ਸਿਜ਼ੇਰੀਅਨ(ਵੱਡਾ ਆਪਰੇਸ਼ਨ) ਔਰਤ ਦੇ ਸਰੀਰ ਦੇ ਹੇਠਲੇ ਹਿੱਸੇ ’ਚ ਸਿੱਧਾ ਜਾਂ ਟੇਡਾ ਟੱਕ ਲਗਾ ਕੇ ਬੱਚਾ ਬੱਚੇਦਾਨੀ ਦੇ ਸਾਹਮਣੇ ਤੋਂ ਸਿੱਧਾ ਬਾਹਰ ਕੱਢ ਲਿਆ ਜਾਂਦਾ ਹੈ। ਇਹ ਆਪਰੇਸ਼ਨ ਰੀੜ੍ਹ ਦੀ ਹੱਡੀ ’ਚ ਐਨਸਥੀਸੀਆ ਦੇ ਕੇ ਕੀਤਾ ਜਾਂਦਾ ਹੈ। ਲਗਪਗ 30 ਮਿੰਟ ਦੇ ਇਸ ਆਪਰੇਸ਼ਨ ’ਚ ਇੱਕ ਤੋਂ ਡੇਢ ਯੂਨਿਟ ਖੂਨ ਦਾ ਨੁਕਸਾਨ ਹੁੰਦਾ ਹੈ, ਜਿਹੜਾ ਆਮ ਡਿਲਿਵਰੀ ਨਾਲੋਂ ਜ਼ਿਆਦਾ ਹੁੰਦਾ ਹੈ। ਇਹ ਆਪਰੇਸ਼ਨ ਇੱਕ ਜਾਂ ਦੋ ਡਾਕਟਰ, ਦੋ ਜਾਂ ਤਿੰਨ ਸਹਾਇਕਾਂ ਦੀ ਮਦਦ ਨਾਲ ਕਰਦੇ ਹਨ। ਡਾਕਟਰ ਦੀ ਮੁਹਾਰਤ ਦੇ ਨਾਲ ਅਪਰੇਸ਼ਨ ਦਾ ਸਮਾਂ ਅਤੇ ਖੂਨ ਦਾ ਨੁਕਸਾਨ ਘਟਾਇਆ ਜਾ ਸਕਦਾ ਹੈ।[1][2][3]

