ਸਿੰਘਾਸਨ ਬਤੀਸੀ ਭਾਰਤ ਦੇ ਪੌਰਾਣਿਕ ਸਾਹਿਤ ਦਾ ਇੱਕ ਅੰਗ ਹੈ ਜੋ ਕਿ ਸੰਸਕ੍ਰਿਤ ਵਿੱਚ ਰਚਿਆ ਗਿਆ।[1] ਇਸਨੂੰ ਵਿਕ੍ਰਮਾਦਿੱਤਯ-ਚਰਿਤ੍ਰ ਵੀ ਕਿਹਾ ਜਾਂਦਾ ਹੈ।[1]

ਸਿੰਘਾਸਨ ਬਤੀਸੀ
ਸ਼ੈਲੀAdventure, Fantasy
ਮੂਲ ਦੇਸ਼ਭਾਰਤ
ਮੂਲ ਭਾਸ਼ਾਹਿੰਦੀ
ਸੀਜ਼ਨ ਸੰਖਿਆ1
No. of episodesਕੁੱਲ 32
ਨਿਰਮਾਤਾ ਟੀਮ
ਲੰਬਾਈ (ਸਮਾਂ)ਲਗਪਗ 48 ਮਿੰਟ
ਰਿਲੀਜ਼
Original networkDD National
Picture formatSDTV: 480i

ਇਸ ਦੇ ਆਧਾਰ ਤੇ ਸਿੰਘਾਸਨ ਬਤੀਸੀ ਨਾਮ ਦੀ ਹੀ ਇੱਕ ਭਾਰਤੀ ਟੈਲੀਵੀਜ਼ਨ ਲੜੀ ਦਾ ਨਿਰਮਾਣ ਕੀਤਾ ਗਿਆ ਸੀ, ਜਿਸਦਾ 1985 ਵਿੱਚ ਚੈਨਲ ਡੀਡੀ ਨੈਸ਼ਨਲ ਤੇ ਪ੍ਰਸਾਰਨ ਕੀਤ ਗਿਆ ਸੀ। ਵਿਕਰਮਾਦਿੱਤ ਦੇ ਜੀਵਨ ਨਾਲ ਸਬੰਧਤ ਇਨ੍ਹਾਂ 32 ਕਹਾਣੀਆਂ ਵਿੱਚ ਵਿਕਰਮਾਦਿੱਤ ਦੀ ਇਨਸਾਫ਼ਪਸੰਦੀ, ਦੂਰਦ੍ਰਿਸ਼ਟੀ ਅਤੇ ਵੀਰਤਾ ਦਾ ਬ੍ਰਿਤਾਂਤ ਹੈ।

ਕਥਾਨਕ

ਸੋਧੋ

ਨੇੜਲੇ ਪਿੰਡ ਦੇ ਕੁਝ ਬੱਚੇ ਇੱਕ ਚਰਾਂਦ ਵਿੱਚ ਖੇਡ ਰਹੇ ਹਨ। ਇਥੋਂ ਕਹਾਣੀ ਸ਼ੁਰੂ ਹੁੰਦੀ ਹੈ। ਉਨ੍ਹਾਂ ਵਿੱਚ ਕੋਈ ਝਗੜਾ ਹੋ ਜਾਂਦਾ ਹੈ ਅਤੇ ਇਸ ਮਾਮਲੇ ਨੂੰ ਹੱਲ ਕਰਨ ਲਈ ਉਹ ਕਿਸੇ ਇੱਕ ਮੁੰਡੇ ਨੂੰ ਜੱਜ ਦੇ ਤੌਰ ਤੇ ਨਿਯੁਕਤ ਕਰਨ ਦਾ ਫੈਸਲਾ ਕਰਦੇ ਹਨ। ਇਸ ਲਈ, ਉਨ੍ਹਾਂ ਵਿਚੋਂ ਇੱਕ ਬੱਚ ਇੱਕ ਨੇੜਲੇ ਥੜੇ ਤੇ ਬੈਠਦਾ ਹੈ ਅਤੇ ਐਨਾ ਠੀਕ ਠੀਕ ਨਿਤਾਰਾ ਕਰਦਾ ਹੈ ਕਿ ਦੋਨੋਂ ਧਿਰਾਂ ਹੀ ਨਾ ਸਿਰਫ ਸਜ਼ਾ ਨੂੰ ਸਵੀਕਾਰ ਕਰ ਲੈਂਦੀਆਂ ਹਨ, ਸਗੋਂ ਉਸ ਦੀ ਕਾਬਲੀਅਤ ਲਈ ਉਸ ਦੀ ਵਡਿਆਈ ਵੀ ਕਰਦੀਆਂ ਹਨ। ਇਸਦੇ ਬਾਅਦ ਜਦ ਵੀ ਕਦੇ ਕਿਸੇ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਹੁੰਦਾ, ਉਹ ਮਾਮਲਾ ਮੁੰਡੇ ਕੋਲ ਹੱਲ ਕਰਨ ਲਈ ਲੈ ਜਾਂਦੇ। ਪਰ, ਮੁੰਡੇ ਨੂੰ ਹਮੇਸ਼ਾ ਫੈਸਲਾ ਕਰਨ ਲਈ ਥੜੇ ਤੇ ਜਾ ਬੈਠਦਾ। ਇਹ ਥੜਾ ਹੀ ਸਿੰਘਾਸਨ ਬਤੀਸੀ ਸੀ ਜੋ ਰਾਜਾ ਵਿਕਰਮਾਦਿੱਤ ਦਾ ਸਿੰਘਾਸਨ ਸੀ।

