ਸਾਹੋਕੇ

ਮੋਗੇ ਜ਼ਿਲ੍ਹੇ ਦਾ ਪਿੰਡ

ਸਾਹੋਕੇ ਪੰਜਾਬ ਦਾ ਇੱਕ ਨਿੱਕਾ ਜਿਹਾ ਪਿੰਡ ਹੈ। ਇਹ ਪਿੰਡ ਜ਼ਿਲ੍ਹਾ ਮੋਗਾ ਤਹਿਸੀਲ ਬਾਘਾ ਪੁਰਾਣਾ ਵਿੱਚ ਪੈਂਦਾ ਹੈ। ਇਹ ਪਿੰਡ ਬਰਗਾੜੀ ਤੋ 5 ਕਿਲੋਮੀਟਰ, ਕੋਟਕਪੂਰਾ ਤੋ 20 ਕਿਲੋਮੀਟਰ ਦੀ ਵਿੱਥ ਤੇ ਹੈ। ਇਸ ਪਿੰਡ ਦੇ ਨਾਲ ਲੱਗਣ ਵਾਲੇ ਪਿੰਡ ਬੰਬੀਹਾ, ਮੱਲਕੇ, ਬਰਗਾੜੀ, ਸੇਖਾ ਕਲਾਂ, ਆਦਿ ਹਨ। ਬਾਬੂ ਰਜਬ ਅਲੀ ਜੀ ਇਸੇ ਪਿੰਡ ਦੇ ਹੀ ਜੰਮਪਲ ਸਨ, ਓਹਨਾਂ ਨੇ ਪੰਜਾਬੀ ਕਵੀਸ਼ਰੀ ਨੂੰ ਦੁਨੀਆ ਵਿੱਚ ਅਹਿਮ ਸਥਾਨ ਦਵਾਇਆ। ਬਾਬੂ ਜੀ ਨੂੰ ਕਵੀਸ਼ਰੀ ਵਿੱਚ ਸ਼੍ਰੋਮਣੀ ਕਵੀ ਦਾ ਐਵਾਰਡ ਪ੍ਰਾਪਤ ਹੋਇਆ। ਬਾਬੂ ਜੀ ਦੀ ਲਿਖੀ ਕਵਿਤਾ "ਸੋਣੀਏ ਸਾਹੋ ਪਿੰਡ ਦੀਏ ਵੀਹੇ ਬਚਪਨ ਦੇ ਵਿੱਚ ਪੜੇ ਬੰਬੀਹੇ" ਸੰਸਾਰ ਪ੍ਰਸਿੱਧ ਹੈ। ਉਹਨਾਂ ਨੇ "ਮੇਰੀ ਸਾਹੋ ਨਗਰੀ ਜੀ, ਇੰਦਰ ਦੀ ਇੰਦਰਾਪੁਰੀ ਤੋਂ ਸੁਹਣੀ" ਕਵੀਸ਼ਰੀ ਆਪਣੇ ਪਿੰਡ ਸਾਹੋਕੇ ਬਾਰੇ ਲਿਖੀ।

ਸਾਹੋਕੇ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਮੋਗਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
PIN
151208

ਇਤਿਹਾਸਿਕ ਸਥਾਨ

ਸੋਧੋ

ਪਿੰਡ ਵਿੱਚ ਬਾਬੂ ਰਜਬ ਅਲੀ ਦੇ ਘਰ ਦੀ ਥਾਂ ਤੇ ਸਕੂਲ ਬਣਾ ਦਿੱਤਾ ਗਿਆ ਹੈ ਪਰ ਉਹਨਾਂ ਦੀ ਯਾਦ ਵਿੱਚ ਮਜ਼ਾਰਨੁਮਾ ਯਾਦਗਰ ਬਣਾਈ ਗਈ ਹੈ। ਇਸੇ ਜਗ੍ਹਾ ਤੇ ਹੀ ਪੀਰ ਬਾਬਾ ਰੋਡੇ ਸ਼ਾਹ ਦੀ ਸ਼ਾਹੀ ਦਰਬਾਰ ਨਾਂ ਦੀ ਜਗਾ ਬਣਾਈ ਹੋਈ ਹੈੈ,ਜਿਸਦੀ ਲੋਕਾਂ ਵਿੱਚ ਕਾਫੀ ਮਾਨਤਾ ਹੈ। ਇਥੇ ਸਾਉਣ ਮਹੀਨੇ ਵਿੱਚ ਤਿੰਨ ਦਿਨ ਦਾ ਮੇਲਾ ਲਗਦਾ ਹੈ। ਇਸ ਪਿੰਡ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਸਨ ਜਿਨ੍ਹਾਂ ਦੀ ਯਾਦ ਵਿੱਚ ਪਿੰਡ ਦੇ ਬਾਹਰਵਾਰ "ਗੁਰਦੁਆਰਾ ਗੁਰੂਸਰ" ਬਣਿਆ ਹੋਇਆ ਹੈ।

ਫੋਟੋ ਗੈਲਰੀ

ਸੋਧੋ

ਹਵਾਲੇ

ਸੋਧੋ

ਡਾ. ਕਿਰਪਾਲ ਸਿੰਘ, ਡਾ. ਹਰਿੰਦਰ ਕੌਰ, ਪੰਜਾਬ ਦੇ ਪਿੰਡਾਂ ਦਾ ਇਤਿਹਾਸ ਅਤੇ ਨਾਮਕਰਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 2014, ਪੰਨਾ 307