ਸੁਰੇਖਾ ਯਾਦਵ
ਸੁਰੇਖਾ ਯਾਦਵ ਸੁਰੇਖਾ ਸ਼ੰਕਰ ਯਾਦਵ (2 ਸਤੰਬਰ 1965 ਵਿਚ ਹੋਇਆ) ਇੱਕ ਭਾਰਤੀ ਔਰਤ ਲੋਕੋਪਾਇਲਟ (ਰੇਲ ਗੱਡੀ ਚਾਲਕ) ਹੈ।[1][2] ਉਹ 1988 ਵਿੱਚ ਭਾਰਤ ਦੀ ਪਹਿਲੀ ਔਰਤ ਟ੍ਰੇਨ ਚਾਲਕ ਬਣੀ। ਉਸਨੇ ਮੱਧ ਰੇਲਵੇ ਲਈ ਪਹਿਲੀ "ਲੇਡੀਜ਼ ਸਪੈਸ਼ਲ" ਲੋਕਲ ਟ੍ਰੇਨ ਨੂੰ ਉਸ ਸਮੇਂ ਡ੍ਰਾਇਵ ਕੀਤਾ ਜਦੋਂ ਇਹ ਰੇਲ ਮੰਤਰੀ ਮਮਤਾ ਬੈਨਰਜੀ ਦੁਆਰਾ ਅਪਰੈਲ 2000 ਵਿੱਚ ਚਾਰ ਮੈਟਰੋ ਸ਼ਹਿਰਾਂ ਵਿੱਚ ਤਤਕਾਲੀ ਟ੍ਰੇਨ ਵਿਵਸਥਾ ਸ਼ੁਰੂ ਕੀਤੀ।[3][4] 8 ਮਾਰਚ 2011 ਨੂੰ, ਅੰਤਰਰਾਸ਼ਟਰੀ ਮਹਿਲਾ ਦਿਵਸ ਸਮੇ, ਉਹ ਮੁਸਕਿਲ ਡ੍ਰਾਇਵ ਵਾਲੀ ਡੈਕਨ ਕੂਈਨ ਨੂੰ ਪੁਣੇ ਤੋਂ ਸੀ.ਐਸ.ਟੀ ਮਾਰਗ ਉੱਤੇ ਚਲਾਉਣ ਲਈ ਏਸ਼ੀਆ ਦੀ ਪਹਿਲੀ ਮਹਿਲਾ ਰੇਲ ਗੱਡੀ ਚਾਲਕ ਰਹੀ ਸੀ। ਇਹ ਉਸਦੇ ਕਰੀਅਰ ਵਿੱਚ ਇੱਕ ਮਹੱਤਵਪੂਰਣ ਘਟਨਾ ਸੀ[5][6] ਕੇਂਦਰੀ ਰੇਲਵੇ ਜ਼ੋਨ ਦੇ ਮੁੱਖ ਦਫਤਰ ਵਿਖੇ ਮੁੰਬਈ ਦੇ ਉਸ ਵੇਲੇ ਦੇ ਮੇਅਰ ਸ਼ਰਧਾ ਜਾਧਵ ਨੇ ਉਸਦਾ ਸਨਮਾਨ ਕੀਤਾ। ਇਹ ਸੁਰੇਖਾ ਦਾ ਸੁਪਨਾ ਸੀ-ਜੋ ਸੱਚ ਹੋਇਆ ਕਿਉਂਕਿ ਉਸਨੇ ਮੱਧ ਰੇਲਵੇ ਦੀ ਜਿਹੜੀ ਰੇਲ ਗੱਡੀ ਦੀ ਚਾਲਕ ਸੀ ਉਹ ਗੱਡੀ ਉਸਦੇ ਨਾਮ ਨਾਲ ਜਾਣੀ ਗਈ; ਮੁੰਬਈ-ਪੁਣੇ ਰੇਲਵੇ ਪ੍ਰਵਾਸੀ ਸੰਘ (ਐਸੋਸੀਏਸ਼ਨ) ਨੇ ਇਸ ਰੇਲ ਗੱਡੀ ਨੂੰ ਚਲਾਉਣ ਲਈ ਉਸ ਨੂੰ ਜ਼ੋਰਦਾਰ ਸਮਰਥਨ ਕੀਤਾ।[7] ਉਸਦੀ ਡਰਾਇਵਿੰਗ ਉੱਤੇ ਇੱਕ ਆਮ ਤੌਰ ਤੇ ਸੁਣਿਆ ਗਈ ਟਿੱਪਣੀ ਇਹ ਹੈ ਕਿ "ਉਹ ਮਹਿਲਾ ਰੇਲਵੇ ਇੰਜਣ ਨਹੀਂ ਚਲਾਉਂਦੀ'"।[1]
ਸੁਰੇਖਾ ਯਾਦਵ | |
---|---|
ਜਨਮ | ਸੁਰੇਖਾ ਆਰ.ਭੋਸੇਲ 2 ਸਤੰਬਰ 1965 |
ਮਾਲਕ | ਭਾਰਤੀ ਰੇਲਵੇ, ਸੀ.ਐੱਸ.ਟੀ.ਐੱਮ., ਮੱਧ ਰੇਲਵੇ |
ਲਈ ਪ੍ਰਸਿੱਧ | ਭਾਰਤ ਦੀ ਪਹਿਲੀ ਔਰਤ ਰੇਲ ਗੱਡੀ ਚਾਲਕ |
ਜੀਵਨ ਸਾਥੀ | ਸ਼ੰਕਰ ਯਾਦਵ |
ਬੱਚੇ | 2 |
Parent | ਸੋਨਬਾਈ ਅਤੇ ਰਾਮਚੰਦ੍ਰਾ ਭੋਸੇਲ |
ਨਿੱਜੀ ਜ਼ਿੰਦਗੀ
ਸੋਧੋਉਸ ਨੇ 1990 ਵਿੱਚ ਸ਼ੰਕਰ ਯਾਦਵ ਨਾਲ ਵਿਆਹ ਕੀਤਾ ਸੀ,ਜੋ ਮਹਾਰਾਸ਼ਟਰ ਦੀ ਸਰਕਾਰ ਵਿੱਚ ਪੁਲਿਸ ਇੰਸਪੈਕਟਰ ਹਨ। ਉਨ੍ਹਾਂ ਦੇ 2 ਬੇਟੇ ਹਨ, ਅਜਿੰਕਿਆ (1991) ਅਤੇ ਅਜੀਤੇਸ਼ (1994), ਦੋਵੇਂ ਹੀ ਮੁੰਬਈ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਦੇ ਵਿਦਿਆਰਥੀ ਹਨ। ਉਸ ਦਾ ਪਤੀ ਉਸ ਦੇ ਕੰਮ ਦਾ ਸਮਰਥਨ ਕਰਦਾ ਹੈ।
ਸਨਮਾਨ
ਸੋਧੋ- ਜਜੌ ਪੁਰਸਕਾਰ (1998)
- ਮਹਿਲਾ ਪ੍ਰਾਪਤੀ ਪੁਰਸਕਾਰ (2001)
- ਰਾਸ਼ਟਰੀ ਮਹਿਲਾ ਆਯੋਜਨ, ਦਿੱਲੀ (2001)
- ਲੋਕਮਤ ਸਾਖੀ ਮੰਚ (2002)
- ਐੱਸ.ਬੀ.ਆਈ. ਪਲੈਟਿਨਮ ਜੁਬਲੀ ਸਾਲ ਦਾ ਸਮਾਗਮ (2003-2004)
- ਸਹਿਯਾਦਰੀ ਹਿਰਕਨੀ ਐਵਾਰਡ (2004)
- ਪ੍ਰੇਰਨਾ ਪੁਰਸਕਾਰ (2005)
