ਸੀਨਾਈ ਟਾਪੂਨੁਮਾ

ਸੀਨਾਈ ਟਾਪੂਨੁਮਾ ਜਾਂ ਸੀਨਾਈ (/ˈsn/;[1][2] ਅਰਬੀ: سيناء ਸੀਨਾʼ ; ਮਿਸਰੀ ਅਰਬੀ: سينا ਸੀਨਾ, IPA: [ˈsiːnæ]) ਮਿਸਰ ਵਿੱਚ ਤਕਰੀਬਨ ੬੦,੦੦੦ ਵਰਗ ਕਿੱਲੋਮੀਟਰ (੨੩,੦੦੦ ਵਰਗ ਮੀਲ) ਦੇ ਰਕਬੇ ਵਾਲ਼ਾ ਇੱਕ ਤਿਕੋਨੀ ਟਾਪੂਨੁਮਾ ਹੈ। ਇਹਦੀਆਂ ਹੱਦਾਂ ਉੱਤਰ ਵੱਲ ਭੂ-ਮੱਧ ਸਮੁੰਦਰ ਅਤੇ ਦੱਖਣ ਵੱਲ ਲਾਲ ਸਮੁੰਦਰ ਨਾਲ਼ ਲੱਗਦੀਆਂ ਹਨ ਅਤੇ ਇਹ ਮਿਸਰੀ ਇਲਾਕੇ ਦਾ ਇੱਕੋ-ਇੱਕ ਹਿੱਸਾ ਹੈ ਜੋ ਅਫ਼ਰੀਕਾ ਦੀ ਬਜਾਇ ਏਸ਼ੀਆ ਵਿੱਚ ਪੈਂਦਾ ਹੈ ਅਤੇ ਦੋ ਮਹਾਂਦੀਪਾਂ ਵਿਚਕਾਰ ਇੱਕ ਜ਼ਮੀਨੀ ਪੁਲ਼ ਦਾ ਕੰਮ ਕਰਦਾ ਹੈ। ਇਹਦਾ ਬਹੁਤਾ ਹਿੱਸਾ ਮਿਸਰ ਦੀਆਂ ੨੭ ਰਾਜਪਾਲੀਆਂ ਵਿੱਚੋਂ ੨ ਵਿੱਚ ਪੈਂਦਾ ਹੈ ਅਤੇ ਇਹਦੀ ਕੁੱਲ ਅਬਾਦੀ ਲਗਭਗ ੧੪ ਲੱਖ ਹੈ। ਰਸਮੀ ਨਾਂ ਤੋਂ ਛੁੱਟ ਮਿਸਰੀ ਲੋਕ ਇਹਨੂੰ ਅਰਦ ਉਲ-ਫ਼ੈਰੂਜ਼ (أرض الفيروز "ਫ਼ੀਰੋਜ਼ੇ ਦੀ ਧਰਤੀ") ਵੀ ਕਹਿੰਦੇ ਹਨ। ਪੁਰਾਣੇ ਜ਼ਮਾਨੇ ਦੇ ਮਿਸਰੀ ਲੋਕ ਇਹਨੂੰ ਮਫ਼ਕਤ ਜਾਂ "ਹਰੀਆਂ ਧਾਤੂਆਂ ਦੀ ਧਰਤੀ" ਆਖਦੇ ਸਨ।[3]

ਸੀਨਾਈ ਟਾਪੂਨੁਮੇ ਦਾ ਰਹਿਤਲੀ ਨਕਸ਼ਾ

ਅਗਾਂਹ ਪੜ੍ਹੋਸੋਧੋ

ਬਾਹਰਲੇ ਜੋੜਸੋਧੋ

  1. "Definition of Sinai". The Free Dictionary. Retrieved 2014-05-03. 
  2. "Define Sinai". Dictionary.com. Retrieved 2014-05-03. 
  3. "Étude de la turquoise: de ses traitements et imitations" Archived 2013-12-15 at the Wayback Machine., thesis by Claire Salanne, Université de Nantes, 2009.