ਡਾਕਟਰ ਦੀ ਟੀਮ ਸਿਜ਼ੇਰੀਅਨ ਅਪਰੇਸ਼ਨ ਸਮੇਂ

ਸਿਜ਼ੇਰੀਅਨ ਲਈ ਲਾਜ਼ਮੀ ਹਾਲਾਤਸੋਧੋ

 1. ਔਲ ਦਾ ਬੱਚੇਦਾਨੀ ਦੇ ਮੂੰਹ ਦੇ ਉੱਪਰ ਜਾਂ ਮੂੰਹ ਦੇ ਨਜ਼ਦੀਕ ਹੋਣਾ।
 2. ਜਨਮ ਤੋਂ ਪਹਿਲਾਂ ਔਲ ਦਾ ਬੱਚੇਦਾਨੀ ਤੋਂ ਹਟ ਜਾਣ ਕਰਕੇ ਖੂਨ ਵਗਣਾ।
 3. ਬੱਚੇ ਦਾ ਟੇਢਾ ਜਾਂ ਪਹਿਲੇ ਬੱਚੇ ਦਾ ਉਲਟਾ ਹੋਣਾ।
 4. ਪੈਦਾਇਸ਼ ਦੇ ਦੌਰਾਨ ਬੱਚੇ ਦਾ ਰਸਤੇ ’ਚ ਅਟਕ ਜਾਣਾ।
 5. ਬੱਚੇਦਾਨੀ ਦਾ ਫਟ ਜਾਣਾ।
 6. ਪਿਛਲੇ ਜਣੇਪੇ ਦੌਰਾਨ ਆਪਰੇਸ਼ਨ ਹੋਣਾ।
 7. ਬੱਚੇ ਦੀ ਧੜਕਨ ਘੱਟ ਹੋਣਾ।
 8. ਦਵਾਈਆਂ ਨਾਲ ਵੀ ਔਰਤ ਦਾ ਜੰਮਣ ਪੀੜਾਂ ’ਚ ਨਾ ਜਾਣਾ।
 9. ਹਾਈ ਬਲੱਡ ਪਰੈਸ਼ਰ ਹੋਣਾ ਅਤੇ ਉਸ ਨਾਲ ਦਿਮਾਗੀ ਦੌਰੇ ਪੈਣਾ।
 10. ਜੰਮਣ ਪੀੜਾਂ ਦੌਰਾਨ ਬੱਚੇ ਦਾ ਨਿਰਧਾਰਤ ਸਮੇਂ ’ਚ ਤਸੱਲੀਬਖਸ਼ ਤਰੀਕੇ ਨਾਲ ਅੱਗੇ ਨਾ ਵੱਧਣਾ।
 11. ਔਕੜਾਂ ਨਾਲ ਜੰਮਣ ਵਾਲਾ ਬੱਚਾ।
 12. ਬੱਚੇਦਾਨੀ ’ਚ ਦੋ ਜਾਂ ਤਿੰਨ ਬੱਚੇ ਹੋਣਾ।
 13. ਨਾੜੂ ਦਾ ਬੱਚੇ ਦੇ ਅੱਗੇ ਆ ਜਾਣਾ।
 14. ਬੱਚੇ ਦਾ ਬਹੁਤ ਕਮਜ਼ੋਰ ਹੋਣਾ।
 15. ਮਾਂ ਨੂੰ ਕੋਈ ਦਿਲ ਜਾਂ ਸਾਹ ਦੀ ਗੰਭੀਰ ਬਿਮਾਰੀ ਹੋਣਾ।
 16. ਇਸ ਤੋਂ ਇਲਾਵਾ ਵੀ ਕੁਝ ਅਜਿਹੀਆਂ ਪ੍ਰਸਥਿਤੀਆਂ ਹੁੰਦੀਆਂ ਹਨ, ਜਿਨ੍ਹਾਂ ’ਚ ਸਿਜ਼ੇਰੀਅਨ ਦਾ ਸਹਾਰਾ ਲਿਆ ਜਾਂਦਾ ਹੈ।

ਸਿਜ਼ੇਰੀਅਨ ਦੇ ਨੁਕਸਾਨਸੋਧੋ

 1. ਰੀੜ ਦੀ ਹੱਡੀ ’ਚ ਟੀਕਾ ਲਾਉਣ ਨਾਲ ਹੋਣ ਵਾਲੀ ਬੇਹੋਸ਼ੀ ਦੇ ਮਾੜੇ ਪ੍ਰਭਾਵ। ਇਸ ਨਾਲ ਦੇਰ-ਸਵੇਰ ਪਿੱਠ ’ਚ ਦਰਦ ਹੁੰਦੀ ਹੈ।
 2. ਖੂਨ ਵਗਣ ਦੀ ਸਮੱਸਿਆ ਹੋ ਸਕਦੀ ਹੈ। ਨਾਜ਼ੁਕ ਅੰਗਾਂ ਪੇਸ਼ਾਬ ਦੀ ਥੈਲੀ, ਅੰਤੜੀਆਂ ਆਦਿ ਨੂੰ ਨੁਕਸਾਨ ਹੋ ਸਕਦਾ ਹੈ।
 3. ਸਾਧਾਰਨ ਡਿਲਿਵਰੀ ਦੇ ਮੁਕਾਬਲੇ ਦਰਦ ਜ਼ਿਆਦਾ ਹੁੰਦਾ ਹੈ ਅਤੇ ਹਸਪਤਾਲ ’ਚ ਜ਼ਿਆਦਾ ਸਮਾਂ ਰੁਕਣਾ ਵੀ ਪੈਂਦਾ ਹੈ।
 4. ਸਾਧਾਰਨ ਡਿਲਿਵਰੀ ਦੇ ਮੁਕਾਬਲੇ 10 ਤੋਂ 20 ਪ੍ਰਤੀਸ਼ਤ ਤੱਕ ਇਨਫੈਕਸ਼ਨ ਦਾ ਜ਼ਿਆਦਾ ਖ਼ਤਰਾ। ਟਾਂਕਿਆਂ ’ਚ ਇਨਫੈਕਸ਼ਨ ਹੋਣ ਦੀ ਸੰਭਾਵਨਾ। ਕਿਸੇ ਵੀ ਅਗਲੇ ਆਪਰੇਸ਼ਨ ਲਈ ਸਮੱਸਿਆਵਾਂ ਛੱਡਣਾ।
 5. ਮਾਂ ਨੂੰ ਬੈਠਣ ’ਚ ਤਕਲੀਫ ਹੋਣਾ ਅਤੇ ਬੱਚੇ ਨੂੰ ਦੁੱਧ ਪਿਆਉਣ ’ਚ ਸਮੱਸਿਆ ਆਉਣਾ। ਨਵਜਾਤ ਪ੍ਰਭਾਵਿਤ ਹੁੰਦਾ ਹੈ।
 6. ਸਿਜ਼ੇਰੀਅਨ ’ਚ 100 ਔਰਤਾਂ ਪਿੱਛੇ 1 ਤੋਂ 6 ਔਰਤਾਂ ਨੂੰ ਖੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ।

