ਸਿਡਨੀ ਆਰਥਰ ਲੂਮੈਟ (/lˈmɛt/ loo-MET; 25 ਜੂਨ, 1924 – 9 ਅਪਰੈਲ, 2011) ਇੱਕ ਅਮਰੀਕੀ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ ਅਤੇ ਅਦਾਕਾਰ ਸੀ ਜਿਸਦੇ ਨਾਮ ਹੇਠ 50 ਤੋਂ ਵਧੇਰੇ ਫ਼ਿਲਮਾਂ ਦੀ ਸੂਚੀ ਹੈ। ਉਸਨੂੰ 12 ਐਂਗਰੀ ਮੈਨ (1957), ਸਰਪਿਕੋ (1973), ਡੌਗ ਡੇ ਆਫ਼ਟਰਨੂਨ (1975), ਨੈੱਟਵਰਕ (1976) ਅਤੇ ਦ ਵਰਡਿਕਟ (1982) ਲਈ ਸਭ ਤੋਂ ਵਧੀਆ ਨਿਰਦੇਸ਼ਕ ਦੀ ਸ਼੍ਰੇਣੀ ਵਿੱਚ ਆਸਕਰ ਇਨਾਮਾਂ ਲਈ ਨਾਮਜ਼ਦ ਕੀਤਾ ਗਿਆ ਸੀ। ਉਸਨੇ ਵਿਅਕਤੀਗਤ ਤੌਰ ਤੇ ਕੋਈ ਆਸਕਰ ਇਨਾਮ ਨਹੀਂ ਜਿੱਤਿਆ ਪਰ ਉਸਨੂੰ ਅਕੈਡਮੀ ਆਨਰੇਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਉਸਦੀਆਂ 14 ਫ਼ਿਲਮਾਂ ਨੂੰ ਬਹੁਤ ਸਾਰੇ ਆਸਕਰ ਅਵਾਰਡਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ ਜਿਵੇਂ ਕਿ ਨੈੱਟਵਰਕ, ਜਿਸ ਨੂੰ ਦਸ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਉਸਨੇ 4 ਅਵਾਰਡ ਜਿੱਤੇ।

ਸਿਡਨੀ ਲੂਮੈਟ
ਜਨਮ
ਸਿਡਨੀ ਆਰਥਰ ਲੂਮੈਟ

(1924-06-25)ਜੂਨ 25, 1924
ਫਿਲਾਡੇਲਫੀਆ, ਪੈਨਸਿਲਵੇਨੀਆ, ਸੰਯੁਕਤ ਰਾਜ ਅਮਰੀਕਾ
ਮੌਤਅਪ੍ਰੈਲ 9, 2011(2011-04-09) (ਉਮਰ 86)
ਮੈਨਹੈਟਨ, ਨਿਊਯਾਰਕ, ਸੰਯੁਕਤ ਰਾਜ ਅਮਰੀਕਾ
ਮੌਤ ਦਾ ਕਾਰਨਲਿਮਫੋਮਾ
ਕਬਰਬੈਥ ਡੇਵਿਡ ਕਬਰਿਸਤਾਨ, ਐਲਮੌਂਟ, ਨਿਊਯਾਰਕ
ਰਾਸ਼ਟਰੀਅਤਾਅਮਰੀਕੀ
ਸਿੱਖਿਆਪ੍ਰੋਫੈਸ਼ਨਲ ਚਿਲਡਰਨਜ਼ ਸਕੂਲ
ਅਲਮਾ ਮਾਤਰਕੋਲੰਬੀਆ ਯੂਨੀਵਰਸਿਟੀ
ਪੇਸ਼ਾਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ, ਅਦਾਕਾਰ
ਸਰਗਰਮੀ ਦੇ ਸਾਲ1930–2007
ਜ਼ਿਕਰਯੋਗ ਕੰਮਡੌਗ ਡੇ ਆਫ਼ਟਰਨੂਨ
ਈਕੂਅਸ
12 ਐਂਗਰੀ ਮੈਨ
ਨੈੱਟਵਰਕ
ਬੀਫ਼ੋਰ ਦ ਡੈਵਿਲ ਨੋਜ਼ ਯੂ ਆਰ ਡੈੱਡ
ਸਰਪਿਕੋ
ਮਰਡਰ ਔਨ ਦ ਓਰੀਐਂਟ ਐਕਸਪ੍ਰੈਸ
ਦ ਵਰਡਿਕਟ
ਜੀਵਨ ਸਾਥੀ
(ਵਿ. 1949; ਤ. 1955)

