ਸਿੱਖ ਡਾਇਸਪੋਰਾ
ਸਿੱਖ ਡਾਇਸਪੋਰਾ ਨੂੰ ਪ੍ਰਵਾਸੀ ਸਿੱਖ ਵੀ ਕਿਹਾ ਜਾਂਦਾ ਹੈ। ਪਰਦੇਸੀ ਸਿੱਖ ਉਹ ਸਿੱਖ ਲੋਕ ਹਨ ਜੋ ਆਪਣੇ ਦੇਸ ਭਾਵ ਪੰਜਾਬ ਤੋਂ ਪਲਾਇਣ ਕਰਕੇ ਕਿਤੇ ਹੋਰ ਜਾ ਵਸੇ ਹਨ। ਸਿੱਖ ਧਰਮ ਮੁੱਖ ਰੂਪ ਵਿੱਚ ਪੰਜਾਬੀ ਜਾਤੀ ਨਾਲ ਸੰਬੰਧਿਤ ਧਰਮ ਹੈ ਪਰ ਇਹ ਦੂਜੇ ਧਰਮਾਂਨੂੰ ਛੱਡ ਕੇ ਆਏ ਲੋਕਾਂ ਨੂੰ ਵੀ ਆਪਣੇ ਵਿੱਚ ਸ਼ਾਮਿਲ ਕਰਦਾ ਹੈ। ਸਿੱਖ ਧਰਮ ਦਾ ਸਿਰਜਣਹਾਰ ਪੰਜਾਬ ਹੀ ਹੈ। ਪਰਦੇਸੀ ਸਿੱਖ ਪੰਜਾਬੀ ਪਰਦੇਸੀਆਂ ਵਿਚੋਂ ਹੀ ਹੁੰਦੇ ਹਨ। ਸਿੱਖਾਂ ਨੇ ਪਰਦੇਸੀ ਹੋਣਾ 1849 ਵਿੱਚ ਸਿੱਖ ਸਾਮਰਾਜ ਦੇ ਟੁੱਟਣ ਤੇ ਬ੍ਰਿਟਿਸ਼ ਰਾਜ ਦੇ ਜਾਣ ਤੋਂ ਬਾਦ ਅਰੰਭ ਕੀਤਾ। ਪਹਿਲਾ ਪਰਦੇਸੀ ਸਿੱਖ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਮਹਾਰਾਜਾ ਦਲੀਪ ਸਿੰਘ ਸੀ ਜਿਸਨੂੰ ਬਰਤਾਨੀਆ ਨੇ ਪੰਜਾਬ ਤੋਂ ਕੱਢ ਦਿੱਤਾ ਸੀ। ਮਹਾਰਾਜਾ ਦਲੀਪ ਸਿੰਘ ਸਿੱਖ ਸਾਮਰਾਜ ਦਾ ਅੰਤਿਮ ਰਾਜਾ ਸੀ। ਦਲੀਪ ਸਿੰਘ ਦੇ ਬਾਅਦ ਕਈ ਸਿੱਖ ਲੋਕ ਪੰਜਾਬ ਨੂੰ ਛੱਡ ਕੇ ਜਾਂਦੇ ਰਹੇ। ਅਗਲੇ 150 ਸਾਲਾਂ ਵਿੱਚ ਸਿੱਖ ਵੱਖਰੀਆਂ ਥਾਵਾਂ ਤੇ ਜਾਂਦੇ ਰਹੇ ਤੇ ਉਨ੍ਹਾਂ ਨੇ ਇੱਕ ਆਪਣੀ ਇੱਕ ਨਵੀਂ ਪਰਦੇਸੀ ਪੱਛਾਣ ਬਣਾਈ।
ਇਹ ਸਿੱਖੀ-ਸੰਬੰਧਿਤ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |