ਬਾਬੂ ਰਜਬ ਅਲੀ

ਕਲਾਕਾਰ, ਗਾਇਕ

ਬਾਬੂ ਰਜਬ ਅਲੀ (ਉਰਦੂ: بابو رجب على‎), ਜੋ ਬਾਬੂ ਜੀ ਦੇ ਨਾਂ ਨਾਲ਼ ਵੀ ਜਾਣੇ ਜਾਂਦੇ ਹਨ, ਪੰਜਾਬ ਅਤੇ ਖ਼ਾਸ ਕਰ ਮਾਲਵੇ ਦੇ ਇੱਕ ਉੱਘੇ ਕਵੀਸ਼ਰ ਸਨ। ਉਹਨਾਂ ਨੂੰ ਕਵੀਸ਼ਰੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ।[1]

ਬਾਬੂ ਰਜਬ ਅਲੀ
بابو رجب على
Babu Rajab Ali
Yaadgaar BABU RAJAB ALI KHAN , Village Sahoke, Moga, Punjab
ਯਾਦਗਾਰ- ਬਾਬੂ ਰਜਬ ਅਲੀ, ਸਾਹੋਕੇ, ਮੋਗਾ
ਜਾਣਕਾਰੀ
ਜਨਮ ਦਾ ਨਾਮਰਜਬ ਅਲੀ ਖ਼ਾਨ
رجب على خان
ਉਰਫ਼ਬਾਬੂ ਜੀ, ਬਾਬੂ ਰਜਬ ਅਲੀ
ਜਨਮ(1894-08-10)ਅਗਸਤ 10, 1894
ਸਾਹੋਕੇ, ਜ਼ਿਲਾ ਫ਼ਿਰੋਜ਼ਪੁਰ (ਹੁਣ, ਜ਼ਿਲਾ ਮੋਗਾ), ਬਰਤਾਨਵੀ ਪੰਜਾਬ
ਮੌਤਮਈ 6, 1979(1979-05-06) (ਉਮਰ 84)
ਪੱਛਮੀ ਪੰਜਾਬ (ਪਾਕਿਸਤਾਨ)
ਵੰਨਗੀ(ਆਂ)ਪੰਜਾਬੀ ਲੋਕ ਸੰਗੀਤ, ਕਵੀਸ਼ਰੀ
ਕਿੱਤਾਗਾਇਕ, ਕਵੀਸ਼ਰ

6 ਮਈ 1979 ਨੂੰ ਲਹਿੰਦੇ ਪੰਜਾਬ ਵਿੱਚ ਉਹਨਾਂ ਦੀ ਮੌਤ ਹੋਈ।

ਮੁੱਢਲੀ ਜ਼ਿੰਦਗੀ

ਸੋਧੋ

ਬਾਬੂ ਰਜਬ ਅਲੀ ਦਾ ਜਨਮ, ਬਤੌਰ ਰਜਬ ਅਲੀ ਖ਼ਾਨ, 10 ਅਗਸਤ 1894 ਨੂੰ ਪਿਤਾ ਧਮਾਲੀ ਖ਼ਾਨ ਦੇ ਘਰ ਮਾਂ ਜੀਉਣੀ ਦੀ ਕੁੱਖੋਂ ਬਰਤਾਨਵੀ ਪੰਜਾਬ ਦੇ ਜ਼ਿਲਾ ਫ਼ਿਰੋਜ਼ਪੁਰ (ਹੁਣ ਮੋਗਾ) ਦੇ ਪਿੰਡ ਸਾਹੋਕੇ ਵਿਖੇ ਹੋਇਆ।[1][2] ਉਹਨਾਂ ਦੇ ਚਾਰ ਭੈਣਾਂ ਅਤੇ ਇੱਕ ਛੋਟਾ ਭਰਾ ਸੀ। ਉਸ ਦੇ ਚਾਚਾ ਹਾਜੀ ਰਤਨ ਵੀ ਕਵੀਸ਼ਰ ਸਨ।[1]

