ਸੁਪਰ-ਗਰੈਵਿਟੀ
ਸਿਧਾਂਤਕ ਭੌਤਿਕ ਵਿਗਿਆਨ ਵਿੱਚ, ਸੁੱਪਰਗ੍ਰੈਵਿਟੀ (ਸੁੱਪਰਗ੍ਰੈਵਿਟੀ ਥਿਊਰੀ; ਜਿਸਨੂੰ ਸੰਖੇਪ ਰੂਪ ਵਿੱਚ SUGRA ਲਿਖਿਆ ਜਾਂਦਾ ਹੈ) ਇੱਕ ਅਜਿਹੀ ਫੀਲਡ ਥਿਊਰੀ ਹੈ ਜੋ ਸੁਪਰਸਮਿੱਟਰੀ ਅਤੇ ਜਨਰਲ ਰਿਲੇਟੀਵਿਟੀ ਦੇ ਸਿਧਾਂਤਾ ਦਾਂ ਮੇਲ ਕਰਦੀ ਹੈ। ਇਹਨਾਂ ਦੋਵਾਂ ਤੋਂ ਇਕੱਠਾ ਭਾਵ ਇਹ ਹੈ ਕਿ, ਸੁੱਪਰਗ੍ਰੈਵਿਟੀ ਵਿੱਚ, ਸੁੱਪਰਸਮਿੱਟਰੀ ਇੱਕ ਸਥਾਨਿਕ ਸਮਿੱਟਰੀ (ਸਮਰੂਪਤਾ) ਹੁੰਦੀ ਹੈ (ਗੈਰ- ਗ੍ਰੈਵਿਟੇਸ਼ਨਲ ਸੁਪਰਸਮਿੱਟਰਿਕ ਥਿਊਰੀਆਂ ਤੋਂ ਉਲਟ ਜਿਵੇਂ ਮਿਨੀਮਲ ਸੁਪਰਸਮਿੱਟਰਿਕ ਸਟੈਂਡਰਡ ਮਾਡਲ)। ਕਿਉਂਕਿ ਸੁੱਪਰਸਮਿੱਟਰੀ ਦੇ ਜਨਰੇਟਰ (SUSY) ਇੱਕ ਸੁੱਪਰ-ਪੋਆਇਨਕੇਅਰ ਅਲਜਬਰੇ ਨੂੰ ਰਚਣ ਲਈ ਪੋਆਇਨਕੇਅਰ ਗਰੁੱਪ ਨਾਲ ਲਪੇਟੇ ਜਾਂਦੇ ਹਨ, ਇਸਲਈ ਇਹ ਦੇਖਿਆ ਜਾ ਸਕਦਾ ਹੈ ਕਿ ਸੁੱਪਰਸਮਿੱਟਰੀ ਤੋਂ ਕੁਦਰਤੀ ਤੌਰ ਤੇ ਸੁੱਪਰਗ੍ਰੈਵਿਟੀ ਪੈਦਾ ਹੁੰਦੀ ਹੈ। ਆਮ ਤੌਰ ਤੇ ਸੁੱਪਰਗ੍ਰੈਵਿਟੀ ਉੱਤੇ ਸਾਰਾ ਪ੍ਰੰਪਰਾਗਤ ਸਾਹਿਤ ਕਾਰਟਨ ਸੰਪਰਕਾਂ ਦੇ ਸ਼ਬਦਾਂ ਵਿੱਚ ਰਚਿਆ ਜਾਂਦਾ ਹੈ।
ਗਰੈਵੀਟੋਨ
ਸੋਧੋਗਰੈਵਿਟੀ ਦੀ ਕਿਸੇ ਵੀ ਫੀਲਡ ਥਿਊਰੀ ਦੀ ਤਰਾਂ, ਇੱਕ ਸੁੱਪਰਗਰੈਵਿਟੀ ਥਿਊਰੀ ਵਿੱਚ ਇੱਕ ਸਪਿੱਨ-2 ਫੀਲਡ ਹੁੰਦੀ ਹੈ ਜਿਸਦਾ ਕੁਆਂਟਮ ਗਰੈਵੀਟੋਨ ਹੁੰਦਾ ਹੈ। ਸੁੱਪਰਸਮਿੱਟਰੀ ਇੱਕ ਸੁੱਪਰਪਾਰਟਨਰ ਪ੍ਰਾਪਤ ਕਰਨ ਲਈ ਗਰੈਵੀਟੋਨ ਫੀਲਡ ਦੀ ਮੰਗ ਕਰਦੀ ਹੈ। ਇਸ ਫੀਲਡ ਦਾ ਸਪਿੱਨ 3/2 ਹੁੰਦਾ ਹੈ ਅਤੇ ਕੁਆਂਟਮ ਗਰੈਵੀਟੀਨੋ ਹੁੰਦਾ ਹੈ। ਗਰੈਵੀਟੀਨੋ ਫੀਲਡਾਂ ਦੀ ਸੰਖਿਆ ਸੁੱਪਰਸਮਿੱਟਰੀਆਂ ਦੀ ਸੰਖਿਆ ਬਰਾਬਰ ਹੁੰਦੀ ਹੈ।
ਇਤਿਹਾਸ
ਸੋਧੋਗੇਜ਼ ਸਮਿੱਟਰੀ
ਸੋਧੋਲੋਕਲ ਸੁੱਪਰਸਮਿੱਟਰੀ ਦੀ ਪਹਿਲੀ ਥਿਊਰੀ 1975 ਵਿੱਚ ਡਿੱਕ ਅਰਨੋਵਿੱਟ ਅਤੇ ਪ੍ਰਾਣ ਨਾਥ ਦੁਆਰਾ ਪ੍ਰਸਤਾਵਿਤ ਕੀਤੀ ਗਈ ਸੀ। ਜਿਸਨੂੰ ਗੇਜ ਸਮਿੱਟਰੀ ਕਿਹਾ ਗਿਆ।
