ਸੁਰਮੇ ਦੇ ਦਾਗ਼ (Surme De Daag) ਕਿਤਾਬ ਅਰਜ਼ਪ੍ਰੀਤ ਸਿੰਘ ਦੁਆਰਾ ਲਿਖੀਆਂ ਗਈਆਂ ਕਵਿਤਾਵਾਂ ਅਤੇ ਗ਼ਜ਼ਲਾਂ ਦਾ ਸੰਗ੍ਰਹਿ ਹੈ। ਇਸ ਕਿਤਾਬ ਦੇ ਕੁੱਲ 126 ਵਰਕੇ ਹਨ। ਇਹ ਕਿਤਾਬ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਵਲੋਂ ਛਾਪੀ ਗਈ ਹੈ।

Surme De Daag
ਸੁਰਮੇ ਦੇ ਦਾਗ਼
ਲੇਖਕਅਰਜ਼ਪ੍ਰੀਤ ਸਿੰਘ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਕਵਿਤਾ ਅਤੇ ਗ਼ਜ਼ਲ
ਪ੍ਰਕਾਸ਼ਨਜੁਨ 2021
ਪ੍ਰਕਾਸ਼ਕਸੂਰਜਾਂ ਦੇ ਵਾਰਿਸ
ਆਈ.ਐਸ.ਬੀ.ਐਨ.978-81-947370-8-7

ਕਾਵਿ ਵੰਨਗੀ

ਸੋਧੋ
  • ਸਿਰਲੇਖ - ਮੈਂ ਮਰਦਾ ਨਹੀਂ

ਉਹ ਕਹਿੰਦੀ ਕਿਉਂ ਤੜਫ਼ੇਂ, ਕਿਉਂ ਮਰਦਾ ਨਹੀਂ।
ਮੈਂ ਕਿਹਾ, ਕਿ ਘਰੇ ਮੇਰੇ ਬਿਨ ਸਰਦਾ ਨਹੀਂ।

ਉਹ ਆਖੇ ਕਿ ਗਮ ਦੇ ਬੱਦਲ ਚੜ੍ਹ ਗਏ ਨੇ।
ਮੈਂ ਆਖਾਂ ਕਿ ਖੈਰਸਲ੍ਹਾ, ਇਹ ਵਰਦਾ ਨਹੀਂ।

ਉਹ ਕਹਿੰਦੀ ਇਹ ਪੀੜਾ ਮੌਤ ਤੋਂ ਭੈੜੀ ਐ।
ਮੈਂ ਕਹਿਨਾ ਮੈਂ ਕਿਸੇ ਪੀੜ ਤੋਂ ਡਰਦਾ ਨਹੀਂ।

ਆਖੇ ਕਿ ਇਹ ਬਿਰਹਾ ਰੇਗਿਸਤਾਨ ਐ।
ਮੈਂ ਕਿਹਾ, ਮੈਂ ਵੀ ਹੁਣ ਘਾਹ ਚਰਦਾ ਨਹੀਂ।

ਉਹ ਕਹਿੰਦੀ ਕਿ ਜਰਵਾਣੇ ਵੀ ਹਾਰੇ ਨੇ।
ਮੈਂ ਕਿਹਾ, ਤੂੰ ਦੇਖ ਲਵੀਂ ਮੈ ਹਰਦਾ ਨਹੀਂ।

ਕਹਿੰਦੀ ਇਕ ਦਿਨ ਆਵੇਗਾ, ਮਰ ਜਾਵੇਂਗਾ।
ਮੈਂ ਕਿਹਾ ਮੈਂ ਸ਼ਾਇਰ ਹਾਂ, ਮੈਂ ਮਰਦਾ ਨਹੀਂ।

ਬਾਹਰੀ ਲਿੰਕ

ਸੋਧੋ

https://voiceofpunjabtv.com/2021/07/03/vopnews-41/