ਸੁਨੀਤੀ ਦੇਵੀ
ਸੁਨੀਤੀ ਦੇਵੀ (1864–1932) ਕੂਚ ਬਿਹਾਰ, ਭਾਰਤ ਦੀ ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ ਦੀ ਮਹਾਰਾਣੀ ਸੀ।[1]
ਨਿੱਜੀ ਜੀਵਨ
ਸੋਧੋਉਹ ਕਲਕੱਤਾ ਦੇ ਬ੍ਰਹਮੋ ਸਮਾਜ ਸੁਧਾਰਵਾਦੀ, ਕੇਸ਼ੁਬ ਚੰਦ੍ਰਾ ਸੇਨ ਦੀ ਧੀ ਸੀ। ਉਸਦਾ ਵਿਆਹ ਨ੍ਰਿਪੇਂਦਰ ਨਰਾਇਣ (1863-1911), 1878 ਵਿੱਚ ਕੁਛ ਬਿਹਾਰ ਦਾ ਮਹਾਰਾਜਾ, ਨਾਲ ਹੋਇਆ ਜਦੋਂ ਉਹ ਚੌਦਾਂ ਸਾਲ ਦੀ ਸੀ। ਉਹ ਵਿਆਹ ਤੋਂ ਦੋ ਸਾਲ ਬਾਅਦ ਆਪਣੇ ਪਿਤਾ ਦੇ ਘਰ ਰਹੀ, ਕਿਉਂਕਿ ਨਾਰਾਇਣ ਆਪਣੇ ਵਿਆਹ ਦੇ ਤੁਰੰਤ ਬਾਅਦ ਉੱਚ ਸਿੱਖਿਆ ਲਈ ਲੰਦਨ ਲਈ ਰਵਾਨਾ ਹੋ ਗਿਆ ਸੀ।[2]
ਉਹ ਚਾਰ ਪੁੱਤਰਾਂ ਅਤੇ ਤਿੰਨ ਧੀਆਂ ਦੀ ਮਾਂ ਬਣੀ- ਰਾਜੇਂਦਰ ਨਰਾਇਣ, ਜਿਤੇਂਦਰ ਨਰਾਇਣ, ਵਿਕਟਰ ਨਿਤਏਂਦਰ ਨਰਾਇਣ, ਹਿਤੇਂਦਰ ਨਰਾਇਣ ਅਤੇ ਧੀਆਂ ਪ੍ਰਤਿਭਾ ਦੇਵੀ, ਸੁਧੀਰਾ ਦੇਵੀ ਅਤੇ ਸੁਕ੍ਰਿਤੀ ਦੇਵੀ। [3][4]
ਕਾਰਜ
ਸੋਧੋ1887 ਵਿੱਚ, ਉਸਦੇ ਪਤੀ, ਨਿਪੇਂਦਰ ਨਰਾਇਣ ਨੂੰ ਜੀਸੀਆਈਈ ਨਾਲ ਸਨਮਾਨਿਤ ਕੀਤਾ ਗਿਆ ਅਤੇ ਉਸਨੂੰ ਸੀਆਈਈ ਨਾਲ ਸਨਮਾਨਿਤ ਕੀਤਾ ਗਿਆ। ਸੁਨੀਤੀ ਦੇਵੀ ਪਹਿਲੀ ਭਾਰਤੀ ਔਰਤ ਸੀ ਜਿਸਨੂੰ ਸੀਆਈਈ ਨਾਲ ਸਨਮਾਨਿਤ ਕੀਤਾ ਗਿਆ।[5] ਉਸਨੇ 1898 ਵਿੱਚ ਰਾਣੀ ਵਿਕਟੋਰਿਆ ਦੀ ਡਾਇਮੰਡ ਜੁਬਲੀ ਸੈਲੀਬ੍ਰੇਸ਼ਨ ਵਿੱਚ ਅਤੇ 1911 ਵਿੱਚ ਆਪਣੇ ਪਤੀ ਨਾਲ ਦਿੱਲੀ ਦਰਬਾਰ ਵਿੱਚ ਹਿੱਸਾ ਲਿਆ।ਉਹ ਆਪਣੀ ਭੈਣ, ਸੁਚਾਰੂ ਦੇਵੀ, ਦੇ ਨਾਲ ਸ਼ਾਨਦਾਰ ਡਰੈਸਿੰਗ ਲਈ ਮਸ਼ਹੂਰ ਸਨ।[6]
ਉਸਦੇ ਪਤੀ ਨੇ 1881 ਵਿੱਚ ਸੁਨੀਤੀ ਦੇ ਨਾਂ ਉੱਪਰ ਇੱਕ ਕੁੜੀਆਂ ਦਾ ਸਕੂਲ ਸੁਨੀਤੀ ਕਾਲਜ ਸਥਾਪਿਤ ਕੀਤਾ ਜਿਸਦਾ ਬਾਅਦ ਵਿੱਚ ਨਾਂ ਸੁਨੀਤੀ ਅਕੈਡਮੀ ਰੱਖਿਆ ਗਿਆ। ਇਸ ਸਕੂਲ ਦੀ ਸਥਾਪਨਿ ਦੇ ਪਿੱਛੇ ਸੁਨੀਤੀ ਦੇਵੀ ਦਾ ਦਿਮਾਗ ਸੀ।[7]
