ਸੁਮਨ (ਪਹਿਲਾ ਸੁਮਨ ਮਿਸ਼ਰਾ, ਜਗਨੁ ਇਸ਼ਕਈ)[1][2] (ਜਨਮ 24 ਦਸੰਬਰ 1989) ਭਾਰਤੀ ਅਭਿਨੇਤਰੀ, ਮਾਡਲ, ਗਾਇਕਾ ਅਤੇ ਡਾਂਸਰ ਹੈ।

ਸੁਮਨ
ਸੁਮਨ ਮਿਸ਼ਰਾ
ਜਹਾਂਗੀਰ ਆਰਟ ਗੈਲਰੀ 'ਚ 2014 ਵਿਖੇ ਰਾਓਸਾਹਿਬ ਗੁਰਵ ਦੀ ਪੇਂਟਿੰਗ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਸੁਮਨ
ਜਨਮ (1989-12-24) 24 ਦਸੰਬਰ 1989 (ਉਮਰ 35)
ਅਲਮਾ ਮਾਤਰਸੋਫੀਆ ਕਾਲਜ ਫਾਰ ਵੂਮੈਨ, ਮੁੰਬਈ
ਪੇਸ਼ਾਅਦਾਕਾਰਾ, ਮਾਡਲ, ਡਾਂਸਰ
ਸਰਗਰਮੀ ਦੇ ਸਾਲ2011 – ਹੁਣ
Parent(s)ਸੁਸ਼ੀਲ ਕੁਮਾਰ ਮਿਸ਼ਰਾ (ਪਿਤਾ)
ਕਮਲ ਮਿਸ਼ਰਾ (ਮਾਂ)
ਰਿਸ਼ਤੇਦਾਰਸ਼ੀਤਲ ਮਿਸ਼ਰਾ (Sister)
ਵੈੱਬਸਾਈਟiamsumann.com

ਨਿੱਜੀ ਜ਼ਿੰਦਗੀ

ਸੋਧੋ

ਸੁਮਨ ਦਾ ਜਨਮ ਅਤੇ ਪਰਵਰਿਸ਼ ਜਮਸ਼ੇਦਪੁਰ, ਝਾਰਖੰਡ ਵਿੱਚ ਹੋਇਆ ਸੀ। ਉਸਨੇ ਆਪਣੀ ਸਕੂਲ ਦੀ ਪੜ੍ਹਾਈ ਡੀ.ਬੀ.ਐਮ.ਐਸ. ਇੰਗਲਿਸ਼ ਸਕੂਲ ਤੋਂ ਕੀਤੀ ਅਤੇ ਆਪਣੀ ਉੱਚ ਵਿਦਿਆ ਮੋਤੀ ਲਾਲ ਨਹਿਰੂ ਪਬਲਿਕ ਸਕੂਲ ਤੋਂ ਪੂਰੀ ਕੀਤੀ। ਉਸਨੇ ਮੁੰਬਈ ਦੇ ਸੋਫੀਆ ਕਾਲਜ ਫਾਰ ਵੂਮੈਨ ਤੋਂ ਗ੍ਰੈਜੂਏਸ਼ਨ ਕੀਤੀ। ਉਸ ਦੇ ਪਿਤਾ ਸੁਸ਼ੀਲ ਕੁਮਾਰ ਮਿਸ਼ਰਾ ਇੱਕ ਡਾਕਟਰ ਹਨ।[3] ਉਹ ਚਾਰ ਸਾਲ ਦੀ ਉਮਰ ਤੋਂ ਹੀ ਡਾਂਸ ਦਾ ਅਭਿਆਸ ਕਰ ਰਹੀ ਹੈ ਅਤੇ ਉਸਨੇ ਕਥਕ ਡਾਂਸ ਵਿੱਚ ਮਾਸਟਰ ਕੀਤੀ ਹੈ।[4]