ਉਸ ਸਮੇਂ ਦੇ ਉਜੈਨ ਦੇ ਰਾਜੇ ਨੂੰ ਇਸ ਸਿੰਘਾਸਨ ਦੇ ਕਰਾਮਾਤੀ ਚਰਿੱਤਰ ਬਾਰੇ ਪਤਾ ਚੱਲਦਾ ਤਾਂ ਉਸਦੇ ਸਿਪਾਹੀ ਉਸ ਥੜੇ ਦੀ ਖੁਦਾਈ ਕਰਦੇ ਹਨ ਅਤੇ ਇੱਕ ਤਖਤ ਲੱਭ ਪੈਂਦਾ ਹੈ। ਰਾਜਾ ਦੇ ਸਲਾਹਕਾਰ ਰਾਜਾ ਵਿਕਰਮਾਦਿਤ ਦੇ ਤਖਤ ਦੇ ਰੂਪ ਵਿੱਚ ਤਖਤ ਦੀ ਪਛਾਣ ਕਰਦੇ ਹਨ। ਰਾਜਾ ਵਿਕਰਮਾਦਿਤ ਬਹੁਤ ਹੀ ਮਸ਼ਹੂਰ ਰਾਜਾ ਸੀ ਅਤੇ ਹਮੇਸ਼ਾ ਵਧੀਆ ਅਤੇ ਨਿਰਪੱਖ ਨਿਆਂ ਲਈ ਉਸ ਦਾ ਬੜਾ ਸਤਿਕਾਰ ਸੀ। ਸਲਾਹਕਾਰ ਰਾਜੇ ਨੂੰ ਦੱਸਦੇ ਹਨ ਕਿ ਜੋ ਇਸ ਤਖਤ ਤੇ ਬੈਠਦਾ ਹੈ, ਉਹੀ ਵਧੀਆ ਨਿਰਣੇ ਕਰਨ ਦੇ ਯੋਗ ਹੋ ਜਾਂਦਾ ਹੈ।

ਉਸ ਨੇ ਇਸ ਨੂੰ ਆਪਣੇ ਦਰਬਾਰ ਵਿੱਚ ਲੈ ਆਂਦਾ। ਇਸ ਲਈ, ਰਾਜਾ ਤਖਤ ਤੇ ਬੈਠਦਾ ਹੈ ਅਤੇ ਉਹ ਵੀ ਆਪਣੇ ਨਿਆਂਸ਼ੀਲ ਫੈਸਲਿਆਂ ਲਈ ਜਾਣਿਆ ਜਾਵੇਗਾ। ਪਰ, ਜਿਵੇਂ ਹੀ ਉਹ ਤਖਤ ਤੇ ਬੈਠਦਾ ਹੈ ਤਾਂ ਇੱਕ ਫ਼ਰਿਸਤਾ ਮੂਰਤੀ ਸਜੀਵ ਹੋ ਉਠਦੀ ਹੈ ਅਤੇ ਰਾਜੇ ਨੂੰ ਪੁੱਛ ਲੈਂਦੀ ਕਿ ਕੀ ਉਹ ਆਪਣੇ-ਆਪ ਨੂੰ ਇਸ ਤਖ਼ਤ ਉੱਪਰ ਬੈਠਣ ਦੇ ਯੋਗ ਸਮਝਦਾ ਹੈ ਅਤੇ ਰਾਜੇ ਦੀ ਦੁਬਿਧਾ ਨੂੰ ਵੇਖ ਕੇ ਵਿਕਰਮਾਦਿੱਤ ਦੇ ਇਨਸਾਫ਼ ਅਤੇ ਬਹਾਦਰੀ ਦਾ ਕੋਈ ਬਿਰਤਾਂਤ ਸੁਣਾਉਣ ਲੱਗਦੀ ਹੈ ਅਤੇ ਆਕਾਸ਼ ਵਿੱਚ ਉੱਡ ਜਾਂਦੀ ਹੈ। ਇਸ ਪ੍ਰਕਾਰ ਸਾਰੀਆਂ ਮੂਰਤੀਆਂ ਇੱਕ ਇੱਕ ਕਰ ਕੇ ਅਤੇ ਹਰੇਕ ਚੰਗੇ ਮੁਬਣਾਉਣ ਵਾਲਾ ਕੋਈ ਗੁਣ ਨਹੀਂ ਹੈ। ਰਾਜਾ ਇਸ ਸਿੰਘਾਸਨ ਉੱਪਰ ਬੈਠਣ ਦੀ ਇੱਛਾ ਨੂੰ ਪੂਰਾ ਨਾ ਕਰ ਸਕਿਆ।[1]

ਹਵਾਲੇ

ਸੋਧੋ
  1. 1.0 1.1 1.2 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2011). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਜਿਲਦ ਤੀਜੀ. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. pp. 359–360.

ਬਾਹਰੀ ਲਿੰਕ

ਸੋਧੋ