ਸਿਮ ਭੁੱਲਰ
ਗੁਰਸਿਮਰਨ ਭੁੱਲਰ ਜਾਂ ਸਿਮ ਭੁੱਲਰ (ਜਨਮ2 ਦਸੰਬਰ, 1992) ਕੈਨੇਡਾ ਦਾ ਬਾਸਕਟਬਾਲ ਦਾ ਖਿਡਾਰੀ ਹੈ। ਸਿਮ ਡੈਚਿਨ ਟਾਈਗਰ ਵੱਲੋਂ ਖੇਡਦਾ ਹੈ। ਉਸ ਨੇ ਨਿਉ ਮੈਕਸੀਕੋ ਸਟੇਟ ਯੂਨੀਵਰਸਿਟੀ ਵੱਲੋਂ ਖੇਡਦਾ ਹੈ।[1][2] ਆਪ ਇਡੋ-ਕੈਨੇਡੀਆਨ ਦਾ ਪਹਿਲਾ ਖਿਡਾਰੀ ਹੈ ਜਿਸ ਨੂੰ ਕੌਮੀ ਬਾਸਕਟਬਾਲ ਐਸੋਸੀਏਸ਼ਨ ਵਿੱਚ ਖੇਡਣ ਦਾ ਮੌਕਾ ਮਿਲਿਆ।[3] ਕੌਮੀ ਬਾਸਕਟਬਾਲ ਐਸੋਸੀਏਸਨ ਦੇ ਇਤਿਹਾਸ ਵਿੱਚ 7'5" ਕੱਦ ਵਾਲਾ ਉਹ ਛੇਵਾਂ ਖਿਡਾਰੀ ਹੈ।[4]
No. 35 – ਡਸਿਨ ਟਾਈਗਰ | |
---|---|
ਪੋਜੀਸ਼ਨ | ਕੇਂਦਰ ਬਾਸਕਟਬਾਲ |
ਲੀਗ | ਸੁਪਰ ਬਾਸਕਟਬਾਲ ਲੀਗ |
ਨਿਜੀ ਜਾਣਕਾਰੀ | |
ਜਨਮ | ਟਰਾਂਟੋ | ਦਸੰਬਰ 2, 1992
ਕੌਮੀਅਤ | ਕੈਨੇਡਾ |
ਦਰਜ ਉਚਾਈ | 7 ft 5 in (2.26 m) |
ਦਰਜ ਭਾਰ | 360 lb (25 st 10 lb; 160 kg) |
Career information | |
ਹਾਈ ਸਕੂਲ | ਦਿ ਕਿਸਕੀ ਸਕੂਲ (ਸਾਲਟਸਬਰਗ, ਪੈਨੀਸਲਵੇਨੀਆ) ਹੰਟਿੰਗਟਨ ਪਰੈਪ ਸਕੂਲ (ਹੰਟਿੰਗਟਨ ਵੈਸਟ ਵਰਜੀਨੀਆ) |
ਕਾਲਜ | ਨਿਉ ਮੈਕਸੀਕੋ ਸਟੇਟ (2012–2014) |
NBA draft | 2014 / Undrafted |
Pro career | 2014–present |
Career history | |
2014–2015 | ਰੇਨੋ ਬਿਗੋਰਨਜ਼ |
2015 | ਸਕਰਾਮੈਂਟੋ ਕਿੰਗਜ਼ |
2015–2016 | ਰੈਪਟਰਜ਼ 905 |
2016–ਹੁਣ | ਰੈਸਿਨ ਟਾਈਗਰ |
ਹਾਈ ਸਕੂਲ
ਸੋਧੋਸਿਮ ਭੁੱਲਰ ਦਾ ਜਨਮ ਟਰਾਂਟੋ ਵਿੱਚ ਹੋਇਆ ਉਸ ਦਾ ਮੁੱਢਲਾ ਬਚਪਨ ਬਰੈਂਪਟਨ 'ਚ ਬੀਤਿਆ ਅਤੇ ਪੜ੍ਹਾਈ ਫਾਦਰ ਹੈਨਰੀ ਕੈਥੋਲਿਕ ਸਕੂਲ, ਕਿਸਕੀ ਸਕੂਲ 'ਚ ਹੋਈ। ਫੀਬਾ ਅੰਡਰ -18 ਮੁਕਾਬਲਾ ਗਰਮ ਰੁੱਤ 2010 ਮੁਕਾਬਲਾ 'ਚ ਭੁੱਲਰ ਨੇ ਆਪਣੇ ਹੁਨਰ ਨਾਲ ਸਭ ਨੂੰ ਹੈਰਾਨ ਕੀਤਾ। ਭੁੱਲਰ ਨੇ 14 ਅੰਕਾਂ ਨਾਲ ਰਿਕਾਰਡ ਬਣਾਇਆ। ਨਵੰਬਰ 2010 ਦੇ ਮੱਧ ਵਿੱਚ ਭੁੱਲਰ ਨੇ ਕਿਸਕੀ ਬਾਸਕਟਬਾਲ ਨੂੰ ਛੱਡ ਕੇ ਹੰਮਟਿੰਗਟਨ ਪਰੈਪ ਸਕੂਲ 'ਚ ਦਾਖਲਾ ਲੈ ਲਿਆ ਜਿਥੇੇ ਉਸ ਨੇ ਆਪਣਾ ਸਕੋਰ 'ਚ ਸੁਧਾਰ ਕੀਤਾ। ਭੁੱਲਰ ਦੇ ਮਾਤਾ ਪਿਤਾ ਪੰਜਾਬ, ਭਾਰਤ ਤੋਂ ਕੈਨੇਡਾ 'ਚ ਚਲੇ ਗਏ। ਉਸ ਦੇ ਪਿਤਾ ਸਰਦਾਰ ਅਵਤਾਰ ਸਿੰਘ ਦਾ ਕੱਦ 6 ਫੁੱਟ 5 ਇੰਚ ਅਤੇ ਮਾਤਾ ਦਾ ਕੱਦ 5 ਫੁੱਟ 10 ਇੰਚ ਹੈ। ਉਸ ਦੇ ਪਿਤਾ ਜੀ ਕਬੱਡੀ ਖੇਡਦੇ ਹੁੰਦੇ ਸਨ। ਸਿਮ ਭੁੱਲਰ ਦਾ ਭਰਾ ਤਨਵੀਰ ਭੁੱਲਰ ਜਿਸ ਦਾ ਕੱਦ ਵੀ 7 ਫੁੱਟ 2 ਇੰਟ (218 ਸੈਟੀ ਮੀਟਰ) ਹੈ ਅਤੇ ਭੈਣ ਦੋਨੋਂ ਹੀ ਮਿਸੌਰੀ ਸਟੇਟ ਯੂਨੀਵਰਸਿਟੀ ਵੱਲੋਂ ਬਾਸਕਟਬਾਲ ਖੇਡ ਖੇਡਦੇ ਹਨ। ਇਸ ਪਰਿਵਾਰ ਦੇ ਕਿਸੇ ਵੀ ਵੱਡ ਵਡੇਰੇ ਨੇ ਕਦੇ ਵੀ ਬਾਸਕਟਬਾਲ ਨਹੀਂ ਖੇਡੀ ਸਗੋਂ ਇਹਨਾਂ ਦੇ ਪਿਤਾ ਜਾਂ ਦਾਦੇ ਪੜਦਾਦੇ ਕਬੱਡੀ ਦੇ ਸੌਕੀਨ ਰਹੇ ਹਨ।
ਖੇਡ ਸਮਾਂ
ਸੋਧੋਭੁੱਲਰ, ਚਿਨਚਿਨਾਟੀ ਦੀ ਜੇਵੀਅਰ ਯੂਨੀਵਰਸਿਟੀ ਵਿੱਚ ਖੇਡਣ ਲਈ ਸਮਰਪਤ ਸੀ। ਪਰ ਅਗਸਤ 2011 'ਚ ਉਹ ਨਿਊ ਮੈਕਸੀਕੋ ਸਟੇਟ ਵੱਲੋ ਖੇਡਿਆ।ਸਿਮ ਭੁੱਲਰ ਦਾ ਭਰਾ ਤਨਵੀਰ ਨੇ 2013–14 ਵਿੱਚ ਇਸ 'ਚ ਦਾਖਲਾ ਲਿਆ। ਇਸ ਮੁਕਾਬਲਾ ਵਿੱਚ ਉਹ ਪ੍ਰਤੀ ਖੇਡ 24.4 ਮਿੱਟ ਖੇਡਿ੧ ਅਤੇ 10.1 ਅੰਕਾਂ ਨਾਲ ਵਧੀਆ ਪ੍ਰਦਰਸ਼ਨ ਕੀਤਾ ਅਤੇ ਇਸ ਵਿੱਚ ਪ੍ਰਤੀ ਖੇਡ 26.3 ਮਿੰਟ ਖੇਡ ਕੇ 10.4 ਅੰਕਾਂ ਦਾ ਸੁਧਾਰ ਕੀਤਾ। ਅਪਰੈਲ, 2014 ਵਿੱਚ ਭੁੱਲਰ ਨੇ ਕੌਮੀ ਬਾਸਕਟਬਾਲ ਐਸੋਸੀਏਸ਼ਨ ਵੱਲੋ ਖੇਡਣਾ ਸ਼ੁਰੂ ਕੀਤਾ। 2014 ਵਿੱਚ ਐਨਬੀਏ ਤੋਂ ਬਾਅਦ ਉਸ ਨੇ 2014 ਵਿੱਚ ਸਕਰਾਮੈਂਟੋ ਕਿੰਗਜ਼ 'ਦ ਦਾਖਲਾ ਲੈ ਲਿਆ।14 ਅਗਸਤ, 2014 ਨੂੰ ਕੌਮੀ ਬਾਸਕਟਬਾਲ ਐਸੋਸੀਏਸ਼ਨ ਦੇ ਲੀਗ ਮੁਕਾਬਲੇ ਲਈ ਉਸ ਨੇ ਕਿੰਗਜ਼ ਨਾਲ ਸਮਝੋਤੇ ਤੇ ਦਸਤਖਤ ਕਿਤੇ ਜਿਸ ਨਾਲ ਉਹ ਭਾਰਤ ਦਾ ਪਹਿਲਾ ਖਿਡਾਰੀ ਬਣਿਆ। 2 ਨਵੰਬਰ, 2014 'ਚ ਉਸ ਨੂੰ ਰੇਨੋ ਬਿਗਹੋਰਨ ਵੱਲੋਂ ਖੇਡਿਆ ਜਿਥੇ ਉਸ ਨੇ ਡੀ ਲੀਗ ਮੁਕਾਬਲੇ 'ਚ ਚਾਰ ਅੰਕ, ਅੱਠ ਰੀਬਾਉੰਡ ਅਤੇ ਛੇ ਬਲਾਕ ਕੀਤੇ ਪਰ ਉਸ ਦੀ ਟੀਮ 141–140 ਨਾਲ ਲਾਸ ਐਂਜਲਸ ਨੂੰ ਹਾਰ ਗਈ। 