SUGRA
ਸੋਧੋSUGRA, ਜਾਂ ਸੁੱਪਰਗਰੈਵਿਟੀ 1976 ਵਿੱਚ ਡਾਨ ਫਰੀਡਮੈਨ, ਸਰਗੀਓ ਫ੍ਰੇਰਾ ਅਤੇ ਪੀਟਰ ਵੌਨ ਨਿਉਵੇਨੁਜ਼ੇਜ਼ ਦੁਆਰਾ ਖੋਜੀ ਗਈ ਸੀ, ਪਰ ਬਹੁਤ ਜਲਦੀ ਹੀ ਕਈ ਗਿਣਤੀ ਦੀਆਂ ਡਾਇਮੈਨਸ਼ਨਾਂ ਅਤੇ ਵਾਧੂ (N) ਸੁੱਪਰਸਮਿੱਟਰਿਕ ਚਾਰਜਾਂ ਵਿੱਚ ਕਈ ਵੱਖਰੀਆਂ ਥਿਊਰੀਆਂ ਤੱਕ ਜਨਰਲਾਇਜ਼ ਕਰ ਦਿੱਤੀ ਗਈ। N>1 ਵਾਲੀਆਂ ਸੁੱਪਰਗਰੈਵਿਟੀ ਥਿਊਰੀਆਂ ਨੂੰ ਆਮਤੌਰ ਤੇ ਵਧਾਈਆਂ ਹੋਈਆਂ ਸੁੱਪਰਗਰੈਵਿਟੀ (SUEGRA) ਵੱਲ ਇਸ਼ਾਰਾ ਕਰਦੀਆਂ ਕਿਹਾ ਜਾਂਦਾ ਹੈ। ਕੁੱਝ ਸੁਪਰਗਰੇਵਿਟਿੀ ਥਿਊਰੀਆਂ ਨੂੰ ਡਾਇਮੈਨਸ਼ਨਲ ਰਿਡਕਸ਼ਨ ਦੇ ਤਰੀਕੇ ਨਾਲ ਨਿਸ਼ਚਿਤ ਉੱਚ-ਅਯਾਮੀ ਸੁੱਪਰਗਰੈਵਿਟੀ ਥਿਊਰੀਆਂ ਦੇ ਬਰਾਬਰ ਦਿਖਾਇਆ ਗਿਆ ਸੀ। (ਉਦਾਹਰਨ ਦੇ ਤੌਰ ਤੇ, N = 1 ਗਿਆਰਾਂ-ਅਯਾਮੀ ਸੁੱਪਰਗਰੈਵਿਟੀ ਨੂੰ ਅਯਾਮਿਕ ਤੌਰ ਤੇ S7 to N = 8, d = 4 SUGRA ਉੱਤੋਂ ਘਟਾ ਦਿੱਤੀ ਜਾਂਦੀ ਹੈ)। ਨਤੀਜਨ ਮਿਲਣ ਵਾਲੀਆਂ ਥਿਊਰੀਆਂ ਨੂੰ ਕਦੇ ਕਦੇ ਕਾਲੂਜ਼ਾ੦ਕਲੇਨ ਥਿਊਰੀਆਂ ਕਿਹਾ ਜਾਂਦਾ ਹੈ ਜਿਵੇਂ ਕਾਲੂਜ਼ਾ ਅਤੇ ਕਲੇਨ ਨੇ 1919 ਵਿੱਚ ਇੱਕ 5-ਅਯਾਮੀ ਗਰੈਵੀਟੇਸ਼ਨਲ ਥਿਊਰੀ ਰਚੀ ਸੀ, ਜਿਸਨੂੰ ਜਦੋਂ ਅਯਾਮਿਕ ਤੌਰ ਤੇ ਚੱਕਰ ਉੱਤੇ ਘਟਾਇਆ ਜਾਂਦਾ ਹੈ, ਇਸਦਾ 4-ਅਯਾਮੀ ਹਲਕਾ ਮਾਡਲ ਗਰੈਵਿਟੀ ਨਾਲ ਮਿਲਾਇਆ ਹੋਇਆ ਇਲੈਕਟ੍ਰੋਮੈਗਨਟਿਜ਼ਮ ਦਰਸਾਉਂਸਦਾ ਹੈ।
mSUGRA
ਸੋਧੋmSUGRA ਦਾ ਅਰਥ ਹੈ ਮਿਨੀਮਲ (ਅਤਿ-ਸੂਖਮ) ਸੁੱਪਰ ਗਰੈਵਿਟੀ। ਇੱਕ ਸੁੱਪਰ ਹਿਗਜ਼ ਮਕੈਨਿਜ਼ਮ ਰਾਹੀਂ ਸੁੱਪਰਸਮਿੱਟਰੀ (SUSY) ਟੁੱਟ ਜਾਣ ਵਾਲੇ N=1 ਸੁੱਪਰਗਰੈਵਿਟੀ ਢਾਂਚੇ (ਫਰੇਮਵਰਕ) ਅੰਦਰ ਕਣਾਂ ਦੀਆਂ ਪ੍ਰਤਿਕ੍ਰਿਆਵਾਂ ਦੇ ਇੱਕ ਵਾਸਤਵਿਕ ਮਾਡਲ ਦੀ ਰਚਨਾ 