ਕੈਰੀਅਰ

ਸੋਧੋ

ਸੁਮਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਵਜੋਂ ਕੀਤੀ ਅਤੇ ਉਹ ਉਦੋਂ ਸੁਰਖੀਆਂ ਵਿੱਚ ਆਈ ਜਦੋਂ ਉਸਨੇ ਦੀਵਾਲੀ ਦੇ ਦਿਨ ਪਟਾਖਿਆਂ ਨਾਲ ਇੱਕ ਫੋਟੋਸ਼ੂਟ ਕੀਤਾ।[5] ਇਸ ਤੋਂ ਬਾਅਦ ਉਹ ਫ਼ਿਲਮ ਲੂਟ ਦੇ ਪ੍ਰਮੋਸ਼ਨਲ ਗਾਣੇ 'ਸਾਰੀ ਦੁਨੀਆ ਮੇਰੇ ਇਸਪੇ ' 'ਚ ਨਜ਼ਰ ਆਈ।[6][7] 2013 ਵਿੱਚ ਉਸਨੇ ਸਿਲੁਨੂ ਓਰੂ ਸੰਧੀਪੂ ਵਿੱਚ ਇੱਕ ਆਈਟਮ ਗਾਣਾ ਕੀਤਾ।[8] ਉਸਨੇ ਅੰਮਾ ਕੀ ਬੋਲੀ ਵਿੱਚ ਵੀ ਤਰਲਾ ਦੀ ਭੂਮਿਕਾ ਨਿਭਾਈ।[9][10] ਬਾਅਦ ਵਿੱਚ ਉਸ ਨੂੰ ਫ਼ਿਲਮ ਕ੍ਰੇਜ਼ੀ ਕੁੱਕੜ ਫੈਮਲੀ ਵਿੱਚ ਕੰਮ ਮਿਲਿਆ, ਜਿਸ ਵਿੱਚ ਉਸਨੇ ਚੈਰੀ ਦੀ ਭੂਮਿਕਾ ਨਿਭਾਈ ਸੀ। ਇਸਨੂੰ ਪ੍ਰਕਾਸ਼ ਝਾ ਦੁਆਰਾ ਨਿਰਮਿਤ ਕੀਤਾ ਗਿਆ ਸੀ।[11] ਸੁਮਨ ਜਹਾਂਗੀਰ ਆਰਟ ਗੈਲਰੀ ਵਿਖੇ ਰਾਓਸਾਹਿਬ ਗੁਰਵ ਦੀ ਪੇਂਟਿੰਗ ਪ੍ਰਦਰਸ਼ਨੀ ਵਿੱਚ ਵੀ ਸ਼ਾਮਲ ਹੋਈ ਹੈ।[12]

ਫ਼ਿਲਮੋਗ੍ਰਾਫੀ

ਸੋਧੋ
  • ਬੋਂਗੂ (2017),[2]
  • ਕ੍ਰੇਜ਼ੀ ਕੁੱਕੜ ਫੈਮਲੀ (2015) ਵਿੱਚ ਚੈਰੀ ਵਜੋਂ[11]
  • ਅੰਮਾ ਕੀ ਬੋਲੀ (2013) ਵਿੱਚ ਤਰਲਾ ਵਜੋਂ[9][10]
  • ਸਿਲੁਨੂ ਓਰੂ ਸੰਧੀਪੂ (2013) ਆਈਟਮ ਗਾਣਾ[8]
  • ਲੂਟ (2011), ਪ੍ਰਮੋਸ਼ਨਲ ਗਾਣਾ "ਸਾਰੀ ਦੁਨੀਆ ਮੇਰੇ ਇਸਪੇ" ਵਿੱਚ ਦਿਖਾਈ ਦਿੱਤੀ[6][7]

ਹਵਾਲੇ

ਸੋਧੋ
  1. "Automobile For Sale". Afternoondc.in. Archived from the original on 2016-08-07. Retrieved 2013-06-16. {{cite web}}: Unknown parameter |dead-url= ignored (|url-status= suggested) (help)
  2. 2.0 2.1 http://timesofindia.indiatimes.com/entertainment/tamil/movies/news/Sumann-shakes-a-leg-for-a-song-in-Nattys-Bongu/articleshow/52433451.cms
  3. Antara Bose (2011-05-31). "The Telegraph - Calcutta (Kolkata) | Jharkhand | DBMS girl gets big Bolly launch". Telegraphindia.com. Retrieved 2013-06-16.
  4. "Sumann to make bollywood debut". Bindaaskhabar.com. 2011-05-12. Retrieved 2013-06-16.
  5. Firstpost. "Watch latest Bollywood Videos - DOhSNiPrL5Q: Firstpost Topic - Page 3". Firstpost.com. Retrieved 2013-06-16.
  6. 6.0 6.1 "Revealed: Mika Singh With Sexy Suman Mishra". YouTube. 2011-11-01. Retrieved 2013-06-16.
  7. 7.0 7.1 "Loot Song - Mika (Saari Duniya Mere Ispe Banned Full Song)". YouTube. Retrieved 2013-06-16.
  8. 8.0 8.1 https://www.youtube.com/watch?v=C8AHJwIYWc4
  9. 9.0 9.1 https://www.imdb.com/title/tt2211174/?licb=0.4778028966393322
  10. 10.0 10.1 "Ammaa Ki Boli Star Cast & Crew, Production House, Producer, Director, Actor, Actress". Ammaakiboli.com. Archived from the original on 29 July 2013. Retrieved 2013-06-16.
  11. 11.0 11.1 https://www.imdb.com/name/nm5172391
  12. "Zeenat Aman, Rati Agnihotri and Rohit Verma inaugurate Raosaheb Gurav's painting exhibition at Jehangir Art Gallery". The Times of India. 28 February 2014. Retrieved 26 May 2018.