(ਵਿ. 1956; ਤ. 1963)

ਗੇਲ ਜੋਨਸ
(ਵਿ. 1963; ਤ. 1978)

ਮੈਰੀ ਗਿੰਬਲ
(ਵਿ. 1980)
ਬੱਚੇ2, ਜੈਨੀ ਲੂਮੈਟ ਸਮੇਤ
Parent(s)ਬਾਰੁਸ਼ ਲੂਮੈਟ
ਯੂਜੀਨੀਆ ਵਰਮਸ
ਰਿਸ਼ਤੇਦਾਰਜੇਕ ਕੈਨਾਵੇਲ (ਪੋਤਾ)

ਦ ਐਨਸਾਈਕਲੋਪੀਡੀਆ ਔਫ਼ ਹਾਲੀਵੁੱਡ ਨੇ ਕਿਹਾ ਕਿ ਲੂਮੈਟ ਆਧੁਨਿਕ ਯੁੱਗ ਦੇ ਸਭ ਤੋਂ ਬਹੁਮੁਖੀ ਫ਼ਿਲਮਕਾਰਾਂ ਵਿੱਚੋਂ ਇੱਕ ਹੈ, ਜਿਸਨੇ ਹਰੇਕ ਸਾਲ ਇੱਕ ਤੋਂ ਵੱਧ ਫ਼ਿਲਮ ਨੂੰ ਨਿਰਦੇਸ਼ਿਤ ਕੀਤਾ ਜਦੋਂ ਤੋਂ 1957 ਤੋਂ ਉਸਦੇ ਕੈਰੀਅਰ ਦੀ ਸ਼ੁਰੂਆਤ ਹੋਈ ਸੀ।[1] ਉਸਨੂੰ ਆਪਣੇ ਸ਼ਾਨਦਾਰ ਕੰਮਾਂ ਵਿੱਚ ਐਕਟਰਾਂ ਦਾ ਵਧੀਆ ਨਿਰਦੇਸ਼ਨ, ਜ਼ੋਰਦਾਰ ਕਹਾਣੀ ਬਿਰਤਾਂਤ ਅਤੇ ਸਮਾਜਿਕ ਯਥਾਰਥ ਟਰਨਰ ਕਲਾਸਿਕ ਮੂਵੀਜ਼ ਵੱਲੋਂ ਵੀ ਸਰਾਹਿਆ ਗਿਆ ਸੀ।[2] ਫ਼ਿਲਮ ਸਮੀਖਿਅਕ ਰੌਜਰ ਐਲਬਰਟ ਨੇ ਉਸਨੂੰ ਸਾਰੇ ਫ਼ਿਲਮ ਨਿਰਦੇਸ਼ਕਾਂ ਵਿੱਚੋਂ ਸਭ ਤੋਂ ਸੂਖਮ ਅਤੇ ਨਿੱਘੇ ਮਾਨਵਤਾਵਾਦੀ ਇਨਸਾਨਾਂ ਵਿੱਚੋਂ ਇੱਕ ਦੱਸਿਆ ਹੈ।[3] ਲੂਮੈਟ ਨੂੰ ਅਦਾਕਾਰਾਂ ਦਾ ਨਿਰਦੇਸ਼ਕ ਵੀ ਕਹਿ ਕੇ ਜਾਣਿਆ ਜਾਂਦਾ ਹੈ, ਜਿਸਨੇ ਆਪਣੇ ਆਪਣੇ ਕੈਰੀਅਰ ਵਿੱਚ ਸਭ ਤੋਂ ਵਧੀਆ ਅਦਾਕਾਰਾਂ ਨਾਲ ਕੰਮ ਕੀਤਾ ਸੀ ਅਤੇ ਇਹ ਸ਼ਾਇਦ ਕਿਸੇ ਵੀ ਹੋਰ ਨਿਰਦੇਸ਼ਕ ਨਾਲੋਂ ਸਭ ਤੋਂ ਵੱਧ ਸੀ।[4] ਸੀਨ ਕੈਨਰੀ ਜਿਸਨੇ ਉਸਦੀਆਂ ਪੰਜ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਸੀ, ਨੇ ਉਸਨੂੰ ਸਭ ਤੋਂ ਵਧੀਆ ਨਿਰਦੇਸ਼ਕਾਂ ਵਿੱਚੋਂ ਇੱਕ ਕਿਹਾ ਸੀ ਅਤੇ ਇਹ ਕਿਹਾ ਕਿ ਉਹ ਅਜਿਹਾ ਨਿਰਦੇਸ਼ਕ ਸੀ ਜਿਸ ਕੋਲ ਕਲਾ ਵਰਗੀ ਚੀਜ਼ ਸੀ।[5]