22 ਫਰਵਰੀ, 2015 ਵਿੱਚ ਉਸ ਨੇ ਆਪਣੇ ਜੀਵਨ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜਿਸ ਵਿੱਚ ਉਸ ਨੇ ਤੀਹਰਾ ਡਬਲ ਨਾਲ 26 ਅੰਕਾਂ, 17 ਰੀਬਾਉੰਡ ਅਤੇ 11 ਬਲਾਕ ਕੀਤੇ। 2 ਅਪਰੈਲ, 2015 ਨੂੰ ਭੁੱਲਰ ਨੇ 10 ਦਿਨਾਂ ਦਾ ਸਮਝੋਤਾ ਸਕਰਾਮੈਂਟੋ ਕਿੰਗਜ਼ ਨਾਲ ਕੀਤਾ ਜਿਸ ਦੇ ਪੰਜਵੇ ਦਿਨ ਹੀ ਉਸ ਨੇ ਇਤਹਾਸ ਬਣਾਇਆ ਜਿਥੇ ਉਸ ਦੀ ਟੀਮ ਨੇ 116–111 ਨਾਲ ਜਿੱਤ ਪ੍ਰਾਪਤ ਕੀਤੀ ਅਤੇ ਉਹ ਪਹਿਲਾ ਭਾਰਤੀ ਖਿਡਾਰੀ ਬਣਿਆ। ਉਸ ਨੇ ਆਪਣੇ ਪਹਿਲੇ ਦੋ ਅੰਕ ਕੀਤੇ ਅਤੇ 8 ਅਪਰੈਲ ਨੂੰ ਉਸ ਦੀ ਟੀਮ 103–91 ਨਾਲ ਉਤਾਹ ਜਾਜ਼ ਨੂੰ ਹਾਰ ਗਈ। ਜੁਲਾਈ 2015 ਵਿੱਚ ਉਸ ਨੇ ਕਿੰਗਜ਼ ਨਾਲ ਸਮਝੋਤਾ ਕੀਤਾ ਅਤੇ 2015 ਦੇ ਗਰਮ ਰੁੱਤ ਦੇ ਕੌਮੀ ਬਾਸਕਟਬਾਲ ਐਸੋਸੀਏਸ਼ਨ ਦੇ ਲਿਗ ਮੁਕਾਬਲਿਆ 'ਚ ਭਾਗ ਲਿਆ। ਇੱਕ ਖੇਡ ਖੇਡਣ ਤੋਂ ਬਾਅਦ ਹੀ ਭੁੱਲਰ ਨੇ ਕੈਨੇਡੀਅਨ ਕੌਮੀ ਟੀਮ 'ਚ ਭਾਗ ਲਿਆ ਤਾਂ ਕਿ ਪਾਨ ਅਮਰੀਕਨ ਖੇਡਾਂ 'ਚ ਭਾਗ ਲਿਆ ਜਾ ਸਕੇ।
ਹਵਾਲੇ
ਸੋਧੋ- ↑ "#2 Sim Bhullar". nmstatesports.com. Retrieved November 13, 2017.
- ↑ Sharda Ugra (July 22, 2014). "India, the Next Great Basketball Superpower". The Atlantic. Retrieved November 13, 2017.
- ↑ "Sim Bhullar becomes NBA's first player of Indian descent". BBC Sport. BBC News. April 8, 2015. Retrieved November 13, 2017.
- ↑ Des Bieler (April 8, 2015). "Gigantic Sim Bhullar becomes the first player of Indian descent to appear in an NBA game". Washington Post. Retrieved November 13, 2017.