ਸੁਨੀਲਾ ਦੇਵੀ
ਸੁਨੀਲਾ ਦੇਵੀ (1 ਮਈ 1963-7 ਜੁਲਾਈ 2017) ਇੱਕ ਭਾਰਤੀ ਸਮਾਜਕ ਕਾਰਕੁਨ ਅਤੇ ਸਿਆਸਤਦਾਨ ਸੀ। ਉਹ ਪੀਪਲਜ਼ ਐਸੋਸੀਏਸ਼ਨ ਫਾਰ ਰਿਸਰਚ ਐਂਡ ਡਿਵੈਲਪਮੈਂਟ,[1] ਪਟਨਾ ਨਾਮਕ ਇੱਕ ਐੱਨ. ਜੀ. ਓ. ਦੀ ਐਗਜ਼ੀਕਿਊਟਿਵ ਮੈਂਬਰ ਸੀ, ਜਿਸ ਨੇ ਔਰਤਾਂ ਦੇ ਵਿੱਤੀ ਸਮਾਵੇਸ਼ ਅਤੇ ਮਹਿਲਾ ਸ਼ਕਤੀਕਰਨ ਦੇ ਮੁੱਦਿਆਂ 'ਤੇ, ਖਾਸ ਤੌਰ 'ਤੇ ਬਿਹਾਰ ਦੇ ਨਵਾਦਾਹ ਜ਼ਿਲ੍ਹੇ ਦੇ ਮਾਈਕ੍ਰੋ ਫੰਡ ਦੀਆਂ ਸਰਗਰਮੀਆਂ ਰਾਹੀਂ, ਕੰਮ ਕਰ ਰਹੀ ਸੀ।
ਸੁਨੀਲਾ ਦੇਵੀ | |
---|---|
ਨਿੱਜੀ ਜਾਣਕਾਰੀ | |
ਜਨਮ | ਓਲੀਪੁਰ ਲਾਖੀਸਰਾਈ, ਬਿਹਾਰ | 1 ਮਈ 1963
ਕੌਮੀਅਤ | ਭਾਰਤ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਸੰਜੈ ਕੁਮਾਰ ਸਿੰਘ |
ਸਿਆਸੀ ਕੈਰੀਅਰ
ਸੋਧੋਸੁਨੀਲਾ ਦੇਵੀ ਸ਼ੇਖਪੁਰਾ ਤੋਂ ਬਿਹਾਰ ਵਿਧਾਨ ਸਭਾ ਵਿੱਚ ਦੋ ਵਾਰ ਵਿਧਾਇਕ ਰਹਿ ਚੁੱਕੇ ਆਪਣੇ ਪਤੀ ਸੰਜੇ ਕੁਮਾਰ ਸਿੰਘ ਨਾਲ ਮਿਲ ਕੇ ਕੰਮ ਕਰਦੀ ਸੀ। ਸ਼੍ਰੀ ਐਸ.ਕੇ. ਸਿੰਘ ਵੀ ਪੇਂਡੂ ਵਿਕਾਸ ਰਾਜ ਮੰਤਰੀ ਵੀ ਸੀ।[2] ਸੁਨੀਲਾ ਦੇਵੀ ਇੱਕ ਸਿਆਸੀ ਆਗੂ[3] ਅਤੇ ਸੰਸਦ ਸ਼੍ਰੀ ਰਾਜੋ ਸਿੰਘ ਦੀ ਧੀ ਸੀ। ਫਰਵਰੀ 2005 ਵਿੱਚ ਸ਼ੇਖਪੁਰਾ ਹਲਕੇ ਤੋਂ ਸੁਨੀਲਾ ਦੇਵੀ ਨੇ ਚੋਣ ਜਿੱਤੀ।[4][5] ਸੁਨੀਲਾ ਦੇਵੀ ਅਕਤੂਬਰ 2005 ਦੇ ਮੁੜ ਚੋਣ ਵਿੱਚ ਜਿੱਤ ਹਾਸਿਲ ਕੀਤੀ[6] ਅਤੇ ਅਗਲੇ ਪੰਜ ਸਾਲਾਂ ਤੱਕ ਬਣੀ ਰਹੀ। ਉਹ ਬਿਹਾਰ ਵਿਧਾਨ ਸਭਾ ਵਿੱਚ ਮਹਿਲਾ ਅਤੇ ਬਾਲ ਵਿਕਾਸ ਦੀ ਕਮੇਟੀ ਦੀ ਮੈਂਬਰ ਸੀ। ਉਹ ਬਿਹਾਰ ਦੀ ਵਿਧਾਨ ਸਭਾ ਵਿੱਚ ਸਭ ਤੋਂ ਜ਼ਿਆਦਾ ਨਿਯਮਤ ਵਿਧਾਇਕ ਸੀ। ਉਹ ਬਿਹਾਰ ਪ੍ਰਦੇਸ਼ ਮਹਿਲਾ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੀ ਗਈ[7][8] ਅਤੇ ਤਕਰੀਬਨ ਦੋ ਸਾਲਾਂ ਲਈ ਕੰਮ ਕੀਤਾ। ਉਸ ਨੇ ਸ਼੍ਰੀਮਤੀ ਵਿਨੀਤਾ ਵਿਜੈ ਨੂੰ ਰਾਜਨੀਤੀ ਸੌਂਪੀ[9] ਕਿਉਂਕਿ ਉਹ ਸ਼ੇਖਪੁਰਾ ਦੇ ਆਪਣੇ ਹਲਕੇ ਦੇ ਕੰਮ 'ਤੇ ਜ਼ਿਆਦਾ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਸੀ। ਉਸ ਨੇ ਸਾਲ 2009 ਵਿੱਚ ਨਵਾਦਾਹ ਤੋਂ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਮੀਦਵਾਰ ਦੇ ਤੌਰ 'ਤੇ ਲੋਕ ਸਭਾ ਚੋਣਾਂ ਲੜੀਆਂ।[10] ਉਸ ਨੇ ਸਾਲ 2010 ਵਿੱਚ ਵਿਧਾਨ ਸਭਾ ਚੋਣ ਸ਼ੇਖਪੁਰਾ ਤੋਂ ਲੜੀ ਅਤੇ ਜ.ਡੀ.ਯੂ. ਦੇ ਸ਼੍ਰੀ ਰਣਧੀਰ ਕੁਮਾਰ ਸੋਨੀ[11] ਦੁਆਰਾ ਸੰਖੇਪ ਮਾਰਜਿਨ ਨਾਲ ਹਾਰ ਗਈ।
ਨਿੱਜੀ ਜੀਵਨ
ਸੋਧੋਸੁਨੀਲਾ ਦੇਵੀ ਕੈਂਸਰ ਤੋਂ ਪੀੜਤ ਸੀ ਅਤੇ 7 ਜੁਲਾਈ 2017 ਨੂੰ ਉਸ ਦੀ ਮੌਤ ਹੋ ਗਈ।[12]
ਹਵਾਲੇ
ਸੋਧੋ- ↑ PARD http://ngo.india.gov.in/sector_ngolist_ngo.php?page=67&psid=wom&records=200[permanent dead link] Retrieved on 11/11/2013