ਵਿਸ਼ਵ ਸਿਹਤ ਸੰਸਥਾਸੋਧੋ

1967 ’ਚ ਵਿਸ਼ਵ ਸਿਹਤ ਸੰਸਥਾ ਨੇ ਸਰਵੇ ਕੀਤਾ ਕਿ ਅਮਰੀਕਾ ’ਚ ਕੁੱਲ ਜਣੇਪਿਆਂ ਦੇ ਮੁਕਾਬਲੇ 4.5 ਪ੍ਰਤੀਸ਼ਤ ਸਿਜ਼ੇਰੀਅਨ ਹੁੰਦੇ ਸਨ। ਅੱਜ ਇਹ ਪ੍ਰਤੀਸ਼ਤ ਵੱਧ ਕੇ 31 ਪ੍ਰਤੀਸ਼ਤ ਹੋ ਗਈ ਹੈ। ਭਾਰਤ ’ਚ ਇਹ ਗਿਣਤੀ 21 ਤੋਂ 23 ਪ੍ਰਤੀਸ਼ਤ ਹੈ। ਪਿੰਡਾਂ ’ਚ ਹਾਲੇ ਇਹ ਸਿਰਫ 6 ਪ੍ਰਤੀਸ਼ਤ ਤੱਕ ਹੀ ਹੈ। ਵਿਸ਼ਵ ਸਿਹਤ ਸੰਸਥਾ ਦੇ ਅਧਿਐਨ ਮੁਤਾਬਕ ਕਿਸੇ ਵੀ ਮੁਲਕ, ਸੂਬੇ, ਜ਼ਿਲ੍ਹੇ ਅਤੇ ਹਸਪਤਾਲ ’ਚ 15 ਪ੍ਰਤੀਸ਼ਤ ਤੋਂ ਉੱਪਰ ਹੋਣ ਵਾਲੇ ਸਿਜ਼ੇਰੀਅਨ ਫਾਲਤੂ ਹੁੰਦੇ ਹਨ। ਭਾਵ ਕਿ ਇਨ੍ਹਾਂ ਆਪਰੇਸ਼ਨਾਂ ਨੂੰ ਟਾਲਿਆ ਜਾ ਸਕਦਾ ਹੈ। ਦੁਨੀਆ ’ਚ ਸਭ ਤੋਂ ਵੱਧ ਸਿਜ਼ੇਰੀਅਨ ਚੀਨ ’ਚ 50 ਪ੍ਰਤੀਸ਼ਤ ਤੱਕ ਹੋ ਰਹੇ ਹਨ।

