ਸਿੱਖ ਕੰਨਿਆ ਮਹਾਵਿਦਿਆਲਾ ਫਿਰੋਜ਼ਪੁਰ
ਸਿੱਖ ਕੰਨਿਆ ਮਹਾਵਿਦਿਆਲਾ ਫਿਰੋਜ਼ਪੁਰ ਭਾਈ ਤਖ਼ਤ ਸਿੰਘ ਨੇ ਇਕ ਗੁਰਦੁਆਰੇ ਤੋਂ ਸ਼ੁਰੂ ਕੀਤਾ ਸੀ। ਉਸ ਸਮੇਂ ਵਿਦਿਆ ਦੇ ਖੇਤਰ ਵਿੱਚ ਲੜਕੀਆਂ ਦੀ ਸ਼ਮੂਲੀਅਤ ਨਾ ਦੇ ਬਰਾਬਰ ਸੀ ਤੇ ਅਜਿਹੇ ਸਮੇਂ ਭਾਈ ਤਖ਼ਤ ਸਿੰਘ ਤੇ ਉਨ੍ਹਾਂ ਦੀ ਪਤਨੀ ਹਰਨਾਮ ਕੌਰ ਨੇ ਇਸ ਪਾਸੇ ਨਿੱਗਰ ਉਪਰਾਲੇ ਕਰਦਿਆਂ ਸਿੱਖ ਕੰਨਿਆ ਮਹਾਂਵਿਦਿਆਲੇ ਨੂੰ ਵਿੱਦਿਅਕ ਖੇਤਰ ’ਚ ਇਕ ਮਿਆਰੀ ਸਿੱਖ ਸੰਸਥਾ ਬਣਾਇਆ। ਆਜ਼ਾਦੀ ਪਹਿਲਾਂ ਤੋਂ ਕਾਇਮ ਹੋਈ ਇਹ ਸੰਸਥਾ ਅੱਜ ਵੀ ਉਸ ਇਲਾਕੇ ਵਿਚ ਵਿੱਦਿਅਕ ਖੇਤਰ ਦੀ ਇਕ ਮਹੱਤਵਪੂਰਨ ਸੰਸਥਾ ਵਜੋਂ ਜਾਣੀ ਜਾਂਦੀ ਹੈ ਜਿਸ ਨੇ ਵਿਸ਼ੇਸ਼ ਕਰ ਦਲਿਤ ਸ਼੍ਰੇਣੀਆਂ ’ਚ ਵਿੱਦਿਆ ਦਾ ਚਾਨਣ ਵੰਡਿਆ। ਮਾਲਵੇ ਦਾ ਇਹ ਖੇਤਰ ਵਿੱਦਿਅਕ ਪੱਖੋਂ ਪਛੜਿਆ ਹੋਇਆ ਸੀ।
ਵਿਸ਼ੇਸ਼
ਸੋਧੋ- ਸਿੱਖ ਕੰਨਿਆਂ ਮਹਾਂਵਿਦਿਆਲੇ ਚ ਜਦ ਲੰਗਰ ਦੀ ਘੰਟੀ ਵੱਜਦੀ ਤਾਂ ਸਾਰੇ ਗਰੀਬ ਗੁਰਬੇ ਵੀ ਵੱਡੀ ਗਿਣਤੀ ਵਿੱਚ ਆ ਜਾਂਦੇ ਤੇ ਸਭ ਨੂੰ ਢਿੱਡ ਭਰਨ ਲਈ ਭੋਜਨ ਮਿਲਦਾ । ਇੱਥੇ ਲੰਗਰ ਦੀ ਘੰਟੀ ਸੁਣ ਕੇ ਸ਼ਹਿਰ ਦੇ ਕੁੱਤੇ ਵੀ ਆ ਜਾਂਦੇ ਤੇ ਓਹ ਲਾਈਨ ਬਣਾ ਕੇ ਬੈਠ ਜਾਂਦੇ ਤੇ ਨਾ ਹੀ ਆਪਸ ਵਿੱਚ ਲੜਦੇ ।ਕੁੱਤਿਆਂ ਨੂੰ ਰੋਟੀ ਪਾਈ ਜਾਂਦੀ ਤੇ ਕੁੱਤੇ ਸਦਾ ਬੇਫ਼ਿਕਰੀ ਤੇ ਅਨੰਦ ਵਿੱਚ ਰਹਿੰਦੇ । ਕੁੱਤਿਆਂ ਨੂੰ ਵੀ ਪਤਾ ਸੀ ਕਿ ਇਸ ਦਰ ਤੇ ਆਇਆ ਕੋਈ ਨਹੀਂ ਮੁੜਦਾ ।