- ↑ State Minister of Rural Development http://articles.timesofindia.indiatimes.com/2010-10-07/patna/28256563_1_floral-tributes-congress-leaders-sanjay-singh Archived 2013-11-12 at Archive.is Retrieved on12/11/13
- ↑ Bihar Assembly Elections 2010 http://biharelection2010.wordpress.com/2010/11/12/sheikhpura-barbigha/
- ↑ Election Result 2005 http://www.indian-elections.com/assembly-elections/bihar/result-constituencies.html Archived 2016-03-04 at the Wayback Machine. Retrieved on 11/11/2013
- ↑ Election Result of Sheikhpura Constituency http://www.mapsofindia.com/assemblypolls/bihar/sheikhpura.html Retrieved on 11/11/2013
- ↑ List of Winning Candidates of Indian National Congress (INC) in Bihar http://www.indian-elections.com/assembly-elections/bihar/partywise-candidate-list3-05.html#inc Archived 2015-09-24 at the Wayback Machine. Retrieved on 11/11/2013
- ↑ President Bihar Pradesh Mahila Congress http://biharcongressnews.blogspot.in/2010_07_01_archive.html Retrieved on 11/11/2013
- ↑ All India Mahila Congress State Presidents .http://www.dpcc.co.in/StateMahilaCongressPresident.pdf Retrieved on 02 May 2014
- ↑ Shrimati Vinita Vijay http://zeenews.india.com/news/bihar/vinita-vijay-new-president-of-bihar-pradesh-mahila-cong_640623.html
- ↑ INC Candidate of Lok Sabha http://congressmedia.net/articles/newsandmedia/pressreleases/21mar2009-5.rst Archived 2013-11-11 at the Wayback Machine. Retrieved on 11/11/2013
- ↑ Bihar Assembly Election Results in 2010 http://www.elections.in/bihar/assembly-constituencies/2010-election-results.html Retrieved on 02 May 2014
- ↑ "पूर्व विधायक सुनीला देवी का निधन, कांग्रेस के महिला प्रकोष्ठ की भी रह चुकी थीं अध्यक्ष– News18 हिंदी". News18 India. Archived from the original on 10 ਮਈ 2019. Retrieved 4 August 2017.