ਉਹਨਾਂ ਨੇ ਨੇੜਲੇ ਪਿੰਡ ਬੰਬੀਹਾ ਤੋਂ ਮੁੱਢਲੀ ਸਿੱਖਿਆ ਹਾਸਲ ਕੀਤੀ ਅਤੇ ਫਿਰ 1912 ਵਿੱਚ ਬਰਜਿੰਦਰਾ ਹਾਈ ਸਕੂਲ ਫ਼ਰੀਦਕੋਟ ਤੋਂ ਦਸਵੀਂ ਪਾਸ ਕੀਤੀ।[1][2] ਉਹ ਚੰਗੇ ਅਥਲੀਟ ਅਤੇ ਫ਼ੁੱਟਬਾਲ ਖਿਡਾਰੀ ਸਨ ਅਤੇ ਆਪਣੇ ਸਕੂਲ ਦੀ ਕ੍ਰਿਕਟ ਟੀਮ ਦੇ ਕਪਤਾਨ ਵੀ ਸਨ। ਬਾਅਦ ਗੁਜਰਾਤ ਜ਼ਿਲੇ ਦੇ ਇੱਕ ਇੰਜਨੀਆਰਿੰਗ ਸਕੂਲ ਤੋਂ ਉਹਨਾਂ ਨੇ ਸਿਵਲ ਇੰਜਨੀਅਰਿੰਗ, ਜਿਸ ਨੂੰ ਉਸ ਵੇਲ਼ੇ ਪੰਜਾਬ ਓਵਰਸੀਅਰੀ ਕਿਹਾ ਜਾਂਦਾ ਸੀ, ਪਾਸ ਕੀਤੀ ਅਤੇ ਪੰਜਾਬ ਦੇ ਸਿੰਚਾਈ ਮਹਿਕਮੇ ਵੀ ਓਵਰਸੀਅਰ ਦੀ ਨੌਕਰੀ ਕੀਤੀ।[2]

ਉਹਨਾਂ ਦੇ ਚਾਰ ਵਿਆਹ, ਦੌਲਤ ਬੀਬੀ, ਭਾਗੋ ਬੇਗਮ, ਰਹਿਮਤ ਬੀਬੀ ਅਤੇ ਫ਼ਾਤਿਮਾ ਨਾਲ਼ ਹੋਏ ਅਤੇ ਇਹਨਾਂ ਦੇ ਘਰ ਚਾਰ ਪੁੱਤਰ, ਅਦਾਲਤ ਖ਼ਾਨ, ਅਲੀ ਸਰਦਾਰ, ਸ਼ਮਸ਼ੇਰ ਖ਼ਾਨ ਅਤੇ ਅਕਾਲ ਖ਼ਾਨ ਅਤੇ ਦੋ ਧੀਆਂ, ਸ਼ਮਸ਼ਾਦ ਬੇਗਮ ਅਤੇ ਗੁਲਜ਼ਾਰ ਬੇਗਮ ਨੇ ਜਨਮ ਲਿਆ।[1][2]

ਬਾਬੂ ਜੀ ਆਪਣੀ ਪਹਿਲੀ ਕਵਿਤਾ, ਹੀਰ ਬਾਬੂ ਰਜਬ ਅਲੀ, ਨਾਲ਼ ਕਵੀਸ਼ਰੀ ਦੀ ਦੁਨੀਆਂ ਵਿੱਚ ਦਾਖ਼ਲ ਹੋਏ ਅਤੇ 1940 ਵਿੱਚ ਆਪਣੀ ਗਾਇਕੀ ਨਾਲ਼ ਸਮਝੌਤਾ ਨਾ ਕਰਦੇ ਹੋਏ ਆਪਣੀ ਨੌਕਰੀ ਛੱਡ ਦਿੱਤੀ।

ਪਾਕਿਸਤਾਨ ਵਿਚ

ਸੋਧੋ

1947 ਵਿੱਚ ਭਾਰਤ ਦੀ ਵੰਡ ਹੋਣ ਕਾਰਨ ਉਹਨਾਂ ਨੂੰ ਆਪਣਾ ਪਿੰਡ ਸਾਹੋਕੇ ਛੱਡ ਕੇ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਓਕੜਾ ਜ਼ਿਲੇ ਵਿੱਚ ਜਾਣਾ ਪਿਆ[1][2] ਪਰ ਉਹਨਾਂ ਦੀ ਰੂਹ ਸਦਾ ਮਾਲਵੇ ਵਿੱਚ ਘੁੰਮਦੀ ਰਹਿੰਦੀ ਸੀ। ਉਹਨਾਂ ਨੂੰ ਮਾਲਵਾ ਅਤੇ ਪੰਜਾਬੀ ਬੋਲੀ ਨਾਲ਼ ਬਹੁਤ ਪਿਆਰ ਸੀ। ਉਹਨਾਂ ਸੈਂਕੜੇ ਕਵਿਤਾਵਾਂ ਆਪਣੇ ਪਿੰਡ ਅਤੇ ਮਾਲਵੇ ਤੋਂ ਵਿਛੋੜੇ ਬਾਰੇ ਲਿਖੀਆਂ।