- ਇੱਕ ਹੋਰ ਘਟਨਾ ਹੈ ਕਿਸੇ ਬੁਰੇ ਇਰਾਦੇ ਨਾਲ ਦੋ ਬਦਮਾਸ਼ ਰਾਤ ਵੇਲੇ ਸਿੱਖ ਕੰਨਿਆਂ ਮਹਾਂਵਿਦਿਆਲੇ ਸਕੂਲ ਵਿੱਚ ਆ ਗਏ ।ਭਾਈ ਸਾਹਿਬ ਨੂੰ ਪਤਾ ਲੱਗ ਗਿਆ ਉਹਨਾਂ ਇੱਕਲਿਆ ਹੀ ਖੂੰਡੇ ਦੇ ਜ਼ੋਰ ਨਾਲ ਦੋ ਪਠਾਣਾ ਨੂੰ ਕਾਬੂ ਕਰ ਲਿਆ ਉਹਨਾ ਦੇ ਤੋਬਾ ਕਰਨ ਤੇ ਹੀ ਭਾਈ ਸਾਹਿਬ ਨੇ ਉਹਨਾ ਨੂੰ ਛੱਡਿਆ।
- ਇੱਕ ਵਾਰ ਉਹ ਇੱਕ ਮਾਈ ਜੋ ਕਿ ਸਕੂਲਾਂ ਦੇ ਇੰਨਸਪੈਕਟਰ ਦੇ ਮਾਤਾ ਜੀ ਸਨ ਉਹਨਾ ਨੂੰ ਕਹਿਣ ਲੱਗੇ ਮੈਨੂੰ ਕਰੋਸ਼ੀਆ, ਬੁਣਨਾ ਤੇ ਕਢਾਈ ਕਰਨੀ ਸਿਖਾਓ ।ਮਾਤਾ ਜੀ ਕਹਿਣ ਲੱਗੇ ਤੁਸੀ ਸਿੱਖ ਕੇ ਕੀ ਕਰੋਗੇ ? ਤਾਂ ਆਪ ਨੇ ਉਤਰ ਦਿੱਤਾ ਕਿ ,”ਜੇ ਮੈਨੂੰ ਵਿੱਦਿਆ ਦਾ ਪਤਾ ਹੀ ਨਾ ਹੋਵੇਗਾ ਤਾਂ ਮੈ ਕਿਵੇਂ ਵੇਖ ਸਕਾਂਗਾ ਕਿ ਜੋ ਕੁਝ ਸਿਖਾਇਆ ਜਾ ਰਿਹਾ ਹੈ ,ਉਹ ਠੀਕ ਹੈ ਜਾਂ ਗਲਤ ”। ਆਪ ਨੇ ਸਾਰੇ ਕੰਮ ਉਸ ਮਾਈ ਕੋਲ਼ੋਂ ਸਿੱਖੇ।
- ਇੱਕ ਵਾਰੀ ਫ਼ਿਰੋਜ਼ਪੁਰ ਵਿੱਚ ਇਹ ਗੱਲ ਹੋਈ ਕਿ ਕਿਸੇ ਸਮਾਜ ਵੱਲੋਂ ਕੋਈ ਇਸ਼ਤਿਹਾਰ ਲਹੌਰ ਵਿੱਚ ਛਪ ਰਿਹਾ ਹੈ ਤੇ ਉਸਦੀ ਕਾਪੀ ਛਪਣ ਤੋਂ ਪਹਿਲਾਂ ਚਾਹੀਦੀ ਹੈ।ਭਾਈ ਸਾਹਿਬ ਰਾਤੋ ਰਾਤ ਲਹੌਰ ਪੁੱਜੇ ਤੇ ਪ੍ਰੈੱਸ ਵਿੱਚੋਂ ਪੱਥਰਾਂ ਤੇ ਲੱਗੀ ਨਕਲ ਭਾਵ ਠੱਪਾ ਆਪਣੇ ਪਾਏ ਹੋਏ ਕੱਪੜਿਆਂ ਤੇ ਹੀ ਲਾਹ ਲਿਆਏ।