1982 ਵਿੱਚ ਅਲੀ ਚਾਮਸੇਡਿੱਨੇ, ਰਿਚਰਚ ਅਰਨੋਵਿੱਟ, ਅਤੇ ਪ੍ਰਾਣ ਨਾਥ ਦੁਆਰਾ ਕੀਤੀ ਗਈ ਸੀ। ਅਤਿਸੂਖਮ ਸੁਪਰਗਰੈਵਿਟੀ-ਗਰੈਂਡ-ਯੂਨੀਫੀਕਰੇਸ਼ਨ ਥਿਊਰੀਆਂ (mSUGRA GUT) ਦੇ ਨਾਮ ਨਾਲ ਜਾਣੇ ਜਾਂਦੇ ਇਕੱਠੇ ਮਾਡਲਾਂ ਦੀਆਂ ਇਹਨਾਂ ਸ਼੍ਰੇਣੀਆਂ ਵਿੱਚ, ਇੱਨ ਗੁਪਤ ਸੈਕਟਰ ਦੀ ਮੌਜੁਦਗੀ ਰਾਹੀਂ SUSY ਦੇ ਟੁੱਟ ਜਾਣ ਦੀ ਵਿਚੋਲਗਿਰੀ ਗਰੈਵਿਟੀ ਰਾਹੀਂ ਹੁੰਦੀ ਹੈ। mSUGRA ਕੁਦਰਤੀ ਤੌਰ ਤੇ ਕੋਮਲ SUSY ਬਰੇਕਿੰਗ ਸ਼ਬਦਾਂ ਨੂੰ ਰਚਦੀ ਹੈ ਜੋ ਕਿਸੇ ਸੁੱਪਰ ਹਿਗਜ਼ ਪ੍ਰਭਾਵ ਦਾ ਨਤੀਜਾ ਹੈ। ਰੀਨੌਰਮਲਾਈਜ਼ੇਸ਼ਨ ਗਰੁੱਪ ਇਕੁਏਸ਼ਨਾਂ (RGEs) ਰਾਹੀਂ ਇਲੈਕਟ੍ਰੋਵੀਕ ਸਮਿੱਟਰੀ ਦਾ ਰੇਡੀਏਟਿਵ ਤੌਰ ਤੇ ਟੁੱਟ ਜਾਣਾ ਇੱਕ ਤੁਰੰਤ ਨਤੀਜਾ ਹੈ। mSUGRA ਆਪਣੀ ਅਨੁਮਾਨ ਲਗਾਉਣ ਦੀ ਸ਼ਕਤੀ ਕਾਰਣ ਕਣ ਭੌਤਿਕ ਵਿਗਿਆਨ ਦੇ ਸਭ ਤੋਂ ਜਿਆਦਾ ਵਿਸ਼ਾਲ ਜਾਂਚ ਪੜਤਾਲ ਦੇ ਮਾਡਲਾਂ ਵਿੱਚੋਂ ਇੱਕ ਹੈ- ਜਿਸ ਵਿੱਚ ਵਿਸ਼ਾਲ ਏਕੀਕਰਨ (ਗ੍ਰੈਂਡ ਯੂਨੀਫੀਕੇਸ਼ਨ) ਦੇ ਪੈਮਾਨੇ ਤੋਂ ਘੱਟ-ਊਰਜਾ ਵਾਲੀ ਘਟਨਾ ਨੂੰ ਨਿਰਧਾਰਿਤ ਕਰਨ ਲਈ ਸਿਰਫ ਚਾਰ ਇਨਪੁੱਟ ਪੈਰਾਮੀਟਰਾਂ ਅਤੇ ਇੱਕ ਚਿੰਨ੍ਹ ਦੀ ਜਰੂਰਤ ਪੈਂਦੀ ਹੈ।
11-ਡਾਇਮੈਨਸ਼ਨਾਂ: maximal SUGRA
ਸੋਧੋਇਹਨਾਂ ਸੁੱਪਰਗਰੈਵਿਟੀਆਂ ਵਿੱਚੋਂ ਇੱਕ, 11-ਅਯਾਮੀ ਥਿਊਰੀ, ਨੇ ਥਿਊਰੀ ਔਫ ਐਵਰੀਥਿੰਗ ਲਈ ਪਹਿਲਾ ਸੰਭਾਵਿਤ ਉਮੀਦਵਾਰ ਦੇ ਰੂਪ ਵਿੱਚ ਵਿਚਾਰਯੋਗ ਉਤੇਜ਼ਨਾ ਪੈਦਾ ਕੀਤੀ ਹੈ। ਇਹ ਉਤੇਜਨਾ ਚਾਰ ਥੰਮਾਂ ਉੱਤੇ ਬਣਾਈ ਗਈ ਸੀ।, ਜਿਹਨਾਂ ਵਿੱਚੋਂ ਦੋ ਥੰਮ ਹੁਣ ਬੁਰੀ ਤਰਾਂ ਬਦਨਾਮ ਰਹੇ ਹਨ।
