ਗ਼ਲਤੀ: ਅਕਲਪਿਤ < ਚਾਲਕ।

ਸਿਸਵਾਂ ਡੈਮ
ਸਿਸਵਾਂ ਡੈਮ
ਅਧਿਕਾਰਤ ਨਾਮSiswan Dam
ਦੇਸ਼ਭਾਰਤ
ਟਿਕਾਣਾਮੋਹਾਲੀ, ਪੰਜਾਬ
ਮੰਤਵਸਿੰਚਾਈ, ਹੜ੍ਹ ਰੋਕਣਾ
ਸਥਿਤੀਚਾਲੂ
ਉਦਘਾਟਨ ਮਿਤੀ1998; 27 ਸਾਲ ਪਹਿਲਾਂ (1998)
ਮਾਲਕਪੰਜਾਬ ਸਰਕਾਰ
Dam and spillways
ਡੈਮ ਦੀ ਕਿਸਮਮਿੱਟੀ ਦੇ ਭਾਰਤ ਨਾਲ ਬਣਾਇਆ ਬੰਨ੍ਹ,
ਰੋਕਾਂਸਿਸਵਾਂ ਖੱਡ
ਉਚਾਈ24 ft (7.3 m)
ਲੰਬਾਈ435 ft (133 m)
ਸਪਿੱਲਵੇ ਸਮਰੱਥਾ66

ਸਿਸਵਾਂ ਡੈਮ ਭਾਰਤ ਦੇ ਪੰਜਾਬ ਰਾਜ ਦੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਸਿਸਵਾਂ ਵਿੱਚ ਬਣਿਆ ਹੋਇਆ ਇੱਕ ਡੈਮ ਹੈ। ਇਹ ਚੰਡੀਗੜ੍ਹ ਦੇ ਨਜ਼ਦੀਕ ਬੱਦੀ-ਕੁਰਾਲੀ ਸੜਕ [1] ਉੱਤੇ ਪੈਂਦਾ ਹੈ। ਇਹ ਇੱਕ ਨੀਵਾਂ ਡੈਮ ਹੈ ਜਿਸ ਦੀ ਉਚਾਈ 24 ਮੀਟਰ ਹੈ। ਇਸ ਦਾ ਮੁੱਖ ਮੰਤਵ ਸਿੰਚਾਈ ਕਰਨਾ ਹੈ ਅਤੇ ਇਸ ਨਾਲ 950 ਹੈਕਟੇਅਰ ਰਕਬੇ ਦੀ ਸਿੰਚਾਈ ਹੁੰਦੀ ਹੈ।[2][3] ਇਸ ਡੈਮ ਵਿੱਚ ਲਗਭਗ ਸਾਰਾ ਸਾਲ ਕਾਫ਼ੀ ਪਾਣੀ ਰਹਿੰਦਾ ਹੈ ਅਤੇ ਇੱਥੇ ਹਰ ਸਾਲ ਕਾਫ਼ੀ ਪ੍ਰਵਾਸੀ ਪੰਛੀ ਆਉਂਦੇ ਹਨ।

ਪ੍ਰਵਾਸੀ ਪੰਛੀ

ਸੋਧੋ

ਇਸ ਡੈਮ ਤੇ ਸਰਦੀਆਂ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਪੰਛੀ ਆਉਂਦੇ ਹਨ। ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਮੁਰਗਾਬੀਆਂ (lesser whistling ducks), ਜਲ ਕਾਂ (Cormorants), ਆਦਿ ਅਤੇ ਕਈ ਹੋਰ ਪ੍ਰਜਾਤੀਆਂ ਸ਼ਾਮਲ ਹਨ।

ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੀ ਯੋਜਨਾ

ਸੋਧੋ

ਇਹ ਖੇਤਰ ਸੁਖ਼ਨਾ ਝੀਲ ਵਾਂਗ ਪਹਾੜੀਆਂ ਨਾਲ ਘਿਰਿਆ ਹੈ ਅਤੇ ਕਾਫੀ ਵੱਡੀ ਜਲਗਾਹ ਵੀ ਹੈ ਇਸ ਲਈ ਇਸਨੂੰ ਸੈਰ ਸਪਾਟਾ ਅਤੇ ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਦੀਆਂ ਕਾਫੀ ਸੰਭਵਨਾਵਾਂ ਹਨ। ਰਾਜ ਸਰਕਾਰ ਦੀ ਇਸਨੂੰ ਅੰਤਰ ਰਾਸ਼ਟਰੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੀ ਯੋਜਨਾ ਹੈ।[4]

ਫੋਟੋ ਗੈਲਰੀ

ਸੋਧੋ

ਹਵਾਲੇ

ਸੋਧੋ
  1. "ਕੁਰਾਲੀ-ਸੀਸਵਾਂ ਸੜਕ ਤਿੰਨ ਮਹੀਨਿਆਂ 'ਚ ਹੀ ਟੁੱਟਣੀ ਸ਼ੁਰੂ". Retrieved 4 ਮਈ 2016.
  2. "Siswan Dam". Retrieved 4 ਮਈ 2016.
  3. "Siswan Dam D03731". Retrieved 4 ਮਈ 2016.[permanent dead link]
  4. http://beta.ajitjalandhar.com/news/20130818/16/255941.cms