ਮਾਰਚ 1965 ਨੂੰ ਉਹਨਾਂ ਚੜ੍ਹਦੇ ਪੰਜਾਬ ਦੀ ਫੇਰੀ ਪਾਈ[1] ਅਤੇ ਭਾਰੀ ਗਿਣਤੀ ਵਿੱਚ ਉਹਨਾਂ ਦੇ ਚਾਹੁਣ ਵਾਲ਼ੇ ਅਤੇ ਕਵੀਸ਼ਰ ਉਹਨਾਂ ਨੂੰ ਵੇਖਣ ਲਈ ਆਏ।

ਬਾਬੂ ਜੀ ਪੰਜਾਬੀ ਅਤੇ ਉਰਦੂ ਅਤੇ ਕੁਝ ਕੁ ਅਰਬੀ, ਫ਼ਾਰਸੀ ਅਤੇ ਅੰਗਰੇਜ਼ੀ ਵੀ ਜਾਣਦੇ ਸਨ ਪਰ ਉਹਨਾਂ ਦੀ ਕਵਿਤਾ ਦਾ ਸਿਰਫ਼ ਪੰਜਾਬੀ ਵਿੱਚ ਹੋਣਾ ਪੰਜਾਬ ਅਤੇ ਪੰਜਾਬੀ ਪ੍ਰਤੀ ਉਹਨਾਂ ਦੇ ਪਿਆਰ ਨੂੰ ਜ਼ਾਹਰ ਕਰਦਾ ਹੈ।[1][2]

ਉਹਨਾਂ ਨੇ ਤਕਰੀਬਨ ਇੱਕ ਦਰਜਨ ਕਿੱਸੇ[3] ਅਤੇ ਕਵਿਤਾਵਾਂ[4] ਲਿਖੀਆਂ।

ਮੁੱਖ ਤੌਰ ’ਤੇ ਉਹਨਾਂ ਹਿੰਦੂ ਮਿਥਿਹਾਸ ਜਿਵੇਂ ਕਿ ਰਮਾਇਣ, ਪੂਰਨ ਭਗਤ ਅਤੇ ਕੌਲਾਂ, ਇਸਲਾਮੀ ਪੈਗੰਬਰ ਅਤੇ ਲੋਕ-ਨਾਇਕਾਂ ਜਿਵੇਂ ਕਿ ਮੁਹੱਮਦ ਸਾਹਿਬ, ਹਸਨ ਹੁਸੈਨ, ਦਹੂਦ ਬਾਦਸ਼ਾਹ ਅਤੇ ਸਿੱਖ ਇਤਿਹਾਸ[5] ਅਤੇ ਨਾਇਕਾਂ ਜਿਵੇਂ ਗੁਰੂ ਅਰਜਨ ਦੇਵ ਦੀ ਸ਼ਹੀਦੀ, ਸਾਕਾ ਸਰਹਿੰਦ, ਸਾਕਾ ਚਮਕੌਰ, ਬਿਧੀ ਚੰਦ, ਭਗਤ ਸਿੰਘ ਅਤੇ ਦੁੱਲਾ ਭੱਟੀ ਆਦਿ ਬਾਰੇ ਕਵਿਤਾਵਾਂ ਅਤੇ ਕਿੱਸੇ ਲਿਖੇ ਅਤੇ ਗਾਏ। ਇਸ ਤੋਂ ਬਿਨਾਂ ਉਹਨਾਂ ਨੇ ਪੰਜਾਬ ਦੀ ਤਕਰੀਬਨ ਹਰ ਪ੍ਰੀਤ-ਕਹਾਣੀ ਬਾਰੇ ਕਵਿਤਾਵਾਂ ਲਿਖੀਆ ਜਿੰਨ੍ਹਾਂ ਵਿੱਚ ਹੀਰ ਰਾਂਝਾ, ਸੋਹਣੀ ਮਹੀਵਾਲ[1][2] ਅਤੇ ਮਿਰਜ਼ਾ ਸਾਹਿਬਾਂ ਦੇ ਨਾਂ ਸ਼ਾਮਲ ਹਨ।

ਉਹਨਾਂ ਨੇ ਬਹੱਤਰ ਕਲਾ ਛੰਦ ਵਰਗੇ ਕੁਝ ਨਵੇਂ ਛੰਦ ਵੀ ਰਚੇ।[6] ਅੱਜ ਵੀ ਪੰਜਾਬ ਦੇ ਬਹੁਤ ਕਵੀਸ਼ਰ ਅਤੇ ਉਹਨਾਂ ਦੇ ਵਿਦਿਆਰਥੀ ਉਹਨਾਂ ਦੀਆਂ ਲਿਖਤਾਂ ਗਾਉਂਦੇ ਹਨ।