- ਜੀ.ਐੱਮ.ਅਵਾਰਡ (2011)
- ਔਰਤ ਪ੍ਰਾਪਤੀ ਪੁਰਸਕਾਰ (2011) (ਕੇਂਦਰੀ ਰੇਲਵੇ ਦੁਆਰਾ)
- ਆਰ.ਡਬਲਿਯੂ.ਸੀ. ਦੇ ਸਾਲ 2013 ਦਾ ਸਰਵੋਤਮ ਮਹਿਲਾ ਪੁਰਸਕਾਰ। 5 ਅਪਰੈਲ 2013 ਨੂੰ ਭਾਰਤੀ ਰੇਲਵੇ ਉੱਤੇ ਪਹਿਲੀ ਮਹਿਲਾ ਸਥਾਨ ਦੀ ਚੋਣ ਲਈ।
- ਭਾਰਤੀ ਰੇਲਵੇਜ਼ ਵਿੱਚ ਪਹਿਲੀ ਮਹਿਲਾ ਸਥਾਨ ਬਦਲਾਓ ਲਈ ਜੀ.ਐੱਮ.ਅਵਾਰਡ ਅਪ੍ਰੈਲ 2011
ਹੋਰ ਦੇਖੋ
ਸੋਧੋ- List of firsts in India
ਹਵਾਲੇ
ਸੋਧੋ- ↑ 1.0 1.1 & Rights 2001.
- ↑ Hanshaw 2003.
- ↑ "Bold, Bindaas And Successful". Cityplus. 10 March 2011.
- ↑ "Indian Female Engine Loco Drivers". scientificindians.com. Archived from the original on 2015-04-02. Retrieved 2018-07-20.
{{cite web}}
: Unknown parameter|dead-url=
ignored (|url-status=
suggested) (help) - ↑ "Realigning the tracks". The Hindu. 8 January 2013.
- ↑ "Mumbai Western Railway believes in woman-power". DNAIndia. 9 March 2011.
- ↑ Costa, Roana Maria (8 March 2011). "Asia's first motor woman to pilot Deccan Queen". The Times of India.
- http://epaper.eprahaar.in/detail.php?cords=22,136,1472,2268&id=story2&pageno=http://epaper.eprahaar.in/08032015/Mumbai/Suppl/Page8.jpg Archived 2016-03-12 at the Wayback Machine.
- http://epaper.loksatta.com/451544/indian-express/04-03-2015?show=touch#page/28/3 Archived 2016-03-05 at the Wayback Machine.
ਬਾਇਬਲੀਓਗ੍ਰਾਫੀ
ਸੋਧੋ- Book (2006). Limca Book of Records. Bisleri Beverages Limited.
{{cite book}}
: Invalid|ref=harv
(help) - Hanshaw, Brigitta Natasha (1 September 2003). The World Through Our Eyes: A Collaboration of Essays by International Students. iUniverse. ISBN 978-0-595-28831-1.
{{cite book}}
: Invalid|ref=harv
(help) - Rights (2001). Documentation on Women, Children & Human Rights. Sandarbhini, Library and Documentation Centre, All India Association for Christian Higher Education.
{{cite book}}
: Invalid|ref=harv
(help)