ਸੁਰਜੀਤ ਹਾਂਸ

ਪੰਜਾਬੀ ਕਵੀ

ਸੁਰਜੀਤ ਹਾਂਸ ਪੰਜਾਬੀ ਲੇਖਕ, ਇਤਹਾਸ ਦਾ ਪ੍ਰੋਫੈਸਰ ਅਤੇ ਵਿਦਵਾਨ ਖੋਜੀ ਸੀ, ਜਿਸਨੂੰ ਵਧੇਰੇ ਕਰਕੇ ਸ਼ੈਕਸਪੀਅਰ ਦੇ ਸਾਰੇ ਨਾਟਕ ਪੰਜਾਬੀ ਵਿੱਚ ਉਲਥਾ ਕਰਨ ਦਾ ਪ੍ਰੋਜੈਕਟ ਦੋ ਦਹਾਕਿਆਂ ਵਿੱਚ ਨੇਪਰੇ ਚੜ੍ਹਨ ਸਦਕਾ ਜਾਣਿਆ ਜਾਂਦਾ ਹੈ।[1][2]

ਸੁਰਜੀਤ ਹਾਂਸ
ਸੁਰਜੀਤ ਹਾਂਸ (ਸੱਜੇ)
ਸੁਰਜੀਤ ਹਾਂਸ (ਸੱਜੇ)
ਜਨਮਪਿੰਡ ਸੁਜਾਨਪੁਰ, ਜ਼ਿਲਾ ਲੁਧਿਆਣਾ
31 ਅਕਤੂਬਰ 1931
ਮੌਤ17 ਜਨਵਰੀ 2020(2020-01-17) (ਉਮਰ 88)
ਕਿੱਤਾਲੇਖਕ, ਅਧਿਆਪਕ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤ
ਅਲਮਾ ਮਾਤਰਗੁਰੂ ਨਾਨਕ ਦੇਵ ਯੂਨੀਵਰਸਿਟੀ
ਕਾਲ1960-ਹੁਣ
ਸ਼ੈਲੀਨਜ਼ਮ, ਨਿਬੰਧ

ਜੀਵਨ ਵੇਰਵਾ

ਸੋਧੋ

ਸੁਰਜੀਤ ਹਾਂਸ ਦਾ ਜਨਮ ਪਿੰਡ ਸੁਜਾਨਪੁਰ ਜ਼ਿਲਾ ਲੁਧਿਆਣਾ ਵਿੱਚ ਹੋਇਆ। ਉਸ ਨੇ ਅੰਗਰੇਜ਼ੀ ਤੇ ਫਿਲਾਸਫੀ ਦੀ ਐਮ. ਏ. ਕੀਤੀ ਅਤੇ ਪੀਐੱਚ. ਡੀ. ਉਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਤੋਂ ਡਾ. ਜੇ. ਐਸ. ਗਰੇਵਾਲ ਨਾਲ ਕੀਤੀ। ਸਭ ਤੋਂ ਪਹਿਲਾਂ ਉਹ ਗੁਰੂ ਹਰਿਗੋਬਿੰਦ ਖਾਲਸਾ ਕਾਲਿਜ ਗੁਰੂਸਰ ਸੁਧਾਰ ਵਿਖੇ ਅੰਗਰੇਜ਼ੀ ਦਾ ਲੈਕਚਰ ਨਿਯੁਕਤ ਹੋਇਆ ਸੀ। ਫਿਰ ਉਹ ਨਵੀਂ ਬਣੀ ਯੂਨੀਵਰਸਿਟੀ ਵਿੱਚ ਗੁਰੂ ਨਾਨਕ ਅਧਿਐਨ ਵਿਭਾਗ ਵਿੱਚ ਚਲਿਆ ਗਿਆ। ਇਸੇ ਜ਼ਮਾਨੇ ਵਿੱਚ ਹੀ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।

ਸੁਰਜੀਤ ਹਾਂਸ ਇੱਕ ਸਮੇਂ ਸ਼ੈਕਸਪੀਅਰ ਦੇ ਸ਼ਹਿਰ ਵਿੱਚ ਡਾਕੀਏ ਦਾ ਕੰਮ ਕਰਦਾ ਰਿਹਾ ਹੈ। 1980ਵਿਆਂ ਵਿਚ ਉਸ ਨੇ ਬਰਤਾਨੀਆ ਦੇ ਪੰਜਾਬੀ ਭਾਈਚਾਰੇ ਨਾਲ ਲੱਗ ਕੇ ਵਿਚ ਪੰਦਰਾਂ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਸੀ। ਉਸ ਨੇ ਸੋਹਣ ਸਿੰਘ ਜੋਸ਼, ਸੰਤ ਸਿੰਘ ਸੇਖੋਂ, ਹਰਿਭਜਨ ਸਿੰਘ ਵਰਗਿਆਂ ਨੂੰ ਬਰਤਾਨੀਆ ਘੁੰਮਾਇਆ ਸੀ।