2005 ਵਿੱਚ ਲੂਮੈਟ ਨੂੰ ਸਕ੍ਰੀਨਲੇਖਕਾਂ, ਕਲਾਕਾਰਾਂ ਅਤੇ ਮੋਸ਼ਨ ਫ਼ਿਲਮਾਂ ਦੀ ਕਲਾ ਵਿੱਚ ਸ਼ਾਨਦਾਰ ਯੋਗਦਾਨ ਲਈ ਲਾਈਫ਼ਟਾਈਮ ਅਚੀਵਮੈਂਟ ਲਈ ਅਕੈਡਮੀ ਅਵਾਰਡ ਦਿੱਤਾ ਗਿਆ ਸੀ। ਦੋ ਸਾਲਾਂ ਪਿੱਛੋਂ ਉਸਨੇ ਬੀਫ਼ੋਰ ਦ ਡੈਵਿਲ ਨੋਜ਼ ਯੂ ਆਰ ਡੈੱਡ (2007) ਨਾਲ ਉਸਨੇ ਕੈਰੀਅਰ ਦਾ ਅੰਤ ਕੀਤਾ। ਅਪਰੈਲ 2011 ਵਿੱਚ ਲੂਮੈਨ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ ਨਿਊਯਾਰਕ ਦੇ ਲਿੰਕਨ ਸੈਂਟਰ ਵਿਖੇ ਉਸਦੇ ਫ਼ਿਲਮੀ ਕੰਮਾਂ ਨੂੰ ਵਿਖਾਇਆ ਗਿਆ ਸੀ ਜਿਸ ਵਿੱਚ ਬਹੁਤ ਸਾਰੇ ਫ਼ਿਲਮ ਸਿਤਾਰੇ ਵੀ ਆਏ ਸਨ।[6]

ਜੀਵਨ

ਸੋਧੋ

ਲੂਮੈਟ ਦਾ ਜਨਮ ਫਿਲਾਡੈਲਫੀਆ ਵਿੱਚ ਹੋਇਆ ਸੀ। ਉਸਨੇ ਥੀਏਟਰ ਅਦਾਕਾਰੀ ਨਿਊਯਾਰਕ ਦੇ ਪ੍ਰੋਫੈਸ਼ਨਲ ਚਿਲਡਰਨਜ਼ ਸਕੂਲ ਅਤੇ ਕੋਲੰਬੀਆ ਯੂਨੀਵਰਸਿਟੀ ਤੋਂ ਪੜ੍ਹੀ ਸੀ।[7][8]

ਹਵਾਲੇ

ਸੋਧੋ
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Siegel
  2. ""TCM Biography"". Tcm.com. Retrieved 2017-01-04.
  3. Ebert, Roger. "Sidney Lumet: In memory" Chicago Sun Times, April 9, 2011
  4. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Rapf
  5. "Sidney Lumet", The Sunday Herald, Scotland, April 10, 2011
  6. Fleming, Mike. "Lincoln Center Celebrates Sidney Lumet", June 27, 2011
  7. "Obituary: Sidney Lumet". BBC News. April 9, 2011. Retrieved April 10, 2011.
  8. "Film Obituaries; Sidney Lumet". The Daily Telegraph. London. April 9, 2011. Retrieved April 10, 2011.

ਬਾਹਰਲੇ ਲਿੰਕ

ਸੋਧੋ