ਸਿੱਧੀ ਕੁਮਾਰੀ
ਸਿੱਧੀ ਕੁਮਾਰੀ ਬੀਕਾਨੇਰ ਪੂਰਬੀ (ਰਾਜਸਥਾਨ ਵਿਧਾਨ ਸਭਾ ਹਲਕਾ) ਤੋਂ ਵਿਧਾਨ ਸਭਾ ਦੀ ਮੈਂਬਰ ਹੈ। ਉਹ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਵਜੋਂ ਕ੍ਰਮਵਾਰ 2008, 2013 ਅਤੇ 2018 ਵਿੱਚ ਬੀਕਾਨੇਰ ਈਸਟ ਤੋਂ ਚੁਣੀ ਗਈ ਸੀ।[1][2]
ਉਸ ਦਾ ਜਨਮ ਬੀਕਾਨੇਰ ਦੇ ਸਾਬਕਾ ਸ਼ਾਹੀ ਪਰਿਵਾਰ ਵਿੱਚ 1973 ਵਿੱਚ ਹੋਇਆ ਸੀ। ਉਸਨੇ ਐੱਮ.ਏ. ਤੱਕ ਪੜ੍ਹਾਈ ਕੀਤੀ ਸੀ ਅਤੇ ਲਾਲਗੜ੍ਹ ਪੈਲੇਸ ਦੇ ਮਿਊਜ਼ੀਅਮ ਦੇ ਡਾਇਰੈਕਟਰ ਵਜੋਂ ਵੀ ਕੰਮ ਕਰਦੀ ਹੈ। ਉਹ ਨਰਿੰਦਰ ਸਿੰਘ ਬਹਾਦਰ ਦੀ ਧੀ ਅਤੇ ਬੀਕਾਨੇਰ ਦੇ ਮਹਾਰਾਜਾ ਸ੍ਰੀ ਡਾ. ਕਰਨੀ ਸਿੰਘ ਬਹਾਦਰ ਦੀ ਪੋਤੀ ਹੈ।
ਉਸਨੂੰ ਬੀਕਾਨੇਰ ਵਿੱਚ ਪਿਆਰ ਨਾਲ ਬਾਈ ਸਾ (ਪਿਆਰੀ ਧੀ) ਕਿਹਾ ਜਾਂਦਾ ਹੈ। ਉਹ ਘੱਟ ਬੋਲਦੀ ਹੈ ਪਰ ਵਿਕਾਸ ਕਾਰਜਾਂ ਲਈ ਲੋਕਾਂ ਨੂੰ ਫੰਡਾਂ ਦੀ ਪ੍ਰਭਾਵਸ਼ਾਲੀ ਵੰਡ ਕਾਰਨ ਸਥਾਨਕ ਲੋਕਾਂ ਵਿੱਚ ਅਜੇ ਵੀ ਪ੍ਰਸਿੱਧ ਹੈ। ਲੋਕ ਹਿੱਤਾਂ ਦੇ ਮੁੱਦਿਆਂ 'ਤੇ ਗੈਰ-ਹਾਜ਼ਰ ਰਹਿਣ ਦੇ ਬਾਵਜੂਦ ਜਨਤਾ ਵਿੱਚ ਕਾਫ਼ੀ ਹਰਮਨਪਿਆਰੇ ਹਨ।[3] ਉਸਨੇ 25 ਸਾਲ ਦੀ ਉਮਰ ਵਿੱਚ ਇੱਕ ਅਜਾਇਬ ਘਰ ਬਣਾਇਆ। ਇਸ ਮਿਊਜ਼ੀਅਮ ਵਿਚ ਉਸ ਦੀ ਮਾਂ ਅਤੇ ਦਾਦੀ ਨਾਲ ਜੁੜੀਆਂ ਚੀਜ਼ਾਂ ਰੱਖੀਆਂ ਗਈਆਂ ਹਨ।
ਹਵਾਲੇ
ਸੋਧੋ- ↑ "Bikaner East Election Result 2018". business standard. Retrieved 28 December 2018.
- ↑ "Siddhi Kumari Wins from Bikaner East: पूर्व विधानसभा से सिद्धि कुमारी की हैट्रिक". Rajasthan Patrika (in hindi). 11 Dec 2018. Retrieved 28 December 2018.
{{cite news}}
: CS1 maint: unrecognized language (link) - ↑ "BJP की यह MLA ना विधानसभा में दिखती हैं, ना पार्टी कार्यक्रमों में, फिर भी टिकट कटना मुश्किल". Jansatta (in ਹਿੰਦੀ). Retrieved 2022-02-19.