ਸੁਰੇਸ਼ ਮਹਿਤਾ (ਡਾ.) ਪੰਜਾਬੀ ਨਾਟਕਕਾਰ ਅਤੇ ਰੰਗਕਰਮੀ ਹਨ। ਇਨ੍ਹਾਂ ਦੀਆਂ ਹੁਣ ਤਕ ਤਿੰਕ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜਿਹਨਾਂ ਵਿੱਚ ਦੋ ਨਾਟਕ, “ਉਡੀਕ” ਤੇ “ਕਥਾ ਇੱਕ ਕਿੰਨਰ ਦੀ” ਅਤੇ ਇੱਕ ਵਾਰਤਕ “ਯਾਦਾਂ ਪਿੰਡ ਦੀਆਂ” ਸ਼ਾਮਿਲ ਹੈ। ਇਨ੍ਹਾਂ ਦੇ ਨਾਟਕ ਰੰਗਮੰਚ ਉਪਰ ਬਹੁਤ ਸਫਲ ਹੋਏ ਅਤੇ ਵੱਡੇ ਵੱਡੇ ਰੰਗਮੰਚਾਂ ਉੱਤੇ ਖੇਡੇ ਗਏ। ਹੁਣ ਇਹ ਅੰਮ੍ਰਿਤਸਰ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਦੀ ਭੂਮਿਕਾ ਨਿਭਾ ਰਹੇ ਹਨ।

ਡਾ. ਸੁਰੇਸ਼ ਮਹਿਤਾ

ਜੀਵਨੀ

ਸੋਧੋ

ਸੁਰੇਸ਼ ਮਹਿਤਾ ਦਾ ਜਨਮ ਪਿੰਡ ਚੌਂਤਰਾ (ਚੌਂਤਾ) ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ।[1]

ਬਚਪਨ

ਸੋਧੋ

ਸੁਰੇਸ਼ ਮਹਿਤਾ ਦੇ ਪਿਤਾ ਅਤੇ ਦਾਦਾ ਆਜ਼ਾਦੀ ਘੁਲਾਟੀਏ ਸਨ, ਜਿਸ ਕਾਰਨ ਇਨ੍ਹਾਂ ਦੀ ਪਰਵਰਿਸ਼ ਬਹੁਤ ਹੀ ਵਧੀਆ ਢੰਗ ਨਾਲ ਹੋਈ। ਰੰਗਮੰਚ ਨਾਲ ਨੇੜਤਾ ਵੀ ਬਚਪਨ ਵਿੱਚ ਹੀ ਹੋ ਗਈ ਸੀ। ਇਹ ਬਚਪਨ ਵਿੱਚ ਹੀ ਪਿੰਡ ਵਿੱਚ ਹੋਣ ਵਾਲੀਆਂ ਰੰਗਮੰਚੀ ਗਤੀਵਿਧੀਆਂ ਵਿੱਚੋਂ ਸ਼ਾਮਲ ਹੋਣ ਲੱਗ ਪਏ ਸਨ।

ਵਿੱਦਿਆ

ਸੋਧੋ

ਪਿਤਾ ਦੀ ਜਲਦੀ ਮੌਤ ਹੋ ਜਾਣ ਕਾਰਨ ਆਈਆਂ ਮੁਸ਼ਕਲਾਂ ਦੇ ਬਾਵਜੂਦ ਸੁਰੇਸ਼ ਮਹਿਤਾ ਨੇ ਦਸਵੀਂ ਅਤੇ ਬਾਹਰਵੀਂ ਪਾਸ ਕਰ ਕੇ ਬੀ. ਏ., ਗਿਆਨੀ, ਐੱਮ. ਏ., ਐੱਮ.ਫਿਲ., ਬੀ. ਐੱਡ. ਅਤੇ ਪੀਐਚ. ਡੀ. ਤਕ ਦੀ ਉਚੇਰੀ ਸਿੱਖਿਆ ਹਾਸਲ ਕੀਤੀ।

ਰਚਨਾਵਾਂ

ਸੋਧੋ

ਡਾ. ਸੁਰੇਸ਼ ਮਹਿਤਾ ਦੀਆਂ ਹੁਣ ਤਕ ਤਿੰਨ ਕ

ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਨਾਟਕ

ਸੋਧੋ
  1. ਉਡੀਕ (2020): ਇਹ ਨਾਟਕ 1947 ਦੀ ਬੂਟਾ ਸਿੰਘ ਅਤੇ ਜੈਨਬ ਦੀ ਪ੍ਰੇਮ ਕਹਾਣੀ ਉੱਤੇ ਅਧਾਰਿਤ ਹੈ।
     
    ਉਡੀਕ ਨਾਟਕ
  2. ਕਥਾ ਇੱਕ ਕਿੰਨਰ ਦੀ (2021): ਇਹ ਨਾਟਕ ਕਿੰਨਰਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਹੈ।

ਵਾਰਤਕ

ਸੋਧੋ
  1. ਯਾਦਾਂ ਪਿੰਡ ਦੀਆਂ (2021): ਇਹ ਪੁਸਤਕ ਇੱਕ ਸਵੈਜੀਵਨੀ ਨੁਮਾ ਰਚਨਾ ਹੈ। ਇਸ ਵਿੱਚ ਡਾ. ਸੁਰੇਸ਼ ਮਹਿਤਾ ਨੇ ਆਪਣੇ ਬਚਪਨ ਤੇ ਆਪਣੇ ਬਾਰੇ ਅਤੇ ਆਪਣੇ ਪਿੰਡ ਦੇ ਇਤਿਹਾਸਿਕ ਪਿਛੋਕੜ ਬਾਰੇ ਚਰਚਾ ਕੀਤੀ ਹੈ। ਇਸ ਨੂੰ ਸਭ ਤੋਂ ਪਹਿਲਾਂ ਯੂਨਿਮੈਕਸ ਪਬਲੀਕੇਸ਼ਨਜ਼, ਜਲੰਧਰ ਨੇ ਪ੍ਰਕਾਸ਼ਿਤ ਕੀਤਾ।

ਹਵਾਲੇ

ਸੋਧੋ
  1. ਕਿਤਾਬ: ਯਾਦਾਂ ਪਿੰਡ ਦੀਆਂ (ਡਾ. ਸੁਰੇਸ਼ ਮਹਿਤਾ)