ਸਿਰਜਣਾ (ਰਸਾਲਾ)

(ਸਿਰਜਣਾ, ਮੈਗਜ਼ੀਨ ਤੋਂ ਮੋੜਿਆ ਗਿਆ)

ਸਿਰਜਣਾ ਇੱਕ ਸਾਹਿਤਕ ਪੰਜਾਬੀ ਰਸਾਲਾ ਹੈ ਜਿਸ ਨੇ ਭਾਰਤੀ ਪੰਜਾਬ ਦੇ ਅਣਗਿਣਤ ਨੌਜਵਾਨ ਲੇਖਕਾਂ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਤ ਕੀਤਾ। ਇਸ ਤ੍ਰੈਮਾਸਕ ਮੈਗਜ਼ੀਨ ਦੀ ਪੰਜਾਬੀ ਸਾਹਿਤ ਜਗਤ ਵਿੱਚ ਵੱਡੀਥਾਂ ਹੈ। ਸਿਰਜਣਾ ਦਾ ਪਹਿਲਾ ਅੰਕ ਅਗਸਤ 1965 ਵਿੱਚ ਛਪਿਆ ਸੀ। ਉਦੋਂ ਤੋਂ ਲੈ ਕੇ ਹੁਣ (ਮਈ 2023) ਤੱਕ ਸਿਰਜਣਾ ਦੇ 207 ਅੰਕ ਛੱਪ ਚੁੱਕੇ ਹਨ। ਡਾ. ਰਘਬੀਰ ਸਿੰਘ ਸਿਰਜਣਾ ਇਸਦਾ ਮੁੱਖ ਸੰਪਾਦਕ ਹੈ। ਪਰਚੇ ਦੀ ਸੇਧ ਬਾਰੇ ਡਾ: ਰਘਬੀਰ ਸਿੰਘ ਲਿਖਦੇ ਹਨ ਕਿ ਸਿਰਜਣਾ ਸਾਹਵੇਂ ਇਹ ਗੱਲ ਹਮੇਸ਼ਾਂ ਸਪਸ਼ਟ ਰਹੀ ਹੈ ਕਿ “ਸਾਹਿਤ -ਰਚਨਾ ਨੂੰ ਸੁਹਜ ਤੇ ਕਲਾ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਜੀਵਨ ਦੀ ਡੂੰਘੀ ਤੇ ਅਰਥਪੂਰਨ ਸਮਝ ਪ੍ਰਦਾਨ ਕਰਨ ਦਾ ਵਾਹਣ ਬਣਨਾ ਚਾਹੀਦਾ ਹੈ।”[1]

ਸਿਰਜਣਾ
ਮੁੱਖ ਸੰਪਾਦਕਡਾ. ਰਘਬੀਰ ਸਿੰਘ ਸਿਰਜਣਾ
ਸ਼੍ਰੇਣੀਆਂਸਾਹਿਤਕ ਖ਼ਾਸਕਰ ਗਲਪ ਨੂੰ ਸਮਰਪਿਤ ਰਸਾਲਾ
ਪਹਿਲਾ ਅੰਕ1965
ਦੇਸ਼ਭਾਰਤ
ਭਾਸ਼ਾਪੰਜਾਬੀ

ਹਵਾਲੇ

ਸੋਧੋ
  1. "Sirjanaarchive". Sirjanaarchive (in ਅੰਗਰੇਜ਼ੀ). Retrieved 2023-05-09.