- ਕਿਹਾ ਜਾਂਦਾ ਹੈ ਕਿ ਸੁੰਦਰੀ ਤੇ ਰਾਣਾ ਸੂਰਤ ਸਿੰਘ ਲਿਖਣ ਲਈ ਭਾਈ ਵੀਰ ਸਿੰਘ ਜੀ ਨੂੰ ਪ੍ਰੇਰਣਾ ਭਾਈ ਤਖਤ ਸਿੰਘ ਜੀ ਤੋ ਹੀ ਮਿਲੀ ਸੀ।
- ਦਸਵੀ ਜਮਾਤ ਦੀਆ ਵਿਦਿਆਰਥਣਾਂ ਨੂੰ ਤੋਰਨ ਵੇਲੇ ਆਪ ਦੀਆ ਅੱਖਾਂ ਵਿੱਚ ਹਮੇਸ਼ਾ ਅੱਥਰੂ ਆ ਜਾਂਦੇ ਤੇ ਕਹਿੰਦ- “ਮਾਪੇ ਉਮਰ ਵਿੱਚ ਧੀਆਂ ਨੂੰ ਇੱਕ ਵਾਰ ਤੋਰਦੇ ਹਨ ਤੇ ਮੈਨੂੰ ਹਰ ਸਾਲ ਤੋਰਨੀਆਂ ਪੈਂਦੀਆਂ ਹਨ ।”
- ਮਹਾਰਾਜਾ ਰਿਪੁਦਮਨ ਸਿੰਘ ਦੇ ਕਹਿਣ ਤੇ ਵੱਡੇ ਲੜਕੇ ਲਈ ਵੀ ਲੜਕੀ ਭਾਈ ਤਖਤ ਸਿੰਘ ਜੀ ਨੇ ਲੱਭੀ ਸੀ ਜੋ ਸਿੱਖ ਕੰਨਿਆਂ ਮਹਾਂਵਿਦਿਆਲਿਆ ਤੋ ਪੜੀ ਸੀ ।
- ਭਾਈ ਕਾਹਨ ਸਿੰਘ ਨਾਭਾ ਜੀ ਦੇ ਬੱਚੇ ਬੀਬੀ ਰੂਪ ਕੌਰ, ਬੀਬੀ ਗੁਰਦਰਸ਼ਨ ਕੌਰ ਤੇ ਕਾਕਾ ਜੀ ਵੀ ਭਾਈ ਸਾਹਿਬ ਦੀ ਦੇਖ ਰੇਖ ਹੇਠ ਹੀ ਪੜੇ ਸਨ।
- ਸੰਗਰੂਰ ਦਾ ਰਾਜਾ ਆਪਣੀ ਰਾਣੀ ਨੂੰ ਪੜਾਉਣ ਲਈ ਸਿੱਖ ਕੰਨਿਆਂ ਮਹਾਂਵਿਦਿਆਲਿਆ ਲੈ ਕੇ ਆਇਆ ਤੇ ਨਾਲ ਨੌਕਰਾਣੀਆਂ ਵੀ । ਭਾਈ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ ਕਿ ਇਸ ਸੰਸਥਾ ਵਿੱਚ ਸਾਰੇ ਬੱਚੇ ਬਰਾਬਰ ਹਨ । ਕੋਈ ਨੌਕਰ ਨਹੀਂ ਰੱਖ ਸਕਦਾ ।
- ਅਮਿਤਾਭ ਬਚਨ ਦੀ ਮਾਤਾ ਤੇਜੀ ਬਚਨ ਵੀ ਇਥੇ ਪੜ੍ਹੀ।
- ਪ੍ਰਸਿੱਧ ਫਿਲਮੀ ਖਾਨਦਾਨ , ਕਪੂਰ ਖਾਨਦਾਨ ਨਾਲ ਸੰਬੰਧਤ ਤੇ ਬਾਲੀਵੁੱਡ ਦੀਆਂ ਸਰਵ- ਸ੍ਰੇਸ਼ਠ ਨਾਇਕਾਵਾਂ ਵਿਚ ਸ਼ੁਮਾਰ ਗੀਤਾ ਬਾਲੀ ਵੀ ਇਥੋਂ ਦੀ ਵਿਦਿਆਰਥਣ ਸੀ।[1][2]