ਸਿਲਵੀਆ ਪਲੈਥ
ਸਿਲਵੀਆ ਪਲਾਥ (27 ਅਕਤੂਬਰ 1932 –11 ਫਰਵਰੀ 1963) ਇੱਕ ਅਮਰੀਕੀ ਕਵੀ, ਨਾਵਲਕਾਰ ਅਤੇ ਕਹਾਣੀਕਾਰ ਸੀ।
ਸਿਲਵੀਆ ਪਲਾਥ | |
---|---|
ਜਨਮ | ਬੋਸਟਨ, ਮੈਸਾਚੂਸੈਟਸ, ਯੂਨਾਇਟਡ ਸਟੇਟਸ | 27 ਅਕਤੂਬਰ 1932
ਮੌਤ | 11 ਫਰਵਰੀ 1963 ਲੰਦਨ, ਇੰਗਲੈਂਡ, ਯੂਨਾਇਟਡ ਕਿੰਗਡਮ | (ਉਮਰ 30)
ਦਫ਼ਨ ਦੀ ਜਗ੍ਹਾ | ਹੈਪਟਨਸਟਾਲ ਚਰਚ, ਵੈਸਟ ਯਾਰਕਸ਼ਾਇਰ, ਇੰਗਲੈਂਡ, ਯੂਨਾਇਟਡ ਕਿੰਗਡਮ |
ਕਲਮ ਨਾਮ | ਵਿਕਟੋਰੀਆ ਲੁਕਾਸ |
ਕਿੱਤਾ | ਕਵੀ, ਨਾਵਲਕਾਰ ਅਤੇ ਕਹਾਣੀਕਾਰ |
ਭਾਸ਼ਾ | ਅੰਗਰੇਜ਼ੀ |
ਰਾਸ਼ਟਰੀਅਤਾ | ਅਮਰੀਕੀ |
ਸਿੱਖਿਆ | ਬੀ. ਏ. |
ਅਲਮਾ ਮਾਤਰ | ਸਮਿਥ ਕਾਲਜ, ਨਿਊਨਹੈਮ ਕਾਲਜ, ਕੈਮਬਰਿਜ |
ਕਾਲ | 1960–1963 |
ਸ਼ੈਲੀ | ਕਵਿਤਾ, ਗਲਪ |
ਸਾਹਿਤਕ ਲਹਿਰ | ਇਕਬਾਲੀਆ ਕਾਵਿ |
ਪ੍ਰਮੁੱਖ ਕੰਮ | ਦ ਬੈੱਲ ਜਾਰ ਅਤੇ ਏਰੀਅਲ |
ਜੀਵਨ ਸਾਥੀ | ਟੈਡ ਹਿਊਜ਼ (1956–1963, ਸਿਲਵੀਆ ਦੀ ਮੌਤ ਤੱਕ) |
ਬੱਚੇ | ਫ਼ਰੀਡਾ ਹਿਊਜ਼ ਨਿਕੋਲਸ ਹਿਊਜ਼ |
ਦਸਤਖ਼ਤ | |
ਉਸਦਾ ਜਨਮ ਬੋਸਟਨ, ਮੈਸਾਚੂਸੈਟਸ, ਯੂਨਾਇਟਡ ਸਟੇਟਸ ਵਿੱਚ ਹੋਇਆ ਸੀ ਅਤੇ ਉਸਨੇ ਸਮਿਥ ਕਾਲਜ, ਅਤੇ ਨਿਊਨਹੈਮ ਕਾਲਜ, ਕੈਮਬਰਿਜ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਕੀਤੀ। ਉਸਨੇ 1956 ਵਿੱਚ ਆਪਣੇ ਕਵੀ ਦੋਸਤ, ਟੈਡ ਹਿਊਜ਼ ਨਾਲ ਸ਼ਾਦੀ ਕਰ ਲਈ ਅਤੇ ਉਹ ਪਹਿਲਾਂ ਸਟੇਟਸ ਵਿੱਚ ਅਤੇ ਫਿਰ ਇੰਗਲੈਂਡ ਵਿੱਚ ਰਹੇ। ਉਨ੍ਹਾਂ ਦੇ ਦੋ ਬੱਚੇ ਫ਼ਰੀਡਾ ਅਤੇ ਨਿਕੋਲਸ ਹੋਏ। ਪਲਾਥ ਦੇ ਬਾਲਗ ਜੀਵਨ ਦਾ ਬਹੁਤਾ ਹਿੱਸਾ ਮਾਨਸਿਕ ਤਣਾਅ ਵਿੱਚ ਬੀਤਿਆ,[1] ਅਤੇ 1963 ਵਿੱਚ ਉਸਨੇ ਖ਼ੁਦਕਸ਼ੀ ਕਰ ਲਈ।[2] ਉਸ ਦੀ ਜ਼ਿੰਦਗੀ ਤੇ ਮੌਤ, ਅਤੇ ਉਸਦੀ ਲੇਖਣੀ ਤੇ ਵਿਰਾਸਤ ਨੂੰ ਵਿਵਾਦਾਂ ਨੇ ਘੇਰੀ ਰੱਖਿਆ ਹੈ।
