਸ, ਪੰਜਾਬ ਬੁੱਕ ਸੈਂਟਰ, ਚੰਡੀਗੜ੍ਹ 5) ਕਾ. ਮਾਰਕਸ/ਫੈ. ਏਂਗਲਜ਼, ਸਾਹਿਤ ਅਤੇ ਕਲਾ, ਪ੍ਰਗਤੀ ਪ੍ਰਕਾਸ਼ਨ, ਮਾਸਕੋ 6) ਟੀ.ਆਰ. ਵਿਨੋਦ, ਸਾਹਿਤ-ਆਲੋਚਨਾ ਸਿਧਾਂਤ ਤੇ ਸਿਧਾਂਤਕਾਰ, ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ. 7) ਈ.ਐੱਚ. ਕਾਰ, ਇਤਿਹਾਸ ਕੀ ਹੈ? ਅਨੁਵਾਦਕ ਡਾ. ਨਵਤੇਜ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ.

ਹਵਾਲੇ

ਸੋਧੋ
  1. Dr. C.L Narag, History of Punjabi Literature, National book shop, Delhi, page-iii
  2. 2.0 2.1 Same, Page-IV
  3. ਅਫ਼ਲਾਤੂਨ ਤੋਂ ਲੈਨਿਕ ਤੱਕ, ਫਲਸਫੇ ਦਾ ਇਤਿਹਾਸ, ਪੰਜਾਬ ਬੁੱਕ ਸੈਂਟਰ, ਚੰਡੀਗੜ੍ਹ, ਪੰਨਾ-287
  4. ਕਾ. ਮਾਰਕਸ/ਫੈ. ਏਂਗਲਜ਼, ਸਾਹਿਤ ਅਤੇ ਕਲਾ, ਪ੍ਰਗਤੀ ਪ੍ਰਕਾਸ਼ਨ, ਮਾਸਕੋ, ਪੰਨਾ 43
  5. ਟੀ.ਆਰ. ਵਿਨੋਦ, ਸਾਹਿਤ-ਆਲੋਚਨਾ ਸਿਧਾਂਤ ਤੇ ਸਿਧਾਂਤਕਾਰ, ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ, ਪੰਨਾ-15
  6. Dr. C.L Narag, History of Punjabi Literature, National book shop, Delhi, page- iv
  7. ਈ.ਐੱਚ. ਕਾਰ, ਇਤਿਹਾਸ ਕੀ ਹੈ? ਅਨੁਵਾਦਕ ਡਾ. ਨਵਤੇਜ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰ. 23
  8. ਉਹੀ, ਪੰ. 30