ਵਸਾਰਨਰ ਨਾਹਮ ਨੇ ਦਿਖਾਇਆ ਕਿ ਕਿਸੇ ਸਿੰਗਲ ਗਰੈਵੀਟੋਨ ਨਾਲ ਸਥਿਰਤਾ ਦੇ ਰੂਪ ਵਿੱਚ 11 ਅਯਾਮ, ਅਯਾਮਾਂ ਦੀ ਸਭ ਤੋਂ ਵੱਡੀ ਗਿਣਤੀ ਸੀ, ਅਤੇ ਹੋਰ ਜਿਆਦਾ ਅਯਾਮਾਂ ਵਾਲੀ ਕੋਈ ਥਿਊਰੀ ਵਿੱਚ 2 ਤੋਂ ਜਿਆਦਾ ਸਪਿੱਨਾਂ ਵਾਲੇ ਕਣ ਵੀ ਹੋ ਸਕਦੇ ਹਨ। ਇਹਨਾਂ ਸਮੱਸਿਆਵਾਂ ਨੂੰ 12 ਅਯਾਮਾਂ ਵਿੱਚ ਖਤਮ ਕੀਤਾ ਜਾਂਦਾ ਹੈ ਜੇਕਰ ਇਹਨਾਂ ਵਿੱਚੋਂ ਦੋ ਅਯਾਮ ਟਾਈਮ-ਲਾਈਕ ਹੋਣ, ਜਿਵੇਂ ਇਟਜ਼ਾਕ ਬਾਰਜ਼ ਦੁਆਰਾ ਅਕਸਰ ਜੋਰ ਦਿੱਤਾ ਗਿਆ ਜਾਂਦਾ ਰਿਹਾ ਹੈ।
ਸਮਿੱਸਿਅਵਾਂ
ਸੋਧੋਪੁਨਰ-ਮਾਨਕੀਕਰਨ (ਰੀਨੌਰਮਲਾਈਜ਼ੇਸ਼ਨ) ਦੀ ਕਠਿਨਾਈ ਤੋਂ ਇਲਾਵਾ, ਗੇਜ ਥਿਊਰੀਆਂ ਨਾਲ ਸਮੱਸਿਆ ਇਹ ਹੈ ਕਿ ਉਹ ਨਿਰਾਲੀਆਂ (ਕੇਵਲ ਇੱਕੋ) ਨਹੀਂ ਹਨ। ਜਿਵੇਂ ਕਿਸੇ ਵਿਅਕਤੀਗਤ ਗੇਜ ਥਿਊਰੀ ਵਿੱਚ ਅਨੰਤ (ਇਨਫਿਨਟੀਜ਼) ਸ਼ਾਮਿਲ ਹੁੰਦੀਆਂ ਹਨ ਜਿਹਨਾਂ ਨੂੰ ਵਾਸਤਵਿਕਤਾ ਵਿੱਚ ਫਿੱਟ ਕਰਨ ਲਈ ਆਪਣੇ ਮੁਤਾਬਿਕ ਢਾਲਣਾ ਪੈਂਦਾ ਹੈ, ਇਸਲਈ ਅਨੰਤ ਗਿਣਤੀ ਦੀਆਂ ਸੰਭਵ ਗੇਜ ਥਿਊਰੀਆਂ ਹਨ, ਅਤੇ ਜੋ ਇੱਕ ਥਿਊਰੀ ਫਿਜਿਕਸ ਦੀਆਂ ਇੰਟਰੈਕਸ਼ਨਾਂ ਦਰਸਾਉਣ ਲਈ ਚੁਣੀ ਜਾਂਦੀ ਹੈ, ਉਸਨੂੰ ਵੀ ਉਸੇ ਬਰਾਬਰ ਦੇ ਵਿਸ਼ੇਸ਼ ਅਧਾਰ ਦੇ ਤਰੀਕੇ ਨਾਲ ਸਹੀ ਕਰਨਾ ਪੈਂਦਾ ਹੈ, ਤਾਂ ਜੋ ਉਹ ਵਾਸਤਵਿਕ ਸੰਸਾਰ ਦੇ ਨਿਰੀਖਣਾਂ ਨਾਲ ਮੇਲ ਖਾ ਸਕੇ। ਇਸ ਤੋਂ ਬੁਰਾ ਹੋਰ ਕੀ ਹੋਵੇਗਾ ਕਿ, ਗੇਜ ਥਿਊਰੀਆਂ ਵਿੱਚ ਅਜਿਹਾ ਕੁੱਝ ਨਹੀਂ ਹੁੰਦਾ ਜੋ ਦੱਸਦਾ ਹੋਵੇ ਕਿ ਜਰੂਰੀ ਮਾਤਰਾ ਵਿੱਚ ਕਿੰਨੇ ਅਲੱਗ ਕਿਸਮ ਦੇ ਕਣ ਹੋਣੇ ਚਾਹੀਦੇ ਹਨ- ਕਿੰਨੇ ਬੇਰੌਨ, ਜਾਂ ਲੈਪਟੌਨ (ਇਲੈਕਟ੍ਰੌਨ ਫੈਮਲੀ ਵਾਲੇ ਕਣ), ਜਾਂ ਗੇਜ ਬੋਸੋਨ, ਜਾਂ ਜੋ ਵੀ ਅਦਰਸ਼ ਰੂਪ ਵਿੱਚ ਗੋਣ, ਭੌਤਿਕ ਵਿਗਿਆਨੀ ਕਿਸੇ ਨਿਰਾਲੀ ਥਿਊਰੀ ਨੂੰ ਲਿਆਉਣਾ ਪਸੰਦ ਕਰਨਗੇ ਜੋ ਭੌਤਕੀ ਸੰਸਾਰ ਨੂੰ ਸਮਝਾਉਣ ਲਈ ਸਿਰਫ ਨਿਸ਼ਚਿਤ ਕਿਸਮ ਦੇ ਨਿਸ਼ਚਿਤ ਗਿਣਤੀ ਦੇ ਕਣ ਮੰਗਦੀ ਹੋਵੇ। ਅਜਿਹੀ ਇੱਕ ਥਿਊਰੀ ਵੱਲ ਇੱਕ ਕਦਮ ਸੁਪਰਸਮਿੱਟਰੀ ਦੀ ਖੋਜ ਨਾਲ 1974 ਵਿੱਚ ਆਇਆ।
ਕਾਰਲਸਰੁਹੇ ਦੀ ਯੂਨੀਵਰਸਿਟੀ ਵਿਖੇ ਜੂਲੀਅਸ, ਅਤੇ ਕੈਲਫੋਰਨੀਆ ਦੀ ਯੂਨੀਵਰਸਿਟੀ ਦੇ ਬਰੂਨੋ ਜ਼ੁਮੀਨੋ ਦੇ ਕੰਮ ਤੋਂ ਇਹ ਵਿਚਾਰ ਆਇਆ। ਉਹਨਾਂ ਨੇ ਇਸ ਬਾਰੇ ਅਨੁਮਾਨ ਲਗਾਉਣਾ ਸ਼ੁਰੂ ਕੀਤਾ ਕਿ ਇੱਕ ਆਦਰਸ਼ ਸਮਿੱਟਰਿਕ ਸੰਸਾਰ ਵਿੱਚ ਚੀਜ਼ਾਂ ਕਿਸਤਰਾਂ ਦੀਆਂ ਹੋਣੀਆਂ ਚਾਹੀਦੀਆਂ ਹਨ- ਕਿ ਹਰੇਕ ਫਰਮੀਔਨ ਦਾ ਉੰਨੇ ਹੀ ਪੁੰਜ ਵਾਲਾ ਇੱਕ ਵਿਰੋਧੀ ਹਮਰੂਪ ਬੋਸੋਨ ਹੋਣਾ ਚਾਹੀਦਾ ਹੈ। ਆਮਤੌਰ ਤੇ ਅਸੀਂ ਇਸ ਤਰ੍ਹਾਂ ਦੀ ਸਮਿੱਟਰੀ ਕੁਦਰਤ ਵਿੱਚ ਨਹੀਂ ਦੇਖਦੇ, ਪਰ ਵਿਆਖਿਆ ਇਹ ਹੋ ਸਕਦੀ ਹੈ ਕਿ ਸਮਿੱਟਰੀ ਤੋੜੀ ਗਈ ਹੈ, ਜਿਵੇਂ ਸਮਿੱਟਰੀ ਜਿਸ ਵਿੱਚ ਇਲੈਕਟ੍ਰੋਮੈਗਨੈਟਿਕ ਅਤੇ ਵੀਕ ਇੰਟਰੈਕਸ਼ਨਾਂ ਸ਼ਾਮਿਲ ਹਨ। ਕਾਫੀ ਯਕੀਨ ਦੇ ਤੌਰ ਤੇ, ਜਦੋਂ ਤੁਸੀਂ ਗਣਿਤ ਰਾਹੀਂ ਗੁਜ਼ਰਦੇ ਹੋ, ਤੁਸੀਂ ਖੋਜਦੇ ਹੋ ਕਿ ਉਹਨਾਂ ਸੁਪਰਸਮਿੱਟਰੀਆਂ ਨੂੰ ਦਰਸਾਉਣ ਦੇ ਤਰੀਕੇ ਹੁੰਦੇ ਹਨ ਜੋ ਬਿੱਗ ਬੈਂਗ ਦੌਰਾਨ ਮੌਜੂਦ ਹੁੰਦੀਆਂ ਹਨ ਪਰ ਫੇਰ ਇੱਕ ਅਜਿਹੇ ਤਰੀਕੇ ਨਾਲ ਟੁੱਟ ਜਾਂਦੀਆਂ ਹਨ ਕਿ ਫਿਜਿਕਸ ਦੇ ਰੋਜ਼ਾਨਾ ਦੇ ਕਣ (ਪਾਰਟੀਕਲਜ਼) ਸੂਖਮ ਪੁੰਜ ਪ੍ਰਾਪਤ ਕਰ ਲੈਂਦੇ ਹਨ। ਜਦੋਂਕਿ ਉਹਨਾ ਦੇ ਸੁਪਰ-ਪਾਰਟਨਰ ਬਹੁਤ ਜਿਆਦਾ ਵਿਸ਼ਾਲ ਪੁੰਜਾਂ (ਮਾਸਜ਼) ਨਾਲ ਛੱਡ ਦਿੱਤੇ ਜਾਂਦੇ ਹਨ। ਸੁਪਰ-ਕਣ ਫੇਰ ਕੁੱਝ ਪਲ ਹੀ ਮੌਜੂਦ ਰਹਿ ਪਾਉਂਦੇ ਹਨ ਕਿ ਬਾਦ ਵਿੱਚ ਘੱਟ ਪੁੰਜ ਵਾਲੇ ਕਣਾਂ ਦੇ ਫਵਾਰੇ ਵਿੱਚ ਟੁੱਟ ਜਾਂਦੇ ਹਨ; ਅਜੱਕੱਲ ਸੁਪਰ-ਕਣ ਪੈਦਾ ਕਰਨ ਲਈ, ਸਾਨੂੰ ਬਿੱਗ ਬੈਂਗ ਵਰਗੀਆਂ ਹਾਲਤਾਂ ਪੈਦਾ ਕਰਨ ਦੀ ਜਰੂਰਤ ਹੁੰਦੀ ਹੈ, ਜੋ ਸੱਚਮੁੱਚ ਬਹੁਤ ਉੱਚ ਉਰਜਾ ਹੁੰਦੀ ਹੈ, ਅਤੇ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਜੇਕਰ C E R N ਵਿੱਖੇ ਆਪਸ ਵਿੱਚ ਟਕਰਾ ਰਹੇ ਪ੍ਰੋਟੋਨ/ਐਂਟੀਪ੍ਰੋਟੋਨ ਦੀ ਬੀਮ ਵੀ ਉਹਨਾਂ ਨੂੰ ਪੈਦਾ ਕਰਨ ਤੋਂ ਅਸਫਲ ਰਹੇ।