ਉਹ ਇੱਕ ਸਿੱਖਿਆਰਥੀ ਅਤੇ ਇੱਕ ਔਰਤ ਹੱਕਾਂ ਦੀ ਕਾਰਕੁਨ ਸੀ, ਉਹ ਸੰਸਥਾ ਨੂੰ ਸਲਾਨਾ ਗਗ੍ਰਾਂਟ ਦਿੰਦੀ ਸੀ, ਵਿਦਿਆਰਥਣਾਂ ਨੂੰ ਟਿਊਸ਼ਨ ਫੀਸਾਂ ਤੋਂ ਛੋਟ ਦਿੱਤੀ ਅਤੇ ਸਫਲ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ। ਉਸਨੇ ਲੜਕੀ ਵਿਦਿਆਰਥੀਆਂ ਨੂੰ ਘਰ ਤੋਂ ਸਕੂਲ ਅਤੇ ਵਾਪਸ ਲਿਆਉਣ ਲਈ ਮਹਿਲ ਦੀਆਂ ਕਾਰਾਂ ਦਾ ਇੰਤਜ਼ਾਮ ਕੀਤਾ ਸੀ। ਕਿਸੇ ਵੀ ਵਿਵਾਦ ਤੋਂ ਬਚਣ ਲਈ ਉਸਨੇ ਇੱਕ ਹੋਰ ਯਤਨ ਕੀਤਾ, ਉਸਨੇ ਹੁਕਮ ਦਿੱਤਾ ਕਿ ਸਕੂਲ ਜਾਣ ਵਾਲੀ ਕੁੜੀਆਂ ਦੀਆਂ ਕਾਰਾਂ ਦੀਆਂ ਖਿੜਕੀਆਂ ਨੂੰ ਪਰਦੇ ਨਾਲ ਢੱਕਿਆ ਜਾਵੇ।[8]
ਸਿਰਲੇਖ
ਸੋਧੋ1887 - ਭਾਰਤੀ ਸਾਮਰਾਜ ਦੇ ਸਾਥੀਆਂ ਦੀ ਸੂਚੀ ਵਿੱਚ ਉਸਨੇ ਆਪਣੇ ਪਤੀ ਨ੍ਰਿਪੇਂਦਰ ਨਰਾਇਣ ਨਾਲ ਰਾਣੀ ਵਿਕਟੋਰੀਆ ਦੀ ਗੋਲਡਨ ਜੁਬਲੀ ਸਮਾਰੋਹ ਵਿੱਚ ਸ਼ਿਰਕਤ ਪਾਈ।
ਵਿਰਾਸਤ
ਸੋਧੋਉਸਦੇ ਸ਼ਹਿਰ, ਕੂਚ ਬਿਹਾਰ, ਦੀ ਸੜਕ ਦਾ ਨਾਂ ਉਸਦੀ ਮੌਤ ਤੋਂ ਬਾਅਦ ਸੁਨੀਤੀ ਰੋੜ ਰੱਖਿਆ ਗਿਆ।
ਹਵਾਲੇ
ਸੋਧੋ- ↑ "Sitter: H.H. Maharani Siniti Devi". Lafayette Negative Archive. Archived from the original on 25 ਦਸੰਬਰ 2018. Retrieved 28 ਫ਼ਰਵਰੀ 2018.
- ↑ Kaye, Joyoti Devi (1979). Sucharu Devi, Maharani of Mayurbhanj: a Biography. Writers Workshop. pp. 18, 24.
- ↑ Maharani Sunity Devi at geni.com
- ↑ Royal History: Book of Facts and Events, Ch. 5.
- ↑ North East India and her Neighbours. Indian Institute of Oriental Studies and Research. 1995. pp. 21, 24.
- ↑ Chaudhurani, Sarala Devi; Ray, Sukhendu (2010). The Many Worlds of Sarala Devi: A Diary. Berghahn Books. p. 76. ISBN 978-81-87358-31-2.
- ↑ Suniti Academy
- ↑ "Womens crusader for 125 years - Cooch behar school salutes Suniti devi on foundation day". The Telegraph. Calcutta, India. 8 ਫ਼ਰਵਰੀ 2006. Retrieved 27 ਜੂਨ 2012.
ਬਾਹਰੀ ਕੜੀਆਂ
ਸੋਧੋ- Sunity Devee (1921), The Autobiography of an Indian Princess, London: J. Murray, on the Internet Archive