ਫਿਰ ਹਾਂਸ 1970ਵਿਆਂ ਦੇ ਸ਼ੁਰੂ ਵਿਚ ਯੂਕੇ ਤੋਂ ਪੰਜਾਬ ਪਰਤ ਆਏ ਅਤੇ ਇਥੇ ਦੀਆਂ ਯੂਨੀਵਰਸਿਟੀਆਂ ਵਿਚ ਅਧਿਆਪਨ ਅਤੇ ਲੇਖਣੀ ਦੇ ਕੰਮ ਵਿੱਚ ਜੁੱਟ ਗਿਆ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਗੁਰੂ ਨਾਨਕ ਅਧਿਐਨ ਵਿਭਾਗ ਵਿੱਚ ਸੀਨੀਅਰ ਲੈਕਚਰਾਰ ਦੇ ਰੂਪ ਵਿੱਚ ਸ਼ਾਮਲ ਹੋ ਗਿਆ। ਉਹ ਸਰਗਰਮ ਅਧਿਆਪਕ ਕਾਰਕੁਨ ਵੀ ਸੀ ਅਤੇ ਜਦੋਂ 1975 ਵਿੱਚ ਗੁਰੂ ਨਾਨਕ ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ (GNUTA) ਦੀ ਸਥਾਪਨਾ ਕੀਤੀ ਗਈ ਸੀ, ਉਹਦਾ ਇਸ ਵਿੱਚ ਕੁੰਜੀਵਤ ਰੋਲ ਸੀ। ਉਦੋਂ ਅਧਿਆਪਨ ਫ਼ੈਕਲਟੀ ਦੀ ਗਿਣਤੀ ਦੇ ਮਸਾਂ 40 ਕੁ ਸੀ।

ਸੁਰਜੀਤ ਹਾਂਸ ਯੂਨੀਵਰਸਿਟੀ ਫ਼ੈਕਲਟੀ ਦੀ ਅਕਾਦਮਿਕ ਆਜ਼ਾਦੀ ਦਾ ਇੱਕ ਬਹੁਤ ਵੱਡਾ ਘੁਲਾਟੀਆ ਸੀ ਅਤੇ ਉਸਨੂੰ ਆਪਣੇ ਵਿਸ਼ਵਾਸਾਂ ਦੇ ਲਈ ਲੜਨ ਕਰਕੇ ਯੂਨੀਵਰਸਿਟੀ ਸੇਵਾ ਤੋਂ ਖਾਰਜ ਕਰ ਦਿੱਤਾ ਗਿਆ ਸੀ। ਪਰ ਉਹ ਜਲਦ ਯੂਨੀਵਰਸਿਟੀ ਬਹਾਲ ਹੋ ਗਿਆ ਅਤੇ ਇਤਿਹਾਸ ਵਿਭਾਗ ਦਾ ਪ੍ਰੋਫੈਸਰ ਅਤੇ ਮੁਖੀ ਬਣ ਗਿਆ। ਪ੍ਰੋਫੈਸਰ ਹਾਂਸ ਨੇ ਆਰਟਸ ਦੀ ਡੀਨ ਫੈਕਲਟੀ, ਯੂਨੀਵਰਸਿਟੀ ਦੇ ਸਿੰਡੀਕੇਟ, ਸੈਨੇਟ ਅਤੇ ਅਕਾਦਮਿਕ ਪ੍ਰੀਸ਼ਦ ਦੇ ਮੈਂਬਰ ਦੇ ਤੌਰ ਤੇ ਆਪਣੀ ਸਮਰੱਥਾ ਮੁਤਾਬਿਕ ਅਕਾਦਮਿਕ ਵਿਕਾਸ ਵਿੱਚ ਆਪਣਾ ਯੋਗਦਾਨ ਪਾਇਆ।

ਉਸ ਨੇ ਕਈ ਕਿਤਾਬਾਂ ਅਤੇ ਖੋਜ ਪੱਤਰ ਵੀ ਲਿਖੇ ਹਨ। ਗੁਰੂ ਨਾਨਕ ਦੇ ਕੰਧ-ਚਿੱਤਰਾਂ/ਚਿੱਤਰਕਾਰੀ ਤੇ ਅਧਾਰਿਤ ਬੀ - 40, ਉਸ ਦੀਆਂ ਮਸ਼ਹੂਰ ਕਿਤਾਬਾਂ ਵਿੱਚੋਂ ਇੱਕ ਹੈ। ਇਹ ਕਿਤਾਬ ਗੁਰੂ ਨਾਨਕ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਉਸ ਨੇ ਦੋ-ਮਾਸਿਕ ਸਾਹਿਤਕ ਰਸਾਲਾ, ਲਕੀਰ ਸੰਪਾਦਿਤ ਕੀਤਾ।[3]

ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਣ ਦੇ ਬਾਅਦ, ਪ੍ਰੋਫੈਸਰ ਹਾਂਸ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸ਼ਾਮਲ ਹੋ ਗਿਆ ਅਤੇ ਪੰਜਾਬੀ ਵਿੱਚ ਵਿਲੀਅਮ ਸ਼ੇਕਸਪੀਅਰ ਦੇ ਸਾਰੇ ਨਾਟਕਾਂ ਦਾ ਪੰਜਾਬੀ ਅਨੁਵਾਦ ਕਰਨ ਦੇ ਕਾਰਜ ਵਿੱਚ ਜੁਟ ਗਿਆ। ਉਸ ਨੇ ਵਧੇਰੇ ਸਮਾਂ ਪੰਜਾਬੀ ਯੂਨੀਵਰਸਿਟੀ ਵਿੱਚ ਬਿਤਾਇਆ। [4] ਹੁਣ ਉਹ ਚੰਡੀਗੜ੍ਹ ਵਿਚ ਰਹਿੰਦਾ ਹੈ ਅਤੇ ਪੰਜਾਬੀ ਸਾਹਿਤ ਵਿਚ ਯੋਗਦਾਨ ਪਾ ਰਿਹਾ ਹੈ।

ਰਚਨਾਵਾਂ

ਸੋਧੋ
  • B-40 Janamsakhi Guru Baba Nanak Paintings (ਪੇਪਰਬੈਕ – 1 ਜਨਵਰੀ 1987)
  • A Reconstruction of Sikh History from Sikh Literature (ਹਾਰਡਕਵਰ – 1 ਜਨਵਰੀ 1988)
  • ਵਿਲੀਅਮ ਸ਼ੇਕਸਪੀਅਰ ਦੀਆਂ ਸਾਢੇ ਤਿੰਨ ਦਰਜਨ ਪੁਸਤਕਾਂ ਦਾ ਪੰਜਾਬੀ ਕਵਿਤਾ ਵਿਚ ਅਨੁਵਾਦ[5]

ਕਾਵਿ ਸੰਗ੍ਰਹਿ

ਸੋਧੋ
  • ਲੂਣ ਦੀ ਡਲੀ (1969)
  • ਗੁਲਾਬੀ ਫੁੱਲ
  • ਗੱਲੋ (1986)
  • ਸਾਬਕਾ (1988)
  • ਅਪਸਰਾ (1990)
  • ਅਗਿਆਤ ਮਿਰਤਕ ਦੇ ਨਾਉਂ (1991),
  • ਕਾਂਜਲੀ (2000)
  • ਨਜ਼ਰਸਾਨੀ(2000)
  • ਪੁਰਸ਼ਮੇਧ
  • ਹੁਣ ਤਾਂ
  • ਲੰਘ ਚੱਲੀ
  • ਬਿਰਧ ਲੋਕ (2003)
  • ਮਿੱਟੀ ਦੀ ਢੇਰੀ (ਨਾਵਲ)
  • ਇਮਤਿਹਾਨ (ਨਾਵਲਿਟ)

ਹਵਾਲੇ

ਸੋਧੋ
  1. All William Shakespeare's plays translated into Punjabi over 20 years
  2. Service, Tribune News. "Prof Surjit Hans, who translated all of Shakespeare to Punjabi, dies at 89". Tribuneindia News Service (in ਅੰਗਰੇਜ਼ੀ). Archived from the original on 2020-01-17. Retrieved 2020-01-18.
  3. "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2014-11-14. {{cite web}}: Unknown parameter |dead-url= ignored (|url-status= suggested) (help)
  4. ਸੱਤ ਸਮੁੰਦਰੋਂ ਪਾਰ ਚਰਚਾ ਹੈ ਸੁਰਜੀਤ ਹਾਂਸ ਦੀ
  5. ਸੱਤ ਸਮੁੰਦਰੋਂ ਪਾਰ ਚਰਚਾ ਹੈ ਸੁਰਜੀਤ ਹਾਂਸ ਦੀ, ਅਜੀਤ: ਪੰਜਾਬ ਦੀ ਆਵਾਜ਼ - 27 ਜੁਲਾਈ 2013,