ਸੁਪਰ-ਸਮਿੱਟਰੀ

(ਸੁਪਰ ਸਮਰੂਪਤਾ ਤੋਂ ਮੋੜਿਆ ਗਿਆ)

ਸੁਪਰ ਸਮਰੂਪਤਾ (ਸੁੱਪਰਸਮਿੱਟਰੀ) ਵਿੱਚ ਮੰਨਿਆ ਜਾਂਦਾ ਹੈ ਕਿ ਹਰੇਕ ਬੁਨਿਆਦੀ ਫਰਮੀਔਨ ਦਾ ਇੱਕ ਸੁਪਰ ਸਾਥੀ ਹੁੰਦਾ ਹੈ ਜੋ ਇੱਕ ਬੋਸੋਨ ਹੁੰਦਾ ਹੈ ਤੇ ਹਰੇਕ ਬੋਸੋਨ ਦਾ ਸੁਪਰ ਸਾਥੀ ਇੱਕ ਫਰਮੀਔਨ ਹੁੰਦਾ ਹੈ। ਇਸ ਨੂੰ ਪਦਕ੍ਰਮ ਸਮੱਸਿਆ (Hierarchy Problem) ਨੂੰ ਹੱਲ ਕਰਨ ਲਈ ਬਣਾਇਆ ਗਿਆ ਸੀ, ਯਾਨਿ ਕਿ ਇਹ ਸਮਝਾਉਣ ਲਈ ਕਿ ਜੋ ਕਣ ਕਿਸੇ ਸਮਰੂਪਤਾ (ਹਿਗਜ਼ ਬੋਸੋਨ ਵਾਂਗ) ਦੁਆਰਾ ਸੁਰੱਖਿਅਤ ਨਹੀਂ ਹੁੰਦੇ, ਵਿਸ਼ਾਲ ਪੈਮਾਨਿਆਂ (GUT, Planck...) ਵੱਲ ਧਕੇਲੇ ਜਾਣ ਲਈ ਆਪਣੇ ਪੁੰਜ ਵਿੱਚ ਰੇਡੀਏਟਿਵ ਸੁਧਾਰ ਕਿਉਂ ਨਹੀਂ ਪ੍ਰਾਪਤ ਕਰਦੇ। ਇਹ ਜਲਦੀ ਹੀ ਮਹਿਸੂਸ ਕੀਤਾ ਗਿਆ ਕਿ ਸੁਪਰਸਮਰੂਪਤਾ ਦੀਆਂ ਹੋਰ ਦਿਲਚਸਪ ਵਿਸ਼ੇਸ਼ਤਾਵਾਂ ਹਨ: ਇਸਦਾ ਨਾਪ ਵਾਲਾ ਰੂਪ ਜਨਰਲ ਰੀਲੇਟੀਵਿਟੀ (Supergravity) ਦੀ ਇੱਕ ਸਾਖਾ ਹੈ, ਅਤੇ ਇਹ ਸਟਰਿੰਗ ਥਿਊਰੀ ਦੀ ਸਥਿਰਤਾ ਲਈ ਮੂਲ ਅੰਗ ਹੈ।

ਸੁਪਰਸਮਰੂਪਤਾ ਦਾ ਪਦਕ੍ਰਮ ਸਮੱਸਿਆਵਾਂ ਤੋਂ ਸੁਰੱਖਿਅਤ ਕਰਨ ਦਾ ਤਰੀਕਾ ਇਹ ਹੈ: ਕਿਉਂਕਿ ਹਰੇਕ ਕਣ ਲਈ ਉਸੇ ਪੁੰਜ ਦਾ ਇੱਕ ਸੁਪਰ ਸਾਥੀ ਹੁੰਦਾ ਹੈ, ਇੱਕ ਰੇਡੀਏਟਿਵ ਸੁਧਾਰ ਵਿੱਚ ਕੋਈ ਵੀ ਲੂਪ ਇਸਦੇ ਸਬੰਧਿਤ ਸੁਪਰ ਸਾਥੀ ਦੇ ਲੂਪ ਰਾਹੀਂ ਥਿਊਰੀ ਨੂੰ UV ਸੀਮਤ ਛੱਡ ਕੇ ਰੱਦ ਕਰ ਦਿੱਤਾ ਜਾਂਦਾ ਹੈ।