ਸਿਜ਼ੇਰੀਅਨ ਦਾ ਇਤਿਹਾਸਸੋਧੋ

ਜੂਲੀਅਸ ਸੀਜ਼ਰ ਪਹਿਲੇ ਸਿਜ਼ੇਰੀਅਨ ਨਾਲ ਪੈਦਾ ਹੋਇਆ ਸੀ, ਪਰ ਇਸ ਬਾਰੇ ਮਿੱਥਾਂ ਜ਼ਿਆਦਾ ਹਨ। 12ਵੀਂ-13ਵੀਂ ਸਦੀ ’ਚ ਜਦੋਂ ਜਣੇਪੇ ਦੌਰਾਨ ਮਾਂ ਦੇ ਬਚਣ ਦੀ ਸੰਭਾਵਨਾ ਘੱਟ ਹੁੰਦੀ ਸੀ ਤਾਂ ਔਰਤ ਦਾ ਢਿੱਡ ਪਾੜ ਕੇ ਬੱਚੇ ਨੂੰ ਬਾਹਰ ਕੱਢ ਲਿਆ ਜਾਂਦਾ ਸੀ। ਉਸ ਸਮੇਂ ਸਰੀਰ ਨੂੰ ਟਾਂਕੇ ਲਾਉਣ ਦੀ ਕੋਈ ਤਕਨੀਕ ਮੌਜੂਦ ਨਹੀਂ ਸੀ। ਇਸ ਕਰਕੇ ਬੱਚੇ ਦੀ ਜਾਨ ਬਚਾਉਣ ਦੇ ਚੱਕਰ ’ਚ ਔਰਤ ਦੀ ਜਾਨ ਚਲੀ ਜਾਂਦੀ ਸੀ, ਪਰ ਇਸ ਦੇ ਕੋਈ ਪੁਖਤਾ ਸਬੂਤ ਮੌਜੂਦ ਨਹੀਂ ਹਨ। ਵੈਸੇ ਪਹਿਲਾ ਸਿਜ਼ੇਰੀਅਨ 1500 ’ਚ ਸਵਿਟਜ਼ਰਲੈਂਡ ’ਚ ਰਿਕਾਰਡ ਕੀਤਾ ਗਿਆ, ਜਿੱਥੇ ਇੱਕ ਸਵਿਸ ਫਾਰਮਰ ਨੇ ਉਪਰੋਕਤ ਤਰੀਕਾ ਹੀ ਅਪਣਾਇਆ ਪਰ ਉਸ ਨੇ ਜਿਸ ਤਰ੍ਹਾਂ ਵੀ ਸੰਭਵ ਹੋਇਆ ਔਰਤ ਦੇ ਟਾਂਕੇ ਲਾ ਦਿੱਤੇ। ਜਿਸ ’ਚ ਜੱਚਾ-ਬੱਚਾ ਬਚ ਗਏ, ਪਰ ਅੱਜ ਬਹੁਤੇ ਮੈਡੀਕਲ ਪੇਸ਼ੇ ਨਾਲ ਜੁੜੇ ਲੋਕ ਇਸ ਗੱਲ ’ਤੇ ਯਕੀਨ ਨਹੀਂ ਕਰਦੇ। 1800 ’ਚ ਡਾਕਟਰ ਜੇਮਜ਼ ਬੇਰੀ ਨੇ ਪਹਿਲਾ ਸਫਲ ਸਿਜ਼ੇਰੀਅਨ ਕੀਤਾ, ਜਿਸ ਦਾ ਰਿਕਾਰਡ ਮਿਲਦਾ ਹੈ। ਉਸ ਤੋਂ ਬਾਅਦ ਫਰੈਂਚ ਡਾਕਟਰਾਂ ਨੇ ਗੁਲਾਮਾਂ ’ਤੇ ਇਸ ਤਕਨੀਕ ਦੀ ਮੁਹਾਰਤ ਹਾਸਲ ਕਰਨ ਲਈ ਤਜਰਬੇ ਕੀਤੇ।

ਹਵਾਲੇਸੋਧੋ

 1. "Fear a factor in surgical births". The Sydney Morning Herald. 7 October 2007. 
 2. "Kiwi caesarean rate continues to rise". Stuff.co.nz. 12 September 2007. Retrieved 22 September 2011. 
 3. Finger, C. (2003). "Caesarean section rates skyrocket in Brazil. Many women are opting for Caesareans in the belief that it is a practical solution". Lancet. 362 (9384): 628. PMID 12947949. doi:10.1016/S0140-6736(03)14204-3.