ਇਹ ਬਹੁਤ ਜਿਆਦਾ ‘ਜੇ’ ਵਾਲੀ ਚੀਜ਼ ਹੁੰਦੀ ਹੈ। ਪਰ ਇਸ ਤਰ੍ਹਾਂ ਕਰਨ ਵਿੱਚ ਇੱਕ ਮਹਾਨ ਫਾਇਦਾ ਹੈ। ਸੁਪਰਸਮਿੱਟਰਿਕ ਫੀਲਡ ਥਿਊਰੀ ਦੀਆਂ ਅਜੇ ਵੀ ਅਲੱਗ ਕਿਸਮਾਂ ਬਾਕੀ ਹੁੰਦੀਆਂ ਹਨ, ਪਰ ਸਮਿੱਟਰੀ ਤੇ ਲੱਗੀਆਂ ਪਾਬੰਧੀਆਂ ਦਾ ਅਰਥ ਹੈ ਕਿ ਥਿਊਰੀ ਦਾ ਹਰੇਕ ਰੂਪ (ਵਰਜ਼ਨ) ਕਣਾਂ ਦੀਆਂ ਅਲੱਗ ਕਿਸਮਾਂ ਦੀ ਸਿਰਫ ਨਿਸ਼ਚਿਤ ਸੰਖਿਆ ਦੀ ਮੌਜੂਦਗੀ ਦੀ ਹੀ ਆਗਿਆ ਦਿੰਦਾ ਹੈ। ਕੁੱਝ ਰੂਪ ਅਲੱਗ ਅਲੱਗ ਮੁਢਲੇ ਕਣਾਂ ਦੇ ਸੈਂਕੜੇ ਕਣ ਰੱਖਦੇ ਹਨ, ਜੋ ਇੱਕ ਕਠਿਨ ਸੰਭਾਵਨਾ ਹੈ, ਪਰ ਬਾਕੀਆਂ ਕੋਲ ਦੂਰੀ ਤੇ ਥੋੜੀ ਜਗਹ ਹੁੰਦੀ ਹੈ, ਅਤੇ ਕੋਈ ਵੀ ਥਿਊਰੀ ਅਨੰਤ ਸੰਖਿਆ ਦੇ ‘ਮੁਢਲੇ ਕਣਾਂ’ ਦੀ ਸੰਭਾਵਨਾ ਦੀ ਭਵਿੱਖਬਾਣੀ ਨਹੀਂ ਕਰਦੀ। ਇਸ ਤੋਂ ਚੰਗਾ, ਹਰੇਕ ਸੁਪਰ ਸਮਿੱਟਰਿਕ ਥਿਊਰੀ ਵਿੱਚ ਕਣਾਂ ਨੂੰ ਫੈਮਿਲੀ ਗਰੁੱਪਾਂ ਵਿੱਚ ਸਾਫ ਤਰੀਕੇ ਨਾਲ ਅਰੇਂਜ ਕੀਤੇ ਜਾਂਦਾ ਹੈ। ਸਰਲਤਮ ਰੂਪ ਵਿੱਚ, ਸਿਰਫ ਇੱਕੋ ਬੋਸੋਨ ਹੁੰਦਾ ਹੈ, ਜੋ 0 ਸਪਿੱਨ ਅਤੇ ½ -ਸਪਿੱਨ ਵਾਲੇ ਇੱਕ ਪਾਰਟਨਰ ਨਾਲ ਹੁੰਦਾ ਹੈ; ਇੱਕ ਹੋਰ ਜਿਆਦਾ ਗੁੰਝਲਦਾਰ ਰੂਪ ਵਿੱਚ ਸਪਿੱਨ 1 ਵਾਲੇ ਦੋ ਬੋਸੋਨ ਹੁੰਦੇ ਹਨ, ਇੱਕ ½ ਸਪਿੱਨ ਵਾਲਾ ਫਰਮੀਔਨ ਹੁੰਦਾ ਹੈ ਅਤੇ ਇੱਕ ਫਰਮੀਔਨ 3/2 ਸਪਿੱਨ ਵਾਲਾ ਹੁੰਦਾ ਹੈ, ਇਸੇ ਤਰਾਂ ਅੱਗੇ। ਪਰ ਸਭ ਤੋਂ ਚੰਗੀ ਖਬਰ ਆਉਣੀ ਅਜੇ ਬਾਕੀ ਹੈ। ਸੁਪਰਸਮਿੱਟਰੀਆਂ ਵਿੱਚ, ਤੁਹਾਨੂੰ ਹਮੇਸ਼ਾ ਹੀ ਪੁਨਰ-ਮਾਨਕੀਕਰਨ ਦੀ ਚਿੰਤਾ ਕਰਨ ਦੀ ਜਰੂਰਤ ਨਹੀਂ ਹੁੰਦੀ। ਇਹਨਾਂ ਵਿੱਚੋਂ ਕੁੱਝ ਥਿਊਰੀਆਂ ਵਿੱਚ,, ਕਿਸੇ ਵਿਸ਼ੇਸ਼ ਅੰਦਾਜ ਵਿੱਚ ਤਾਂ ਨਹੀਂ ਕੈਂਸਲ ਹੁੰਦੇ, ਪਰ ਗਣਿਤ ਦੇ ਢੁਕਵੇਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਤੇ ਪਿੱਛੇ ਸਮਝ ਵਿੱਚ ਆਉਣ ਯੋਗ ਨਿਸ਼ਚਿਤ ਨੰਬਰ ਛੱਡਦੇ ਹੋਏ ਅਨੰਤ (ਇਨਫਿਨਟੀਜ਼) ਆਪਣੇ ਆਪ ਕੈਂਸਲ ਹੋ ਜਾਂਦੇ ਹਨ।
