ਸੀਹਰਫ਼ੀ (ਫ਼ਾਰਸੀ: سی حرفی ਤੀਹ ਅਖਰਾਂ ਵਾਲੀ[1]) ਇੱਕ ਪੰਜਾਬੀ ਕਾਵਿ-ਰੂਪ ਹੈ ਜੋ ਫ਼ਾਰਸੀ ਵਰਨਮਾਲਾ ਦੇ ਹਰਫ਼ਾਂ ਉੱਤੇ ਆਧਾਰਿਤ ਹੁੰਦਾ ਹੈ। ਸੀਹਰਫ਼ੀ ਵਿੱਚ ਰੂਪ ਦੇ ਪੱਖ ਤੋਂ ਦੋਹਰਾ, ਦਵਈਆ, ਡਿਉਢ, ਬੈਂਤ ਆਦਿ ਛੰਦਾਂ ਦੀ ਵਰਤੀ ਕੀਤੀ ਜਾਂਦੀ ਹੈ।[2] ਅਰਬੀ ਵਰਣਮਾਲਾ ਦੇ 28 ਹਰਫ਼ ਹਨ ਅਤੇ ਦੋ ਬੰਦ ਮਰਜੀ ਨਾਲ ਜੋੜ ਕੇ 30 ਹਰਫ਼ ਬਣ ਜਾਂਦੇ ਹਨ।ਤੀਹ ਹਰਫ਼ ਉਚਾਰਨ ਅਨੁਸਾਰ 'ਸੀ' ਹਰਫ਼ੀ ਬਣ ਜਾਂਦਾ ਹੈ।[3]

ਪੰਜਾਬੀ ਵਿੱਚ ਤਿੰਨੋਂ ਹੀ ਲਿਪੀਆਂ ਨਾਲ ਸਬੰਧਿਤ ਕਾਵਿ-ਰੂਪ ਮਿਲਦੇ ਹਨ। ਗੁਰਮੁਖੀ ਦੇ ਆਧਾਰ ਉੱਤੇ ਪਟੀ ਜਾਂ ਪੈਂਤੀ, ਦੇਵਨਾਗਰੀ ਦੇ ਆਧਾਰ ਉੱਤੇ ਬਾਵਣ ਅੱਖਰੀ ਅਤੇ ਇਸੇ ਤਰ੍ਹਾਂ ਫ਼ਾਰਸੀ ਲਿਪੀ ਦੇ ਆਧਾਰ ਉੱਤੇ ਸੀਹਰਫ਼ੀ ਪ੍ਰਚੱਲਤ ਹੋਈ।[2]

ਇਤਿਹਾਸ

ਸੋਧੋ

ਮੰਨਿਆ ਜਾਂਦਾ ਹੈ ਕਿ ਪੰਜਾਬੀ ਦੀ ਸਭ ਤੋਂ ਪੁਰਾਣੀ ਸੀਹਰਫ਼ੀ ਮਸਊਦ ਸਾਅਦ ਸਲਮ ਨੇ ਲਿਖੀ ਸੀ ਜੋ ਮਹਿਮੂਦ ਗਜ਼ਨਵੀ ਦੇ ਪੁੱਤਰ ਦੇ ਦਰਬਾਰ ਵਿੱਚ ਕਵੀ ਸੀ। ਇਸ ਸੀਹਰਫ਼ੀ ਦਾ ਪਾਠ ਮੌਜੂਦ ਨਹੀਂ ਹੈ।[2]

ਪ੍ਰਾਪਤ ਹੋਈਆਂ ਸੀਹਰਫ਼ੀਆਂ ਵਿੱਚੋਂ ਸਭ ਤੋਂ ਪੁਰਾਣੀ ਸੀਹਰਫ਼ੀ ਪੁਰਾਤਨ ਜਨਮ ਸਾਖੀ ਵਿੱਚ ਮਿਲਦੀ ਹੈ। ਇਸ ਬਾਰੇ ਮੰਨਿਆ ਜਾਂਦਾ ਹੈ ਕੀ ਇਹ ਬਾਬਾ ਨਾਨਕ ਦੀ ਰਚਨਾ ਹੈ ਪਰ ਇਸਦਾ ਕੋਈ ਨਿਸ਼ਚਿਤ ਪ੍ਰਮਾਣ ਨਹੀਂ ਮਿਲਦਾ।[2]

ਜਿਹਨਾਂ ਕਵੀਆਂ ਬਾਰੇ ਜਾਣਕਾਰੀ ਮਿਲਦੀ ਹੈ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਸੀਹਰਫ਼ੀ ਸੁਲਤਾਨ ਬਾਹੂ ਦੀ ਮਿਲਦੀ ਹੈ।[2]

ਹਵਾਲੇ

ਸੋਧੋ
  1. ਭਾਈ ਕਾਹਨ ਸਿੰਘ ਨਾਭਾ (2009). ਮਹਾਨ ਕੋਸ਼ - ਜਿਲਦ ਪਹਿਲੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 439. ISBN 81-302-0075-9.
  2. 2.0 2.1 2.2 2.3 2.4 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. pp. 379–380.
  3. ਪ੍ਰੋ.ਜੀਤ ਸਿੰਘ ਜੋਸ਼ੀ (2020). ਪੰਜਾਬੀ ਅਲੋਚਨਾ ਸੰਦਰਭ ਗ੍ਰੰਥ. ਵਾਰਿਸ ਸ਼ਾਹ ਫ਼ਾਉਂਡੇਸ਼ਨ,ਅੰਮ੍ਰਿਤਸਰ. p. 29. ISBN 978-93-86926-20-3.