ਕਿਉਂਕਿ ਕੋਈ ਵੀ ਸੁਪਰ ਸਾਥੀ ਅਜੇ ਤੱਕ ਦੇਖਿਆ ਨਹੀਂ ਗਿਆ ਹੈ, ਜੇਕਰ ਸੁਪਰ ਸਮਰੂਪਤਾ ਹੁੰਦੀ ਹੈ ਤਾਂ ਇਹ ਜਰੂਰ ਹੀ ਤੋੜ ਦਿੱਤੀ ਜਾਏਗੀ (ਇੱਕ ਕੋਮਲ ਨਿਯਮ ਅਧੀਨ, ਜੋ ਸੁਪਰ ਸਮਰੂਪਤਾ ਨੂੰ ਇਸਦੇ ਲਾਭਕਾਰੀ ਲੱਛਣ ਬਰਬਾਦ ਕੀਤੇ ਬਗੈਰ ਤੋੜ ਦਿੰਦਾ ਹੈ)। ਇਸ ਤੋੜ ਦਾ ਸਰਲ ਮਾਡਲ ਮੰਗ ਕਰਦਾ ਹੈ ਕਿ ਸੁਪਰ ਸਾਥੀਆਂ ਦੀ ਊਰਜਾ ਜਿਆਦਾ ਨਹੀਂ ਹੋਣੀ ਚਾਹੀਦੀ; ਇਹਨਾਂ ਕੇਸਾਂ ਵਿੱਚ, ਸੁਪਰਸਮਰੂਪਤਾ ਨੂੰ ਪਰਖਣ ਦੀ ਵਿਸ਼ਾਲ ਹਾਡਰਨ ਟਕਰਾਓ (ਲਾਰਜ ਹੈਡ੍ਰੌਨ ਕੋਲਾਈਡਰ) ਉੱਤੇ ਉਮੀਦ ਹੈ। ਹਿਗਜ਼ ਕਣ ਇਸੇ ਟਕਰਾਓ ਵਿੱਚ ਖੋਜਿਆ ਗਿਆ ਹੈ, ਅਤੇ ਕੋਈ ਅਜਿਹਾ ਸੁਪਰ ਸਾਥੀ ਨਹੀਂ ਖੋਜਿਆ।

ਹਵਾਲੇ

ਸੋਧੋ

ਹੋਰ ਲਿਖਤਾਂ

ਸੋਧੋ

ਸਿਧਾਂਤਿਕ ਜਾਣ-ਪਛਾਣਾਂ, ਮੁਫਤ ਅਤੇ ਔਨਲਾਈਨ

ਸੋਧੋ
  • S. Martin (2011). "A Supersymmetry Primer". Advanced Series on Directions in High Energy Physics: 1–98. arXiv:hep-ph/9709356. doi:10.1142/9789812839657_0001.
  • Joseph D. Lykken (1996). "Introduction to Supersymmetry". arXiv:hep-th/9612114.
  • Manuel Drees (1996). "An Introduction to Supersymmetry". arXiv:hep-ph/9611409.
  • Adel Bilal (2001). "Introduction to Supersymmetry". arXiv:hep-th/0101055.
  • An Introduction to Global Supersymmetry by Philip Arygres, 2001

ਮੋਨੋਗ੍ਰਾਫ

ਸੋਧੋ

ਪ੍ਰਯੋਗਾਂ ਉੱਤੇ

ਸੋਧੋ

ਬਾਹਰੀ ਲਿੰਕ

ਸੋਧੋ