ਰਚਨਾਵਾਂ
ਸੋਧੋਕਾਵਿ ਸੰਗ੍ਰਿਹ
ਸੋਧੋ- ਦ ਕੋਲੋਸਸ ਐਂਡ ਅਦਰ ਪੋਇਮਸ (1960)
- ਏਰੀਅਲ (1965)
- ਥਰੀ ਵਿਮੇਨ: ਏ ਮੋਨੋਲੋਗ ਫਾਰ ਥਰੀ ਵੋਆਇਸੇਜ਼ (1968)
- ਕਰਾਸਿੰਗ ਦ ਵਾਟਰ (1971)
- ਵਿੰਟਰ ਟਰੀਜ਼ (1971)
- ਦ ਕਲੈਕਟੇਡ ਪੋਇਮਜ਼ (1981)
ਸਲੈਕਟੇਡ ਪੋਇਮਜ਼ (1985)
ਗਲਪ ਤੇ ਵਾਰਤਕ
ਸੋਧੋ- ਜੌਨੀ ਪੈਨਿਕ ਐਂਡ ਦ ਬਾਈਬਲ ਆਫ ਡਰੀਮਜ਼ (ਨਿੱਕੀਆਂ ਕਹਾਣੀਆਂ, ਗਦ, ਅਤੇ ਡਾਇਰੀ ਅੰਸ਼)
- ਦ ਬੈੱਲ ਜਾਰ (ਨਾਵਲ, 1963)
- ਲੈਟਰਜ਼ ਹੋਮ: ਕਾਰੈਸਪੌਂਡੈਂਸ 1950–1963 (1975)
- ਦ ਜਰਨਲਜ਼ ਆਫ਼ ਸਿਲਵੀਆ ਪਲਾਥ (1982)
- ਦ ਮੈਜਿਕ ਮਿਰਰ (1989), ਪਲਾਥ ਦਾ ਸਮਿਥ ਕਾਲਜ ਥੀਸਿਸ
- ਦ ਅਨਐਬ੍ਰਿਜਡ ਜਰਨਲਜ਼ ਆਫ਼ ਸਿਲਵੀਆ ਪਲਾਥ, (2000)
ਬਾਲ ਸਾਹਿਤ
ਸੋਧੋ- ਦ ਬੈੱਡ ਬੁੱਕ (1976)
- ਦ ਇਟ-ਡਜ਼ੰਟ-ਮੈਟਰ- ਸੂਟ (1996)
- ਕਲੈਕਟੇਡ ਚਿਲਡਰਨ'ਜ਼ ਸਟੋਰੀਜ਼ (ਯੂਕੇ, 2001)
- ਮਿਸਿਜ਼ ਚੈਰੀ’ਜ਼ ਕਿਚਨ (2001)
ਕਾਵਿ-ਨਮੂਨਾ
ਸੋਧੋ ਮੈਟਾਫ਼ਰ
ਮੈਂ ਇੱਕ ਬੁਝਾਰਤ ਨੌਂ ਅੱਖਰੀ,
ਇੱਕ ਹਾਥੀ, ਇੱਕ ਬੋਝਲ ਪਿੰਡਾ,
ਦੋ ਬੇਲਾਂ ’ਤੇ ਝੂਮਦਾ ਇੱਕ ਹਦਵਾਣਾ (ਮਤੀਰਾ),
ਓ ਸੂਹਾ-ਸੁਰਖ਼ ਫਲ, ਹਾਥੀ ਦੰਦ, ਸੋਹਣੇ ਬਿਰਖ!
ਖਮੀਰਨ ’ਤੇ ਆਈ ਡਬਲ ਰੋਟੀ ਦਾ ਆਟਾ।
ਮੁਦਰਾ ਦਾ ਨਵ-ਜੰਮਿਆ ਮੋਟਲ ਪਰਸ।
ਮੈਂ ਇੱਕ ਸੰਦ, ਇੱਕ ਮੰਚ, ਬਛੜੇ ਵਿਚਲੀ ਗਾਂ।
ਝੋਲਾ ਭਰ ਖਾਧਾ ਮੈਂ ਕੱਚੇ ਸੇਬਾਂ ਦਾ,
ਗੱਡੀ ਚੜਿਆ ਜਿਸ ਤੋਂ ਉਤਰਣਾ ਹੈ ਨਹੀਂ ਕੋਈ!
-ਅਨੁਵਾਦ ਬਲਰਾਮ