ਅਰਮੀਨੀਆ ( ਹਯਾਸਤਾਨ ) ਯੂਰਪ ਦੇ ਕਾਕੇਸ਼ਸ ਖੇਤਰ ਵਿੱਚ ਸਥਿਤ ਇੱਕ ਦੇਸ਼ ਹੈ। ਇਸ ਦੀ ਰਾਜਧਾਨੀ ਯੇਰੇਵਨ ਹੈ। 1990 ਤੋ ਪਹਿਲਾਂ ਇਹ ਸੋਵੀਅਤ ਸੰਘ ਦਾ ਇੱਕ ਅੰਗ ਸੀ ਜੋ ਇੱਕ ਰਾਜ ਦੇ ਰੂਪ ਵਿੱਚ ਸੀ। ਸੋਵੀਅਤ ਸੰਘ ਵਿੱਚ ਇੱਕ ਜਨਤਕ ਕਰਾਂਤੀ ਅਤੇ ਰਾਜਾਂ ਦੇ ਆਜ਼ਾਦੀ ਦੇ ਸੰਘਰਸ਼ ਦੇ ਬਾਅਦ ਅਰਮੀਨੀਆ ਨੂੰ 23 ਅਗਸਤ 1990 ਨੂੰ ਅਜ਼ਾਦੀ ਪ੍ਰਦਾਨ ਕਰ ਦਿੱਤੀ ਗਈ, ਪਰ ਇਸ ਦੇ ਸਥਾਪਨਾ ਦੀ ਘੋਸ਼ਣਾ 21 ਸਤੰਬਰ, 1991 ਨੂੰ ਹੋਈ ਅਤੇ ਇਸਨੂੰ ਅੰਤਰਰਾਸ਼ਟਰੀ ਮਾਨਤਾ 25 ਦਸੰਬਰ ਨੂੰ ਮਿਲੀ। ਇਸ ਦੀਆਂ ਸੀਮਾਵਾਂ ਤੁਰਕੀ, ਜਾਰਜੀਆ, ਅਜਰਬਾਈਜਾਨ ਅਤੇ ਈਰਾਨ ਨਾਲ ਲੱਗਦੀਆਂ ਹਨ। ਇੱਥੇ 97.9% ਫ਼ੀਸਦੀ ਤੋਂ ਜਿਆਦਾ ਅਰਮੀਨੀਆਈ ਜਾਤੀ ਸਮੁਦਾਇ ਅਤੇ 1.3% ਯਹੂਦੀ, 0.5% ਰੂਸੀ ਅਤੇ ਹੋਰ ਅਲਪ ਸੰਖਿਅਕ ਨਿਵਾਸ ਕਰਦੇ ਹਨ। ਅਰਮੀਨੀਆ ਪ੍ਰਾਚੀਨ ਇਤਿਹਾਸਿਕ ਸਾਂਸਕ੍ਰਿਤਕ ਅਮਾਨਤ ਵਾਲਾ ਦੇਸ਼ ਹੈ। ਅਰਮੀਨੀਆ ਦੇ ਰਾਜੇ ਨੇ ਚੌਥੀ ਸ਼ਤਾਬਦੀ ਵਿੱਚ ਹੀ ਈਸਾਈ ਧਰਮ ਕਬੂਲ ਕਰ ਲਿਆ ਸੀ। ਇਸ ਪ੍ਰਕਾਰ ਅਰਮੀਨੀਆ ਰਾਜ ਈਸਾਈ ਧਰਮ ਕਬੂਲ ਕਰਨ ਵਾਲਾ ਪਹਿਲਾ ਰਾਜ ਹੈ। ਦੇਸ਼ ਵਿੱਚ ਅਰਮੀਨੀਆਈ ਏਪੋਸਟਲਿਕ ਗਿਰਜਾ ਘਰ ਸਭ ਤੋਂ ਵੱਡਾ ਧਰਮ ਹੈ। ਇਸ ਦੇ ਇਲਾਵਾ ਇੱਥੇ ਇਸਾਈਆਂ, ਮੁਸਲਮਾਨਾਂ ਅਤੇ ਹੋਰ ਸੰਪ੍ਰਦਾਵਾਂ ਦਾ ਛੋਟਾ ਸਮੁਦਾਏ ਹੈ। ਕੁੱਝ ਇਸਾਈਆਂ ਦੀ ਮਾਨਤਾ ਹੈ ਕਿ ਨੂਹ ਦੀ ਬੇੜੀ ਅਤੇ ਉਸ ਦਾ ਪਰਵਾਰ ਇੱਥੇ ਆਕੇ ਬਸ ਗਿਆ ਸੀ। ਅਰਮੀਨੀਆ (ਹਯਾਸਤਾਨ) ਦਾ ਅਰਮੀਨੀਆਈ ਭਾਸ਼ਾ ਵਿੱਚ ਮਤਲਬ ਹੈਕ ਦੀ ਜ਼ਮੀਨ ਹੈ। ਹੈਕ ਨੂਹ ਦੇ ਲੱਕੜ ਪੋਤਰੇ ਦਾ ਨਾਮ ਸੀ।

ਅਰਮੀਨੀਆ ਦਾ ਝੰਡਾ
ਅਰਮੀਨੀਆ ਦਾ ਨਕਸ਼ਾ

ਆਰਮੀਨੀਆ ਦਾ ਕੁਲ ਖੇਤਰਫਲ 29, 800 ਕਿ . ਮੀ² (11, 506 ਵਰਗ ਮੀਲ) ਹੈ ਜਿਸਦਾ 4.71% ਜੰਗਲੀ ਖੇਤਰ ਹੈ। ਅਨੁਮਾਨ ਵਜੋਂ (ਜੁਲਾਈ 2008) ਇੱਥੋ ਦੀ ਜਨਸੰਖਿਆ 3, 231, 900 ਹੈ ਅਤੇ ਪ੍ਰਤੀ ਵਰਗ ਕਿ ਮੀ ਘਣਤਾ 101 ਵਿਅਕਤੀ ਹੈ। ਇੱਥੋ ਦੀ ਜਨਸੰਖਿਆ ਦਾ 10.6% ਭਾਗ ਅੰਤਰਰਾਸ਼ਟਰੀ ਗਰੀਬੀ ਰੇਖਾ (ਅਮਰੀਕੀ ਡਾਲਰ 1 . 25 ਨਿੱਤ) ਤੋਂ ਹੇਠਾਂ ਰਹਿੰਦਾ ਹੈ। ਅਰਮੀਨੀਆ 40 ਤੋਂ ਜਿਆਦਾ ਅੰਤਰਰਾਸ਼ਟਰੀ ਸੰਗਠਨਾਂ ਦਾ ਮੈਂਬਰ ਹੈ। ਇਸ ਵਿੱਚ ਸੰਯੁਕਤ ਰਾਸ਼ਟਰ, ਯੂਰਪ ਪਰਿਸ਼ਦ, ਏਸ਼ੀਆਈ ਵਿਕਾਸ ਬੈਂਕ, ਆਜਾਦ ਦੇਸ਼ਾਂ ਦਾ ਰਾਸ਼ਟਰਕੁਲ, ਸੰਸਾਰ ਵਪਾਰ ਸੰਗਠਨ ਅਤੇ ਗੁਟ ਨਿਰਪੇਖ ਸੰਗਠਨ ਆਦਿ ਪ੍ਰਮੁੱਖ ਹਨ।

ਇਤਹਾਸ ਦੇ ਪੰਨਿਆਂ ਤੇ ਅਰਮੀਨੀਆ ਦਾ ਸਰੂਪ ਕਈ ਵਾਰ ਬਦਲਿਆ ਹੈ। ਅਜੋਕਾ ਆਰਮੀਨੀਆ ਆਪਣੇ ਪੁਰਾਣੇ ਸਰੂਪ ਦਾ ਬਹੁਤ ਹੀ ਛੋਟਾ ਸਰੂਪ ਹੈ। 80 ਈ . ਪੂ . ਵਿੱਚ ਅਰਮੀਨੀਆ ਰਾਜਸ਼ਾਹੀ ਦੇ ਅਨੁਸਾਰ ਵਰਤਮਾਨ ਤੁਰਕੀ ਦਾ ਕੁੱਝ ਭਾਗ, ਸੀਰਿਆ, ਲੇਬਨਾਨ, ਈਰਾਨ, ਇਰਾਕ, ਅਜਰਬਾਈਜਾਨ ਅਤੇ ਵਰਤਮਾਨ ਅਰਮੀਨੀਆ ਸਾਮਲ ਸਨ। 1920 ਤੋਂ ਲੈ ਕੇ 1991 ਤੱਕ ਅਰਮੀਨੀਆ ਇੱਕ ਸਾਮਵਾਦੀ ਦੇਸ਼ ਸੀ। ਅੱਜ ਅਰਮੀਨੀਆ ਦੀਆਂ ਤੁਰਕੀ ਅਤੇ ਅਜਰਬਾਈਜਾਨ ਨਾਲ ਲੱਗਦੀਆਂ ਸੀਮਾਵਾਂ ਟਕਰਾਉ ਦੀ ਵਜ੍ਹਾ ਨਾਲ ਬੰਦ ਰਹਿੰਦੀਆਂ ਹਨ। ਨਾਗੋਰਨੋ - ਕਾਰਾਬਾਖ ਤੇ ਗਲਬੇ ਨੂੰ ਲੈ ਕੇ 1992 ਵਿੱਚ ਆਰਮੀਨੀਆ ਅਤੇ ਅਜਰਬਾਈਜਾਨ ਦੇ ਵਿੱਚ ਜੰਗ ਹੋਈ ਸੀ ਜੋ 1994 ਤੱਕ ਚੱਲੀ ਸੀ। ਅੱਜ ਇਸ ਜ਼ਮੀਨ ਉੱਤੇੇ ਅਰਮੀਨੀਆ ਦਾ ਅਧਿਕਾਰ ਹੈ ਪਰ ਅਜਰਬਾਈਜਾਨ ਅਜੇ ਵੀ ਇਸ ਜ਼ਮੀਨ ਤੇ ਆਪਣਾ ਅਧਿਕਾਰ ਦੱਸਦਾ ਹੈ।

