ਸੀਲਵਾ ਕਾਪੂਤੀਕਿਆਨ
ਸੀਲਵਾ ਕਾਪੂਤੀਕਿਆਨ (ਆਰਮੇਨੀਆਈ: Սիլվա Կապուտիկյան; 20 ਜਨਵਰੀ 1919 – 25 ਅਗਸਤ 2006) ਇੱਕ ਆਰਮੇਨੀਆਈ ਕਵੀ ਅਤੇ ਸਿਆਸੀ ਕਾਰਕੁਨ ਸੀ। ਇਹ 20ਵੀਂ ਸਦੀ ਦੀਆਂ ਸਭ ਤੋਂ ਮਸ਼ਹੂਰ ਆਰਮੇਨੀਆਈ ਲੇਖਕਾਂ ਵਿੱਚੋਂ ਇੱਕ ਹੈ। ਇਸਨੂੰ "ਆਰਮੇਨੀਆ ਦੀ ਮਸ਼ਹੂਰ ਕਵਿੱਤਰੀ" ਵਜੋਂ ਜਾਣੀ ਜਾਂਦੀ ਹੈ ਅਤੇ ਇਸਨੂੰ "20ਵੀਂ ਸਦੀ ਦੀ ਆਰਮੇਨੀਆਈ ਕਵਿਤਾ ਦੀ ਨੁੱਕੜ ਦਾਦੀ" ਮੰਨਿਆ ਜਾਂਦਾ ਹੈ।
ਸੀਲਵਾ ਕਾਪੂਤੀਕਿਆਨ | |
---|---|
ਜਨਮ | Sirvard Kaputikyan 20 ਜਨਵਰੀ 1919 Yerevan, Republic of Armenia |
ਮੌਤ | 25 ਅਗਸਤ 2006 Yerevan, Republic of Armenia | (ਉਮਰ 87)
ਦਫ਼ਨ ਦੀ ਜਗ੍ਹਾ | Komitas Pantheon, Yerevan |
ਭਾਸ਼ਾ | Eastern Armenian, Russian |
ਰਾਸ਼ਟਰੀਅਤਾ | Armenian |
ਸ਼ੈਲੀ | Lyric poetry |
ਸਰਗਰਮੀ ਦੇ ਸਾਲ | 1933–2006 |
ਪ੍ਰਮੁੱਖ ਕੰਮ | «Խոսք իմ որդուն» ("A word to my son") |
ਪ੍ਰਮੁੱਖ ਅਵਾਰਡ | USSR State Prize Mesrop Mashtots Medal |
ਜੀਵਨ ਸਾਥੀ | Hovhannes Shiraz |
ਬੱਚੇ | Ara Shiraz |
ਮੱਧ-1940ਵਿਆਂ ਵਿੱਚ ਇਸਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ ਪ੍ਰਕਾਸ਼ਿਤ ਹੋਈ ਅਤੇ 1950ਵਿਆਂ ਤੱਕ ਇਹ ਸੋਵੀਅਤ ਆਰਮੇਨੀਆ ਵਿੱਚ ਇੱਕ ਪ੍ਰਮੁੱਖ ਸਾਹਿਤਕ ਸਕਸ਼ੀਅਤ ਵਜੋਂ ਸਥਾਪਿਤ ਹੋ ਗਈ ਸੀ। ਆਰਮੇਨੀਆਈ ਭਾਸ਼ਾ ਤੋਂ ਬਿਨਾਂ ਇਸਨੇ ਰੂਸੀ ਭਾਸ਼ਾ ਵਿੱਚ ਵੀ ਰਚਨਾ ਕੀਤੀ ਅਤੇ ਇਸਦੀਆਂ ਕਈ ਰਚਨਾਵਾਂ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋਈਆਂ ਹਨ। ਸੋਵੀਅਤ ਕਾਲ ਦੇ ਅੰਤਲੇ ਸਮੇਂ ਵਿੱਚ ਇਸਨੇ ਸਿਆਸੀ ਅਤੇ ਹੋਰ ਮਸਲੇ ਉਠਾਉਣੇ ਸ਼ੁਰੂ ਕਰ ਦਿੱਤੇ ਸਨ।