ਕਿਤਾਬਾਂ

ਸੋਧੋ

ਕਵੀਸ਼ਰ ਸੁਖਵਿੰਦਰ ਸਿੰਘ (ਪੱਕਾ ਕਲਾਂ) ਨੇ ਉਹਨਾਂ ਦੀ ਜ਼ਿੰਦਗੀ ਅਤੇ ਕੰਮਾਂ ’ਤੇ ਸੰਗਮ ਪਬਲੀਕੇਸ਼ਨਜ਼, ਸਮਾਣਾ ਰਾਹੀਂ ਕਈ ਕਿਤਾਬਾਂ ਛਪਵਾਈਆਂ ਹਨ:[7]

  • ਅਲਬੇਲਾ ਰਜਬ ਅਲੀ
  • ਅਨਮੋਲ ਰਜਬ ਅਲੀ
  • ਅਣਖੀਲਾ ਰਜਬ ਅਲੀ
  • ਰੰਗੀਲਾ ਰਜਬ ਅਲੀ
  • ਅਨੋਖਾ ਰਜਬ ਅਲੀ[8]
  • ਦਸਮੇਸ਼ ਮਹਿਮਾ
  • ਬਾਬੂ ਰਜਬ ਅਲੀ ਦੇ ਕਿੱਸੇ[3]

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. 1.0 1.1 1.2 1.3 1.4 1.5 1.6 1.7 1.8 "Babu Rajab Ali". ApnaOrg.com. Archived from the original on 2012-01-21. Retrieved ਨਵੰਬਰ 4, 2012. {{cite web}}: External link in |publisher= (help)
  2. 2.0 2.1 2.2 2.3 2.4 2.5 2.6 ਕੌਰ, ਮਨਿੰਦਰ ਜੀਤ (2009). ਬਾਬੂ ਰਜਬ ਅਲੀ: ਰਚਨਾ ਸੰਸ਼ਾਰ. ਲਾਹੌਰ ਬੁੱਕ ਸ਼ਾਪ. pp. 1–144. ISBN 978-81-7647-242-5. {{cite book}}: |access-date= requires |url= (help)
  3. 3.0 3.1 ਸੁਤੰਤਰ, ਸੁਖਵਿੰਦਰ ਸਿੰਘ. ਬਾਬੂ ਰਜਬ ਅਲੀ ਦੇ ਕਿੱਸੇ. p. 232. {{cite book}}: |access-date= requires |url= (help); Cite has empty unknown parameter: |1= (help)
  4. ਸਾਹੋਕੇ, ਜਗਜੀਤ ਸਿੰਘ. ਬਾਬੂ ਰਜਬ ਅਲੀ ਦੀਆਂ ਚੋਣਵੀਆਂ ਕਵਿਤਾਵਾਂ. p. 216. {{cite book}}: |access-date= requires |url= (help)
  5. ਖ਼ਾਨ, ਬਾਬੂ ਰਜਬ ਅਲੀ. ਸਿੱਖੀ ਕਾਵਿ. p. 336. {{cite book}}: |access-date= requires |url= (help)
  6. ਸਿੰਘ, ਜਸਵੀਰ. ਬਾਬੂ ਰਜਬ ਅਲੀ: ਜੀਵਨ ਅਤੇ ਛੰਦ ਵਿਧਾਨ. ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮੀਟਡ. ISBN 978-81-7142-936-3 (EAN). {{cite book}}: |access-date= requires |url= (help); Check |isbn= value: invalid character (help)
  7. "ਸੱਤਰੰਗੀ ਪੀਂਘ ਵਰਗੀ ਹੈ ਰਜਬ ਅਲੀ ਦੀ ਕਵੀਸ਼ਰੀ". PunjabStar.ca. ਜੁਲਾਈ 14, 2010. Archived from the original on 2012-04-26. Retrieved ਨਵੰਬਰ 4, 2012. {{cite web}}: External link in |publisher= (help); Unknown parameter |dead-url= ignored (|url-status= suggested) (help)
  8. ਰਜਬ ਅਲੀ (ਬਾਬੂ) (1995). ਅਨੋਖਾ ਰਜਬ ਅਲੀ. ਬਾਬੂ ਰਜਬ ਸਾਹਿਤ ਸਧਨ. {{cite book}}: |access-date= requires |url= (help)