ਪ੍ਰਬੰਧਕੀ ਖੰਡ

ਸੋਧੋ

ਆਰਮੀਨੀਆ ਦਸ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਹੈ। ਹਰ ਇੱਕ ਪ੍ਰਾਂਤ ਦਾ ਮੁੱਖ ਕਾਰਜਪਾਲਕ (ਮਾਰਜਪੇਟ) ਆਰਮੀਨੀਆ ਸਰਕਾਰ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ। ਇਹਨਾਂ ਵਿੱਚੋਂ ਯੇਰਵਾਨ ਨੂੰ ਰਾਜਧਾਨੀ ਸ਼ਹਿਰ (ਕਘਾਕ) (Երևան) ਹੋਣ ਨਾਤੇ ਵਿਸ਼ੇਸ਼ ਦਰਜਾ ਮਿਲਿਆ ਹੈ। ਯੇਰਵਾਨ ਦਾ ਮੁੱਖ ਕਾਰਜਪਾਲਕ ਨਗਰਪਤੀ ਹੁੰਦਾ ਹੈ ਅਤੇ ਉਹ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ। ਹਰੇਕ ਪ੍ਰਾਂਤ ਵਿੱਚ ਸਵੈ - ਸ਼ਾਸਿਤ ਸਮੁਦਾਏ (ਹਮਾਇੰਕ) ਹੁੰਦੇ ਹਨ। ਸਾਲ 2007 ਦੇ ਅੰਕੜਿਆਂ ਦੇ ਅਨੁਸਾਰ ਆਰਮੀਨੀਆ ਵਿੱਚ 915 ਸਮੁਦਾਏ ਸਨ, ਜਿਹਨਾਂ ਵਿਚੋਂ 49 ਸ਼ਹਿਰੀ ਅਤੇ 866 ਪੇਂਡੂ ਹਨ। ਰਾਜਧਾਨੀ ਯੇਰਵਾਨ ਸ਼ਹਿਰੀ ਸਮੁਦਾਏ ਹੈ, ਜੋ 12 ਅਰਧ - ਨਿੱਜੀ ਜਿਲਿਆਂ ਵਿੱਚ ਵੀ ਵੰਡਿਆ ਹੋਇਆ ਹੈ।

ਤਸਵੀਰਾਂ

ਸੋਧੋ
 
ਪ੍ਰਬੰਧਕੀ ਖੰਡ,ਅਰਮੀਨੀਆ
ਪ੍ਰਾਂਤ ਰਾਜਧਾਨੀ ਖੇਤਰਫਲ ਜਨਸੰਖਿਆ
ਅਰਾਗਤਸੋਤਨ (Արագածոտն) ਅਸ਼ਤਾਰਕ (Աշտարակ) 2, 753 ਕਿ . ਮੀ² 126, 278
ਅਰਾਰਤ (Արարատ) ਅਰਤਾਸ਼ਤ (Արտաշատ) 2, 096 ਕਿ . ਮੀ² 252, 665
ਅਰਮਾਵੀਰ (Արմավիր) ਅਰਮਾਵੀਰ (Արմավիր) 1, 242 ਕਿ . ਮੀ² 255, 861
ਗੇਘਾਰਕੁਨਿਕ (Գեղարքունիք) ਗਾਵਰ (Գավառ) 5, 348 ਕਿ . ਮੀ² 215, 371
ਕੋਟਾਇਕ (Կոտայք) ਹਰਾਜਦਾਨ (Հրազդան) 2, 089 ਕਿ . ਮੀ² 241, 337
ਲੋਰੀ (Լոռի) ਵਨਾਦਜੋਰ (Վանաձոր) 3, 789 ਕਿ . ਮੀ² 253, 351
ਸ਼ਿਰਾਕ (Շիրակ) ਗਿਉਮਰੀ (Գյումրի) 2, 681 ਕਿ . ਮੀ² 257, 242
ਸਿਉਨਿਕ (Սյունիք) ਕਪਾਨ (Կապան) 4, 506 ਕਿ . ਮੀ² 134, 061
ਤਵੂਸ਼ (Տավուշ) ਇਜੇਵਾਨ (Իջևան) 2, 704 ਕਿ . ਮੀ² 121, 963
ਵਯੋਤਸ ਦਜੋਰ (Վայոց Ձոր) ਯੇਘੇਗਨਾਦਜੋਰ (Եղեգնաձոր) 2, 308 ਕਿ . ਮੀ² 53, 230
ਯੇਰਵਾਨ (Երևան) 227 ਕਿ . ਮੀ² 1, 091, 235

ਹਵਾਲੇ

ਸੋਧੋ