ਸੁਪਰਸਮਿੱਟਰੀਆਂ ਚੰਗੀਆਂ ਲਗਦੀਆਂ ਹਨ, ਪਰ ਇਹ ਅਜੇ ਆਖਰੀ ਜਵਾਬ ਨਹੀਂ ਹਨ। ਕੁੱਝ ਨਾ ਕੁੱਝ ਅਜੇ ਵੀ ਗੁਆਚਿਆ ਹੋਇਆ ਹੈ, ਅਤੇ ਭੌਤਿਕ ਵਿਗਿਆਨੀਆਂ ਨੂੰ ਨਹੀਂ ਪਤਾ ਕਿ ਕੀ ਗੁਆਚਿਆ ਹੋਇਆ ਹੈ। ਅਲੱਗ ਅਲੱਗ ਥਿਊਰੀਆਂ ਵਾਸਤਵਿਕ ਸੰਸਾਰ ਦੇ ਅਲੱਗ ਅਲੱਗ ਗੁਣਾਂ ਨੂੰ ਦਰਸਾਉਣ ਲਈ ਬਹੁਤ ਚੰਗੀ ਤਰਾਂ ਫਿੱਟ ਬੈਠਦੀਆਂ ਹਨ, ਪਰ ਕੋਈ ਇੱਕ ਸਿੰਗਲ ਸੁਪਰਸਮਿੱਟਰਿਕ ਥਿਊਰੀ ਵਾਸਤਵਿਕ ਸੰਸਾਰ ਦਾ ਸਭ ਕੁੱਝ ਨਹੀਂ ਸਮਝਾਉਂਦੀ। ਇੰਨਾ ਹੀ ਬੱਸ ਨਹੀਂ, ਇੱਕ ਖਾਸ ਸੁਪਰਸਮਿੱਟਰਿਕ ਥਿਊਰੀ ਹੈ ਜਿਸਦਾ ਨਾਮ ਸਪੈਸ਼ਲ ਤੌਰ ਤੇ ਮਹੱਤਵ ਰੱਖਦਾ ਹੈ। ਇਸਨੂੰ N=8 ਸੁਪਰਗਰੈਵਿਟੀ ਕਿਹਾ ਜਾਂਦਾ ਹੈ।
ਇਹ ਸੁਪਰਗਰੈਵਿਟੀ ਇੱਕ ਕਾਲਪਨਿਕ ਕਣ ਨਾਲ ਸ਼ੁਰੂ ਹੁੰਦੀ ਹੈ, ਜਿਸਨੂੰ ਗਰੈਵੀਟੋਨ ਕਿਹਾ ਜਾਂਦਾ ਹੈ, ਜੋ ਗਰੈਵੀਟੇਸ਼ਨਲ ਫੀਲਡ ਚੁੱਕ ਕੇ ਲਿਜਾਂਦਾ ਹੈ। ਇਸਦੇ ਨਾਲ ਨਾਲ ਅੱਠ ਹੋਰ ਕਣ ਹੁੰਦੇ ਹਨ (ਇਸੇ ਕਰਕੇ ਇਸਦਾ ਨਾਮ N=8 ਹੈ) ਜਿਹਨਾਂ ਨੂੰ ਗਰੈਵੀਟੋਨਜ਼ ਕਿਹਾ ਜਾਂਦਾ ਹੈ, 56 ‘ਵਾਸਤਵਿਕ’ ਕਣ ਹੁੰਦੇ ਹਨ ਜਿਵੇਂ ਕੁਆਰਕ ਅਤੇ ਇਲੈਕਟ੍ਰੌਨ, ਅਤੇ 98 ਕਣ ਇੰਟਰੈਕਸ਼ਨਾਂ ਵਿੱਚ ਹਿੱਸਾ ਲੈਂਦੇ ਹਨ। (ਫੋਟੌਨ, W, ਅਤੇ ਹੋਰ ਬਹੁਤ ਸਾਰੇ ਗਲੂਔਨ)। ਇਹ ਕਣਾਂ ਦੀ ਹੈਰਾਨੀਜਨਕ ਗਿਣਤੀ ਹੈ, ਪਰ ਇਹ ਸਹੀ ਸਹੀ ਰੂਪ ਵਿੱਚ ਥਿਊਰੀ ਰਾਹੀਂ ਨਿਰਧਾਰਿਤ ਹੁੰਦੀ ਹੈ, ਜਿਸ ਵਿੱਚ ਹੋਰ ਕਣਾਂ ਲਈ ਜਗਹ ਨਹੀਂ ਬਚਦੀ। ਥਿਊਰੀ ਨੂੰ ਟੈਸਟ ਕਰਨ ਲਈ ਹੋ ਸਮੱਸਿਆਵਾਂ ਵਿਗਿਆਨੀਆਂ ਨੂੰ ਪੇਸ਼ ਆਉਂਦੀਆਂ ਹਨ, ਉਹ ਗਰੈਵੀਟੋਨਾਂ ਤੇ ਵਿਚਾਰ ਕਰਕੇ ਸਮਝੀਆਂ ਜਾ ਸਕਦੀਆਂ ਹਨ। ਇਹਨਾਂ ਨੂੰ ਕਦੇ ਖੋਜਿਆ ਨਹੀਂ ਗਿਆ ਹੈ, ਅਤੇ ਦੋ ਪੂਰਣ ਰੂਪ ਵਿੱਚ ਵਿਰੋਧੀ ਕਾਰਣ ਹਨ ਜੋ ਦੱਸਦੇ ਹਨ ਕਿ ਅਜਿਹਾ ਕਿਉਂ ਹੋਣਾ ਚਾਹੀਦਾ ਹੈ। ਸ਼ਾਇਦ ਗਰੈਵੀਟੋਨ ਜਾਦੂਈ ਕਣ ਹਨ, ਭੂਤਾਂ ਵਰਗੇ ਕਣ ਹਨ ਜਿਹਨਾਂ ਦਾ ਪੁੰਜ ਬਹੁਤ ਸੂਖਮ ਹੋਵੇ, ਜੋ ਕਿਸੇ ਚੀਜ਼ ਨਾਲ ਕ੍ਰਿਆ ਨਾ ਕਰਦਾ ਹੋਵੇ। ਜਾਂ, ਸ਼ਾਇਦ, ਉਹ ਇੰਨੇ ਜਿਆਦਾ ਪੁੰਜ ਵਾਲੇ ਹੋਣ ਕਿ ਸਾਡੀਆਂ ਅੱਜਕੱਲ ਦੀਆਂ ਪਾਰਟੀਕਲ ਮਸ਼ੀਨਾਂ ਉਹਨਾਂ ਨੂੰ ਪੈਦਾ ਕਰਨ ਅਤੇ ਨਿਰੀਖਣ ਕਰਨ ਲਈ ਜਰੂਰੀ ਮਾਤਰਾ ਵਿੱਚ ਊਰਜਾ ਮੁਹੱਈਆ ਕਰਵਾਉਣ ਤੋਂ ਅਸਮਰਥ ਹਨ।
ਸਮੱਸਿਆਵਾਂ ਗਹਿਰੀਆਂ ਹਨ। ਸੁਪਰਗਰੈਵਿਟੀ ਵਰਗੀਆਂ ਥਿਊਰੀਆਂ ਘੱਟੋ ਘੱਟ ਸਥਿਰ, ਸੀਮਤ ਹਨ, ਅਤੇ ਪੁਨਰ-ਮਾਨਕੀਕਰਨ ਦੀ ਜਰੂਰਤ ਤੋਂ ਬਗੈਰ ਹਨ। ਹਵਾ ਦੇ ਵਿੱਚ ਇੱਕ ਅਹਿਸਾਸ ਹੈ ਕਿ ਭੌਤਿਕ ਵਿਗਿਆਨੀ ਸਹੀ ਪਟੜੀ ਤੇ ਹਨ। ਪਰ ਜੇਕਰ ਪਾਰਟੀਕਲ ਐਕਸੀਲੇਟਰ ਥਿਊਰੀਆਂ ਨੂੰ ਪਰਖਣ ਤੋਂ ਅਸਫਲ ਰਹਿੰਦੇ ਹਨ।, ਫੇਰ ਉਹਨਾ ਨੂੰ ਯਕੀਨੀ ਕਿਵੇਂ ਬਣਾਇਆ ਜਾ ਸਕਦਾ ਹੈ? ਇਹੀ ਕਾਰਨ ਹੈ ਕਿ ਬ੍ਰਹਿਮੰਡ ਵਿਗਿਆਨ- ਸਮੁੱਚੇ ਬ੍ਰਹਿਮੰਡ ਦਾ ਅਧਿਐਨ- ਅੱਜਕੱਲ ਵਿਗਿਆਨ ਦਾ ਇੱਕ ਛਲਾਂਗਾ ਵਾਲਾ ਖੇਤਰ ਹੈ। 1983 ਵਿੱਚ, ਨਿਊਯੌਰਕ ਅਕੈਡਮੀ ਆਫ ਸਾਈਂਸਜ਼ ਦੇ ਐਕਜ਼ਕਿਊਟਿਵ ਡਾਇਰੈਕਟਰ ਹੇਂਜ਼ ਪੇਜਲਜ਼ ਨੇ ਜਿਵੇਂ ਕਿਹਾ ਸੀ ਕਿ ‘ਅਸੀਂ ਪਹਿਲਾਂ ਹੀ ਫਿਜਿਕਸ ਦੇ ਐਕਸਲੇਟਰ ਤੋਂ ਬਾਦ ਵਾਲੇ ਖੇਤਰ ਵਿੱਚ ਦਾਖਲ ਹੋ ਚੁੱਕੇ ਹਾਂ ਜਿਸਦੇ ਲਈ ਬ੍ਰਹਿਮੰਡ ਦਾ ਸਾਰਾ ਇਤਿਹਾਸ ਮੁਢਲੀ ਫਿਜਿਕਸ ਲਈ ਸਬੂਤ ਦੇਣ ਵਾਲਾ ਗਰਾਉਂਡ ਬਣ ਗਿਆ ਹੈ’। ਅਤੇ ਬ੍ਰਹਿਮੰਡ ਵਿਗਿਆਨੀ ਪਾਰਟੀਕਲ ਫਿਜਿਕਸ ਨੂੰ ਗਲੇ ਲਾਉਣ ਲਈ ਘੱਟ ਉਤਸੁਕ ਨਹੀਂ ਹਨ।[1]